News

ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ

ਰਣਜੋਧ ਸਿੰਘ ਸੰਧੂ | December 09, 2019 02:40 AM

 ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ  ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ 

ਸੰਗਰੂਰ-ਦਿੜਬਾ ਮੰਡੀ 8 ਦਸੰਬਰ (ਰਣਯੋਧ ਸਿੰਘ ਸੰਧੂ )ਅੱਜ ਆਈ ਈ ਵੀ ਯੂਨੀਅਨ ਸੰਗਰੂਰ ਵੱਲੋ ਦਿੜਬਾ ਵਿਖੇ ਯੂਨੀਅਨ ਦੇ ਆਗੂਆ ਨਾਲ ਸਘੰਰਸ ਉਲੀਕਣ ਲਈ ਮੀਟਿੰਗ ਬੁਲਾਈ ਗਈ ਜਿਸ ਦੀ ਅਗਵਾਈ ਕੁਲਵਿੰਦਰ ਸਿੰਘ ਨਾੜੂ ਅਤੇ ਸੁਭਾਸ਼ ਗਨੋਟਾ ਨੇ ਕੀਤੀ , ਉਹਨਾ ਪੰਜਾਬ ਸਰਕਾਰ ਤੇ ਤਿੱਖੇ ਵਾਰ ਕਰਦਿਆ ਕਿਹਾ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦਾ ਬੇੜਾ ਗਰਕ ਕਰ ਦਿੱਤਾ ਹੈ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਮੰਤਰੀ ਰੁਜਗਾਰ ਮੰਗਣ ਵਾਲੇ ਅਧਿਆਪਕਾ ਨੂੰ ਭੱਦੀ  ਸਬਦਾਵਲੀ ਵਰਤਕੇ  ਸਿੱਖਿਆ ਮੰਤਰੀ ਦੇ ਅਹੁਦੇ ਨੂੰ ਕਲੰਕਤ ਕਰ ਰਹੇ ਹਨ ।ਉਹਨਾਂ ਪਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਅਖਵਾਉਣ ਦੇ ਲਾਇਕ ਨਹੀ ਹਨ।ਕਾਂਗਰਸ ਸਰਕਾਰ ਵੱਲੋਂ  ਵੋਟਾਂ ਤੋ ਪਹਿਲਾ ਵੱਡੇ ਵੱਡੇ ਵਾਅਦੇ ਕਰਕੇ ਹੁਣ ਉਸੇ ਸਰਕਾਰ ਦੇ ਮੰਤਰੀ ਨੇਂ ਮੰਦੀ ਸਬਦਾਵਲੀ ਵਰਤ ਕੇ ਅਧਿਆਪਕਾਂ ਅਤੇ ਲੋਕਾਂ ਨੂੰ ਅਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ । ਮੌਕੇ ਤੇ ਪੁਲੀਸ ਮੁਲਾਜਮ ਵੀ ਸਾਥ ਦੇ ਰਿਹਾ ਹੈ ਅਵਾਜ ਦੁਬਾਉਣ ਲਈ ਪੁਲੀਸ ਦਾ ਸਹਾਰਾ ਲੈ ਰਹੇ ਹਨ , ਉਹਨਾਂ ਕਿਹਾ ਕਿ ਅਧਿਆਪਕ ਵਰਗ ਇਹੋ ਜਿਹੀਆ ਗਾਲਾਂ ਅਤੇ ਭਾਸ਼ਾ ਨੂੰ  ਕਦੇ ਵੀ ਬਰਦਾਸ਼ਤ ਨਹੀ ਕਰਨਗੇ।  ਇਹੋ ਜਿਹੇ ਸਿੱਖਿਆ ਮੰਤਰੀ ਕੀ ਸਿੱਖਿਆ ਦੇ ਰਹੇ ਹਨ ਜੋ ਸਿੱਖਿਆ ਮੰਤਰੀ ਬੇਰੁਜਗਾਰ ਅਧਿਆਪਕਾਂ ਲਈ ਅਸ਼ਲੀਲ ਭਾਸ਼ਾ ਵਰਤ ਕੇ ਲਾਠੀ ਚਾਰਜ ਕਰਨ ਦੀ ਗੱਲ ਕਹਿ ਰਹੇ ਹਨ  ਇਹਨਾਂ ਦੀ ਅਸੀ ਸਖਤ ਸ਼ਬਦਾਂ ਵਿੱਚ ਨਿਖੇਧੀ  ਕਰਦੇ ਹਾਂ , ਸਿੱਖਿਆ ਮੰਤਰੀ ਅਧਿਆਪਕ ਵਰਗ ਤੋਂ ਮਾਫੀ ਮੰਗੇ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਆਈ ਈ ਵੀ ਦੀਆ ਮੰਗਾ ਜਲਦ ਤੋ ਜਲਦ ਹੱਲ ਕਰਕੇ ਪੱਕੇ ਕਰੋ। 
ਇਸ ਮੌਕੇ ਗੁਰਲਾਲ ਸਿੰਘ ਤੂਰ , ਜਗਜੀਤ ਸ਼ਰਮਾਂ , ਅਵਤਾਰ ਸਿੰਘ , ਸੁਖਵਿੰਦਰ ਸਿੰਘ , ਬਲਵੀਰ ਸਿੰਘ ,ਗੁਰਚਰਨ ਸਿੰਘ, ਪ੍ਰਗਟ ਸਿੰਘ , ਹਰਦੀਪ ਸਿੰਘ ਆਦਿ ਹਾਜਰ ਸਨ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-