News

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ

December 09, 2019 10:50 AM

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ
ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ


- ਪੰਜਾਬ ਪਰਤਣ 'ਤੇ ਮੋਟਰ ਸਾਈਕਲਾਂ ਨਾਲ ਹੋਵੇਗਾ ਸਨਮਾਨ
ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਬੀਤੇ ਐਤਵਾਰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਈ ਲਵਕੇਸ਼ ਸਿੰਘ ਜਲੰਧਰ ਵਾਲੇ, ਭਾਈ ਬਲਦੇਵ ਸਿੰਘ ਭੋਲੇਕੇ ਅਤੇ ਭਾਈ ਉਂਕਾਰ ਸਿੰਘ ਕਾਲਰਾ ਦੇ ਜਥੇ ਵੱਲੋਂ ਕਥਾ-ਕੀਰਤਨ ਦੀ ਸੇਵਾ ਨਿਭਾਉਂਦਿਆਂ ਗੁਰਬਾਣੀ ਨਾਲ ਸਾਂਝ ਪਾਈ ਗਈ। ਇਹ ਜੱਥਾ ਪਿਛਲੇ ਇਕ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਨੂੰ ਨਿੱਘੀ ਵਿਦਾਇਗੀ ਦਿੰਦਿਆ ਸਿਰੋਪਾਓ ਭੇਟ ਕਰਕੇ ਸਨਮਾਨਿਕ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ  ਬਲਦੇਵ ਸਿੰਘ ਮੋਹਾਲੀ ਵਾਲਿਆਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾਕਾਰ ਭਾਈ ਬਲਦੇਵ ਸਿੰਘ ਚੌਥੀ ਵਾਰ ਬਤੌਰ ਹੈੱਡ ਗ੍ਰੰਥੀ (ਕਥਾਵਾਚਕ) ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੀ ਸੇਵਾ ਨਿਭਾਅ ਕੇ ਵਾਪਿਸ ਵਤਨੀ ਪਰਤ ਰਹੇ ਕਥਾ ਵਾਚਕ ਅਤੇ ਕਰੀਤਨੀ ਜੱਥੇ ਦਾ ਧੰਨਵਾਦ ਕੀਤਾ ਗਿਆ।
ਮੋਟਰਸਾਈਕਲਾਂ ਨਾਲ ਹੋਵੇਗਾ ਸਨਮਾਨ: ਇਸ ਜੱਥੇ ਦੀ ਹੇਸਟਿੰਗਜ਼ ਦੀਆਂ ਸੰਗਤਾਂ ਦੇ ਵਿਚ ਬਹੁਤ ਹੀ ਹਰਮਨਪਿਆਰਤਾ ਸੀ ਅਤੇ ਸੰਗਤਾਂ ਨੇ ਫੈਸਲਾ ਕੀਤਾ ਕਿ ਜਦੋਂ ਵੀ ਇਹ ਜੱਥਾ ਵਾਪਿਸ ਵਰਤੇਗਾ ਤਾਂ ਉਸ ਵੇਲੇ ਪੰਜਾਬ ਦੇ ਵਿਚ ਇਸ ਜੱਥੇ ਦਾ ਮੋਟਰ ਸਾਈਕਲਾਂ ਦੇ ਨਾਲ ਸਨਮਾਨ ਕੀਤਾ ਜਾਵੇਗਾ। ਅੱਜ ਦੇ ਆਧੁਨਿਕ ਅਤੇ ਉਚ ਨੌਕਰੀਆਂ ਵਾਲੇ ਯੁੱਗ ਦੇ ਵਿਚ ਗੁਰੂ ਤੇ ਗੁਰਬਾਣੀ ਦੀ ਗੱਲ ਕਰਨ ਵਾਲਿਆਂ ਦੀ ਪੰਥ ਨੂੰ ਮਹਾਨ ਦੇਣ ਹੈ ਅਤੇ ਅਜਿਹੇ ਸਨਮਾਨ ਉਨ੍ਹਾਂ ਦੀ ਹੋਰ ਹੌਂਸਲਾ ਅਫਜਾਈ ਦੇ ਵਿਚ ਵਾਧਾ ਕਰਨਗੇ। ਇਸ ਤੋਂ ਇਲਾਵਾ ਆਈਆਂ ਸੰਗਤਾਂ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਵਾਲੇ ਸ. ਤਰਸੇਮ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਕੀਤਾ ਗਿਆ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-