Tuesday, January 21, 2020
FOLLOW US ON

News

ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-ਇਕ ਸੈਲਾਨੀ ਦੀ ਮੌਤ ਦਰਜਨਾਂ ਫੱਟੜ

December 09, 2019 02:31 PM

ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ
ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-ਇਕ ਸੈਲਾਨੀ ਦੀ ਮੌਤ ਦਰਜਨਾਂ ਫੱਟੜ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਬਾਅਦ ਦੁਪਹਿਰ 2 ਵੱਜ ਕੇ 11 ਮਿੰਟ ਉਤੇ  ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਇਕ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਇਕ ਸੈਲਾਨੀ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਜਵਾਲਾਮੁਖੀ ਦੇ ਵਿਚੋਂ ਸਦੀਆਂ ਤੋਂ ਧੂੰਆਂ ਨਿਕਲਦਾ ਸੀ ਅਤੇ ਬੜੀ ਸਾਵਧਾਨੀ ਦੇ ਨਾਲ ਇਥੇ ਲੋਕ ਵੇਖਣ ਜਾਂਦੇ ਸਨ। 23 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਈ ਹੈਲੀਕਾਪਟਰ ਅਤੇ ਬਚਾਅ ਦੱਲ ਦੇ ਕਰਮਚਾਰੀ ਇਸ ਟਾਪੂ 'ਤੇ ਫਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਆਪ੍ਰੇਸ਼ਨ ਦੇ ਵਿਚ ਹਨ। ਜਵਾਲਾਮੁਖੀ ਫਟਣ ਕਾਰਨ ਇਕ ਹੈਲੀਕਾਪਟਰ ਵੀ ਉਥੇ ਫਸ ਗਿਆ ਹੈ। ਉਚੀ ਉਡੀ ਸੁਆਹ ਨੇ ਸਾਰੇ ਪਾਸੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ ਹੈ।
ਵਰਨਣਯੋਗ ਹੈ ਕਿ ਇਹ ਟਾਪੂ  ਔਕਲੈਂਡ ਤੋਂ 227 ਕਿਲੋਮੀਟਰ ਦੀ ਦੂਰੀ ਤੋਂ ਸ਼ਹਿਰ ਫਾਕਾਰਾਈ ਤੋਂ ਅੱਗੇ ਕਿਸ਼ਤੀ ਜਾਂ ਜਹਾਜ਼ ਵਿਚ ਜਾਣਾ ਪੈਂਦਾ ਹੈ। ਸੈਲਾਨੀਆਂ ਦੇ ਲਈ ਇਹ ਵੱਡੱ ਖਿੱਚ ਦਾ ਕੇਂਦਰ ਹੈ। ਸਮੁੰਦਰ ਦੇ ਵਿਚ ਇਸ ਕੋਨ ਨੁਮਾ ਟਾਪੂ ਦੇ ਅੰਦਰ 1 ਲੱਖ 50 ਹਜ਼ਾਰ ਸਾਲ ਤੋਂ ਵੀ ਪਹਿਲਾਂ ਅਜਿਹਾ ਜਵਾਲਾਮੁਖੀ ਕ੍ਰਿਆਸ਼ੀਲ ਹੈ। ਸਮੁੰਦਰ ਦੇ ਪੈਰਾਂ ਦੇ ਵਿਚੋਂ ਨਿਕਲਦਾ ਚਿੱਟੇ ਰੰਗ ਦਾ ਧੂੰਆ ਅਤੇ ਚਿੱਟਾ ਪੱਥਰ ਇਸ ਨੂੰ ਵਾਈਟ ਆਈਲੈਂਡ ਕਹਾਉਂਦਾ ਹੈ। ਭੂਗੋਲਿਕ ਖੋਜੀ ਜੇਮਜ ਕੁੱਕ ਨੇ ਇਸਨੂੰ 1769 ਦੇ ਵਿਚ ਪਹਿਲੀ ਵਾਰ ਵੇਖਿਆ ਸੀ। ਇਹ ਟਾਪੂ ਲਗਪਗ 2 ਕਿਲੋਮੀਟਰ ਗੋਲਾਕਾਰ ਹੈ ਅਤੇ ਇਸਦੀ ਉਚਾਈ ਸਮੁੰਦਰੀ ਤਲ ਤੋਂ 321 ਮੀਟਰ (1053 ਫੁੱਟ) ਹੈ। ਲਗਪਗ 800 ਖੇਤਰਾਂ ਦੇ ਵਿਚ ਫੈਲਿਆ ਇਹ ਟਾਪੂ ਜਵਾਲਾਮੁਖੀ ਕਰਕੇ ਬਹੁਤ ਪ੍ਰਸਿੱਧ ਹੈ। 1914 ਤੱਕ ਇਥੇ ਸਲਫਰ ਕੱਢਿਆ ਜਾਂਦਾ ਸੀ ਪਰ ਇਕ ਦੁਰਘਟਨਾ ਜਿਸ ਦੇ ਵਿਚ ਸਾਰੇ ਕਾਮੇ ਮਾਰੇ ਗਏ, ਤੋਂ ਬਾਅਦ ਸਲਫਰ ਕੱਢਣਾ ਬੰਦ ਕਰ ਦਿੱਤਾ ਗਿਆ ਸੀ।

Have something to say? Post your comment

More News News

“None of your business,” says Capt Amarinder in response to Partap Bajwa’s open letter demanding AG’s removal ਵਾਹਨਾਂ ਤੇ ਅਣਅਧਿਕਾਰਤ ਤੌਰ ਤੇ ਲਿਖੇ ਲੋਗੋ ਪ੍ਰੈਸ, ਪੁਲਿਸ ‘ਤੇ ਕੀਤੀ ਜਾਵੇਗੀ ਸਖਤ ਕਾਰਵਾਈ-ਵਧੀਕ ਡਿਪਟੀ ਕਮਿਸ਼ਨਰ ਵਾਹਨ ਚਾਲਕਾਂ ਪਾਸੋਂ ਵਸੂਲਿਆ 1220600 ਰੁਪਏ ਜੁਰਮਾਨਾ - ਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ ਅਲਾਇੰਸ ਕਲੱਬ ਵੱਲੋ ਰੇਲਵੇ ਸਟੇਸ਼ਨ ਤੇ ਨਿੱਕੇ ਬੱਚਿਆ ਨੂੰ ਪਿਲਾਈਆ ਪੋਲੀਓ ਦੀਆ ਦੋ ਬੂੰਦਾਂ ਪੰਚਾਂ ਸਰਪੰਚਾ ਨੂੰ ਵਿਕਾਸ ਕੰਮਾਂ ਵਿੱਚ ਆਰਹੀਆਂ ਦਿਕਤਾਂ ਦੇ ਹੱਲ ਲਈ ਬੁਲਾਈ ਇਕੱਤਰਤਾ , ਸਰਕਾਰ ਨੇ ਧਿਆਨ ਨਾਂ ਦਿੱਤਾ ਤਾਂ ਛੇੜਿਆ ਜਾਵੇਗਾ ਸੰਘਰਸ਼ ਹਰਿਆਣਾ ਮਾਰਕਾ 409 ਸ਼ਰਾਬ ਸਮੇਤ ਕਾਰ ਤੇ 2 ਮੋਟਰਸਾਈਕਲ ਬਰਾਮਦ ਮਾਮਲੇ ਦਰਜ਼ ਗਾਇਕੀ ਵਿੱਚ ਅੱਗੇ ਵੱਧਣਾ ਚੁਹੰਦਾ ਹਾਂ ਪਰ ਘਰ ਦੀਆਂ ਮਜਬੂਰੀਆਂ ਬਣੀਆਂ ਅੜਿੱਕਾ ---- ਗਗਨ ਮੱਲਾੵ ਬੱਸ ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਦੀ 39ਵੀਂ ਬਰਸੀ ’ਤੇ (21 ਜਨਵਰੀ 1981 ਤੋਂ ਹੁਣ ਤੱਕ ) ਧਾਰਾ 307 ਅਧੀਨ ਗ੍ਰਿਫਤਾਰ ਬੁੱਤ ਤੋੜਨ ਵਾਲੇ ਨੌਜਵਾਨ ਰਿਹਾਅ ਕੀਤੇ ਜਾਣ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨ ਯੂ,ਕੇ ਟੀ ਈ ਟੀ ਟੈਸਟ ਅਮਨ ਅਮਾਨ ਨਾਲ ਨੇਪਰੇ ਚੜਿਆ ।
-
-
-