News

ਤੁਰ ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ ਗੁਜ਼ਰਦੇ ਗਏ" ਲੋਕ ਅਰਪਣ

December 10, 2019 01:28 AM

ਤੁਰ ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ ਗੁਜ਼ਰਦੇ ਗਏ" ਲੋਕ ਅਰਪਣ

-ਸਾਹਿਤਕ ਜਗਤ ਵਿੱਚ ਨਿਵੇਕਲੀ ਪੁਸਤਕ ਦੀ ਤਾਰੀਫ਼ ਲਈ ਸ਼ਬਦ ਬੌਣੇ ਪੈ ਜਾਂਦੇ ਹਨ- ਕੁਲਵੰਤ ਢਿੱਲੋਂ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਸ਼੍ਰੀਮਤੀ ਕੁਲਵੰਤ ਕੌਰ ਢਿੱਲੋਂ ਅਤੇ ਚਿਤਰਕਾਰ ਤੇ ਲੇਖਕ ਕੰਵਲ ਧਾਲੀਵਾਲ ਦੇ ਸਾਂਝੇ ਉੱਦਮ ਨਾਲ "ਇਉਂ ਦਿਨ ਗੁਜ਼ਰਦੇ ਗਏ" ਪੁਸਤਕ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਹੇਜ਼ ਸਥਿਤ ਪਿੰਕ ਸਿਟੀ ਵਿਖੇ ਕਰਵਾਇਆ ਗਿਆ। ਉਕਤ ਕਿਤਾਬ ਲੇਖਿਕਾ ਮਰਹੂਮ ਬਲਜੀਤ ਕੌਰ ਗਿਆਨੋ ਜੀ ਦੀ ਪਹਿਲੀ ਬਰਸੀ ਮੌਕੇ ਲੋਕ ਅਰਪਣ ਕੀਤੀ ਗਈ। ਜਿਕਰਯੋਗ ਹੈ ਕਿ ਜਿਸ ਲਹਿਜ਼ੇ ਵਿੱਚ ਮਾਤਾ ਬਲਜੀਤ ਕੌਰ ਜੀ ਨੇ ਆਪਣੀ ਜੀਵਨੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕੀਤਾ ਸੀ, ਹੂਬਹੂ ਉਸੇ ਰੂਪ ਵਿੱਚ ਹੀ ਪੁਸਤਕ ਵਿੱਚ ਦਰਜ਼ ਕੀਤਾ ਗਿਆ ਹੈ। ਇਸ ਸਮੇਂ ਬੋਲਦਿਆਂ ਜਿੱਥੇ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਨੇ ਇਸ ਪੁਸਤਕ ਨੂੰ ਇੱਕ ਪੁੱਤਰ ਵੱਲੋਂ ਆਪਣੀ ਮਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੱਸਦਿਆਂ ਕਿਹਾ ਕਿ ਮਾਤਾ ਦੇ ਦਿਲੀ ਵਲਵਲਿਆਂ ਨੂੰ ਕਿਤਾਬੀ ਰੂਪ ਦੇ ਕੇ ਕੰਵਲ ਧਾਲੀਵਾਲ ਨੇ ਵਡੇਰਾ ਕਾਰਜ ਕੀਤਾ ਹੈ। ਇਸ ਉਪਰੰਤ ਪੁਸਤਕ ਦੇ ਸੰਪਾਦਕ ਕੰਵਲ ਧਾਲੀਵਾਲ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਦਿਨ ਇਸ ਕਿਤਾਬ ਦੇ ਸੰਪਾਦਕ ਹੋਣ ਦੇ ਨਾਤੇ ਹੀ ਮਹੱਤਵਪੂਰਨ ਨਹੀਂ, ਬਲਿਕ ਅਜਿਹੀ ਸਿਰਜਨਾਤਮਕ ਮਾਂ ਨੂੰ ਸ਼ਰਧਾਂਜਲੀ ਦੇਣ ਦੇ ਪੱਖੋਂ ਵੀ ਯਾਦਗਾਰੀ ਹੈ ਤੇ ਰਹੇਗਾ। ਪੁਸਤਕ ਦੇ ਵੱਖ ਵੱਖ ਪੱਖਾਂ ਦੇ ਸੰਬੰਧ ਵਿੱਚ ਹੋਈ ਵਿਚਾਰ ਚਰਚਾ ਵਿੱਚ ਆਕਸਫੋਰਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੁਜ਼ਹੱਤ ਅੱਬਾਸ, ਮੁਹੰਮਦ ਅੱਬਾਸ, ਲੰਡਨ ਤੇ ਆਸ-ਪਾਸ ਤੋਂ ਆਏ ਮਹਿੰਦਰਪਾਲ ਧਾਲੀਵਾਲ, ਭਜਨ ਧਾਲੀਵਾਲ, ਗੁਰਪਾਲ ਸਿੰਘ ਲੰਡਨ, ਤਲਵਿੰਦਰ ਢਿੱਲੋਂ, ਭਿੰਦਰ ਜਲਾਲਾਬਾਦੀ, ਮਨਪ੍ਰੀਤ ਸਿੰਘ ਬੱਧਨੀਕਲਾਂ, ਸਵਰਨ ਸਿੰਘ, ਜਸਵੀਰ ਜੱਸ, ਕਿੱਟੀ ਬੱਲ, ਮਨਜੀਤ ਕੌਰ ਪੱਡਾ, ਸੁਰਿੰਦਰ ਕੌਰ, ਗੁਰਮੇਲ ਕੌਰ ਸੰਘਾ, ਬੇਅੰਤ ਕੌਰ, ਤੇਜਿੰਦਰ ਕੌਰ ਅਤੇ ਅਜ਼ੀਮ ਸ਼ੇਖਰ ਨੇ ਵੀ ਆਪਣੀ ਸ਼ਾਬਦਿਕ ਸਾਂਝ ਪਾਈ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-