News

ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ

December 10, 2019 02:18 AM

ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼
ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ

ਨਵੀਂ ਦਿੱਲੀ 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਕੰਮਾਡੋਂ ਫੌਰਸ ਦੇ ਚੋਟੀ ਦੇ ਖਾੜਕੂ ਗੁਰਸੇਵਕ ਸਿੰਘ ਬੱਬਲਾ ਨੂੰ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਜੱਜ ਸੁਧੀਰ ਸਰੋਹੀ ਦੀ ਅਦਾਲਤ ਅੰਦਰ ਐਫਆਈਆਰ ਨੰ 39/17 ਅਧੀਨ ਸਮੇਂ ਸਿਰ ਪੇਸ਼ ਕੀਤਾ ਗਿਆ ।
ਅਜ ਅਦਾਲਤ ਅੰਦਰ ਜੱਜ ਦੂਸਰੇ ਕੇਸ ਅੰਦਰ ਮਸ਼ਰੂਫ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ । ਗੁਰਸੇਵਕ ਸਿੰਘ ਬੱਬਲਾ ਨੂੰ ਜੈਪੁਰ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ ਮੁੜ ਦਿੱਲੀ ਦੀ ਤਿਹਾੜ ਵਿਚ ਤਬਦੀਲ ਕਰ ਦਿੱਤਾ ਗਿਆ ਹੈ । ਚਲ ਰਹੇ ਮਾਮਲੇ ਵਿਚ ਦਿੱਲੀ ਸਪੈਸ਼ਲ ਸੈਲ ਵਲੋਂ ਬੱਬਲੇ ਨੂੰ ਦੇਸੀ ਕੱਟੇ ਨਾਲ ਦਿੱਲੀ ਦੇ ਬਸ ਅੱਡੇ ਤੋਂ ਗਿਰਫਤਾਰੀ ਦਿਖਾਈ ਗਈ ਸੀ ਜਦਕਿ ਬੱਬਲਾ ਅਦਾਲਤ ਅੰਦਰ ਅਪਣੀ ਤਰੀਕ ਭੁਗਤਣ ਜਾ ਰਿਹਾ ਸੀ । ਜ਼ਿਕਰਯੋਗ ਹੈ ਕਿ ਬੱਬਲੇ ੳੁਪਰ ਵੱਖ ਵੱਖ ਰਾਜਾਂ ਵਲੋ ਤਕਰੀਬਨ 74--75 ਕੇਸ ਪਾੲੇ ਗੲੇ ਸਨ ਜਿਨਹਾਂ ਕਰਕੇ ੳੁਸ ਦੀ ੳੁਮਰ ਦੇ 55 ਸਾਲ ਵਿਚੋਂ 35 ਸਾਲ ਜੇਲ੍ਹ ਅੰਦਰ ਹੀ ਬੀਤ ਗੲੇ ਹਨ ਤੇ ਪੁਲਿਸ ਵਾਲੇ ਹਾਲੇ ਵੀ ਪਿੱਛਾ ਨਹੀ ਛੱਡ ਰਹੇ ਹਨ ਤੇ ਸਾਡੀ ਕੌਮ ਵਲੋਂ ੲਿਕ ਅੱਧ ਨੂੰ ਛੱਡ ਕੇ ਬਾਕੀ ਬੰਦੀ ਸਿੰਘਾਂ ਨੂੰ ਅਣਗੋਲਿਅਾਂ ਕੀਤਾ ਜਾ ਰਿਹਾ ਹੈ ਜੋ ਕਿ ਨਵੀਂ ਪਨੀਰੀ ਲੲੀ ਪ੍ਰੇਰਣਾਦਾੲਿਕ ਨਹੀ ਹੈ ।
ਅਦਾਲਤ ਅੰਦਰ ਅਜ ਬੱਬਲਾ ਵਲੋਂ ਉਨ੍ਹਾਂ ਦੀ ਵਕੀਲ ਅੰਜਲੀ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਦੇ ਸਹਾਇਕ ਸੁਮੀਤ ਪੇਸ਼ ਹੋਏ ਸਨ ਅਤੇ ਬੱਬਲਾ ਨੂੰ ਮਿਲਣ ਲਈ ਉਨ੍ਹਾਂ ਦੀ ਪਤਨੀ ਜਸਮੇਲ ਕੌਰ ਅਤੇ ਮਨਪ੍ਰੀਤ ਸਿੰਘ ਖਾਲਸਾ ਹਾਜਿਰ ਹੋਏ ਸਨ । ਚਲ ਰਹੇ ਮਾਮਲੇ ਦੀ ਸੁਣਵਾਈ 20 ਦਸੰਬਰ ਨੂੰ ਹੋਵੇਗੀ ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-