News

ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ

December 11, 2019 12:52 AM

ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ

ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ

ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਆਦੇਸ਼ ਦਾ ਭਰਪੂਰ ਸਮਰਥਨ ਕੀਤਾ, ਜਿਸ ਵਿਚ ਬਾਦਲਾਂ ਦੇ ਗੈਗਸਟਰਾਂ ਨਾਲ ਸਬੰਧਾਂ ਦੀ ਜਾਂਚ ਲਈ ਕਿਹਾ ਗਿਆ ਹੈ।

ਇਸ ਗੱਲ ਦੀ ਖੁਸ਼ੀ ਹੈ ਕਿ ਬਾਦਲ ਦਲ ਵੱਲੋਂ ਇਸ ਜਾਂਚ ਨੂੰ ਬੇਲੋੜੀ ਕਰਾਰ ਦਿੱਤੇ ਜਾਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਪ੍ਰਤੀ ਕ੍ਰਿਆ ਦਿਖਾਈ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਨੂੰ ਅਕਾਲੀ-ਅਪਰਾਧਿਕ ਗੱਠਜੋੜ ਦੀ ਮੁਕੰਮਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਦਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਟੀ ਦੇ ਨੁਤਾਵਾਂ ਦੀ ਕੁਖਿਆਤ ਅਪਰਾਧਿਕ ਗੈਂਗਸਟਰਾਂ ਨਾਲ ਤਸਵੀਰਾਂ ਸਾਹਮਣੇ ਆਉਣ ਪਿੱਛੋਂ ਉਠਾਇਆ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸ੍ਰ: ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਦਲ ਪੰਜਾਬ ਵਿਚ ਸਰਗਰਮ ਸਾਰੇ ਅਪਰਾਧਿਕ ਗੁੱਟਾਂ, ਬਦਮਾਸ਼ਾਂ ਤੇ ਡਰੱਗ ਮਾਫੀਆ ਦੇ ਗਾਡ ਫਾਦਰ ਹੈ। ਸਰਨਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਰੋਕਣ ਵਾਲੇ, ਕਾਰੋਬਾਰੀਆਂ ਨੂੰ ਮਾਰਨ ਤੇ ਰਾਜ ਦੇ ਡਰੱਗ ਮਾਫੀਆ ਨਾਲ ਗੱਠਜੋੜ ਬਣਾਂ ਕੇ ਰੱਖਣ ਵਾਲਿਆਂ ਦੀ ਜਾਂਚ ਲਈ ਅਸੀਂ ਕੈਪਟਨ 'ਸਿੰਘ' ਦਾ ਪੂਰਾ ਪੂਰਾ ਸਮਰਥਨ ਕਰਦੇ ਹਾਂ। ਇਹ ਜਾਂਚ ਕਾਫੀ ਲੰਮੇ ਸਮੇਂ ਤੋਂ ਅਟਕੀ ਪਈ ਸੀ। ਅਸੀਂ ਤਹਿ ਦਿੱਲ ਨਾਲ ਇਸ ਦਾ ਸਵਾਗਤ ਕਰਦੇ ਹਾਂ।

ਸ੍ਰ: ਸਰਨਾ ਨੇ ਕਿਹਾ ਕਿ ਬਾਦਲਾਂ ਨੇ ਐਸਜੀਪੀਸੀ ਅਤੇ ਡੀਐਸਜੀਐਮਸੀ ਉੱਤੇ ਜਮੀਨਾਂ 'ਤੇ ਕਬਜਾ ਕਰਨ ਵਾਲੇ ਤੇ ਡਰੱਗ ਮਾਫੀਆ ਦੀ ਪੂਰੀ ਤਰ੍ਹਾਂ ਘੁਸਪੈਠ ਕਰਵਾ ਰੱਖੀ ਹੋਈ ਹੈ। ਜਿਸ ਤਰ੍ਹਾਂ ਦਿੱਲੀ ਵਿਚ ਮਨਜਿੰਦਰ ਸਿੰਘ ਸਿਰਸਾ ਬਾਦਲਾਂ ਦਾ ਮੁੱਖ ਠੱਗ ਹੈ। ਜੋ ਗੁਰਦੁਆਰਿਆਂ ਦੀਆਂ ਜਾਇਦਾਦਾਂ ਤੇ ਸੰਸਥਾਵਾਂ ਨੂੰ ਆਪਣੇ ਆਕਾਵਾਂ ਦੇ ਆਦੇਸ਼ ਨਾਲ ਜੰਮ ਕੇ ਲੁੱਟ ਰਿਹਾ ਹੈ।

ਸ਼ੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਨੇ ਸੁਝਾਉ ਦਿੱਤਾ ਕਿ ਪੰਜਾਬ ਦੇ ਡੀਜੀਪੀ ਨੂੰ ਸਿਰਸਾ ਕੋਲੋਂ ਲਗਾਤਾਰ ਪੁੱਛਗਿਛ ਕਰਨੀ ਯਕੀਨੀ ਬਣਾਂਈ ਜਾਵੇ, ਜਿਸ ਨਾਲ ਬਾਦਲਾਂ ਦੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਤੱਕ ਫੈਲੇ ਹੋਏ ਅਪਰਾਧਿਕ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ ਕਿਉਂਕਿ ਸਿਰਸਾ ਪੰਜਾਬ ਪੁਲਿਸ ਨੂੰ ਬਾਦਲਾਂ ਦੇ ਅਪਰਾਧਿਕ ਨੈੱਟਵਰਕ ਬਾਰੇ ਕਈ ਅਹਿਮ ਸੁਰਾਗ ਦੇ ਸਕਦਾ ਹੈ।

ਸ੍ਰ: ਸਰਨਾ ਨੇ ਯਾਦ ਦਿਵਾਇਆ," ਕਿਸ ਤਰ੍ਹਾਂ ਬਾਦਲਾਂ ਨੇ ਅਪਰਾਧਿਕ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਪੰਜਾਬ ਵਿਚ ਆਪਣੇ ਨੱਕ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਿੱਤੀ। ਇਹ ਉਹੀ ਨਸ਼ਾ ਸੀ ਜਿਸ ਦੇ ਅਸਰ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਉਤੇ ਬੇਰਹਿਮੀ ਨਾਲ ਗੋਲੀਆਂ ਚਲਾਈਆਂ ਗਈਆਂ। ਇਸੇ ਅਪਰਾਧਿਕ ਸੱਤਾ ਦਾ ਸਿਰ ਉਤੇ ਹੱਥ ਹੋਣ ਕਰਕੇ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਿਚੋਂ ਅਸਤੀਫੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਦਕਿ ਇਹ ਸਚਾਈ ਹੋਣ ਦੇ ਬਾਵਜੂਦ ਕਿ ਬਾਦਲਾਂ ਦੇ ਮੱਥੇ ਉਤੇ ਕਲੰਕ ਲੱਗਾ ਹੋਇਆ ਹੈ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-