News

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ

December 11, 2019 02:58 PM

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ


ਬਠਿੰਡਾ 11 ਦਸੰਬਰ (ਗੁਰਬਾਜ ਗਿੱਲ) –ਵਿਸਵ ਪ੍ਰਸਿੱਧ ਦਾਨੀ ਉੱਘੇ ਉਦਯੋਗਪਤੀ ਚੇਅਰਮੈਨ ਅਪੈਕਸ ਗਰੁੱਪ ਆਫ ਕੰਪਨੀਜ਼ (ਇੰਟਰਨੈਸ਼ਨਲ) ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾ. ਐਸ ਪੀ ਸਿੰਘ ਉਬਰਾਏ ਜੀ ਦੀ ਸਹਿਯੋਗ ਅਗਵਾਈ ਤਹਿਤ ਚੱਲ ਰਹੇ ਅਨੇਕਾਂ ਕਾਰਜਾਂ ਦੀ ਲੜੀ ਵਿੱਚ ਮੁਫਤ ਕੰਪਿਊਟਰ ਸੈਂਟਰ, ਸਿਲਾਈ ਸੈਂਟਰ, ਹਸਪਤਾਲਾਂ ਵਿੱਚ ਡਾਇਲਸਿਸ ਯੂੰਨਿਟ, ਸਕੂਲਾਂ ਵਿੱਚ ਬੱਚਿਆ ਨੂੰ ਸਾਫ ਪਾਣੀ ਦੀ ਸੁਵਿਧਾ ਲਈ ਆਰ ਓ ਸਿਸਟਮ, ਲੈਬੋਰਟ੍ਰੀਜ਼, ਮੰਦ ਬੁੱਧੀ ਬੱਚਿਆ ਦੇ ਸਕੂਲ ਹੋਸਟਲ, ਅੱਖਾਂ ਦੇ ਮੁਫਤ ਅਪਰੇਸ਼ਨ ਕੈਂਪ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਸਹਾਇਤਾ ਆਦਿ। ਜਿਲ੍ਹਾਂ ਇਕਾਈ ਸ੍ਰੀ ਮੁਕਤਸਰ ਦੇ ਪ੍ਰਧਾਨ ਸ. ਗੁਰਬਿੰਦਰ ਸਿੰਘ ਬਰਾੜ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਲੜੀ ਤਹਿਤ ਦਫਤਰ ਤਿਲਕ ਨਗਰ ਵਿਖੇ ਸ. ਸਮਸ਼ੇਰ ਸਿੰਘ ਸਾਹੀ ਕੈਲੇਫੋਰਨੀਆਂ (ਯੂ ਐਸ ਏ) ਜੀ ਦੇ ਸਹਿਯੋਗ ਸਦਕਾ ਲੋੜਵੰਦਾਂ ਹਰਦੇਵ ਸਿੰਘ ਰੁਪਾਣਾ ਜੋ ਅੇਕਸੀਡੈਂਟ ਕਾਰਨ ਨਿਕਾਰਾ ਹੋ ਗਿਆ ਹੈ, ਸੁਖਬੀਰ ਸਿੰਘ ਉੜਾਂਗ ਜਿਸ ਦੇ ਦੋਨੋਂ ਹੱਥ ਕੱਟੇ ਹੋਏ ਹਨ, ਮਲਕੀਤ ਕੌਰ ਤੇ ਸੁਰਜੀਤ ਕੌਰ ਵਿਧਵਾਵਾਂ ਜਿੰਨ੍ਹਾਂ ਦੇ ਪੁੱਤਰਾਂ ਦੀ ਮੌਤ ਹੋ ਗਈ ਹੈ, ਸੁਖਵਿੰਦਰ ਸਿੰਘ ਵਾਸੀ ਬੂੜਾ ਗੁਜਰ ਅੇਕਸੀਡੈਂਟ ਹੋਣ ਕਰਕੇ ਕੌਮਾਂ ਵਿੱਚ ਹੈ ਅਤੇ ਪਰਮਜੀਤ ਕੌਰ ਝਬੇਲਵਾਲੀ ਅਧਰੰਗ ਤੋਂ ਪੀੜਿਤ ਨੂੰ ਪੰਦਰਾਂ ਹਜਾਰ ਰੁਪਏ ਮਹੀਨਾਵਾਰ ਭੇਂਟ ਕੀਤੇ। ਇਹ ਸਹਾਇਤਾ ਰਾਸ਼ੀ ਭੇਂਟ ਕਰਨ ਦੀ ਰਸਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਚੇਚੇ ਤੌਰ ‘ਤੇ ਪਹੁੰਚੇ ਮੈਡਮ ਮਨਦੀਪ ਕੌਰ ਸਿੱਧੂ ਸ੍ਰਪਰਸਤ ਸਮਾਈਲ ਡਾਟ ਕੇਅਰ ਜੀ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਸੰਬੋਧਨ ਕਰਦਿਆ ਟਰੱਸਟ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ। ਡਾ. ਐਸ ਪੀ ਸਿੰਘ ਉਬਰਾਏ ਜੀ ਅਤੇ ਸ. ਸਮਸ਼ੇਰ ਸਿੰਘ ਸਾਹੀ ਕੈਲੇਫੋਰਨੀਆਂ ਜੀ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਮੀਤ ਪ੍ਰਧਾਨ ਮਲਕੀਤ ਸਿੰਘ, ਸਲਾਹਕਾਰ ਲੈਕ. ਬਲਵਿੰਦਰ ਸਿੰਘ ਬਰਾੜ, ਪ੍ਰੋਜੈਕਟ ਚੇਅਰਮੈਨ ਅਰਵਿੰਦਰ ਪਾਲ ਸਿੰਘ ਚਹਿਲ, ਸਕੱਤਰ ਮਾ. ਰਜਿੰਦਰ ਸਿੰਘ, ਡਾ. ਵਿਜੈ ਸੁਖੀਜਾ, ਉਪਜੀਤ ਸਿੰਘ ਗਰੋਵਰ, ਲੈਬ. ਇੰਚਾਰਜ ਸ. ਅੰਮ੍ਰਿਤਪਾਲ ਸਿੰਘ, ਪਰਮਿੰਦਰ ਕੌਰ, ਰੇਨੂੰ ਸ਼ਰਮਾ, ਟਰੱਸਟ ਦੀ ਕੰਪਿਊਟਰ ਟੀਚਰ ਮੈਡਮ ਨਵਜੋਤ ਕੌਰ ਅਤੇ ਕੰਪਿਊਟਰ ਸੈਂਟਰ ਦੀਆ ਵਿਦਿਆਰਥਣਾਂ ਹਾਜਰ ਸਨ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-