News

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ

December 11, 2019 09:08 PM

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ

ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਸਰਕਾਰੀ ਸਕੂਲਾਂ ਦੀ ਵਿਸ਼ੇਸ ਸੁਧਾਰ ਮੁਹਿੰਮ ਤਹਿਤ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਸ੍ਰ. ਦਿਲਰਾਜ ਸਿੰਘ ਭੂੰਦੜ ਦੇ ਤੂਫਾਨੀ ਦੌਰੇ ਦੌਰਾਨ ਢਾਣੀ ਫੂਸ ਮੰਡੀ ਦੇ ਪ੍ਰਾਇਮਰੀ ਸਕੂਲ ਵਿੱਚ ਪਹੁੰਚੇ ਇੱਥੇ ਇਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਰੀਬ ਘਰਾਂ ਦੇ ਜੋ ਬੱਚੇ ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਸਨ ਹੁਣ ਉਹਨਾਂ ਨੂੰ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਦਿਵਾਉਣਾ ਮੇਰਾ ਮੁੱਖ ਨਿਸ਼ਾਨਾ ਹੈ ਤਾਂ ਜੋ ਉਹ ਇੱਥੇ ਪੜ੍ਹਕੇ ਇੱਕ ਚੰਗੇ ਨਾਗਰਿਕ ਬਣਨ ਅਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਤੋਂ ਬਾਅਦ ਪਿੰਡ ਆਦਮਕੇ ਅਤੇ ਚੋਟੀਆਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਬੋਰਡ ਅਤੇ ਪ੍ਰੋਜੈਕਟਰ ਦਾ ਉਦਘਾਟਨ ਕਰਦੇ ਹੋਏ ਜ਼ਿੱਥੇ ਪਿੰਡ ਵਾਸੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰ. ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਦੀ ਹਮੇਸ਼ਾ ਵਿਕਾਸ ਪੱਖੀ ਸੋਚ ਰਹੀ ਹੈ। ਉਨਾਂ ਦਾ ਮੁੱਖ ਨਿਸ਼ਾਨਾ ਸਿਰਫ ਤੇ ਸਿਰਫ ਹਲਕੇ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਮੌਕੇ ਜਸਵਿੰਦਰ ਕੌਰ, ਜਗਜੀਵਨ ਸਿੰਘ ਆਲੀਕੇ, ਰਣਧੀਰ ਸਿੰਘ, ਮੇਵਾ ਸਿੰਘ ਬਰਨ, ਗੁਰਵਿੰਦਰ ਸਿੰਘ ਧਾਲੀਵਾਲ, ਮਿੱਠੂ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਸਾਬਕਾ ਚੇਅਰਮੈਨ, ਅਵਤਾਰ ਸਿੰਘ, ਪਰਮਿੰਦਰ ਕੌਰ, ਸਕੂਲ ਮੁਖੀ ਬਲਵੀਰ ਸਿੰਘ, ਬਲਵੰਤ ਸਿੰਘ ਮੇਵਾ ਸਿੰਘ ਨੰਬਰਦਾਰ, ਗੁਰਚਰਨ ਸਿੰਘ, ਜਗਜੀਤ ਸਿੰਘ, ਗੁਰਤੇਜ ਸਿੰਘ, ਜਗਜੀਵਨ ਸਿੰਘ, ਪ੍ਰੀਤਮ ਰਾਮ, ਜਸਵਿੰਦਰ ਕੌਰ, ਹੇਮੰਤ ਕੁਮਾਰ, ਸਰਬਜੀਤ ਕੌਰ ਸਿੱਧੂ, ਸਰਬਜੀਤ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।

Have something to say? Post your comment
 

More News News

ਨੀਦਰਲੈਂਡ 26 ਜੂਨ ਨੂੰ ਕਈ ਤਾਲਾਬੰਦੀ ਨਿਯਮਾਂ ਨੂੰ ਖੁੱਲ੍ਹ ਦੇਵੇਗਾ ਪਹਿਲਵਾਨ ਖਲੀ ਦੀ ਮਾਤਾ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ 22 ਸਾਲਾਂ ਬਰੈਂਪਟਨ ਵਾਸੀ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਯੂਕੇ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਨੇ ਝੰਜੋੜਿਆ, ਘਟੀ ਯਾਤਰੀਆਂ ਦੀ ਆਮਦ ਯੂਕੇ: ਮਹਾਰਾਣੀ ਐਲਿਜਾਬੈਥ ਨੇ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਮਨੁੱਖ ਕੁਦਰਤੀ ਭਿੰਨਤਾ ਨੂੰ ਖ਼ਤਮ ਕਰਕੇ ਇਕਸਾਰਤਾ ਲਿਆਉਣ ਦੀ ਕੋਸ਼ਿਸ਼ ਕਰਦਾ ਹੈ- ਡਾ: ਸਵਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੇ ਲੱਡੂ ਵੰਡ ਕੇ ਮਨਾਈ ਖੁਸ਼ੀ ਪ੍ਰੋ. ਔਲਖ ਦੀ ਬਰਸੀ ਤੇ "ਆਇੰ ਕਿਵੇਂ ਖੋਹ ਲਉਂਗੇ ਜ਼ਮੀਨਾਂ ਸਾਡੀਆਂ "ਦੀ ਹੋਵੇਗੀ ਪੇਸ਼ਕਾਰੀ। ਡੀਟੀਐੱਫ ਵੱਲੋਂ ਸਿੱਖਿਆ ਸਕੱਤਰ ਦੇ ਘਿਰਾਓ ਦੀਆਂ ਤਿਆਰੀਆਂ ਝੋਨਾ ਲਗਾ ਰਹੀ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਹਰਦੀਪ ਕੌਰ ਨਾਲ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਭੁਪਾਲ ਨੇ ਕੀਤੀ ਮੁਲਾਕਾਤ ਚੰਡੀਗੜ੍ਹ ਵਿਚ ਖੇਡ ਮੰਤਰੀ ਨਾਲ ਮਿਲਵਾਉਣ ਦਾ ਦਿੱਤਾ ਭਰੋਸਾ
-
-
-