News

ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ

December 11, 2019 09:34 PM

ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ
ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ


ਫਗਵਾੜਾ ੧੧ ਦਸੰਬਰ (ਅਸ਼ੋਕ ਸ਼ਰਮਾ) ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜਕਰਨੀ ਦੀ ਰਹਿਨੁਮਾਈ ਹੇਠ ਐਚ.ਪੀ.ਪੀ. ਹਾਈ ਸਕੂਲ  ਕਾਇਮਪੁਰਾ ਵਿਖੇ ਬੇਟੀ ਬਚਾਓ ਵਿਸ਼ੇ 'ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਬੇਟੀਆਂ ਦੀ ਮਹੱਤਾ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਕਿਹਾ ਕਿ ਬੇਟੀਆਂ ਅੱਜ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਪਰਚਮ ਲਹਰਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਯੁੱਗ ਵਿੱਚ ਵੀ ਲੜਕੇ ਤੇ ਲੜਕੀ ਵਿੱਚ ਫਰਕ ਕਰਨਾ ਚਿੰਤਾ ਦਾ ਵਿਸ਼ਾ ਹੈ। ਡਾ.ਰਾਜ ਕਰਨੀ ਨੇ ਜੋਰ ਦਿੱਤਾ ਕਿ ਪੈਰੇਂਟਸ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨ 'ਤੇ ਆਤਮਨਿਰਭਰ ਬਣਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਬੇਟੀਆਂ ਹੋਣਗੀਆਂ ਤਾਂ ਹੀ ਸ੍ਰਿਸ਼ਟੀ ਅੱਗੇ ਵੱਧੇਗੀ।
ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਖੁਦ ਨੂੰ ਸੰਟਰੋਗ ਬਣਾਉਣ ਤੇ ਕਦੀ ਵੀ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝਣ।ਉਨ੍ਹਾਂ ਵਿਦਿਆਰਥਣਾਂ ਨੂੰ ਸ਼ਰੀਰਕ ਤੇ ਭਾਵਨਾਤਮਕ ਤੌਰ ਤੇ ਮਜਬੂਤ ਬਣਨ ਲਈ ਪ੍ਰੇਰਿਆ।
ਸਕੂਲ ਦੇ ਪ੍ਰੈਜੀਡੈਂਟ ਵਿਜੈ ਕੁਮਾਰ ਨੇ ਕਿਹਾ ਕਿ ਲੜਕੀਆਂ ਨੂੰ ਬੋਝ ਨਹੀਂ ਸਮਝਿਆ ਜਾਣ ਚਾਹੀਦਾ ਤੇ ਦਹੇਜ ਪ੍ਰਥਾ ਵਰਗੀ ਬੁਰਾਈ ਨੂੰ ਦੂਰ ਕਰਨ ਲਈ ਸਭ ਨੂੰ ਆਵਾਜ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਸਕੂਲ ਦੀ ਹੈਡਮਿਸਟ੍ਰੈਸ ਰਜਨੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਹੀਆਂ ਗੱਲਾਂ ਤੇ ਅਮਲ ਕਰਨ ਲਈ ਪ੍ਰੇਰਿਆ। ਇਸ ਦੌਰਾਨ ਬੇਟੀ ਬਚਾਓ ਵਿਸ਼ੇ 'ਤੇ ਹੋਈ ਭਾਸ਼ਣ ਪ੍ਰਤਿਯੋਗਿਤਾ ਵਿੱਚ ਜਾਣਵੀ ਪਹਿਲੇ, ਬਬਲੀ ਦੂਸਰੇ ਨਿਸ਼ਾ ਤੇ ਕਿਰਣ ਤੀਸਰੇ ਸਥਾਨ 'ਤੇ ਰਹੇ। ਇਸ ਮੌਕੇ 'ਤੇ ਡਾ. ਭੂਮੇਸ਼ਵਰੀ, ਡਾ. ਯੋਗੇਸ਼ ਸਹਿਗਲ, ਰਵਿੰਦਰ ਜੱਸਲ, ਕੁਲਦੀਪ ਸਿੰਘ, ਮਨਪ੍ਰੀਤ ਕੌਰ, ਅੰਜੂ ਤੇ ਹੋਰ ਹਾਜਰ ਸਨ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-