News

ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ

December 11, 2019 09:56 PM

ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ
ਸਰਧਾਂਜਲੀ ਸਮਾਗਮ 'ਚ ਸੰਗੀਤਕ, ਫਿਲਮੀ ਤੇ ਰਾਜਨੀਤਿਕ ਹਸਤੀਆਂ ਹੋਣਗੀਆ ਸ਼ਾਮਿਲ
ਬਠਿੰਡਾ 11 ਦਸੰਬਰ (ਗੁਰਬਾਜ ਗਿੱਲ) -ਪੰਜਾਬੀ ਗਾਇਕੀ ਅਤੇ ਰਾਜਨੀਤਿਕ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ, ਮੈਂਬਰ ਪਾਰਲੀਮੈਂਟ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੇ ਮਾਤਾ ਅਜੀਤ ਕੌਰ ਜੀ ਦਾ 4 ਦਸੰਬਰ ਨੂੰ ਦੇਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵਿੱਚ ਸ੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਗਾਇਕ ਤੇ ਸੰਗੀਤਕਾਰ ਮਨਜਿੰਦਰ ਤਨੇਜਾ, ਜੇ ਬੀ ਆਰ, ਗੁਰਤੇਜ ਕਾਬਲ, ਬਲਵੀਰ ਚੋਟੀਆ-ਜਸਮੀਨ ਚੋਟੀਆ, ਵੀਰ ਬਲਜਿੰਦਰ-ਕਮਲ ਨੂਰ, ਜਸਪਾਲ ਮਾਨ, ਵਿੱਕੀ ਕਨਵਰ, ਅਨੀਰੁਧ ਸ਼ਰਮਾ, ਪਵਨ ਮੋਮੀ, ਹੰਸ ਸਾਬ, ਅੰਮ੍ਰਿਤਪਾਲ ਸਿੰਘ, ਸੰਤੌਖ ਸਿੰਘ, ਸੋਨੂੰ, ਸੁਨੀਲ, ਜਗਤਾਰ ਸਿੱਧੂ ਤਿੰਨਕੌਣੀ, ਬੂਟਾ ਸੋਨੀ, ਜਸਪ੍ਰੀਤ ਬਰਾੜ, ਗਾਇਕਾ ਐਸ ਕੌਰ, ਮਨਦੀਪ ਲੱਕੀ, ਗੀਤਕਾਰ ਕਿਰਪਾਲ ਮਾਅਣਾ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਗੁਰਬਾਜ ਗਿੱਲ, ਦਵਿੰਦਰ ਬਰਨਾਲਾ, ਐਡਵੋਕੇਟ ਡੀ ਐਸ ਦਵਿੰਦਰਾ ਅਤੇ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੋਮਣੀ ਗਾਇਕ ਸੁਰਿੰਦਰ ਛਿੰਦਾ ਤੇ ਮਨਜਿੰਦਰ ਤਨੇਜਾ ਜੀ ਨੇ ਕਿਹਾ ਕਿ ਮਾਤਾ ਜੀ ਸੇਵਾ ਦੇ ਪੁੰਜ, ਮਿੱਠ ਬੋਲੜੇ ਅਤੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ। ਉਹ ਕਲਾਕਾਰਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਦਾ ਰੱਜਵਾਂ ਪਿਆਰ ਦਿੰਦੇ ਸਨ। ਸਵ. ਮਾਤਾ ਅਜੀਤ ਕੌਰ ਜੀ ਦੇ ਨਮਿੱਤ ਆਤਮਿਕ ਸਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਦੇਸ਼ ਭਗਤ ਯਾਦਗਾਰ ਹਾਲ, ਨਜਦੀਕ ਬੀ ਐਮ ਸੀ ਚੌਂਕ, ਜਲੰਧਰ ਵਿਖੇ 15 ਦਸੰਬਰ, ਦਿਨ ਐਤਵਾਰ ਨੂੰ ਕਰੀਬ 01:00 ਵਜੇ ਪਵੇਗਾ। ਇਸ ਦੁੱਖ ਦੀ ਘੜੀ ਵਿੱਚ ਆਪਣੇ ਵੱਲੋਂ ਮਾਤਾ ਅਜੀਤ ਕੌਰ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ, ਸਰਧਾਂਜਲੀ ਸਮਾਗਮ 'ਚ ਬਹੁਤ ਸਾਰੀਆ ਸੰਗੀਤਕ, ਫਿਲਮੀ ਤੇ ਰਾਜਨੀਤਿਕ ਹਸਤੀਆਂ ਸ਼ਾਮਿਲ ਹੋਣਗੀਆ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-