News

ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ

December 11, 2019 10:01 PM

ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ

ਮਾਨਸਾ 11 ਦਸੰਬਰ ( ਤਰਸੇਮ ਸਿੰਘ ਫਰੰਡ ) ਪੰਜਾਬ ਦੀ ਸੱਤਾਧਾਰੀ ਕੈਪਟਨ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ ਘਰ ਘਰ ਨੌਕਰੀਆਂ ਦੇਣ ਦੀਆਂ ਡੀਂਘਾ ਮਾਰੀਆਂ ਹਰ ਇੱਕ ਨੂੰ ਸਮਾਰਟ ਫੋਨ ਦੇਣ ਦਾਅਵੇ ਠੋਕੇ ਹੋਰ ਪਤਾ ਨੀ ਕੀ ਕੀ ਦੇਣ ਦੀਆਂ ਮਿੱਠੀਆਂ ਗੋਲੀਆਂ ਲੋਕਾਂ ਦਿੱਤੀਆਂ ਤੇ ਚੋਣਾਂ ਜਿੱਤਕੇ ਸੁਪਨਿਆਂ ਦੀ ਦੁਨੀਆਂ ਵਿੱਚ ਇਹਨਾਂ ਲੀਨ ਹੋ ਗਿਆ ਕਿ ਕੈਪਟਨ ਸਰਕਾਰ ਨੂੰ ਕੁੱਝ ਵੀ ਦਿਖਾਈ ਨਹੀਂ ਦੇ ਕਿਵੇਂ ਸ਼ੜਕਾਂ ਤੇ ਲੋਕ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਇਥੋਂ ਤੱਕ ਕਿ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲਈ ਧਰਨੇ ਮੁਜਾਹਰੇ ਕਰਨੇ ਪੇ ਰਹੇ ਹਨ । ਜਿਸਦੇ ਚਲਦਿਆਂ ਆਉਣ ਵਾਲ਼ੀ 13 ਤਾਰੀਖ ਨੂੰ ਜਿਲਾ ਖਜਾਨਾਂ ਦਫਤਰ ਅੱਗੇ ਰੋਸ ਮੁਜਾਹਰਾ ਕਰਕੇ ਪੰਜਾਬ ਦੀ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਉਣ ਦਾ ਉੱਪਰਾਲਾ ਕੀਤਾ ਜਾ ਰਿਹਾ ਹੈ । ਅੱਜ ਇਥੇ ਬਾਲ ਭਵਨ  ਵਿੱਚ ਯੂਨੀਅਨ ਦੇ ਆਗੂ ਦੀ ਰਾਮ ਗੋਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਅਤੇ ਪੰਜਾਬ ਜੰਗਲਾਤ ਵਿਭਾਗ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਮੁਲਾਜਮ ਮੰਗਾਂ ਨੂੰ ਲੈ ਕੇ 10 ਦਸੰਬਰ ਤੋਂ 17 ਦਸੰਬਰ 2019 ਤੱਕ ਪੰਜਾਬ ਭਰ ਵਿੱਚ ਦਿੱਤੇ ਗਏ ਸੱਦੇ ਮੁਤਾਬਿਕ ਮਿਤੀ 13—12—2019 ਨੂੰ ਜਿਲ੍ਹਾ ਖਜਾਨਾ ਦਫ਼ਤਰ ਅੱਗੇ ਮਾਨਸਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ ਅਤੇ ਰੈਲੀ ਵਿੱਚ ਮੰਗ ਕੀਤੀ ਜਾਵੇਗੀ ਕਿ ਮੁਲਾਜਮਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਨੂੰ ਤੁਰੰਤ ਰਲੀਜ ਕੀਤੀਆਂ ਜਾਣ ਅਤੇ ਡੀ.ਏ. ਦੀ ਬਕਾਇਆਂ ਕਿਸ਼ਤਾਂ ਤੁਰੰਤ ਰਲੀਜ ਕੀਤੀਆਂ ਜਾਣ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਕੱਟੀ ਦਾ ਸਲਾਨਾ 2400 ਜੰਜੀਆਂ ਟੈਕਸ਼ ਵਾਪਸ ਲਿਆ ਜਾਵੇ। ਕੁਨੈਕਟ ਕਾਮੇ ਵਰਕਰ ਅਤੇ ਡੇਲੀਵੇਜ਼ ਵਰਕਰ ਨੂੰ ਰੈਗੂਲਰ ਕੀਤਾ ਜਾਵੇ ਸਾਰੇ ਵਿਭਾਗਾਂ ਵਿੱਚ ਰੈਗੂਲਰ ਭਰਤੀ ਨੂੰ ਯਕੀਨੀ ਬਣਾਇਆ ਜਾਵੇ ਮੀਟਿੰਗ ਵਿੱਚ ਰਾਮ ਗੋਪਾਲ ਸਰਮਾਂ ਤੋਂ ਇਲਾਵਾ ਦਰਸ਼ਨ ਸਿੰਘ ਨੰਗਲ ਕਲਾਂ, ਜੱਗਾ ਸਿੰਘ ਅਲੀਸੇ਼ਰ, ਮੇਜਰ ਸਿੰਘ ਮਾਖਾ ਅਤੇ ਤਰਸੇਮ ਸਿੰਘ ਦੋਦੜਾ ਨੇ ਭਾਗ ਲਿਆ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-