Monday, February 24, 2020
FOLLOW US ON

Article

ਦੁਅਬੇ ਦੇ ਸ਼ੇਰ ਅਤੇ ਸਿੱਖ ਕੌਮ ਦੇ ਮਾਣ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੂੰ ( ਸ਼ਹੀਦੀ 12 ਦਸੰਬਰ 1992 ) ਕੇਸਰੀ ਪਰਣਾਮ- ਯੂਨਾਈਟਿਡ

ਲਵਸ਼ਿੰਦਰ ਸਿੰਘ ਡੱਲੇਵਾਲ | December 12, 2019 01:11 AM

ਦੁਅਬੇ ਦੇ ਸ਼ੇਰ ਅਤੇ ਸਿੱਖ ਕੌਮ ਦੇ ਮਾਣ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੂੰ ( ਸ਼ਹੀਦੀ 12 ਦਸੰਬਰ 1992 ) ਕੇਸਰੀ ਪਰਣਾਮ- ਯੂਨਾਈਟਿਡ

ਖਾਲਸਾ ਦਲ ਯੂ ਕੇ

ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ 12 ਦਸੰਬਰ ਨੂੰ ਗੜ੍ਹੇ ਦੇ ਭਾਗ ਸਿੰਘ ਦੇ ਘਰ ਗਿਆ, ਜੋ ਕਿ ਉਸਦੀ ਠਾਹਰ ਸੀ।ਪਰ ਅੱਜ ਭਾਗ ਸਿੰਘ ਨੇ ਵਿਸ਼ਵਾਸ਼ ਘਾਤ ਕਰਦਿਆਂ ਕੌਮ ਦੇ ਮਹਾਨ ਯੋਧੇ ਨਾਲ ਧੋਖਾ ਕਰਕੇ ਸਿੱਖ_ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ।ਕੁਦਰਤ ਦੀ ਖੇਡ ਸੀ ਕਿ ਹਰ ਵਕਤ ਹਥਿਆਰਾਂ ਨਾਲ ਲੈਸ ਰਹਿਣ ਵਾਲਾ ਦੀਪਾ ਅੱਜ ਖਾਲੀ ਹੱਥ ਸੀ, ਜਿਸਦਾ ਭਾਗ ਦੁਸ਼ਟ ਨੂੰ ਇਲਮ ਹੋ ਗਿਆ। ਅਜੇ ਕੁਝ ਸਮਾਂ ਹੀ ਦੀਪੇ ਨੂੰ ਆਇਆਂ ਹੋਇਆ ਸੀ ਕਿ ਭਾਗ ਨੇ ਪੁਲੀਸ ਨੂੰ ਸੱਦ ਕੇ ਘੇਰਾ ਪੁਆ ਦਿੱਤਾ।ਪਰ ਕੌਮ ਦਾ ਮਾਣ ਤੇ ਪੰਥ ਦੀ ਸ਼ਾਨ ਬਣ ਚੁੱਕੇ ਭਾਈ ਦੀਪੇ ਨੇ ਸਾਇਨਾਈਡ ਦਾ ਕੈਪਸੂਲ ਨਿਗਲ ਲਿਆ। ਦੋ -ਦੋ ਅਸਾਲਟਾਂ ਰੱਖਣ ਵਾਲਾ ਯੋਧਾ ਅਜ ਧੋਖੇਬਾਜ ਤੇ ਮਹਾਂ ਗਦਾਰ ਭਾਗੇ ਦੀ ਕਮੀਨੀ ਹਰਕਤ ਨਾਲ ਖਾਲੀ ਸਤਿਨਾਮ ਵਾਹਿਗੁਰੂ ਆਖ ਆਪਣੇ ਖੂਨ ਦਾ ਆਖਰੀ ਕਤਰਾ ਤੇ ਸਵਾਸ ਕੌਮ ਦੀ ਅਜਾਦੀ ਹਿੱਤ ਭੇਂਟ ਕਰ ਗਿਆ।ਬਾਅਦ ਵਿੱਚ ਪੁਲੀਸ ਨੇ ਪਿੰਡ ਤੇਹਿੰਗ ਲਾਗੇ ਝੂਠਾ ਪੁਲੀਸ ਮੁਕਾਬਲਾ ਦਿਖਾ ਦਿੱਤਾ।ਸਰਕਾਰ ਵੱਲੋਂ ਉਸਦੇ ਸਿਰ 15 ਲੱਖ ਦਾ ਇਨਾਮ ਰੱਖਿਆ ਹੋਇਆ ਸੀ ।ਪੁਲੀਸ ਰਿਕਾਰਡ ਅਨੁਸਾਰ ਭਾਈ ਦੀਪੇ ਨੇ ਲੱਚਰ ਗਾਇਕ ਚਮਕੀਲੇ, ਕਈ ਕਾਮਰੇਡ ਤੇ ਟਾਉਟਾਂ ਸਮੇਤ 217 ਦੁਸ਼ਟਾਂ ਦਾ ਖਾਤਮਾ ਕੀਤਾ ।ਭਾਈ ਦੀਪਾ ਆਪਣੇ ਇਲਾਕੇ ਵਿੱਚ ਬੇਖੌਫ ਦੁਸ਼ਟਾਂ ਨੂੰ ਸੋਧਦਾ ਰਿਹਾ ,ਪਰ ਕਿਸੇ ਨੂੰ ਨਜਾਇਜ ਤੰਗ ਨਹੀਂ ਕੀਤਾ ਤੇ ਨਾ ਹੀ ਕਿਸੇ ਬੇਗੁਨਾਹ ਦਾ ਕਤਲ ਕੀਤਾ।

ਖਾਲਿਸਤਾਨ ਜ਼ਿੰਦਾਬਾਦ -- ਲਵਸ਼ਿੰਦਰ ਸਿੰਘ ਡੱਲੇਵਾਲ

ਫੋਟੋ --ਪਹਿਲੀ ਜਨਵਰੀ 2000 ਨੂੰ ਗੁਰੂ ਨਾਨਕ ਗੁਰਦੁਆਰਾ ਵਿਲਨਹਾਲ ਯੂ ਕੇ ਵਿਖੇ ਭਾਈ ਗੁਰਦੀਪ ਸਿੰਘ ਦੀਪਾ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਅਤੇ ਮਾਤਾ ਗੁਰਬਚਨ ਕੌਰ ਜੀ ਨੂੰ ਜਨਰਲ ਹਰੀ ਸਿੰਘ ਨਲੂਆ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਸਮੇਂ --

Have something to say? Post your comment