Thursday, February 20, 2020
FOLLOW US ON

Article

ਰਮਨਦੀਪ ਸਿੰਘ ਸਨੀ ਅਤੇ ਬੀਬੀ ਅੰਮ੍ਰਿਤ ਕੌਰ ਦੀ ਭੁੱਖ ਹੜਤਾਲ ਨੂੰ ਗੰਭੀਰਤਾ ਨਾਲ ਲਿਆ ਜਾਵੇ-ਯੂਨਾਈਟਿਡ ਖਾਲਸਾ ਦਲ ਯੂ,ਕੇ

December 12, 2019 02:58 AM

ਰਮਨਦੀਪ ਸਿੰਘ ਸਨੀ ਅਤੇ ਬੀਬੀ ਅੰਮ੍ਰਿਤ ਕੌਰ ਦੀ ਭੁੱਖ ਹੜਤਾਲ ਨੂੰ ਗੰਭੀਰਤਾ ਨਾਲ ਲਿਆ ਜਾਵੇ-ਯੂਨਾਈਟਿਡ ਖਾਲਸਾ ਦਲ ਯੂ,ਕੇ

ਲੰਡਨ- ਭਾਈ ਰਮਨਦੀਪ ਸਿੰਘ ਸਨੀ ਜੋ ਕਿ ਢਾਈ ਸਾਲ ਤੋਂ ਹਿਰਸਤ ਵਿੱਚ ਹੈ ਉਸ ਦਾ ਸਬੰਧ ਵਿਦੇਸਾਂ ਵਿੱਚ ਵਸਦੇ ਸਿੱਖਾਂ ਨਾਲ ਜੋੜ ਕੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ । ਅਗਰ ਭਾਈ ਰਮਨਦੀਪ ਸਿੰਘ ਜੇਹਲਾਂ ਵਿੱਚੋਂ ਵਿਦੇਸ਼ਾਂ ਵਿੱਚ ਸੰਪਰਕ ਬਣਾਉਂਦਾ ਹੈ ਤਾਂ ਇਹ ਕੇਸ ਸਭ ਤੋਂ ਆਈ æਜੀ ਜੇਲ੍ਹ ਅਤੇ ਸਬੰਧਤ ਜੇਲ੍ਹ ਦੇ ਸੁਪਰਡੈਂਟ ਖਿਲਾਫ ਦਰਜ ਹੋਣਾ ਚਾਹੀਦਾ ਹੈ ।

          ਅਸਲੀਅਤ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ  ਪੁਲਿਸ ਜਾਣ ਬੁੱਝ ਕੇ ਮਨਘੜਨ ਕਹਾਣੀਆਂ ਘੜ ਰਹੀ ਹੈ । ਇਸੇ ਤਰਾਂ ਬੀਬੀ ਅੰੰਮ੍ਰਿਤ ਕੌਰ ਨੂੰ ਲੰਬਾ ਸਮਾਂ ਜੇਲ੍ਹ ਵਿੱਚ ਰੱਖਣ ਦੇ ਨਾਪਾਕ ਇਰਾਦਿਆਂ ਲਈ ਉਸ ਨੂੰ ਅਦਾਲਤ ਵਿੱਚ ਤਰੀਕਾਂ ਤੇ ਨਹੀਂ ਲਿਜਾਇਆ ਜਾ ਰਿਹਾ । ਜਿਸ ਕਾਰਨ ਭਾਂਈ ਰਮਨਦੀਪ ਸਿੰਘ ਸਨੀ ਨੇ ਬਠਿੰਡਾ ਅਤੇ ਬੀਬੀ ਅੰਮ੍ਰਿਤ ਕੌਰ ਨੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਰੱਖੀ ਹੋਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਹੋਣ ਦੀਆਂ ਦਾਅਵੇਦਾਰ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਭੁੱਖ ਹੜਤਾਲ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਈ ਰਮਨਦੀਪ ਸਿੰਘ ਅਤੇ ਬੀਬੀ ਅੰਮ੍ਰਿਤ ਕੌਰ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਜਾਵੇ ਅਤੇ ਉਹਨਾਂ ਨਾਲ ਹੋ ਰਹੇ ਸਰਕਾਰੀ ਧੱਕਿਆਂ ਨੂੰ ਰੋਕਣ ਵਾਸਤੇ ਸਾਰਥਕ ਉਪਰਾਲੇ ਕੀਤੇ ਜਾਣ ।

       ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਰਕਾਰ ਦੀ ਇਸ ਦਮਨਕਾਰੀ ਨੀਤੀ ਦਾ ਸਖਤ ਵਿਰੋਧ ਕਰਦਿਆਂ ਕੈਪਟਨ ਅਮਰਇੰਦਰ ਨੂੰ ਬੇਅੰਤੇ ਬੁੱਚੜ ਦਾ ਵਾਰਸ ਕਰਾਰ ਦਿੱਤਾ ਹੈ  ।ਗੁਰਬਾਣੀ ਦੀਆਂ ਕਸਮਾਂ ਖਾਹ ਕੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੁੱਟਣ ਵਾਲੇ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਇੰਦਰ ਸਿੰਘ ਨੇ ਆਪਣੇ ਤੋਂ ਪਹਿਲੇ ਪੰਜਾਬ ਹੋ ਚੁੱਕੇ ਜਾਲਮ ਮੁੱਖ ਮੰਤਰੀਆਂ ਭੀਮ ਸੱਚਰ, ਬੁੱਚੜ ਬੇਅੰਤੇ, ਪ੍ਰਤਾਪ ਕੈਰੋਂ,ਜਕਰੀਏ ਦਰਬਾਰੇ, ਨੀਲੇ ਕਾਂਗਰਸੀ ਬਰਨਾਲੇ ਅਤੇ ਜਨਸੰਘੀ ਪ੍ਰਕਾਸ਼ ਬਾਦਲ ਵਾਲਾ ਜ਼ੁਲਮੀਂ ਰਾਹ ਅਖਤਿਆਰ ਕਰ ਲਿਆ ਹੈ । ਇਸ ਨੂੰ ਕੁਦਰਤ ਦੇ ਉਸ ਅਟੱਲ ਅਸੂਲ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਉਸ ਅਕਾਲ ਪੁਰਖ ਦੀ ਡਾਂਗ ਵੱਜਣੀ ਹੈ ਤਾਂ ਭਾਵੇਂ ਕਿ ਉਸ ਦੀ ਅਵਾਜ ਨਹੀਂ ਆਵੇਗੀ ਪਰ ਅਜਿਹਾ ਸਬਕ ਦੇ ਜਾਏਗੀ ਕਿ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ । ਕੁਦਰਤ ਦਾ ਇਹ ਇੱਕ ਅਟੱਲ ਅਸੂਲ ਹੈ ਕਿ  ਜ਼ੁਲਮੀਂ ਰਾਜ ਦੀ ਜੜ੍ਹ ਜਰੂਰ ਪੁੱਟੀ ਜਾਂਦੀ ਰਹੀ ਹੈ ਕਿਉਂ ਕਿ ਅੱਤ ਖੁਦਾ ਦਾ ਵੈਰ ਮਂਨਿਆ ਗਿਆ ਹੈ । ਆਪਣੀਆਂ ਹੱਕੀ ਮੰਘਾਂ ਦੀ ਪੂਰਤੀ ਵਾਸਤੇ ਰੋਸ ਮਾਰਚ ਜਾਂ ਮੰਗ ਪੱਤਰ ਦੇਣ ਵਾਲੇ ਵੱਖ ਵੱਖ ਵਰਗ ਦੇ ਲੋਕਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਹਨ ,ਅੱਥਰੂ ਗੂਸ ਦੇ ਗੋਲੁ ਅਤੇ ਲਾਠੀਚਾਰਜ ਕਰਾਕੇ ਅਨੇਕਾਂ  ਵਿਆਕਤੀਆਂ ( ਪੁਰਸ਼ਾਂ ਅਤੇ ਬੀਬੀਆਂ ) ਨੂੰ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ ।

        ਕੈਪਟਨ ਨੂੰ ਇਸ ਦਾ ਹਿਸਾਬ  ਜਰੂਰ ਦੇਣਾ ਪਵੇਗਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂਂ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਬਖਸ਼ੇ ਹੋਏ ਸਿਧਾਂਤ ਅਨੁਸਾਰ ਹੀ ਹਾਕਮ ਧਿਰ ਤੋਂ ਇਨਸਾਫ ਲਿਆ ਜਾ ਸਕਦਾ ਹੈ ।  ਕਿਉਂ  ਕਿ ਕਾਤਲ ਕਦੇ ਕਤਲ ਦਾ ਇਨਸਾਫ ਨਹੀਂ ਦੇ ਸਕਦਾ ਹੈ । ਜਿਸ ਤਰਾਂ ਭਾਰਤੀ ਸੁਪਰੀਮ ਕੋਰਟ ਨੇ ਨਵੰਬਰ 1984 ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਜਮਾਨਤਾਂ ਦਿੱਤੀਆਂ ਸਨ ਉਸ ਨਾਲ ਇਹ ਸਾਬਤ ਹੁੰਦਾ ਹੈ ਕਿ ਹਿੰਦੋਸਤਾਨ ਵਿੱਚ ਸਿੱਖਾਂ ਸਮੇਤ ਸਮੂਹ ਘੱਟ ਗਿਣਤੀ ਕੌਮਾਂ ਨੂੰ ਕਦੇ ਵੀ ਇਸਾਫ ਨਹੀਂ ਮਿਲ ਸਕਦਾ । ਭਾਈ ਦਇਆ ਸਿੰਘ ਲਾਹੌਰੀਆ ਵਰਗੇ ਸਿੱਖ ਨੌਜਵਾਨ ਢਾਈ ਢਾਈ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਹਨ ਜਿਹਨਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਹਾਈ ਕੋਰਟ ਵਲੋਂ ਦੋਸ਼ੀ ਠਹਿਰਾਏ ਗਏ ਅਤੇ ਸਜ਼ਾ ਯਾਫਤਾ ਵਿਆਕਤੀਆਂ ਨੂੰ ਜਮਾਨਤਾਂ ਤੇ ਛਡਿਆ ਜਾ ਰਿਹਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤ ਦੀ ਹਿੰਦੂਤਵੀ ਲਾਬੀ ਨੂੰ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ  ਖਾਲਿਸਤਾਨ ਸਿੱਖਾਂ ਦਾ  ਕੌਮੀ ਨਿਸ਼ਾਨਾ ਹੈ ਜਿਸਦੀ ਪੂਰਤੀ ਵਾਸਤੇ ਚੱਲ ਰਹੇ ਸੰਘਰਸ਼ ਦੌਰਾਨ ਅਣਗਿਣਤ ਸਿੱਖਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ ਅਤੇ ਇਹ ਸੰਘਰਸ਼ ਵੱਖ ਵੱਖ ਤਰੀਕਿਆਂ ਨਾਲ ਉਤਰਾਵਾਂ ਚੜਾੜਾਂ ਦਾ ਸਫਰ ਤਹਿ ਕਰਦਾ ਹੋਇਆ , ਵੱਖ ਵੱਖ ਮੋੜਾਂ ਘੋੜਾਂ ਵਿੱਚੋਂ ਲੰਘਦਾ ਹੋਇਆ ਹੋਇਆ ਨਿਰੰਤਰ ਜਾਰੀ ਹੈ । ਹੱਕ,ਸੱਚ,ਇਨਸਾਫ ਅਤੇ ਧਰਮ ਤੇ ਅਧਾਰਿਤ ਖਾਲਿਸਤਾਨ ਦੇ ਇਸ ਕੌਮੀ ਸੰਘਰਸ਼ ਦੀ ਐਲਾਨੀਆਂ ਜੰਗ ਦਾ ਆਗਾਜ਼ ਜੂਨ 1984 ਦੇ ਖੂਨੀ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਜੀ,ਬਾਬਾ ਠਾਹਰਾ ਸਿੰਘ ਜੀ।

       ਜਥੇਦਾਰ ਰਾਮ ਸਿੰਘ ਜੀ ਸਮੇਤ ਭਾਰਤੀ ਫੌਜ ਦਾ ਆਖਰੀ ਦਮ ਤੱਕ ਜੂਝ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਹੋਈ ਹੈ ਅਤੇ ਮੰਜਿਲ ਦੀ ਪ੍ਰਾਪਤੀ ਤੱਕ ਜਾਰੀ ਰਹਿਣੀ ਹੈ। ਹਰ ਸਿੱਖ ਦਾ  ਫਰਜਾਂ ਸਿਰ ਫਰਜ ਹੈ ਕਿ ਉਹ ਖੁਦ ਨੂੰ ਖਾਲਿਸਤਾਨੀ ਸਮਝਦਾ ਹੋਇਆ ਚੱਲ ਰਹੇ ਸੰਘਰਸ਼ ਵਿੱਚ ਸਾਰਥਕ ਅਤੇ ਉਸਾਰੂ ਰੋਲ ਅਦਾ ਕਰੇ । ਗੁਰੂ ਸਾਹਿਬ ਦਾ ਕੋਈ ਵੀ ਸੱਚਾ ਸਿੱਖ ਖਾਲਿਸਤਾਨ ਦਾ ਵਿਰੋਧੀ ਨਹੀਂ ਹੋ ਸਕਦਾ  । ਅਜਾਦੀ ਹਰ ਮਨੁੱਖ  ਦਾ ਮੁੱਢਲਾ ਅਧਿਕਾਰ ਹੈ ਅਤੇ ਉਸਨੂੰ ਪ੍ਰਾਪਤ ਕਰਨ ਦਾ ਹੱਕ ਹੈ । ਅੱਜ ਸਮੂਹ ਸਿੱਖ ਜਥੇਬੰਦੀਆਂ ਆਪਣਾ ਧਿਆਨ  ਖਾਲਿਸਤਾਨ ਤੇ ਹੀ ਕੇਂਦਰਤ ਕਰਨ ਦੀ ਜਰੂਰਤ ਹੈ

Have something to say? Post your comment