Thursday, February 20, 2020
FOLLOW US ON

Article

ਸਿੱਖਾਂ ਦੀਆਂ ਦੋ ਪੀੜ੍ਹੀਆਂ ਪੁਲਿਸ ਨੇ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾਈਆਂ,/ਗਗਨ ਦੀਪ ਸਿੰਘ (ਬਾਗੀ ਕਲਮ)

December 12, 2019 12:55 PM
ਸਿੱਖਾਂ ਦੀਆਂ ਦੋ ਪੀੜ੍ਹੀਆਂ ਪੁਲਿਸ ਨੇ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾਈਆਂ,/ਗਗਨ ਦੀਪ ਸਿੰਘ (ਬਾਗੀ ਕਲਮ)
 
ਰੱਖੜੀ ਫੜ ਅੱਜ ਵੀ ਭੈਣਾਂ ਵੀਰਾਂ ਨੂੰ ਉਡੀਕ ਦੀਆਂ,
ਵੇਖੀਆਂ ਨੇ ਕਈ ਮੈ ਵਿਹੜੇ ਵਿੱਚ ਰੋ ਰੋ ਚੀਕਦੀਆਂ, 
 
ਅਖਬਾਰ ਅੱਜ ਦੀ ਆਵਾਜ਼ ਦੀ ਇਹ ਖਬਰ ਪੜਕੇ ਤੁਹਾਡੀਆਂ ਅੱਖਾਂ ਸਾਹਮਣੇ ਪੰਜਾਬ ਦਾ ਉਹੀ ਕਾਲਾ ਦੋਰ ਆ ਜਾਂਦਾ ਹੈ ਜਿਸ ਚ ਸਿੱਖ ਨੌਜਵਾਨੀ ਦੇ ਖੂਨ ਨਾਲ ਪੁਲਿਸ ਵਲੋਂ ਹੋਲੀ ਖੇਡੀ ਗਈ ਜਿਸ ਦਾ ਸੰਤਾਪ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ ਜਿਸ ਦੀ ਨਾ ਕੋਈ ਸੁਣਵਾਈ ਹੋਈ ਨਾ ਕੋਈ ਇਨਸਾਫ਼ ਨਾ ਕੋਈ ਉਜੜਿਆਂ ਘਰਾਂ ਨੂੰ ਮੁਆਵਜ਼ਾ ਪਰ ਆਪਣੀਆਂ ਰਹਿੰਦੀਆਂ ਖੁਹਦੀਆਂ ਜਾਇਦਾਦਾਂ ਗਹਿਣੇ ਰੱਖ ਦੋਸ਼ੀਆਂ ਖਿਲਾਫ ਕੇਸ ਲੜ ਰਹੇ ਮਾਂ ਪਿਉ ਜਰੂਰ ਇਸ ਦੁਨੀਆਂ ਤੋਂ ਚਲੇ ਗਏ ਪਰ ਇਨਸਾਫ਼ ਨਹੀਂ ਮਿਲਿਆ ਖਾੜਕੂ ਲੀਡਰ ਵੀ ਅਖਬਾਰਾਂ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ ਅਵਾਜ਼ ਉਠਾਉਂਦੇ ਰਹੇ ਪੁਲਿਸ ਨੂੰ ਤਾੜਨਾ ਵੀ ਕਰਦੇ ਰਹੇ ਪਰ ਬੂਚੜ ਪੁਲਿਸ ਅਫਸਰਾਂ ਦੇ ਕੰਨ ਉੱਤੇ ਜੂੰ ਨਾ ਸਰਕੀ ਕਿਉਂਕਿ ਦਿੱਲੀ ਹਕੂਮਤ ਨੇ ਪੂਰੀ ਖੁੱਲ ਦਿੱਤੀ ਹੋਈ ਸੀ,
 
ਪੰਜਾਬ ਪੁਲਿਸ ਦੇ ਮੁਖੀ ਵਜੋਂ ਮਾਰਚ 1986 ਵਿੱਚ ਜਦੋਂ ਜੀ ਐਫ ਰਿਬੈਰੋ ਨੇ ਅਹੁਦਾ ਸੰਭਾਲਿਆ ਤਾਂ ਉਸ ਦੇ ਨੋ ਮਹੀਨਿਆਂ ਦੇ ਚਾਰਜ ਅੰਦਰ ਸਰਕਾਰੀ ਅੰਕੜਿਆਂ ਦੇ ਮੁਤਾਬਿਕ 50 ਖਾੜਕੂ ਪੁਲਿਸ ਹੱਥੋ ਮਾਰੇ ਗਏ ਤੇ 1987 ਵਿੱਚ ਇਹ ਅੰਕੜੇ ਵੱਧ ਕੇ 345' ਖਾੜਕੂ ਮਾਰੇ ਜਾਣ ਤੱਕ ਜਾ ਪਹੁੰਚੇ ਅਪ੍ਰੈਲ 1988 ਚ ਉਸ ਦਾ ਕਾਰਜਕਾਲ ਖਤਮ ਹੋਇਆ ਤੇ ਉਸ ਆਖਰੀ ਚਾਰ ਮਹੀਨਿਆਂ ਵਿੱਚ 70 ਖਾੜਕੂ ਮਾਰੇ ਗਏ,
 
ਸੰਨ 1988 ਵਿੱਚ ਕੇ ਪੀ ਐਸ ਗਿੱਲ ਨੇ ਪੁਲਿਸ ਮੁਖੀ ਦਾ ਅਹੁਦਾ ਸੰਭਾਲਿਆ ਤੇ ਕਾਲੀ ਗਰਜ ਉਪਰੇਸ਼ਨ ਕੀਤਾ ਸਰਕਾਰੀ ਅੰਕੜਿਆ ਮੁਤਾਬਿਕ ਉਸ ਦੇ ਆਪਣੇ ਪਹਿਲੇ ਅੱਠ ਮਹੀਨਿਆਂ ਵਿੱਚ 300 ਖਾੜਕੂ ਮਾਰੇ ਗਏ ਤੇ ਸੰਨ 1989 ਵਿੱਚ 703 ਖਾੜਕੂ ਮਾਰੇ ਗਏ ਜਿਨ੍ਹਾਂ ਮਾਰੇ ਗਏ ਖਾੜਕੂਆਂ ਦੀ ਗਿਣਤੀ ਅੰਤ ਤੱਕ 1308 ਤੱਕ ਜਾ ਪਹੁੰਚੀ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਹਨਾਂ ਸਰਕਾਰੀ ਅੰਕੜਿਆਂ ਨੂੰ ਸੱਚ ਮੰਨ ਲਈਏ ਤਾਂ ਜਦ ਕਿ ਇਹ ਸਹੀ ਨਹੀ ਦਿੱਤੇ ਗਏ ਪਰ ਫਿਰ ਜੇ ਮੰਨ ਲਈਏ ਕਿ ਹਥਿਆਰ ਚੱਕ ਜੂਝਣ ਵਾਲੇ ਜੁਝਾਰੂ ਇੰਨੇ ਸਨ ਤਾਂ ਫਿਰ ਤਾਂ ਸਿੱਖ ਕੌਮ ਨੇ ਹੁਣ ਤੱਕ ਪੰਜਾਬ ਦੇ ਕਬਜਾ ਕਰ ਲੈਣਾ ਸੀ ਪਰ ਨਹੀ ਇਹ ਉਹ ਨਿਰਦੋਸ਼ ਸਿੱਖ ਸਨ ਜਿਨ੍ਹਾਂ ਨੂੰ ਚੌਕਾਂ ਚੋਰਾਹਿਆਂ ਗਲੀਆਂ ਮੁਹੱਲਿਆਂ ਵਿਚੋਂ ਚੁੱਕ ਚੁੱਕ ਕੇ ਮਾਰਿਆ ਗਿਆ ਜਿਨ੍ਹਾਂ ਦਾ ਕੋਈ ਥੋਹ ਪਤਾ ਨਹੀਂ ਨਿਕਲਣ ਦਿੱਤਾ ਜਿਨ੍ਹਾਂ ਨੂੰ ਅੱਜ ਵੀ ਬੁੱਢੇ ਮਾਪੇ ਘਰਾਂ ਵਿੱਚ ਉਡੀਕ ਰਹੇ ਨੇ ਕਿ ਆਕਾਸ਼ ਸਾਡੇ ਪੁੱਤ ਮੁੜ ਘਰਾਂ ਨੂੰ ਪਰਤ ਆਉਣਗੇ।
 
#1991_ਤੋਂ_ਲੈਕੇ_1994_ਤੱਕ_ਪੁਲਿਸ_ਵਲੋਂ_ਕੀਤੇ_ਘਾਣ_ਦੀ_ਕਹਾਣੀ 
 
ਸਿੱਖ ਨੌਜਵਾਨੀ ਦੇ ਕੀਤੇ ਘਾਣ ਬਾਰੇ ਕਿੰਨਾ ਕੂ ਲਿਖਾ ਕੋਈ ਸਾਲ ਵਿੱਚ ਐਸਾ ਦਿਨ ਨਹੀ ਜਦੋਂ ਉਸ ਦੌਰ ਅੰਦਰ ਝੂਠੇ ਪੁਲਿਸ ਮੁਕਾਬਲੇ ਨਾ ਬਣੇ ਹੋਣ ਜਾ ਸਿੱਖ ਨੌਜਵਾਨਾਂ ਨੇ ਤਸ਼ੱਦਦ ਨਾ ਝੱਲਿਆ ਹੋਵੇ ਬੜੀ ਲੰਮੀ ਕਹਾਣੀ ਐ ਮੇਰੀ ਕੌਮ ਤੇ ਹੋਏ ਜ਼ੁਲਮਾਂ ਦੀ............ ........... ....... .
 
ਉਸ ਦੌਰ ਅੰਦਰ ਪੰਜਾਬ ਪੁਲਿਸ ਵੱਲੋਂ 1991 ਤੋਂ  ਲੈਕੇ 1994 ਤੱਕ ਖਾੜਕੂ ਸਿੰਘ ਆਮ ਸਿੱਖ ਅਤੇ ਹੋਰਨਾਂ ਲੋਕਾਂ ਦੀਆਂ ਲਾਵਾਰਿਸ ਅਣਪਛਾਤੀਆਂ ਕਹਿ ਸਾੜੀਆਂ ਗਈਆਂ ਲਾਸ਼ਾਂ ਬਾਰੇ ਬੜੇ ਗਵਾਹੀ ਭਰਦੇ ਤੱਥ ਸਾਡੇ ਸਾਹਮਣੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਿਰਫ ਪੱਟੀ ਸਬ ਡਵੀਜ਼ਨ ਵਿੱਚ ਅਜਿਹੀਆਂ ਲਾਸ਼ਾਂ ਬਾਰੇ ਜੋ ਵੇਰਵੇ ਮਿਲੇ ਹਨ ਉਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਭਰ ਵਿੱਚ ਬਿੱਲੇ ਲਾਈਆਂ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ ਜਰੂਰ ਹਜ਼ਾਰਾਂ ਵਿੱਚ ਹੋਵੇਗੀ,
 
ਪੱਟੀ ਸਬ ਡਵੀਜ਼ਨ ਵਿੱਚ ਅਣਪਛਾਤੀਆਂ ਲਾਸ਼ਾਂ ਵਿੱਚ ਇਸ ਇਲਾਕੇ ਦੇ ਹੀ ਕਈ ਮੋਹਤਬਰ ਬੰਦਿਆਂ ਦੀਆਂ ਅਤੇ ਆਮ ਲੋਕਾਂ ਦੀਆਂ ਲਾਸ਼ਾਂ ਸ਼ਾਮਿਲ ਸਨ ਜਿਨ੍ਹਾਂ ਦਾ ਖਾੜਕੂਆਂ ਨਾਲ ਕੋਈ ਸੰਬੰਧ ਨਹੀ ਇਸ ਸੰਬੰਧੀ ਨਗਰ ਪਾਲਿਕਾ ਪੱਟੀ ਦੇ ਸਟਾਕ ਰਜਿਸਟਰ ਦੀਆਂ ਨਕਲਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਸਿਰਫ ਪੱਟੀ ਸ਼ਮਸ਼ਾਨਘਾਟ ਵਿੱਚ ਇਸ ਟੰਗ ਨਾਲ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਦਰਜ ਹੈ ਪੱਟੀ ਸ਼ਮਸ਼ਾਨਘਾਟ ਵਿੱਚ 1991 ਤੋਂ 1994 ਤੱਕ ਅਣਪਛਾਤੀਆਂ ਕਹਿ ਸਾੜੀਆਂ ਗਈਆਂ ਲਾਸ਼ਾਂ ਦੀ ਗਿਣਤੀ 538 ਸੀ ਜਿਸ ਵਿੱਚ 35 ਲਾਸ਼ਾਂ ਮੁਸਲਮਾਨਾਂ ਦੀਆਂ ਸਨ ਜਿਨ੍ਹਾਂ ਨੂੰ ਦਫਨਾਉਣ ਦੀ ਥਾਂ ਸਾੜਿਆ ਗਿਆ ਪੰਜਾਬ ਵਿੱਚ ਇਨ੍ਹਾਂ ਸਾਲਾਂ ਦੌਰਾਨ ਅਣਪਛਾਤੀਆਂ ਕਹਿ ਸਾੜੀਆਂ ਗਈਆਂ ਲਾਸ਼ਾਂ ਦੀ ਗਿਣਤੀ 25 ਹਜ਼ਾਰ ਹੈ,
 
ਪੱਟੀ ਤਹਿਸੀਲ ਵਿੱਚ 538 ਲਾਸ਼ਾਂ ਵੱਖ ਵੱਖ ਥਾਣਿਆਂ ਤੋਂ ਲਿਆਕੇ ਇਥੋਂ ਦੇ ਸ਼ਮਸ਼ਾਨਘਾਟ ਵਿੱਚ ਸਾੜੀਆਂ ਗਈਆਂ ਇਨ੍ਹਾਂ ਵਿੱਚ 115 ਲਾਸ਼ਾਂ ਪੱਟੀ ਥਾਣੇ ਤੋਂ 103 ਭਿੱਖੀਵਿੰਡ ਤੋਂ 101 ਵਲਟੋਹਾ ਥਾਣੇ ਤੋਂ 61 ਖਾਲੜਾ ਥਾਣੇ ਤੋਂ 50 ਹਰੀਕੇ ਥਾਣੇ ਤੋਂ 35 ਖੇਮਕਰਨ ਥਾਣੇ ਤੋਂ 9 ਕੱਚਾਪੱਕਾ 5 - 5 ਲਾਸ਼ਾਂ ਸਭਰਾਂ ਤੇ ਕੈਰੋਂ ਪੁਲਿਸ ਚੌਂਕੀ ਤੋਂ ਅਤੇ 2 ਲਾਸ਼ਾਂ ਘਰਿਆਲਾ ਪੁਲਿਸ ਚੌਂਕੀ ਤੋਂ ਲਿਆਕੇ ਸਾੜੀਆਂ ਗਈਆਂ 52 ਲਾਸ਼ਾਂ ਦਾ ਸਾੜੀ ਗਈ ਲੱਕੜ ਦੇ ਬਿੱਲਾਂ ਤੋਂ ਪਤਾ ਲੱਗਾ,
 
ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਲਾਵਾਰਿਸ ਲਾਸ਼ਾਂ ਵਿੱਚ ਪਹਿਲੀ ਲਾਸ਼ ਪਿੰਡ ਚੂਸਲੇਵੜ ਤੋਂ ਸੀ ਤੇ ਆਖਰੀ ਲਾਪਤਾ ਕੀਤੇ ਬੰਦੇ ਵੀ ਪਿੰਡ ਚੂਸਲੇਵੜ ਦੇ ਸਨ ਜੋ ਕਿ ਸਤੰਬਰ 1994 ਵਿੱਚ ਪੱਟੀ ਪੁਲਿਸ ਨੇ ਹਿਰਾਸਤ ਵਿੱਚ ਲਏ ਅਤੇ ਮਾਰ ਕੇ ਖੁਰਦ ਬੁਰਦ ਕਰ ਦਿੱਤੇ।
 
#ਕਾਲੀਆਂ_ਬਿੱਲੀਆਂ_ਨੂੰ_ਕਤਲਾਂ_ਦੇ_ਲਾਈਸੈਂਸ........ ..... .. .
 
ਕਲੇਰ ਖੁਰਦ ਗੁਰਦਾਸਪੁਰ 14ਸਤੰਬਰ - ਪੰਜਾਬ ਵਿੱਚ ਚੱਲ ਰਹੀ ਜੁਝਾਰੂ ਲਹਿਰ ਨੂੰ ਬਦਨਾਮ ਕਰਨ ਅਤੇ ਢਾਹ ਲਾਉਣ ਲਈ ਪੰਜਾਬ ਪੁਲਿਸ ਦੁਆਰਾ ਹਿੱਟ ਸਕੁਐਡ ਗਰੁੱਪ ਬਣਾਏ ਗਏ ਜਿਨ੍ਹਾਂ ਦਾ ਮੁੱਖ ਕੰਮ ਪਿੰਡਾਂ ਸ਼ਹਿਰਾਂ ਵਿੱਚ ਸਿੱਖੀ ਦੇ ਭੇਸ ਅੰਦਰ ਲੁੱਟਾਂ ਖੋਹਾਂ ਬਲਾਤਕਾਰ ਅਤੇ ਬਲਾਤਕਾਰ ਆਦਿ ਕਰਨਾਂ ਸੀ ਤੇ ਇਹਨਾਂ ਨੂੰ ਇਸ ਸਾਰੇ ਵਰਤਾਰੇ ਦੇ ਸਰਕਾਰਾਂ ਵਲੋਂ ਲਾਈਸੈਂਸ ਮਿਲੇ ਹੋਏ ਸਨ ਇਹੋ ਜਿਹੀ ਇੱਕ ਕਹਾਣੀ ਇਸ ਪਿੰਡ ਦੀ ਹੈ,
 
ਇਸੇ ਰਾਤ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ (ਪੀ ਬੀ ਸੀ 1381) ਵਿੱਚ ਪੰਜ ਵਿਅਕਤੀ ਆਏ ਲੁੱਟ ਖੋਹ ਦੇ ਇਰਾਦੇ ਨਾਲ ਉਹਨਾਂ ਨੇ ਘਰ ਤੋਂ ਕੁੱਝ ਕੂ ਦੂਰੀ ਤੇ ਕਾਰ ਖੜਾ ਦਿੱਤੀ ਇਸ ਘਟਨਾ ਵੇਲੇ ਕੁਲਵੰਤ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਇਹਨਾ ਕਾਲੀਆਂ ਬਿੱਲੀਆਂ ਨੇ ਕੁਲਵੰਤ ਸਿੰਘ ਦੀ ਭੈਣ ਸੁਖਵਿੰਦਰ ਕੌਰ ਜੋ ਕਿ ਘਰ ਵਿੱਚ ਇਕੱਲੀ ਸੀ ਨੂੰ ਡਰਾਇਆ ਧਮਕਾਇਆ ਤੇ ਕੁੱਟ ਮਾਰ ਵੀ ਕੀਤੀ ਤੇ ਬਾਅਦ ਵਿੱਚ ਉਸ ਕੋਲੋਂ 35ਗ੍ਰਾਮ ਸੋਨੇ ਦੇ ਗਹਿਣੇ ਅਤੇ 2000 ਰੁਪਏ ਨਗਦ ਲੈ ਗਏ,
 
ਇਸ ਲੁੱਟ ਤੋਂ ਬਾਅਦ ਉਹ ਭਾਈ ਮਹਿੰਦਰ ਸਿੰਘ ਦੇ ਘਰ ਦਾਖਲ ਹੋਏ ਮਹਿੰਦਰ ਸਿੰਘ ਤੇ ੳਸ ਦੀ ਧੀ ਅੰਦਰ ਸੁੱਤੇ ਪਏ ਸਨ ਅਤੇ ਉਸ ਦੀ ਪਤਨੀ ਤੇ ਬੇਟਾ ਬਾਹਰ ਬਰਾਂਡੇ ਵਿੱਚ ਸੁੱਤੇ ਪਏ ਸਨ ਇਹਨਾਂ ਨੇ ਉਸ ਦੀ ਪਤਨੀ ਦਲਬੀਰ ਕੌਰ ਨੂੰ ਜਗਾਇਆ ਅਤੇ ਘਰ ਦੇ ਮਰਦ ਮੈਬਰਾਂ ਬਾਰੇ ਪੁੱਛਿਆ ਜਦ ਉਸ ਨੇ ਆਪਣੇ ਪਤੀ ਮਹਿੰਦਰ ਸਿੰਘ ਬਾਰੇ ਦੱਸਿਆ ਤਾਂ ਇਹਨਾਂ ਨੇ ਅੰਦਰ ਜਾ ਉਸ ਨੂੰ ਬਾਹਾਂ ਤੋਂ ਫੜ ਲਿਆ ਤੇ ਕਿਹਾ ਕਿ ਸਾਡਾ ਬਹੁਤ ਨੁਕਸਾਨ ਹੋਇਆ ਇਸ ਲਈ ਸਾਨੂੰ ਇੱਕ ਚੀਨੀ ਏਕੇ47 ਰਾਈਫਲ ਲੈਕੇ ਦੇਵੇ ਤਾਂ ਮਹਿੰਦਰ ਸਿੰਘ ਨੇ ਵਾਸਤੇ ਪਾਏ ਕਿ ਮੇਰੇ ਕੋਲ ਇਸ ਵਕਤ ਕੋਈ ਪੈਸਾ ਨਹੀ ਹੈ ਮੈ ਤੁਹਾਨੂੰ ਕੁੱਝ ਸਮੇਂ ਤੱਕ ਲੈਕੇ ਦੇ ਦਵਾਗਾਂ ਮੇਰੀ ਧੀ ਜਸਵੰਤ ਕੌਰ ਦਾ 27ਸਤੰਬਰ ਦਾ ਵਿਆਹ ਰੱਖਿਆ ਹੋਇਆ ਤੇ ਮੇਰੇ ਤੇ ਰਹਿਮ ਕਰੋ ਅਗੋਂ ਉਹ ਬੋਲੇ ਕਿ ਫਿਰ ਤਾਂ ਘਰ ਵਿੱਚ ਬੜਾ ਕੀਮਤੀ ਸਮਾਨ ਪਿਆ ਹੋਵੇਗਾ ਤੇ ਉਹਨਾਂ ਚੋਂ ਇੱਕ ਬੰਦਾ ਅੰਦਰ ਵੜਕੇ ਘਰ ਦੇ ਸਮਾਨ ਦੀ ਖੋਲਾ ਫਰੋਲੀ ਕਰਨ ਲਗ ਪਿਆ ਇੰਨੇ ਸਮੇਂ ਨੂੰ ਪਿੰਡ ਵਿੱਚ ਕੋਈ ਗੜਬੜ ਹੋ ਗਈ ਤੇ ਬਾਹਰ ਖੜੇ ਕੈਟ ਵਿਹੜੇ ਵਿੱਚ ਆ ਗਏ ਤੇ ਅੰਦਰਲਾ ਬੰਦਾ ਘਬਰਾ ਗਿਆ ਕਿ ਕੀਤੇ ਪਿੰਡ ਵਾਲੇ ਪੁਲਿਸ ਲੈਕੇ ਆ ਗਏ ਤੇ ਉਸ ਨੇ ਏਕੇ47 ਦਾ ਫਾਇਰ ਖੋਲ ਦਿੱਤਾ ਜਿਸ ਵਿੱਚ ਮਹਿੰਦਰ ਸਿੰਘ ਦਾ ਇਕਲੌਤਾ ਪੁੱਤ ਅਜਮੇਰ ਸਿੰਘ ਸਤਵੀਂ ਜਮਾਤ ਵਿੱਚ ਪੜਦਾ ਮਾਰਿਆ ਗਿਆ ਤੇ ਇਸ ਹਫੜਾ ਦਫੜੀ ਵਿੱਚ ਇੱਕ ਕੈਟ ਵੀ ਮਾਰਿਆ ਗਿਆ ਤੇ ਬਾਕੀ ਬਚ ਨਿਕਲੇ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਬਣਾਏ ਗਏ ਇਸ ਖੂਨੀ ਟੋਲੇ ਨੇ ਅਨੇਕਾਂ ਘਰਾਂ ਦੇ ਦੀਵੇ ਬੁਝਾ ਦਿੱਤੇ।
 
#ਸਾਡੇ_ਲਈ_ਇੱਥੇ_ਇਨਸਾਫ਼_ਕੋਈ_ਨਾਂ.....
 
ਇੱਥੇ ਕਈਆਂ ਦੇ ਘਰ ਉਜਾੜ ਤੇ ਬੁਝਾ ਦਿੱਤੇ ਚੁਲ੍ਹੇ ਨੇ, 
ਜੋ ਨਾਲ ਸਰਕਾਰਾਂ ਜਾ ਰਲੇ ਅੱਜ ਉਹ ਲੁੱਟਦੇ ਬੁੱਲੇ ਨੇ, 
 
ਜ਼ਾਲਮ ਹਿੰਦ ਹਕੂਮਤ ਦੀ ਰਾਜਸੀ ਸ਼ਹਿ ਉੱਤੇ ਪੁਲਿਸ ਵਲੋਂ ਪੰਜਾਬ ਵਿੱਚ 1984 ਤੋਂ ਲੈਕੇ 1992 ਦੇ ਦਹਾਕੇ ਅੰਦਰ ਜੋ ਖੂਨੀ ਖੇਡ ਖੇਡਿਆ ਗਿਆ ਜਿਸ ਦਾ ਸੇਕ ਅੱਜ ਵੀ ਕਈ ਹਜ਼ਾਰਾਂ ਪਰਿਵਾਰ ਝਲ ਰਹੇ ਹਨ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਸਰਕਾਰ ਵਲੋਂ ਪੇਸ਼ ਕੀਤੀ ਨਗਦ ਰਾਸ਼ੀ ਲੈਣ ਤੋ ਇਨਕਾਰ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਪੁਲਿਸ ਵਲੋਂ ਮਾਰੇ ਗਏ ਜਾ ਲਾਪਤਾ ਕੀਤੇ ਗਏ ਪਰਿਵਾਰ ਦੇ ਜੀਆਂ ਦਾ ਇਨਸਾਫ਼ ਚਾਹੀਦਾ ਹੈ ਪਰ ਹਕੂਮਤ ਦੇ ਕੰਨ ਤੇ ਜੂੰ ਨਾ ਸਰਕੀ ਜਿਸ ਕਾਰਨ ਕਈ ਪਰਿਵਾਰ ਇਸ ਹਕੂਮਤ ਤੋਂ ਇਨਸਾਫ਼ ਦੀ ਉਡੀਕ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਤੇ ਕਈ ਹਜੇ ਵੀ ਕੋਰਟ ਕਚਹਿਰੀਆਂ ਦੇ ਗੇੜੇ ਲਾ ਰਹੇ ਹਨ ਇਹਨਾਂ ਸ਼ਹੀਦਾਂ ਦੇ ਵਾਰਸ ਪਰਿਵਾਰਾਂ ਨੇ ਉਹਨਾਂ ਮੁੱਖ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜਾਵਾਂ ਦਿਵਾਉਣ ਲਈ ਆਪਣੇ ਘਰ-ਬਾਰ ਜ਼ਮੀਨਾਂ ਸਭ ਦਾਅ ਤੇ ਲਾਅ ਦਿਤੀਆਂ ਕਿ ਸ਼ਾਇਦ ਸਾਨੂੰ ਇਸ ਸਿਸਟਮ ਤੋਂ ਇਨਸਾਫ਼ ਮਿਲਜੇ ਪਰ ਉਹੀ ਘੜੀ ਘੜਾਈ ਕਹਾਣੀ ਵਾਂਗ ਉਹਨਾਂ ਪਰਿਵਾਰਾਂ ਨੂੰ ਜਾ ਤਾਂ ਜਲੀਲ ਕੀਤਾ ਗਿਆ ਜਾ ਫਿਰ ਦੋਸ਼ੀਆਂ ਨੂੰ ਸਾਫ ਬਰੀ ਕਰ ਦਿੱਤਾ ਗਿਆ...... 
 
ਹੁਣ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਸ਼ਹੀਦ ਸਿੰਘਾਂ ਦੇ ਧੀ ਪੁੱਤਰ ਜੋ ਕਿ ਹੁਣ ਜਵਾਨ ਹੋ ਗਏ ਹਨ ਜਾ ਵਿਆਹੇ ਗਏ ਹਨ ਜਦੋਂ ਆਪਣੇ ਬਚੇ ਹੋਏ ਪਰਿਵਾਰਾਂ ਜੀਆਂ ਤੋਂ ਉਸ ਸਮੇਂ ਦੀ ਸਾਰੀ ਹੱਡ-ਬੀਤੀ ਸੁਣਨਗੇ ਜਾ ਪੜ੍ਹਨਗੇ ਕਿ ਉਹ ਇਸ ਅਜ਼ਾਦ ਮੁਲਕ ਵਿੱਚ ਆਪਣੇ ਆਪ ਗੁਲਾਮ ਨਹੀ ਮਹਿਸੂਸ ਕਰਨਗੇ ਕਿ ਉਹ ਆਪਣੇ ਵੱਖ ਮੁਲਕ ਦੀ ਮੰਗ ਨਹੀ ਕਰਨਗੇ ਕਿ ਉਹ ਕਦੇ ਆਪਣੇ ਮਾਂ ਪਿਉ ਦੀ ਪਾਈ ਸ਼ਹਾਦਤ ਨੂੰ ਭੁੱਲ ਪਾਉਣਗੇ ਕਿ ਉਹ ਕਦੇ ਇਸ ਹਿੰਦੁਸਤਾਨ ਦੇ ਇੱਕ ਤਰਫੇ ਟਾਂਚੇ ਦਾ ਹਿੱਸਾ ਬਣਨਗੇ ਨਹੀ ਕਦੇ ਵੀ ਨਹੀ ਕਿਉਂਕਿ ਉਹ ਹੁਣ ਇਸ ਸੱਚ ਤੋ ਜਾਣੂੰ ਹੋ ਚੁੱਕੇ ਹਨ ਇਸ ਲਈ ਉਹ ਆਪਣੀ ਕੌਮੀ ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨਗੇ.....
 
#ਮਾਰੇ_ਨਿਰਦੋਸ਼_ਪੁੱਤਾਂ_ਦਾ_ਕੌਣ_ਹਿਸਾਬ_ਦਉ
 
ਪੰਜਾਬ ਪੁਲਿਸ ਦੁਆਰਾ ਜੁਝਾਰੂ ਲਹਿਰ ਸਮੇਂ ਫੋਕੀ ਸ਼ੋਹਰਤ ਲਈ ਤਰੱਕੀਆਂ ਲੈਣ ਖਾਤਰ ਕੀਤਾ ਗਿਆ ਸਿੱਖ ਨੌਜਵਾਨੀ ਦਾ ਘਾਣ..... ... .
 
10 ਸਤੰਬਰ ਦੇ ਅਖਬਾਰ ਵਿੱਚ ਖਬਰ ਛਪਦੀਆਂ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਢੈਪਈ ਵਿਖੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅਤਵਾਦੀ ਗੁਰਦੀਪ ਸਿੰਘ ਬੀਰ ਖੁਰਦ ਮਾਰਿਆ ਗਿਆ ਤੇ ਸੁੱਖਾ ਸਿੰਘ ਅਤੇ ਭੋਲਾ ਸਿੰਘ ਫੱਟੜ ਹੋ ਗਏ ਤੇ ਅਸਲੀ ਬੰਦੇ ਬਚ ਨਿਕਲੇ ਪਰ ਮਾਰਿਆ ਗਿਆ ਗੁਰਦੀਪ ਸਿੰਘ ਨਿਰਦੋਸ਼ ਸੀ ਤੇ ਉਸ ਨਾਲ ਫੱਟੜ ਹੋਏ ਵਿਅਕਤੀ ਅੱਤਵਾਦੀ ਨਹੀ ਸਨ ਇਹ ਕਹਾਣੀ ਅਖਬਾਰੀ ਸੱਚ ਐ ਹੁਣ ਹਿਸਾਬ ਲਾਇਆ ਜਾ ਸਕਦਾ ਕਿ ਪੁਲਿਸ ਦੁਆਰਾ ਪੰਜਾਬ ਦੇ ਕਿੰਨੇ ਘਰਾਂ ਦੇ ਦੀਵੇ ਤਰੱਕੀਆਂ ਲੈਣ ਦੀ ਖਾਤਰ ਬੁਝਾ ਦਿੱਤੇ ਗਏ ਤੇ ਸੱਚ ਸਿਰਫ ਕਾਗਜਾਂ ਵਿੱਚ ਕੈਦ ਹੋ ਕੇ ਰਹਿ ਗਿਆ।
 
ਤੁਹਾਡੀ ਯਾਦ ਵਿੱਚ ਸਾਡੇ ਦਿਲਾਂ ਦੇ ਅੰਦਰ ਸਦਾ ਹੀ ਦੀਵੇ ਬਲਦੇ ਰਹਿਣਗੇ
 
ਜੋ ਸਾਡੇ ਨਾਲ ਹੋਇਆ ਜਾ ਹਕੂਮਤ ਵਲੋਂ ਕੀਤਾ ਗਿਆ ਉਸ ਨੂੰ ਰਹਿੰਦੀ ਦੁਨੀਆਂ ਤੱਕ ਭੁੱਲਿਆ ਨਹੀ ਜਾਣਾ ਤੇ ਨਾਂ ਹੀ ਅਸੀਂ ਆਪਣੀ ਕੌਮੀ ਮੰਗ ਤੋ ਪਿੱਛੇ ਹਟਣਾ ਕਿਉਂਕਿ ਹਿੰਦ ਹਕੂਮਤ ਨੇ ਸਾਡੀ ਕੌਮ ਦਾ ਜੋ ਘਾਣ ਕੀਤਾ ਤੇ ਕਰ ਰਹੀ ਹੈ ਇਸ ਬਾਰੇ ਸਾਰੇ ਭਲੀਭਾਂਤ ਜਾਣੂੰ ਨੇ ਜੇ ਅਸੀਂ ਉਹਨਾਂ ਸ਼ਹੀਦ ਸਿੰਘਣੀਆਂ ਦੇ ਕੌਮੀ ਅਜ਼ਾਦੀ ਲਈ ਡੁੱਲ੍ਹੇ ਲਹੂ ਮੰਨੋ ਵਿਸਾਰ ਦੇਵਾਂਗੇ ਕਿ ਸਾਨੂੰ ਆਣ ਵਾਲਾ ਕੱਲ ਮੁਆਫ ਕਰੂਗਾ ਕਦੇ ਵੀ ਨਹੀ ਕਿ ਜਵਾਬ ਦੇਵਾਂਗੇ ਅਸੀ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜਦੋਂ ਉਹ ਇਹਨਾ ਸ਼ਹੀਦਾਂ ਦੀਆਂ ਤਸਵੀਰਾਂ ਵਲ ਹੱਥ ਕਰ ਜਵਾਬ ਮੰਗਣਗੇ ਤੇ ਕਹਿਣਗੇ ਕਿ ਇਹ ਲੋਕ ਕੋਣ ਹਨ ਕਿੰਨਾ ਨੇ ਇਹਨਾਂ ਨੂੰ ਮਾਰਿਆ ਤੇ ਕਿਉਂ ਉਦੋਂ ਸਿਰਫ ਆਪਣੇ ਪਲੈ ਪਛਤਾਵੇ ਤੋ ਬਗੈਰ ਕੁੱਝ ਨਹੀ ਰਹਿਣਾ ਇਸ ਲਈ ਹਜੇ ਵੀ ਕੁੱਝ ਵਿਗੜਿਆ ਨਹੀ ਆਉ ਸਾਰੇ ਵੀਰ ਭੈਣਾਂ ਇੱਕ ਮੁੱਠ ਹੋਕੇ ਆਪਣੇ ਸ਼ਹੀਦਾ ਸਿੰਘਾਂ ਸਿੰਘਣੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਉਸ ਅਜ਼ਾਦੀ ਦੀ ਲਹਿਰ ਦਾ ਹਿੱਸਾ ਬਣੀਏ ਜੋ ਉਹਨਾਂ ਵਲੋ ਚਲਾਈ ਗਈ ਸੀ.....
 
#ਇਹੋ_ਜਿਹੇ_ਪਤਾ_ਨਹੀਂ_ਕਿੰਨੇ_ਪੁਲਿਸ_ਨੇ_ਚੁੱਕ_ਕੇ_ਲਾਪਤਾ_ਕਰ_ਦਿੱਤੇ
 
ਪੰਜਾਬ ਵਿੱਚ ਬੇਅੰਤ ਸਿੰਘ ਦੀ ਸਰਕਾਰ ਵੇਲੇ ਦੀ ਇੱਕ ਕਹਾਣੀ ਚਰਨਜੀਤ ਸਿੰਘ ਦੇ ਹੈ ਜੋ ਆਪਣੇ ਬਿਰਧ ਮਾਂ ਪਿਉ ਦਾ ਇਕਲੌਤਾ ਲੜਕਾ ਸੀ ਜਿਸ ਨੂੰ ਪੁਲਿਸ ਨੇ 6ਅਪ੍ਰੈਲ 1991 ਨੂੰ ਦਿਨ ਦਿਹਾੜੇ ਪਿੰਡ ਸਿਧਾਣਿਆ ਦੇ ਨਹਿਰ ਵਾਲੇ ਪੁੱਲ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ ਮਾਂ ਪਿਉ ਨੇ ਜਦੋਂ ਥਾਣੇ ਪਹੁੰਚ ਕੀਤੀ ਤਾਂ ਮੌਕੇ ਦਾ ਇੰਚਾਰਜ ਗੁਰਦਰਸ਼ਨ ਸਿੰਘ ਵੀ ਕੁੱਝ ਦੱਸਣ ਤੋਂ ਟਾਲ ਮਟੋਲ ਕਰ ਗਿਆ ਮਹੀਨਾ ਬਦੀ ਬਿਰਧ ਮਾਂ ਪਿਉ ਆਪਣੇ ਇਕਲੌਤੇ ਪੁੱਤਰ ਨੂੰ ਲੱਭਣ ਲਈ ਥਾਣਿਆਂ ਦੇ ਗੇੜੇ ਮਾਰਦੇ ਰਹੇ ਪਰ ਪੁਲਿਸ ਨੇ ਕੋਈ ਬਾਂਹ ਨਾ ਫੜਾਈ,
 
13 ਤੋ 15ਜੂਨ ਤੱਕ ਐਸ ਡੀ ਐਮ ਫੂਲ ਅਤੇ ਡੀ ਐਸ ਪੀ ਫੂਲ ਕਚਿਹਰੀਆਂ ਅੱਗੇ ਕਿਸਾਨ ਯੂਨੀਅਨ ਦੇ ਭਰਪੂਰ ਲੋਕਾਂ ਦੇ ਇਕੱਠ ਨੇ ਰੋਸ ਮੁਜਾਹਰਾ ਕੀਤਾ ਤੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਡੀ ਸੀ ਨੂੰ ਮੈਜਿਸਟ੍ਰੇਟੀ ਜਾਂਚ ਦੇ ਆਰਡਰ ਕਰਨੇ ਪਏ ਕੇਸ ਦੀਆਂ ਸਾਰੀਆਂ ਗਵਾਹੀਆਂ ਹੋ ਚੁਕੀਆਂ ਸਨ ਘਰ ਦਿਆ ਨੂੰ ਉਮੀਦ ਸੀ ਕਿ ਜਨਵਰੀ ਚ ਰਿਪੋਰਟ ਸਾਹਮਣੇ ਆ ਜਾਵੇਗੀ ਪਰ ਅੱਗੇ ਵੋਟਾਂ ਆ ਗਈਆਂ ਤੇ ਮੌਜੂਦਾ ਮੈਜਿਸਟ੍ਰੇਟ ਅਫਸਰ ਦੀ ਬਦਲੀ ਹੋ ਗਈ ਤੇ ਕਾਰਵਾਈ ਫਿਰ ਲਮਕ ਗਈ,
 
ਬਿਰਧ ਮਾਂ ਪਿਉ ਨੂੰ ਥਾਣੇ ਦੇ ਇੱਕ ਮੁਲਾਜ਼ਮ ਨੇ ਦਸਿਆ ਕਿ ਇੰਚਾਰਜ ਗੁਰਦਰਸ਼ਨ ਸਿੰਘ ਨੇ ਚਰਨਜੀਤ ਸਿੰਘ ਨਾਲ ਕਈ ਦਿਨ ਬੜੀ ਕੁੱਟਮਾਰ ਕੀਤੀ ਤੇ ਇਸ ਮਗਰੋਂ ਉਸ ਨੂੰ ਥਾਣੇ ਵਾਲਿਆਵਾਲੀ ਵਾਲੇ ਬਰਨਾਲੇ ਲੈ ਗਏ ਚਰਨਜੀਤ ਦੇ ਪਿਤਾ ਨੂੰ ਜਦੋਂ ਪੁੱਤਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈ ਪੂਰੇ 32 ਸਾਲ ਪੂਰੀ ਇਮਾਨਦਾਰੀ ਨਾਲ ਫੌਜ ਦੀ ਨੌਕਰੀ ਕੀਤੀ ਹੈ ਤੇ ਜਦੋਂ ਅੱਜ ਮੈ ਘਰ ਰਿਟਾਇਰ ਹੋਕੇ ਬੈਠਾ ਤਾਂ ਸਰਕਾਰ ਨੇ ਮੈਨੂੰ ਇਹ ਇਨਾਮ ਦਿੱਤਾ ਕਿ ਪੁਲਿਸ ਨੇ ਸਾਡਾ ਇਕਲੌਤਾ ਪੁੱਤ ਚੁੱਕ ਕੇ ਮਾਰ ਖਪਾ ਦਿੱਤਾ ਤਰੱਕੀਆਂ ਲੈਣ ਦੀ ਖਾਤਰ ਅਸੀ ਤਾਂ ਹੁਣ ਸਾਰੇ ਪਾਸੇ ਧੱਕੇ ਖਾ ਕੇ ਹਾਰ ਹੰਭ ਗਏ ਹਾਂ।
 
ਵੀਰੋ ਤੁਹਾਡੇ ਸਾਡੇ ਲਈ ਇਸ ਡੁੱਲ੍ਹੇ ਲਹੂ ਨੂੰ ਅਸੀ ਭੁੱਲੇ ਨਹੀ
 
ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ.............. ..... .... .. .
 
ਜਲੰਧਰ 11ਜੂਨ - ਅੱਜ ਦੀ ਆਵਾਜ਼ - ਸਰਕਾਰੀ ਸੂਤਰਾਂ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਕਥਿਤ ਮੁਕਾਬਲਿਆਂ ਵਿੱਚ 808 ਸ਼ੱਕੀ ਖਾੜਕੂ ਮਾਰੇ ਗਏ ਹਨ ਅਤੇ 208 ਸੁਰਖਿਆ ਮੁਲਾਜ਼ਮ ਵੀ ਪਰ ਲੋਕਾਂ ਵਿੱਚ ਇਹ ਆਮ ਧਾਰਨਾ ਹੈ ਕਿ ਖਾੜਕੂਆਂ ਨੂੰ ਮਾਰ ਮੁਕਾਉਣ ਲਈ ਪੁਲਿਸ ਝੂਠੇ ਮੁਕਾਬਲੇ ਬਣਾਉਂਦੀ ਹੈ ਲੋਕਾਂ ਮੁਤਾਬਿਕ ਪੁਲਿਸ ਕਿਸੇ ਵਿਅਕਤੀ ਨੂੰ ਘਰੋਂ ਚੁੱਕ ਕੇ ਲੈ ਜਾਂਦੀ ਹੈ ਕਈ ਦਿਨਾਂ ਤੱਕ ਉਸ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ ਅਤੇ ਫਿਰ ਪੁਲਿਸ ਉਸ ਨੂੰ ਮੁਕਾਬਲੇ ਵਿੱਚ ਜਾ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਮਾਰਿਆ ਦਿਖਾ ਦਿੰਦੀ ਹੈ ਉਸ ਦੇ ਕਬਜ਼ੇ ਵਿਚੋਂ ਕੁੱਝ ਹਥਿਆਰ ਗੋਲੀ ਸਿੱਕਾ ਬਰਾਮਦ ਕੀਤਾ ਵਿਖਾ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਸ ਵਿਅਕਤੀ ਦੀ ਕਹਾਣੀ ਸਦਾ ਲਈ ਖਤਮ ਹੋ ਜਾਂਦੀ ਹੈ,
 
ਪੁਲਿਸ ਜਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੇ ਕਦੇ ਵੀ ਝੂਠੇ ਪੁਲਿਸਮੁਕਾਬਲਿਆਂ ਨੂੰ ਸਵੀਕਾਰ ਨਹੀ ਕੀਤਾ ਪਰ ਖੰਡਨਾ ਦੇ ਬਾਵਜੂਦ ਇਹਨਾਂ ਦਾਅਵਿਆਂ ਵਿੱਚ ਠੋਸ ਸਚਾਈ ਜਰੂਰ ਹੈ ਇਸ ਤਰ੍ਹਾਂ ਦੇ ਕੇਸਾਂ ਬਾਰੇ ਕੋਈ ਪੱਕੀ ਗਿਣਤੀ ਨਹੀ ਪਰ ਫਿਰ ਵੀ ਕੁੱਝ ਅਜਿਹੇ ਕੇਸ ਹਨ ਜਿਹਨਾਂ ਦੀ ਖੁਲੇਆਮ ਚਰਚਾ ਹੋਈ ਹੈ ਕੁੱਝ ਕੇਸਾਂ ਵਿੱਚ ਕਈ ਵਿਅਕਤੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਪਹਿਲਾਂ ਪੁਲਿਸ ਹਿਰਾਸਤ ਵਿੱਚ ਵੇਖੇ ਗਏ ਅਤੇ ਉਹਨਾਂ ਦੇ ਪੁਲਿਸ ਹਿਰਾਸਤ ਵਿੱਚ ਹੋਣ ਬਾਰੇ ਕਥਿਤ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਪਹਿਲਾਂ ਹੀ ਅਖਬਾਰਾਂ ਵਿੱਚ ਪ੍ਰੈਸ ਨੋਟ ਛੱਪ ਚੁੱਕੇ ਸਨ,
 
ਇਸ ਤਰ੍ਹਾਂ ਦੀ ਤਾਜਾ ਮਿਸਾਲ ਭਾਈ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰ ਡਾਕਟਰ ਰਜਿੰਦਰ ਪਾਲ ਸਿੰਘ ਗਿੱਲ ਦੀ ਹੈ ਭਾਈ ਚੰਨੀ ਦੇ ਕਥਿਤ ਮੁਕਾਬਲੇ ਬਾਰੇ ਉਸ ਦੇ ਪਿਤਾ ਸਾਬਕਾ ਵਿਧਾਇਕ ਸਰਦਾਰ ਦੇਵਰਾਜ ਸਿੰਘ ਦੁਆਰਾ ਪੇਸ਼ ਕੀਤੇ ਕਥਿਤ ਤੱਥ ਵੀ ਕਾਫੀ ਠੋਸ ਜਾਪਦੇ ਹਨ ਸਰਕਾਰ ਦੁਆਰਾ ਖਾੜਕੂਆਂ ਵਿਰੁੱਧ ਲੜਾਈ ਦੇ ਪਹਿਲੇ ਪੜਾਅ ਵਿੱਚ ਅਕਸਰ ਹੀ ਖਾੜਕੂਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਬਾਰੇ ਦੱਸਿਆ ਗਿਆ ਪਰ ਉਸ ਤੋਂ ਬਾਅਦ ਉਹਨਾਂ ਖਾੜਕੂਆਂ ਨੂੰ ਕਿਧਰੇ ਵੀ ਨਹੀ ਦੇਖਿਆ ਗਿਆ ਜਿਵੇਂ ਕਿ ਜਨਰਲ ਹਰੀ ਸਿੰਘ ਉਰਫ ਭਾਈ ਮਨਬੀਰ ਸਿੰਘ ਚਹੇੜੂ ਅਤੇ ਗਿਆਨੀ ਅਰੂੜ ਸਿੰਘ ਦੇ ਕੇਸਾਂ ਵਿੱਚ ਹੋਇਆ ਪਰ ਅੱਜਕੱਲ੍ਹ ਅਜਿਹੇ ਕੇਸ ਘੱਟ ਹੁੰਦੇ ਹਨ ਕਿਉਂਕਿ ਖਾੜਕੂਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਹੈ।
 
#ਹੁਣ_ਪੁਲਿਸ_ਵੀ_ਖਾੜਕੂਆਂ_ਦੇ_ਭੇਸ_ਵਿੱਚ_ਬੰਦੇ_ਅਗਵਾ_ਕਰਦੀ_ਹੈ
 
ਇਸ ਤਰਾਂ ਪੁਲਿਸ ਵਲੋਂ ਖਾੜਕੂਵਾਦ ਦੀ ਆੜ ਵਿੱਚ ਲੁੱਟਾਂ ਖੋਹਾਂ ਕਰਕੇ ਲਹਿਰ ਨੂੰ ਢਾਹ ਲਾਈ ਗਈ.....
 
ਇਥੋਂ 7ਕਿਲੋਮੀਟਰ ਦੂਰ ਪਿੰਡ ਚੱਕ ਸੈਦੋਕੇ ਹਦੂਦ ਥਾਣਾ ਸਦਰ ਜਲਾਲਾਬਾਦ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਇੱਕ ਸਨਸਨੀਖੇਜ਼ ਯਾਦ ਪੱਤਰ ਵਿੱਚ ਇਹ ਦੋਸ਼ ਲਾਇਆ ਹੈ ਕਿ ਉਸ ਦੇ ਲੜਕੇ ਗੁਰਚਰਨ ਸਿੰਘ ਨੂੰ ਬੀਤੇ ਮਹੀਨੇ ਦੀ 27ਤਰੀਕ ਨੂੰ ਦਿਨ ਦਿਹਾੜੇ 4 ਸ਼ੱਕੀ ਵਿਅਕਤੀਆਂ ਜਿਹਨਾਂ ਵਿੱਚ 2 ਅਣਪਛਾਤੇ ਵਿਅਕਤੀਆਂ ਨੇ ਬੁਕਲਾਂ ਮਾਰੀਆਂ ਹੋਈਆਂ ਸਨ ਅਤੇ ਵਿਅਕਤੀ ਸਫੈਦ ਕਪੜਿਆਂ ਵਿੱਚ ਸਨ ਨੇ ਜਬਰਦਸਤੀ ਨਾਲ ਚੱਲਣ ਲਈ ਕਿਹਾ ਉਹਨਾਂ ਇਹ ਵੀ ਕਿਹਾ ਕੀ ਉਹ ਪੁਲਿਸ ਵਾਲੇ ਹਨ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਜਲਾਲਾਬਾਦ ਥਾਣੇ ਦੇ ਐਸ ਐਚ ੳ ਨੂੰ ਆਪਣੀ ਜ਼ਮੀਨ ਦੇ ਝਗੜੇ ਦੇ ਕਾਗਜ਼ ਦਿਖਾ ਕੇ ਆ ਰਹੇ ਸੀ ਇਹ ਕਥਿਤ ਖਾੜਕੂ ਮੋਟਰ ਸਾਇਕਲ ਤੇ ਬਿਠਾ ਕੇ ਉਸ ਮੁਕਤਸਰ ਸੜਕ ਵਲ ਲੈ ਗਏ ਤੇ ਜਾਂਦੇ ਸਮੇਂ ਇਹ ਸੁਨੇਹਾ ਦੇ ਗਏ ਕੀ ਅਸੀਂ ਪੁਲਿਸ ਵਾਲੇ ਨਹੀਂ ਅਸੀਂ ਤਾਂ ਸਿੰਘ ਹਾਂ ਅਸੀ ਜ਼ਮੀਨ ਦੇ ਝਗੜੇ ਦਾ ਬਦਲਾ ਲੈਣਾ ਇਸ ਗੱਲ ਦਾ ਸਾਰੇ ਪਿੰਡ ਵਿੱਚ ਰੋਲਾ ਪੈ ਗਿਆ ਕਿ ਗੁਰਚਰਨ ਸਿੰਘ ਨੂੰ ਅਤਵਾਦੀ ਚੁੱਕ ਕੇ ਲੈ ਗਏ ਪਰ ਕਿਉਂਕਿ ਨਾ ਉਹ ਆਪਣੇ ਆਪ ਨੂੰ ਪੁਲਿਸ ਵਾਲੇ ਦਸ ਰਹੇ ਸਨ ਇਸ ਕਰਕੇ ਘਰਦਿਆਂ ਨੇ  ਪੁਲਿਸ ਚੌਕੀਆਂ ਦੇ ਗੇੜੇ ਲਾਏ ਤੇ ਆਪਣੇ ਪੁੱਤ ਗੁਰਚਰਨ ਸਿੰਘ ਛੁਡਾਉਣ ਦੇ ਯਤਨ ਸ਼ੁਰੂ ਕਰ ਦਿੱਤੇ 28ਅਕਤੂਬਰ ਨੂੰ ਪੰਚਾਇਤ ਜੁੜੀ ਅਤੇ ਜਲਾਲਾਬਾਦ ਦੇ ਪੁਲਿਸ ਅਫਸਰਾਂ ਨੂੰ ਮਿਲੇ ਤੇ ਉਹਨਾਂ ਕਿਹਾ ਕਿ ਤਾਂ ਸਾਦਕ ਜ਼ਿਲ੍ਹਾ ਫਰੀਦਕੋਟ ਪੁਲਿਸ ਪਾਸ ਹੈ ਸੰਬੰਧਿਤ ਥਾਣੇ ਪੁੱਜੇ ਤੇ ਆਪਣਾ ਲੜਕਾ ਵਾਪਸ ਲਿਆ ਜਿਸ ਤੇ ਥਾਣੇਦਾਰ ਨੇ ਕਿਹਾ ਕਿ ਮੈਨੂੰ ਕੁੱਝ ਬੰਦਿਆਂ ਨੇ ਭੇਜਿਆ ਜੇ ਥਾਣੇਦਾਰ ਮੁਕਰਦਾ ਹੈ ਤਾਂ ਤੁਸੀ ਆਪਣਾ ਬੰਦਾ ਲੈ ਜਾੳ ਉਚ ਅਧਿਕਾਰੀਆਂ ਕੋਲ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇੱਕ ਏ ਐਸ ਆਈ ਜੋ ਅਸਲ ਵਿੱਚ ਇੱਕ ਸਿਪਾਹੀ ਸੀ ਤੇ ਥਾਣਾ ਸਾਦਕ ਫਰੀਦਕੋਟ ਵਿੱਚ ਤਾਇਨਾਤ ਸੀ ਉਸ ਦੀ ਡਿਊਟੀ ਸਾਦੇ ਕਪੜਿਆਂ ਵਿੱਚ ਖਾੜਕੂਆਂ ਦੇ ਭੇਸ ਵਿੱਚ ਬੰਦੇ ਅਗਵਾ ਕਰਕੇ ਤੇ ਬਾਅਦ ਚ ਪੈਸੇ ਵਸੂਲ ਕਰਕੇ ਛੱਡ ਦੇਣ ਦੀ ਲਾਈ ਹੋਈ ਸੀ ਤੇ ਉਹਨਾਂ ਦੇ ਨਾਲ ਇੱਕ ਸਥਾਨਕ ਸਿਵਲ ਆਦਮੀ ਅਤੇ ਬਾਕੀ ਦੇ ਪੁਲਿਸ ਮੁਲਾਜ਼ਮ ਇਸ ਕੰਮ ਚ ਸਹਾਇਤਾ ਕਰਦੇ ਹਨ ਜੋ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਹਨ।
 
#ਖਾੜਕੂਆਂ_ਦੇ_ਭੇਸ_ਵਿੱਚ_ਪੁਲਿਸ_ਨੇ_ਕੀਤੇ_ਲੋਕਾਂ_ਦੇ_ਅੰਨ੍ਹੇਵਾਹ_ਕਤਲ
 
ਤਸਵੀਰ ਵਿੱਚ ਹੱਥਕੜੀਆਂ ਵਿੱਚ ਕੈਦ ਸ਼ੇਰਪੁਰ ਥਾਣੇ ਦੇ ਪੁਲਿਸ ਮੁਲਾਜ਼ਮ ਹੋਲਦਾਰ ਗੁਰਚਰਨ ਸਿੰਘ ਤੇ ਸਿਪਾਹੀ ਦਰਸ਼ਨ ਸਿੰਘ ਜਿਨ੍ਹਾਂ ਨੇ ਪਿੰਡ ਟਿੱਬਾ ਦੇ ਦੋ ਨਿਰਦੋਸ਼ ਨੌਜਵਾਨਾਂ ਦਾ ਖਾੜਕੂਆਂ ਦੇ ਭੇਸ ਵਿੱਚ ਜਾ ਕਤਲ ਕਰ ਦਿੱਤਾ,
 
ਬੀਤੀ 8ਅਪ੍ਰੈਲ ਨੂੰ ਥਾਣਾ ਸ਼ੇਰਪੁਰ ਦੇ ਸਿਪਾਹੀਆਂ ਨੇ ਖਾੜਕੂਆਂ ਦਾ ਭੇਸ ਧਾਰ ਕੇ ਰਾਤ ਦੇ ਹਨੇਰੇ ਵਿੱਚ ਪਿੰਡ ਟਿੱਬਾ ਵਿੱਚ ਧਾਵਾ ਬੋਲਿਆ ਉਹਨਾਂ ਕੋਲ ਇੱਕ ਸਰਕਾਰੀ ਗੱਡੀ ਸੀ ਜੋ ਉਹ ਸੂਏ ਦੇ ਪੁੱਲ ਦੇ ਪਿੱਛੇ ਖੜੀ ਕਰ ਗਏ ਇਨ੍ਹਾਂ ਕੋਲ ਇੱਕ ਲਾਲ ਹੀਰੋ ਹਾਂਡਾ ਨੰਬਰ ਪੀ ਆਈ ਐਲ 4792 ਸੀ ਜੋ ਇਨ੍ਹਾਂ ਨੇ ਕਿਸੇ ਥਾਂ ਤੋਂ ਖੋਹਿਆ ਸੀ ਪੁਲਿਸ ਪਿੰਡ ਧਾੜ ਦੇ ਮੁਕੰਦ ਸਿੰਘ ਨਾਂਮ ਦੇ ਕਿਸਾਨ ਦੇ ਘਰ ਦਾਖਲ ਹੋ ਗਈ ਕਿ ਉਹ ਆਪਣੇ ਮੁੰਡੇ ਕੁਲਦੀਪ ਸਿੰਘ ਨੂੰ ਸਾਡੇ ਨਾਲ ਭੇਜੇ ਕਿਉਂਕਿ ਉਹਨਾਂ ਨੇ ਕਿਸੇ ਦਾ ਘਰ ਪੁੱਛਣਾ ਹੈ ਫਿਰ ਉਹਨਾਂ ਨੇ ਦੂਜੇ ਪੁੱਤਰ ਕਰਨੈਲ ਸਿੰਘ ਬਾਰੇ ਪੁੱਛਿਆ ਉਸ ਨੇ ਡਰਦੇ ਨੇ ਦਸ ਦਿੱਤਾ ਕਿ ਉਹ ਲਾਗਲੇ ਪਿੰਡ ਗੰਡਾ ਸਿੰਘ ਵਾਲਾ ਵਿਖੇ ਲੱਕੜ ਦਾ ਕੰਮ ਕਰਦਾ ਹੈ ਇਨ੍ਹਾਂ ਵਿਚੋਂ ਇੱਕ ਪੁਲਿਸ ਵਰਦੀ ਵਿੱਚ ਸੀ ਜਦੋਂ ਉਹ ਮੁੜੇ ਤਾਂ ਸੁਖਦੇਵ ਸਿੰਘ ਦੀ ਘਰਵਾਲੀ ਨੇ ਕਿਹਾ ਕਿ ਇਹ ਸਿੰਘ ਨਹੀ ਲਗਦੇ ਇਹ ਪੁਲਿਸ ਵਾਲੇ ਨੇ ਇਹ ਸੁਣਕੇ ਉਹ ਮੁੜ ਆਏ ਤੇ ਉਹਨਾਂ ਨੇ ਸੁਖਦੇਵ ਸਿੰਘ ਦੀ ਮਾਰਕੁੱਟ ਕੀਤੀ ਤੇ ਕਿਹਾ ਕਿ ਉਹ ਸਿੰਘ ਹਨ ਜੇ ਤੁਸੀਂ ਸਿੱਧੇ ਨਾ ਹੋਏ ਤਾਂ ਉਹ ਸੋਧ ਦੇਣ ਗਏ,
 
ਇਸ ਉਪਰੰਤ ਉਹ ਗੰਡਾ ਸਿੰਘ ਵਾਲਾ ਵਿਖੇ ਚੱਲੇ ਗਏ ਤੇ ਕਰਨੈਲ ਸਿੰਘ ਨੂੰ ਜਗਾ ਕੇ ਨਾਲ ਲੈ ਗਏ ਬਾਅਦ ਚ ਇਹਨਾਂ ਦੀਆਂ ਲਾਸ਼ਾਂ ਸੂਏ ਦੇ ਪੁੱਲ ਕੋਲੋਂ ਮਿਲੀਆਂ ਲਾਸ਼ਾਂ ਪਛਾਣ ਕੇ ਲੋਕ ਟਰਾਲੀਆਂ ਲੈਕੇ ਸ਼ੇਰਪੁਰ ਥਾਣੇ ਪਹੁੰਚ ਗਏ ਤੇ ਮਾਪਿਆਂ ਨੇ ਥਾਣੇ ਜਾਕੇ ਗੁਰਚਰਨ ਸਿੰਘ ਤੇ ਦਰਸ਼ਨ ਸਿੰਘ ਨੂੰ ਪਛਾਣ ਲਿਆ ਉਸ ਸਮੇਂ ਗੁਰਚਰਨ ਸਿੰਘ ਦੇ ਕਾਲਰ ਨੂੰ ਲਹੂ ਲੱਗਾ ਹੋਇਆ ਸੀ ਪਰ ਥਾਣੇਦਾਰ ਇਹ ਕਹਿੰਦਾ ਰਿਹਾ ਕਿ ਇਹ ਕਾਰਾ ਖਾੜਕੂਆਂ ਦਾ ਹੈ ਅਖੀਰ ਲੋਕ ਰਿਪੋਰਟ ਦਰਜ ਕਰਾਕੇ ਪਿੰਡ ਆਏ ਤੇ 8ਵੱਜੇ ਪੁਲਿਸ ਆ ਗਈ ਤੇ 8.30ਵਜੇ ਡੀ ਐਸ ਪੀ ਮਲੇਰਕੋਟਲਾ ਆ ਗਿਆ ਤੇ ਕਾਤਲਾਂ ਦਾ ਹੁਲੀਆ ਪੁੱਛਣ ਲੱਗਾ ਤੇ ਦੋਹਾਂ ਮ੍ਰਿਤਕਾ ਦੇ ਮਾਪਿਆ ਨੇ ਹੋਲਦਾਰ ਗੁਰਚਰਨ ਸਿੰਘ ਤੇ ਸਿਪਾਹੀ ਦਰਸ਼ਨ ਸਿੰਘ ਵੱਲ ਇਸ਼ਾਰਾ ਕਰ ਦਿੱਤਾ ਜੋ ਲਾਸ਼ਾਂ ਤੋਂ ਰੱਸੀਆਂ ਖੋਲ ਰਹੇ ਸਨ ਡੀ ਐਸ ਪੀ ਮਲੇਰਕੋਟਲਾ ਦਾ ਰਵੱਈਆ ਕੁੱਝ ਚੰਗਾ ਸੀ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਲੋਕਾਂ ਦੀ ਹਾਜਰੀ ਵਿੱਚ ਜ਼ੁਰਮ ਕਬੂਲ ਕਰ ਲਿਆ ਤੇ ਡੀ ਐਸ ਪੀ ਨੇ ਉਹਨਾਂ ਦੀ ਵਰਦੀ ਲੁਹਾ ਲਈ ਅਤੇ ਜਿਪਸੀ ਵਿੱਚ ਬਿਠਾ ਲਿਆ,
 
12ਵੱਜੇ ਐਸ ਐਸ ਪੀ ਸੰਗਰੂਰ ਪਹੁੰਚ ਗਿਆ ਪਹਿਲਾਂ ਉਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਪਰ ਜਦੋਂ ਲੋਕਾਂ ਦਾ ਰੋਹ ਵੇਖਿਆ ਤਾਂ ਉਸ ਨੇ ਇਸ ਕੇਸ ਦੇ ਅਸਲ ਦੋਸ਼ੀ ਸ਼ੇਰਪੁਰ ਦੇ ਥਾਣੇਦਾਰ ਭਰਤ ਲਾਲ ਨੰ ਉਥੋਂ ਭਜਾ ਦਿੱਤਾ ਜਦੋਂ ਦੂਜੇ ਦੋਸ਼ੀਆਂ ਨੂੰ ਹੱਥਕੜੀ ਲਾਉਣ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਭਾਵੇਂ ਗੋਲੀ ਮਾਰ ਦਿਉ ਪਰ ਉਸ ਨੂੰ ਲਿਆੳ ਜਿਸ ਨੇ ਸਾਨੂੰ ਇਸ ਕੰਮ ਲਈ ਭੇਜਿਆ ਸੀ ਲੋਕਾਂ ਦਾ ਰੋਹ ਦੇਖ ਕੇ ਐਸ ਐਸ ਪੀ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿਤੀਆਂ ਤੇ ਦੋਹਾਂ ਦੋਸ਼ੀਆਂ ਤੇ ਕੇਸ ਦਰਜ ਕਰ ਦਿੱਤੇ ਮਿਰਤਕ ਕੁਲਦੀਪ ਸਿੰਘ ਦੀ ਉਮਰ ਕੇਵਲ 24 ਸਾਲ ਸੀ ਤੇ ਉਹ ਇੱਕ ਪਹਿਲਾਂ ਹੀ ਵਿਆਹਿਆ ਸੀ ਤੇ ਕਰਨੈਲ ਸਿੰਘ ਦੀ ਉਮਰ 22 ਸਾਲ ਸੀ ਕੇਸਾਂ ਦੇ ਪੈਣ ਦੇ ਬਾਵਜੂਦ ਵੀ ਦੋਸ਼ੀ ਖੁਲੇਆਮ ਘੁੰਮ ਰਹੇ ਸੀ ਤੇ ਪੰਜਾਬ ਦੇ ਰਾਜਪਾਲ ਜਨਰਲ ੳ ਪੀ ਮਲਹੋਤਰਾ ਦੀਆਂ ਅਮਨ ਮਾਰਚ ਤੇ ਰੈਲੀਆਂ ਦੇ ਬਾਵਜੂਦ ਵੀ ਪੁਲਿਸ ਲੋਕਾਂ ਦੇ ਕਤਲ ਕਰ ਰਹੀ ਹੈ ਅੰਤ ਨੂੰ ਪੁਲਿਸ ਨੇ ਇਹ ਕੇਸ ਖੁਰਦਬੁਰਦ ਕਰ ਦਿੱਤਾ।
 
#ਅੰਨ੍ਹਾ_ਪਾਲਾ_ਸਿੰਘ_ਪੁਲਿਸ_ਹੱਥੋਂ_ਹਲਾਕ_ਖਾੜਕੂ_ਹੋਣ_ਦਾ_ਦੋਸ਼ 
 
ਕਿਵੇਂ ਭੁੱਲ ਜਾਵਾਂ ਕੀ ਕੀ ਜੋ ਸਾਡੇ ਨਾਲ ਹੋਇਆ,
ਵੇਖ ਕੇ ੳ ਹਲਾਤ ਸਾਡੇ ਕਿਹੜਾ ਨਹੀਂ ਰੋਇਆ,
 
ਝੂਠੇ ਪੁਲਿਸ ਮੁਕਾਬਲੇ ਦੀ ਇੱਕ ਦਰਦ ਭਰੀ ਕਹਾਣੀ ਪਰ ਪੁਲਿਸ ਵਲੋ ਪੰਜਾਬ ਦੇ ਪਿੰਡ ਪਿੰਡ ਵਿੱਚ ਊਚੇ ਅਹੁਦਿਆਂ ਦੀ ਖਾਤਰ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ.....
 
ਸਰਦਾਰ ਧਨਵੰਤ ਸਿੰਘ ਧੂਰੀ ਵਿਧਾਇਕ ਨੇ ਪੱਤਰਕਾਰਾਂ ਨੂੰ ਅਮਰਗੜ੍ਹ ਠਾਣੇ ਦੇ ਪਿੰਡ ਕੰਧਾਰਗੜ ਛੰਨਾ ਦੇ ਪਾਲੀ ਸਿੰਘ ਨਾਮੀ ਅੰਨ੍ਹੇ ਵਿਅਕਤੀ ਦੀ ਦਰਦ ਭਰੀ ਕਹਾਣੀ ਸੁਣਾਈ ਜਿਹੜਾ ਕਿ ਤਿੰਨ ਕੂ ਮਹੀਨੇ ਪਹਿਲਾਂ ਪੱਤਰਕਾਰਾਂ ਕੋਲ ਤੌਖਲਾ ਪ੍ਰਗਟ ਕਰ ਚੁੱਕਾ ਸੀ ਕਿ ਪੁਲਿਸ ਖਾੜਕੂਵਾਦ ਦੀ ਆੜ ਵਿੱਚ ਉਸ ਨੂੰ ਮਾਰਨ ਨੂੰ ਫਿਰਦੀ ਹੈ,
 
ਸਰਦਾਰ ਧਨਵੰਤ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਿੰਡ ਦੀ ਪੰਚਾਇਤ ਤੋਂ ਪਤਾ ਲਗਾ ਕਿ ਡੀ ਐਸ ਪੀ ਮਲੇਰਕੋਟਲਾ ਦੇ ਇਸ਼ਾਰੇ ਤੇ ਪੁਲਿਸ ਨੇ ਪਾਲਾ ਸਿੰਘ ਨੂੰ ਮਾਰ ਕੇ ਉਸ ਦੀ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ ਹੈ ਕਿਉਂਕਿ ਪੁਲਿਸ ਉਸ ਨੂੰ ਪੱਤਰਕਾਰਾਂ ਕੋਲ ਜਾਣ ਦਾ ਸਬਕ ਸਿਖਾਉਣ ਚਾਹੁੰਦੀ ਸੀ ਸਰਦਾਰ ਧਨਵੰਤ ਸਿੰਘ ਨੇ ਪਾਲਾ ਸਿੰਘ ਦੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦਸਿਆ ਕਿ ਦੋ ਸਾਲ ਪਹਿਲਾਂ ਪਾਲਾ ਸਿੰਘ ਨੇ ਸੁਖੇ ਦੇ ਨਸ਼ੇ ਵਿੱਚ ਪਿੰਡ ਢਗੋਗਲ ਦੇ ਗੁਰਦੁਆਰੇ ਦੇ ਇੱਕ ਸਮਾਗਮ ਦੌਰਾਨ ਨੌਜਵਾਨਾਂ ਨੂੰ ਹੋਮਗਾਰਡ ਵਿੱਚ ਭਰਤੀ ਹੋਣ ਦੀ ਥਾਂ ਤੇ ਨਿਹੰਗ ਸਿੰਘ ਸੱਜਣ ਲਈ ਕਿਹਾ ਸੀ ਕਿਉਂਕਿ ਉਹ ਆਪ ਵੀ ਨਿਹੰਗ ਸਿੰਘ ਸੀ,
 
ਪਾਲਾ ਸਿੰਘ ਦੇ ਇਸ ਐਲਾਨ ਤੋਂ ਚਿੜ ਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਛਾਪਾ ਮਾਰਿਆ ਪਰ ਉਸ ਸਮੇ ਘਰ ਨਾ ਹੋਣ ਕਰਕੇ ਉਹ ਪੁਲਿਸ ਦੇ ਹੱਥ ਨਾ ਲਗਾ ਪੁਲਿਸ ਦੇ ਤਸ਼ੱਦਦ ਤੋਂ ਡਰਦਾ ਉਹ ਦੋ ਸਾਲ ਲਈ ਰੂਪੋਸ਼ ਰਿਹਾ ਸਰਕਾਰ ਬਨਣ ਤੋ ਬਾਅਦ ਪਿੰਡ ਦੀ ਪੰਚਾਇਤ ਨੇ ਪਾਲਾ ਸਿੰਘ ਨੂੰ ਬਚਾਉਣ ਲਈ ਸਰਦਾਰ ਧਨਵੰਤ ਸਿੰਘ ਨਾਲ ਸੰਪਰਕ ਕੀਤਾ, ਸਰਦਾਰ ਧਨਵੰਤ ਸਿੰਘ ਨੇ ਦਸਿਆ ਕੀ ਤਿੰਨ ਮਹੀਨੇ ਪਹਿਲਾਂ ਉਸ ਨੇ ਸੰਗਰੂਰ ਦੇ ਐਸ ਐਸ ਪੀ ਕੋਲ ਪੇਸ਼ ਕਰਕੇ ਪੁਛਿਆ ਕਿ ਇੱਕ ਅੰਨ੍ਹਾ ਆਦਮੀ ਖਾੜਕੂ ਕਿਵੇ ਹੋ ਸਕਦਾ ਹੈ ਸਰਦਾਰ ਧਨਵੰਤ ਸਿੰਘ ਨੇ ਦਸਿਆ ਕਿ ਐਸ ਐਸ ਪੀ ਨੇ ਤੁਰੰਤ ਡੀ ਐਸ ਪੀ ਮਲੇਰਕੋਟਲਾ ਅਤੇ ਅਮਰਗੜ੍ਹ ਦੇ ਥਾਣੇਦਾਰ ਨੂੰ ਤਲਬ ਕਰ ਦਿੱਤਾ,
 
ਜਿਨ੍ਹਾਂ ਨੇ ਦੋਸ਼ ਲਾਇਆ ਕਿ ਅੰਨ੍ਹੇ ਪਾਲਾ ਸਿੰਘ ਨੇ ਸਕੂਟਰ ਤੇ ਸਵਾਰ ਹੋਕੇ ਇਲਾਕੇ ਦੇ ਇੱਕ ਕਿਸਾਨ ਦੀ ਬੰਦੂਕ ਖੋਹੀ ਸੀ ਵਿਧਾਇਕ ਨੇ ਇਸ ਦੋਸ਼ ਨੂੰ ਰੱਦ ਕਰਦੇ ਹੋਏ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਅੰਨਾ ਆਦਮੀ ਕਿਵੇਂ ਸਕੂਟਰ ਚਲਾ ਸਕਦਾ ਹੈ ਤੇ ਕਿਵੇਂ ਬੰਦੂਕ ਖੋਹ ਸਕਦਾ ਹੈ ਐਸ ਐਸ ਪੀ ਸੰਗਰੂਰ ਵਲੋਂ ਲਾਏ ਦੋਸ਼ਾਂ ਤੇ ਤੈਸ਼ ਵਿੱਚ ਆ ਗਏ ਤੇ ਟਿੱਪਣੀ ਕੀਤੀ ਕਿ ਅਜਿਹੇ ਪੁਲਿਸ ਅਫਸਰਾਂ ਕਰਕੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ।
 
ਪੁਲਿਸ ਤਰੱਕੀਆਂ ਖਾਤਰ ਨਿਰਦੋਸ਼ ਲੋਕਾਂ ਨੂੰ ਝੂਠੇ ਮੁਕਾਬਲੇ ਬਣਾ ਮਾਰਦੀ ਰਹੀ,
 
ਕੋਈ ਉਡੀਕੇ ਬੈਠੀ ਪੁੱਤ ਨੂੰ ਕੋਈ ਉਡੀਕ ਦੀ ਐ ਵੀਰ ਨੂੰ,
ਨਾ ਮਿਲੇ ਇਨਸਾਫ਼ ਇੱਥੇ, ਹੁਣ ਜਾਈਏ ਕਿੱਥੇ ਅਖੀਰ ਨੂੰ,
 
ਪੰਜਾਬ ਦਾ ਕੋਈ ਵੀ ਐਸਾ ਪਿੰਡ ਸ਼ਹਿਰ ਕਸਬਾ ਨਹੀ ਹੋਵੇਗਾ ਜਿਸ ਅੰਦਰ ਕੋਈ ਬੇਵੱਸ ਬੈਠੀ ਮਾਂ ਭੈਣ ਆਪਣੇ ਮਾਰੇ ਗਏ ਨਿਰਦੋਸ਼ ਪੁੱਤ ਵੀਰ ਨੂੰ ਦਿਲ ਚ ਆਸਾਂ ਲਾਈ ਨਹੀ ਉਡੀਕ ਦੀ ਹੋਵੇਗੀ ਜਿਨ੍ਹਾਂ ਨੂੰ ਪੁਲਿਸ ਨੇ ਤਰਕੀਆਂ ਅਤੇ ਇਨਾਮਾਂ ਦੇ ਲਾਲਚ ਵਸ ਹੋਕੇ ਘਰੋਂ ਚੁੱਕ ਲਾਪਤਾ ਕਰ ਦਿੱਤਾ ਜੋ ਅੱਜਤੱਕ ਸਰਕਾਰੀ ਰਿਕਾਰਡਾਂ ਅੰਦਰ ਸਿਰਫ ਇੱਕ ਬੁਝਾਰਤ ਬਣ ਰਹਿ ਗਏ,
 
ਲੋਕਾਂ ਵਿੱਚ ਇਹ ਸੱਚ ਉਦੋਂ ਮੂਹਰੇ ਆਇਆ ਜਦੋਂ ਪਿੰਡ ਬਹਿਲਾ ਅਤੇ ਧੂਲਕੋਟ ਦੇ ਮਾਸੂਮ ਲੋਕਾਂ ਨੂੰ ਪੁਲਿਸ ਨੇ ਖਾੜਕੂ ਆਖ ਮਾਰ ਮੁਕਾਇਆ ਇਸ ਮਗਰੋਂ ਲੋਕਾਂ ਨੇ ਦੱਸਿਆ ਕਿ ਪੁਲਿਸ ਜਿਨ੍ਹਾਂ ਨੂੰ ਮਾਰ ਰਹੀ ਹੈ ਉਹ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਸਨ ਪੁਲਿਸ ਪਹਿਲਾਂ ਅਖਬਾਰਾਂ ਰਾਹੀਂ ਉਹਨਾਂ ਦੇ ਸਿਰਾਂ ਤੇ ਇਨਾਮ ਰੱਖਦੀ ਹੈ ਤੇ ਫਿਰ ਮੌਕਾ ਦੇਖ ਕੇ ਮਾਰ ਮੁਕਾਉਂਦੀ ਹੈ ਇਹ ਕੁੱਝ ਹੁਣ ਪੰਜਾਬ ਵਿੱਚ ਚਾਰੇ ਪਾਸੇ ਪੁਲਿਸ ਦੁਆਰਾ ਕੀਤਾ ਜਾ ਰਿਹਾ ਇਸ ਜ਼ੁਲਮ ਦਾ ਬਿਰਧ ਮਾਂ ਪਿਉ ਭੈਣਾਂ ਸੰਤਾਪ ਹੰਢਾ ਰਹੀਆਂ ਨੇ ਜਿਨ੍ਹਾਂ ਦੇ ਨਿਰਦੋਸ਼ ਪੁੱਤਰਾਂ ਨੂੰ ਪੁਲਿਸ ਘਰਾਂ ਚੋਂ ਚੁੱਕ ਚੁੱਕ ਮਾਰ ਰਹੀ ਹੈ,
 
ਬਹਿਲਾ ਅਤੇ ਧੂਲਕੋਟ ਦੇ ਮਾਰੇ ਗਏ ਨਿਰਦੋਸ਼ ਮਾਸੂਮਾਂ ਬਾਰੇ ਪੰਜਾਬ ਦੇ ਡੀ ਜੀ ਪੀ ਕੇ ਪੀ ਐਸ ਗਿੱਲ ਨੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਪੁਲਿਸ ਵਲੋਂ ਮਾਰੇ ਗਏ ਸਾਰੇ ਹੀ ਖਾੜਕੂ ਸਨ ਪਰ ਜਦੋਂ ਲੋਕਾਂ ਦੁਆਰਾ ਸੱਚ ਸਾਹਮਣੇ ਆਇਆ ਤਾਂ ਅਫਸਰਸ਼ਾਹੀ ਵੀ ਲੋਕਾਂ ਨਾਲ ਹੋ ਰਹੇ ਜ਼ੁਲਮ ਖਿਲਾਫ ਚੁੱਪ ਰਹੀ ਪੁਲਿਸ ਦੇ ਇਨ੍ਹਾਂ ਜ਼ੁਲਮਾਂ ਨੇ ਤਾਂ ਔਰੰਗਜ਼ੇਬ ਵੱਲੋਂ ਲੋਕਾਂ ਉੱਤੇ ਕੀਤੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ।
 
ਅਖੇ ਪੁਲਿਸ ਬੇਗੁਨਾਹਾਂ ਨੂੰ ਕੁੱਝ ਨਹੀਂ ਕਹਿੰਦੀ
 
ਪੱਟੀ ਸ਼ਹਿਰ ਦੇ ਗਰੀਬ ਸਿੱਖ ਮੋਹਨ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਕਹਾਣੀ.....................................................
 
ਪੰਜਾਬ ਪੁਲਿਸ ਨੇ ਅੱਤਵਾਦ ਦੀ ਆੜ ਹੇਠ ਆਪ ਤਰੱਕੀਆਂ ਲੈਣ ਦੀ ਖਾਤਰ ਅਨੇਕਾਂ ਬੇਕਸੂਰ ਸਿੱਖਾ ਨੂੰ ਮਾਰ ਕੇ ਮਨਘੜਤ ਕਹਾਣੀਆਂ ਬਣਾਈਆਂ ਜਿਵੇਂ ਕਿ ਪੱਟੀ ਵਾਸੀ ਮੋਹਨ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਕਿ ਪਿਛਲੇ ਦਿਨੀਂ ਪੁਲਿਸ ਦੇ ਕਹਿਰ ਦੀ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਇਹ ਨੌਜਵਾਨ ੳਰੀਐਂਟਲ ਬੈਂਕ ਆਫ ਕਾਮਰਸ ਵਿੱਚ ਚੌਥਾ ਦਰਜਾ ਕਰਮਚਾਰੀ ਲੱਗਿਆ ਹੋਇਆ ਸੀ ਪਿੱਛੇ ਜੇ ਅੰਮ੍ਰਿਤਸਰ ਵਿੱਚ ਬਦਲੀ ਹੋਣ ਕਰਕੇ ਉਸ ਨੇ ਕਰਜ਼ਾ ਚੁੱਕ ਕੇ ਸਿਰ ਢੱਕਣ ਲਈ ਸ਼ਹਿਰ ਵਿੱਚ ਜਗਾਂ ਬਣਾ ਲਈ 12 ਅਗਸਤ ਨੂੰ ਮੋਹਨ ਸਿੰਘ ਅੰਮ੍ਰਿਤਸਰ ਤੋਂ ਪੱਟੀ ਆਉਂਦਾ ਹੀ ਗਾਇਬ ਹੋ ਗਿਆ 17 ਅਗਸਤ ਨੂੰ ਜਦੋਂ ਉਹ ਰੱਖੜੀ ਦੇ ਤਿਉਹਾਰ ਤੇ ਘਰੇ ਨਾ ਆਇਆ ਤਾਂ ਭਾਲ ਸ਼ੁਰੂ ਹੋਈ ਉਚ ਅਫਸਰਾਂ ਨੂੰ ਮਿਲਿਆ ਗਿਆ ਤਾਰਾਂ ਦਿਤੀਆਂ ਗਈਆਂ ਪਰ ਉਸ ਦੀ ਕੋਈ ਉਘ ਸੁਘ ਨਾਲ ਨਿਕਲੀ ਗਈ ਘਰ ਵਾਲਿਆਂ ਨੂੰ ਕਿਸੇ ਨੇ ਦੱਸਿਆ ਕਿ ਮੋਹਨ ਸਿੰਘ 12 ਅਗਸਤ ਸ਼ਾਮ ਨੂੰ ਤਰਨਤਾਰਨ ਵੇਖਿਆ ਸੀ,
 
ਜਦੋਂ ਉੱਥੇ ਪੁਲਿਸ ਕੋਲ ਪਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਕੈਰੋਂ ਥਾਣੇ ਪਤਾ ਕਰੋ ਅਗੋਂ ਥਾਣੇ ਵਾਲਿਆਂ ਨੇ ਦੱਸਿਆ ਕਿ 12 ਅਗਸਤ ਦੀ ਰਾਤ ਨੂੰ ਇੱਕ ਅਣਪਛਾਤੇ ਅਤਵਾਦੀ ਦੀ ਗੋਲੀਆਂ ਨਾ ਵਿਨੀ ਲਾਸ਼ ਮਿਲੀ ਸੀ ਉਸ ਦੇ ਕੱਪੜੇ ਅਤੇ ਪਗ ਸਾਡੇ ਕੋਲ ਪਈ ਹੈ ਪਰ ਬੈਂਕ ਦੇ ਸ਼ਨਾਖਤੀ ਕਾਰਡ ਅਤੇ ਸਾਈਕਲ ਬਾਰੇ ਨਾ ਦਸਿਆ ਗਿਆ ਕੈਰੋਂ ਥਾਣੇ ਵਿੱਚ ਦਰਜ ਐਫ ਆਈ ਆਰ ਨੰਬਰ 153 ਜਿਹੜੀ ਕਿ ਪੁਲਿਸ ਦੇ ਟਾਊਟ ਵਲੋਂ ਲਿਖਵਾਈ ਗਈ ਸੀ ਦੇ ਅਨੁਸਾਰ ਮੋਹਨ ਸਿੰਘ ਨੂੰ ਅੱਤਵਾਦੀਆਂ ਨੇ ਮਾਰਿਆ ਟਾਊਟ ਅਨੁਸਾਰ ਉਸ ਨੇ ਇਹ ਕਤਲ ਇੱਕ ਕਿੱਲੇ ਦੀ ਵਿੱਥ ਤੋਂ ਦੇਖਿਆ ਐਫ ਆਈ ਆਰ ਵਿੱਚ ਦੱਸਿਆ ਗਿਆ ਕਿ ਤਿੰਨ ਹਥਿਆਰਬੰਦ ਨੌਜਵਾਨ ਇੱਕ ਨੌਜਵਾਨ ਨੂੰ ਮਾਰਦੇ ਕੁੱਟ ਦੇ ਆ ਰਹੇ ਸਨ ਤੇ ਕਹਿ ਰਹੇ ਸਨ ਕਿ ਪਹਿਲਾਂ ਤੂੰ ਸਾਡੇ ਨਾਲ ਕੰਮ ਕਰਦਾ ਸੀ ਪਰ ਤੂੰ ਹੁਣ ਪੁਲਿਸ ਦਾ ਟਾਊਟ ਬਣ ਗਿਆ ਐ,
 
ਜੇਕਰ ਮੋਹਨ ਸਿੰਘ ਦੇ 8 ਸਾਲਾਂ ਬੈਂਕ ਵਿੱਚ ਦਰਜ ਰਿਕਾਰਡ ਨੂੰ ਘੋਖੀਏ ਤਾਂ ਸਾਫ ਪਤਾ ਲਗਦਾ ਹੈ ਕਿ ਪੁਲਿਸ ਨੇ ਝੂਠੀ ਕਹਾਣੀ ਬਣਾਉਣ ਲਈ ਇਹ ਸਾਰਾ ਕੁੱਝ ਕੀਤਾ ਮੋਹਨ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਵੀ ਪੱਟੀ ਦੇ ਹਸਪਤਾਲ ਵਿੱਚ ਕੀਤਾ ਗਿਆ ਜਦੋਂ ਪੱਟੀ ਦੀ ਮਿਉਂਸਪਲ ਵੱਲੋਂ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਮੁਹੱਲੇ ਦੇ ਇੱਕ ਬਜੁਰਗ ਹਰੀ ਸਿੰਘ ਦਾ ਸਸਕਾਰ ਹੋ ਰਿਹਾ ਸੀ ਤੇ ਮੋਹਨ ਸਿੰਘ ਦੀ ਮਾਂ ਵੀ ਉੱਥੇ ਮੌਜੂਦ ਸੀ ਪਰ ਉਸ ਨੂੰ ਕਿ ਪਤਾ ਸੀ ਕਿ ਉਸ ਦੇ ਜਿਗਰੇ ਦੇ ਟੁਕੜੇ ਦਾ ਵੀ ਸਸਕਾਰ ਇੱਥੇ ਹੀ ਹੋ ਰਿਹਾ ਹੈ।
 
#ਪੁਲਿਸ_ਦੀਆਂ_ਕਾਲੀਆਂ_ਬਿੱਲੀਆਂ
 
ਪੰਜਾਬ ਪੁਲਿਸ ਨੇ ਸਿੱਖਾਂ ਵਲੋਂ ਆਪਣੀ ਕੌਮੀ ਅਜ਼ਾਦੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰ ਪੀਡੋ ਕਰਨ ਇੱਕ ਯੋਜਨਾਬੱਧ ਤਰੀਕੇ ਨਾਲ 1980 ਵਿੱਚ ਉਹਨਾਂ ਪੇਸ਼ਾਵਰ ਮੁਜਰਿਮਾਂ ਨੂੰ ਜਿਨ੍ਹਾਂ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਫਿਰੋਤੀਆਂ ਲੈਣ ਵਾਲੇ ਭਾੜੇ ਦੇ ਕਾਤਲ ਟੋਲਿਆਂ ਨੂੰ ਗੁਪਤ ਰੂਪ ਵਿੱਚ ਬਲੈਕ ਕੈਟਸ ਦੇ ਨਾਮ ਹੇਠ ਭਰਤੀ ਕੀਤਾ ਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਰਕਾਰੀ ਸ਼ਹਿ ਦੇਕੇ ਖਾੜਕੂ ਲਹਿਰ ਅੰਦਰ ਵਾੜਿਆ ਇਹ ਗੱਲ ਪੁਲਿਸ ਮੁਖੀ ਕੇ ਪੀ ਐਸ ਗਿੱਲ ਜੀ ਐਫ ਰਿਬੈਰੋ ਐਸ ਐਸ ਵਿਰਕ ਆਪਣੇ ਮੂੰਹੋ ਮੰਨ ਚੁੱਕੇ ਹਨ,
 
ਇਹਨਾਂ ਕੈਟ ਟੋਲਿਆਂ ਦਾ ਕੰਮ ਖਾੜਕੂ ਸਿੰਘਾਂ ਦੇ ਭੇਸ ਅੰਦਰ ਸਿੱਖਾਂ ਦੇ ਘਰਾਂ ਚ ਜਾਕੇ ਲੁੱਟਾਂ ਖੋਹਾਂ ਕਰਨੀਆਂ ਧੀਆਂ ਭੈਣਾਂ ਨਾਲ ਮਾੜਾ ਸਲੂਕ ਕਰਨਾ ਬਲਾਤਕਾਰ ਕਰਨੇ ਧੀਆਂ ਪੁੱਤਾਂ ਨੂੰ ਅਗਵਾ ਕਰਕੇ ਫਿਰੋਤੀਆਂ ਲੈਣੀਆਂ ਇਹਨਾਂ ਹੀ ਕਾਲੀਆਂ ਬਿੱਲੀਆਂ ਨੇ ਚੋਟੀ ਦਿਆਂ ਖਾੜਕੂ ਸਿੰਘਾਂ ਨੂੰ ਮੁਖਬਰੀਆਂ ਕਰ ਕਰ ਸ਼ਹੀਦ ਕਰਵਾਇਆ ਤੇ ਇਨਾਮ ਹਾਸਲ ਕੀਤੇ ਇਹਨਾਂ ਨੂੰ ਸਰਕਾਰ ਵਲੋਂ ਕਾਲਿਆਂ ਸ਼ੀਸ਼ਿਆਂ ਵਾਲੀਆਂ ਕਾਰਾਂ ਅਤੇ ਗੈਰਕਾਨੂੰਨੀ ਹਥਿਆਰ ਮੁਹੱਈਆ ਸਨ ਇਸ ਸਾਰੇ ਵਰਤਾਰੇ ਨਾਲ ਖਾੜਕੂ ਲਹਿਰ ਨੂੰ ਬੜੀ ਢਾਹ ਲੱਗੀ ਇਸ ਵਿੱਚ ਕਾਫੀ ਹੱਦ ਤੱਕ ਪੁਲਿਸ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਵੀ ਹੋਈ ਇੱਕ ਸਮਾਂ ਐਸਾ ਆਇਆ ਕਿ ਇਹ ਕਾਲੀਆਂ ਬਿੱਲੀਆਂ ਸਰਕਾਰ ਲਈ ਗਲੇ ਦੀ ਹੱਡੀ ਬਣ ਗਈਆਂ ਤੇ ਪੁਲਿਸ ਅਫਸਰਾਂ ਨੇ ਜਿਆਦਾਤਰ ਨੂੰ ਆਪ ਹੀ ਮਾਰ ਮੁਕਾਇਆ ਜਾ ਇਹਨਾਂ ਦੇ ਨਾਮ ਬਦਲ ਕੇ ਮੁੜ ਵਸੇਬੇ ਕੀਤੇ ਗਏ ਇਸ ਗੱਲ ਨੂੰ ਸੰਨ 2006 ਵਿੱਚ ਡੀਜੀਪੀ ਸਰਬਜੀਤ ਸਿੰਘ ਵਿਰਕ ਨੇ ਆਪ ਕਬੁਲਿਆ ਕਿ ਪੁਲਿਸ ਨੇ 300 ਦੇ ਕਰੀਬ ਬਲੈਕ ਕੈਟਸ ਨੂੰ ਮੁਰਦਾ ਘੋਸ਼ਿਤ ਕਰਕੇ ਉਹਨਾਂ ਦਾ ਮੁੜ ਵੇਸੇਬਾ ਕੀਤਾ ਸੀ,
 
ਪੰਜਾਬ ਪੁਲਿਸ ਦੇ ਮੁਖੀ ਜੀ ਐਫ ਰਿਬੈਰੋ ਨੇ ਪ੍ਰੈਸ ਕਾਨਫਰੰਸ ਵਿੱਚ ਆਪ ਮੰਨਿਆ ਕਿ ਅੱਤਵਾਦੀਆਂ ਨੂੰ ਖਤਮ ਕਰਨ ਲਈ ਜੋ ਅਸੀਂ ਕਾਲੀਆਂ ਬਿੱਲੀਆਂ ਭਰਤੀ ਕੀਤੀਆਂ ਸਨ ਉਹਨਾਂ ਨੇ ਖਾੜਕੂਆਂ ਦੇ ਭੇਸ ਵਿੱਚ ਹਜ਼ਾਰਾਂ ਲੁੱਟਾਂ ਖੋਹਾਂ ਬਲਾਤਕਾਰ ਅਤੇ ਹੋਰ ਕਈ ਕਿਸਮ ਦੇ ਜ਼ੁਰਮ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਸਾਡਾ ਇਹ ਤਜਰਬਾ ਪੰਜਾਬ ਵਿੱਚ ਅਸਫਲ ਰਿਹਾ,
 
ਪੰਜਾਬ ਦੀ ਧਰਤੀ ਤੇ ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ ਤੇ ਉਹਨਾਂ ਨੂੰ ਲੋਕਾਂ ਵਲੋਂ ਅੰਨ੍ਹਾ ਪਿਆਰ ਮਿਲ ਰਿਹਾ ਸੀ ਤਾਂ ਪੰਜਾਬ ਪੁਲਿਸ ਤੇ ਉਚ ਅਫਸਰਾਂ ਵਲੋਂ ਖਾੜਕੂ ਲਹਿਰ ਨੂੰ ਬਦਨਾਮ ਅਤੇ ਢਾਹ ਲਾਉਣ ਲਈ ਕਾਲੀਆਂ ਬਿੱਲੀਆਂ ਨੂੰ ਭਰਤੀ ਕੀਤਾ ਗਿਆ ਜਿਨ੍ਹਾਂ ਦਾ ਕੰਮ ਖਾੜਕੂਆਂ ਦੇ ਭੇਸ ਵਿੱਚ ਰਾਤ ਨੂੰ ਲੋਕਾਂ ਦੇ ਘਰਾਂ ਵਿੱਚ ਸ਼ਰਨ ਲੈਣੀ ਤੇ ਦਿਨੇ ਜਾਕੇ ਉਹਨਾਂ ਲੋਕਾਂ ਤੋਂ ਫਰੋਤੀਆਂ ਮੰਗਣੀਆਂ ਜਾਂ ਧੀਆਂ ਭੈਣਾਂ ਨਾਲ ਦੁਰ ਵਿਵਹਾਰ ਕਰਨਾ ਇਹੋ ਜਿਹੀ ਹੀ ਇੱਕ ਗੁਪਤ ਕਹਾਣੀ ਇਹ ਵੀ ਹੈ,
 
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਿਸ ਨੇ ਆਪਣਾ ਗੁਪਤ ਰੱਖਣ ਲਈ ਕਿਹਾ ਹੈ ਕਿ ਪੰਜਾਬ ਪੁਲਿਸ ਦਾ ਸਾਬਕਾ ਡਾਇਰੈਕਟਰ ਜਨਰਲ ਜੀ ਐਫ ਰਿਬੈਰੋ ਨੇ ਅਪਰਾਧੀ ਜੀਵਨ ਵਾਲੇ ਵਿਅਕਤੀਆਂ ਦੀ ਕਾਲੀਆਂ ਬਿੱਲੀਆਂ ਵਜੋਂ ਭਰਤੀ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਸੀ ਇਸ ਸਕੀਮ ਤਹਿਤ ਪੰਜਾਬ ਵਿੱਚ 300 ਦੇ ਕਰੀਬ ਵਿਅਕਤੀ ਭਰਤੀ ਕੀਤੇ ਗਏ ਪੁਲਿਸ ਵਲੋਂ ਕਾਲੀਆਂ ਬਿੱਲੀਆਂ ਨੂੰ ਖਤਮ ਕਰਨ ਦੀਆਂ ਹਦਾਇਤਾਂ ਦੋ ਕਾਰਨਾਂ ਕਰਕੇ ਜਾਰੀ ਕੀਤੀਆਂ ਗਈਆਂ ਨੇ ਪਹਿਲਾਂ ਕਾਰਨ ਇਹ ਹੈ ਕਿ ਇਹਨਾਂ ਕਾਲੀਆਂ ਬਿੱਲੀਆਂ ਨੇ ਖਾੜਕੂਆਂ ਦੇ ਭੇਸ ਵਿੱਚ ਅਨੇਕਾਂ ਲੁੱਟਾਂ ਖੋਹਾਂ ਬਲਾਤਕਾਰ ਕੀਤੇ ਹਨ,
 
ਦੂਸਰਾ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਇਹ ਕਾਲੀਆਂ ਬਿੱਲੀਆਂ ਭਰਤੀ ਕੀਤੀ ਸਨ ਉਹਨਾਂ ਨੂੰ ਇਹ ਡਰ ਵੀ ਹੈ ਕਿ ਜੇਕਰ ਸਮੇਂ ਦੇ ਪਰਿਵਰਤਨ ਨਾਲ ਸਰਕਾਰ ਬਦਲ ਜਾਂਦੀ ਹੈ ਜਾ ਅੱਤਵਾਦੀਆਂ ਦਾ ਸਰਕਾਰ ਨਾਲ ਕੋਈ ਅਜਿਹਾ ਸਮਝੋਤਾ ਹੋ ਜਾਂਦਾ ਹੈ ਜਿਸ ਤਹਿਤ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਾ ਪ੍ਰਬੰਧ ਹੋਵੇ ਤਾਂ ਇਹ ਕਾਲੀਆਂ ਬਿੱਲੀਆਂ ਦੇ ਖਿਲਾਫ ਗਵਾਹੀਆਂ ਦੇਣਗੀਆਂ ਜਿਨ੍ਹਾਂ ਕਾਲੀਆਂ ਬਿੱਲੀਆਂ ਨੂੰ ਕਹਿਕੇ ਅਪਰਾਧ ਕਰਵਾਏ ਹੋਣਗੇ,
 
ਭਰੋਸੇਯੋਗ ਵਸੀਲਿਆਂ ਤੋਂ ਇਹ ਪਤਾ ਲੱਗਿਆ ਹੈ ਕਿ ਇਹਨਾਂ ਹਦਾਇਤਾਂ ਦੇ ਡਰ ਕਾਰਨ ਹੀ ਪੰਜਾਬ ਵਿਚਲੇ 300 ਬਲੈਕ ਕੈਟਸ ਅਤੇ ਐਸ ਪੀ ੳਜ਼ ਵਿਚੋਂ ਲਗਭਗ 100 ਵਿਅਕਤੀ ਭਗੌੜੇ ਹੋਕੇ ਜਾ ਤਾਂ ਅੱਤਵਾਦੀਆਂ ਨਾਲ ਜਾ ਮਿਲੇ ਹਨ ਜਾ ਫਿਰ ਉਹਨਾਂ ਆਪਣੇ ਅਜ਼ਾਦ ਗਰੁੱਪ ਤਿਆਰ ਕਰ ਲਏ ਹਨ ਅਤੀ ਖੁਫੀਆ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਕਾਲੀਆਂ ਬਿੱਲੀਆਂ ਅਤੇ ਐਸ ਪੀ ੳਜ਼ ਨੂੰ ਖਤਮ ਕਰਨ ਪ੍ਰਤੀਕਿਰਿਆ ਤਹਿਤ ਹੀ ਪਿਛਲੇ ਦਿਨੀਂ ਪੁਲਿਸ ਵਲੋਂ ਇਹ ਬੰਦੇ ਅੱਤਵਾਦੀਆਂ ਹੱਥੋ ਮਾਰੇ ਦਿਖਾਏ ਗਏ ਕਈ ਸੰਤੋਖ ਕਾਲੇ ਵਰਗੇ ਮਸ਼ਹੂਰ ਕੈਂਟਸ ਦੀਆਂ ਸਕਿਉਰਿਟੀ ਵਾਪਸ ਲੈ ਲਈਆਂ ਗਈਆਂ ਜਿਸ ਕਾਰਨ ਉਹਨਾਂ ਨੂੰ ਅਤਵਾਦੀ ਮਾਰਨ ਵਿੱਚ ਸਫਲ ਹੋ ਗਏ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਹ ਪ੍ਰਤੀਕਿਰਿਆ ਸ੍ਰੀ ਗੋਬਿੰਦ ਰਾਮ ਦੇ ਹੁੰਦਿਆਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਬਚਿਆਂ ਤੱਕ ਅਤਵਾਦੀ ਪਹੁੰਚਣ ਵਿੱਚ ਕਾਮਯਾਬ ਹੋ ਗਏ ਕਿਉਂਕਿ ਕਾਲੀਆਂ ਬਿੱਲੀਆਂ ਅੰਦਰੋਂ ਅੰਦਰੀ ਭੇਦ ਦੇ ਰਹੀਆਂ ਸਨ।
 
ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਚਿਤਾਵਨੀ।
 
ਸ਼ਹੀਦ ਭਾਈ ਸੁਖਦੇਵ ਸਿੰਘ ਜੀ ਝਾਂਮਕਾ
ਖਾਲਿਸਤਾਨ ਕਮਾਂਡੋ ਫੋਰਸ
 
ਜਲੰਧਰ 9ਅਪ੍ਰੈਲ (ਨਿਜੀ ਪੱਤਰ ਪ੍ਰੇਰਕ) - ਕੇ ਸੀ ਐਫ ਵਲੋਂ ਇੱਥੇ ਡਾਕ ਰਾਹੀਂ ਪੰਜਾਬੀ ਟ੍ਰਿਬਿਊਨ ਨੂੰ ਭੇਜੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਪਿਛਲੀ ਦਿਨੀਂ ਕੇ ਸੀ ਐਫ ਦੀ ਗੁਪਤ ਮੀਟਿੰਗ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਗੁਪਤ ਜਗਾ ਤੇ ਹੋਈ ਜਿਸ ਦੀ ਅਗਵਾਈ ਭਾਈ ਸੁਖਦੇਵ ਸਿੰਘ ਝਾਂਮਕਾ ਨੇ ਕੀਤੀ ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਢਡਿਆਲਾਂ ਮੇਜਰ ਜਨਰਲ ਭਾਈ ਮੇਜਰ ਸਿੰਘ ਖਤਰਾਏ ਕਲਾਂ ਭਾਈ ਪਰਮਜੀਤ ਸਿੰਘ ਪੰਮਾ (ਬੀਰ ਪਿੰਡ) ਲੈਫਟੀਨੈਂਟ ਜਨਰਲ ਭਾਈ ਕੁਲਵੰਤ ਸਿੰਘ ਕਾਲਾ ਆਰਫਕੇ ਤੋਂ ਇਲਾਵਾ 25 ਹਥਿਆਰਬੰਦ ਖਾੜਕੂਆਂ ਨੇ ਹਿੱਸਾ ਲਿਆ,
 
ਜਿਸ ਵਿੱਚ ਭਾਈ ਝਾਂਮਕਾ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਾਫੀ ਥੋੜੇ ਸਮੇਂ ਵਿੱਚ ਬਹੁਤ ਸਾਰੇ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਯਾਦ ਰਹੇ ਕਿ ਕੇ ਸੀ ਐਫ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਏਰੀਆ ਕਮਾਂਡਰ ਭਾਈ ਸੁਲਤਾਨ ਸਿੰਘ ਗਿੱਲ (ਭਾਈ ਅਮਰਜੀਤ ਸਿੰਘ ਡੱਲੀ) ਨੂੰ ਵੀ ਪੁਲਿਸ ਨੇ ਕਥਿਤ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਸੀ ਜੋ ਝਾਂਮਕਾ ਦੇ ਦਸਤਖਤਾਂ ਹੇਠ ਕੰਮ ਕਰਦਾ ਸੀ,
 
ਪਿੰਡ ਡੱਲੀ ਵਿੱਚ ਜਿਹੜੇ ਲੋਕਾਂ ਨੇ ਭਾਈ ਸੁਲਤਾਨ ਸਿੰਘ ਗਿੱਲ ਦੀ ਸ਼ਹਾਦਤ ਤੇ ਖੁਸ਼ੀਆਂ ਮਨਾਈਆਂ ਲੱਡੂ ਵੰਡੇ ਸ਼ਰਾਬਾਂ ਪੀਤੀਆਂ ਜਸ਼ਨ ਮਨਾਏ ਉਹਨਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਸਖਤ ਵਾਰਨਿੰਗ ਕੀਤੀ ਕਿ ਉਹ ਗਿਆਰਾਂ ਬਰਾਤੀਆਂ ਤੋਂ ਵੱਧ ਬਰਾਤ ਨਾ ਲੈਕੇ ਜਾਣ ਤੇ ਨਾ ਹੀ ਦਾਜ ਦਾ ਲੈਣ ਦੇਣ ਕਰਨ ਨਾਲ ਹੀ ਤਾੜਨਾ ਕੀਤੀ ਹੈ ਕਿ ਗੰਦੇ ਗਾਣੇ ਗਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਜਿਹੜੇ ਲੋਕ ਸਿੰਘਾਂ ਦੇ ਨਾਂ ਤੇ ਲੁੱਟਾਂ ਖੋਹਾਂ ਕਰਦੇ ਹਨ ਉਨ੍ਹਾਂ ਨੂੰ ਸਿੱਖੀ ਸਿਧਾਂਤਾਂ ਮੁਤਾਬਿਕ ਸੋਧਿਆ ਜਾਵੇਗਾ ਇਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਨੂੰ 5000 ਰੁਪਏ ਤੱਕ ਇਨਾਮ ਦਿੱਤਾ ਜਾਵੇਗਾ ਕੇ ਸੀ ਐਫ ਅਨੁਸਾਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।
 
#ਅਣਪਛਾਤੇ_ਦੀ_ਪ੍ਰੀਭਾਸ਼ਾ_ਬਦਲ_ਗਈ_ਹੈ........... ...... .... .
 
ਪੰਜਾਬ ਅੰਦਰ ਉਸ ਕਾਲੇ ਦੌਰ ਦੀ ਦਾਸਤਾਨ ਜਿਸ ਅੰਦਰ ਸਿੱਖ ਨੌਜਵਾਨੀ ਦਾ ਰੱਜ ਕੇ ਘਾਣ ਕੀਤਾ ਗਿਆ .......... ...... ... .
 
1ਜੂਨ ਟਾਂਡਾ ਉੜਮੁੜ - ਝੂਠੇ ਜਾ ਫਰਜੀ ਪੁਲਿਸ ਮੁਕਾਬਲਿਆਂ ਦਾ ਇਤਿਹਾਸ ਉਨਾਂ ਹੀ ਪੁਰਾਣਾ ਹੈ ਜਿਨ੍ਹੀ ਪੁਰਾਣੀ ਪੰਜਾਬ ਦੀ ਮੌਜੂਦਾ ਸਮੱਸਿਆ ਇਸ ਸਬੰਧੀ ਜਦੋਂ ਵੀ ਕੋਈ ਪੱਤਰਕਾਰ ਕਿਸੇ ਗਵਰਨਰ ਮੁੱਖ ਮੰਤਰੀ ਹੋਰ ਰਾਜਸੀ ਨੇਤਾ ਜਾ ਪੁਲਿਸ ਮੁਖੀ ਨੂੰ ਪ੍ਰਸ਼ਨ ਕਰਦਾ ਤਾਂ ਇਕੋ ਹੀ ਜਵਾਬ ਮਿਲਦਾ ਕਿ ਕੀਤੇ ਵੀ ਕੋਈ ਜਬਰੀ ਜਾ ਫਰਜੀ ਪੁਲਿਸ ਮੁਕਾਬਲਾ ਨਹੀਂ ਹੁੰਦਾ ਜੇ ਹੁੰਦਾ ਤਾਂ ਹਿਸਾਬ ਦਿਉ ਪੱਕੇ ਸਬੂਤਾਂ ਦੀ ਅਣਹੋਂਦ ਕਰਕੇ ਗੱਲ ਉੱਥੇ ਹੀ ਖਤਮ ਹੋ ਜਾਂਦੀ ਗੱਲ ਇੱਥੇ ਹੀ ਖਤਮ ਹੋ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਜਿਹੇ ਕਤਲ ਕਰਨ ਵੇਲੇ ਪੁਲਿਸ ਲੋੜ ਤੋਂ ਵੱਧ ਹੁਸ਼ਿਆਰੀ ਵਰਤਦੀ ਹੈ ਲਗਦੀ ਵਾਹ ਕੋਈ ਸਬੂਤ ਨਹੀਂ ਛੱਡਦੀ ਖੁਦਾ ਨਾ ਵਾਸਤਾ ਜੇ ਕੋਈ ਗਵਾਹ ਬੱਚ ਵੀ ਜਾਵੇ ਤਾਂ ਥਾਣਿਆਂ ਅੰਦਰ ਤਸ਼ੱਦਦ ਕਰਕੇ ਜਾ ਝੂਠਾ ਕੇਸ ਪਾਕੇ ਉੱਥੇ ਹੀ ਖਤਮ ਕਰ ਦਿੰਦੀ ਹੈ,
 
19ਮਾਰਚ 1991 ਨੂੰ ਸੀ ਆਈ ਏ ਸਟਾਫ ਦਸੂਹਾ ਵਲੋਂ ਹਿਰਾਸਤ ਵਿੱਚ ਲਏ ਹੋਏ ਕਿਸੇ ਖਾੜਕੂ ਦਾ ਨਜ਼ਦੀਕ ਦੇ ਪਿੰਡ ਕੁਲਾਰਾਂ ਵਿਖੇ ਫਰਜ਼ੀ ਪੁਲਿਸ ਮੁਕਾਬਲਾ ਬਣਾਇਆ ਗਿਆ ਪੱਤਰਕਾਰ ਅਤੇ ਪ੍ਰੈਸ ਫੋਟੋਗ੍ਰਾਫਰ ਜੋਰ ਲਾ ਹਟੇ ਪਰ ਸੀ ਆਈ ਏ ਸਟਾਫ ਦੇ ਮੁਖੀ ਇਨਸਪੈਕਟਰ ਸਵਰਨ ਰਾਮ ਨੇ ਲਾਸ਼ ਦਿਖਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਅਤੇ ਪੋਸਟ ਮਾਰਟਮ ਕਰਵਾਕੇ ਪੁਲਿਸ ਪਹਿਰੇ ਹੇਠ ਸੰਸਕਾਰ ਕਰਵਾ ਦਿੱਤਾ ਗਿਆ,
 
25ਮਈ 1991 ਨੂੰ ਟਾਂਡਾ ਪੁਲਿਸ ਨੇ ਨਜ਼ਦੀਕ ਦੇ ਪਿੰਡ ਜਾਜਾ ਦੇ ਲਾਗਿਓਂ ਦੋ ਸਿੱਖ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਕਈ ਦਰਜਨ ਲੋਕਾਂ ਦੇ ਸਾਹਮਣੇ ਸਿਖਰ ਦੁਪਹਿਰੇ ਫੜਿਆ ਤੇ ਉਸੇ ਰਾਤ ਨੂੰ ਉਹਨਾਂ ਦਾ ਕੰਧਾਲਾ ਸੇਖਾਂ ਦੇ ਨਜ਼ਦੀਕ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਤੇ ਇਹਨਾਂ ਨੂੰ ਵੀ ਅਣਪਛਾਤੇ ਕਰਾਰ ਦੇਕੇ ਪੋਸਟ ਮਾਰਟਮ ਕਰਵਾਕੇ ਸੰਸਕਾਰ ਕਰਵਾ ਦਿੱਤਾ ਗਿਆ ਪਰ ਪੱਤਰਕਾਰ ਨੇ ਉਹਨਾਂ ਦੋਨੋਂ ਅਣਪਛਾਤੇ ਖਾੜਕੂਆਂ ਦੀਆਂ ਫੋਟੋਆਂ ਖਿੱਚ ਲਈਆਂ,
 
29ਮਈ 1991 ਨੂੰ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਪਿੰਡ ਬਸੋਂਆਂ ਵਿਖੇ ਤਿੰਨ ਅਣਪਛਾਤੇ ਖਾੜਕੂ ਮਾਰੇ ਗਏ ਫੋਟੋਗ੍ਰਾਫਰ ਅਤੇ ਪੱਤਰਕਾਰ ਥਾਣਾ ਦਸੂਹਾ ਵਿਖੇ ਗਏ ਜਿੱਥੇ ਇਨ੍ਹਾਂ ਤਿੰਨਾਂ ਖਾੜਕੂਆਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਥਾਣੇ ਵਿੱਚ ਡੀ ਐਸ ਪੀ ਦਸੂਹਾ ਦਰਸ਼ਨ ਲਾਲ ਅਤੇ ਇੱਕ ਹੋਰ ਸੀਨੀਅਰ ਪੁਲਿਸ ਅਫਸਰ ਵੀ ਮੌਜੂਦ ਸਨ,
 
ਜਿਸ ਤਰਾਂ ਪੁਲਿਸ ਦਾ ਇਹ ਤਰੀਕਾ ਸਮੂਹ ਮਾਨਵਤਾਵਾਦੀ ਤਾਕਤਾਂ ਵਾਸਤੇ ਇੱਕ ਚੁਣੌਤੀ ਹੈ ਅਮਨੈਸਟੀ ਇੰਟਰਨੈਸ਼ਨਲ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਅਤੇ ਹੋਰ ਸਮੂਹ ਮਨੁੱਖੀ ਹੱਕਾਂ ਦੀ ਸੁਰੱਖਿਆ ਕਰਨ ਵਾਲੀਆਂ ਸੰਸਥਾਵਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਸ਼ਰੇਆਮ ਕਤਲ ਕਰਕੇ ਕਹਿੰਦੀ ਹੈ ਕਿ ਅਖਬਾਰਾਂ ਵਿੱਚ ਲਿਖਣ ਨਾਲ ਸਾਡਾ ਕੁੱਝ ਨਹੀ ਵਿਗੜਦਾ ਇਹ ਗੱਲ ਡੀ ਐਸ ਪੀ ਦਸੂਹਾ ਦਰਸ਼ਨ ਲਾਲ ਨੇ ਬੜਕ ਮਾਰਦੇ ਕਹੀ।
 
ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦਾਅਵੇ ਬੇਬੁਨਿਆਦ - ਫੈਡਰੇਸ਼ਨ
 
ਨਾਭਾ 16ਅਪ੍ਰੈਲ ਪੱਤਰ ਪ੍ਰੇਰਕ - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਭਾਈ ਦਲਜੀਤ ਸਿੰਘ ਬਿੱਟੂ ਨੇ ਪਿੱਛਲੇ ਦਿਨੀਂ ਕੁੱਝ ਗਰਮਖਿਆਲੀ ਸਿੱਖ ਨੌਜਵਾਨ ਨੇਤਾਵਾਂ ਵਲੋਂ ਪੁਲਿਸ ਹਿਰਾਸਤ ਵਿੱਚ ਆ ਜਾਣ ਤੇ ਆਤਮ ਹੱਤਿਆ ਕਰ ਲੈਣ ਦੀਆਂ ਰਿਪੋਰਟਾਂ ਨੂੰ ਨਿਰਾਪਾਰ ਦੱਸਿਆ ਅਤੇ ਦੋਸ਼ ਲਗਾਇਆ ਹੈ ਕਿ ਹਕੀਕਤ ਇਹ ਹੈ ਕਿ ਪੁਲਿਸ ਨੇ ਮੁਖਬਰਾਂ ਅਤੇ ਕੌਮ ਧਰੋਹੀਆਂ ਦੇ ਸਹਿਯੋਗ ਨਾਲ ਪਕੜੇ ਜਾਣ ਵਾਲੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੇ ਨਾਲ ਲੋਕਾਂ ਦੇ ਅੱਖੀ ਘੱਟਾ ਪਾਉਣ ਲਈ ਬਿਆਨਬਾਜ਼ੀ ਦਾ ਨਵਾਂ ਸ਼ਬਦ ਜਾਲ ਇਜਾਦ ਕਰ ਲਿਆ ਹੈ ਇਸ ਗੱਲ ਦਾ ਪ੍ਰਗਟਾਵਾ ਮੌਜੂਦਾ ਸਥਿਤੀ ਤੇ ਵਿਚਾਰ ਕਰਨ ਲਈ ਪਿਛਲੇਰੇ ਦਿਨ ਹੋਈ ਮੀਟਿੰਗ ਤੋਂ ਬਾਅਦ ਫੈਡਰੇਸ਼ਨ ਦੇ ਕਨਵੀਨਰ ਭਾਈ ਦਲਜੀਤ ਸਿੰਘ ਬਿੱਟੂ ਐਡਹਾਕ ਕਮੇਟੀ ਮੈਂਬਰ ਮਹੇਸ਼ ਇੰਦਰ ਸਿੰਘ ਹਰਜੀਤ ਸਿੰਘ ਖਾਲਸਾ ਅੰਮ੍ਰਿਤਸਰ ਜਗਰੂਪ ਸਿੰਘ, ਬੂਪਾ, ਅਤੇ ਨਰਿੰਦਰ ਸਿੰਘ ਨਿੰਦੀ ਦੇ ਨਾ ਹੇਠ ਜਾਰੀ ਕੀਤੇ ਸਾਂਝੇ ਬਿਆਨ ਅੰਦਰ ਕੀਤਾ ਗਿਆ ਹੈ,
 
ਬਿਆਨ ਵਿੱਚ ਭਾਈ ਗੁਰਨਾਮ ਸਿੰਘ ਬੁੱਟਰ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੀ ਨਿਖੇਧੀ ਕੀਤੀ ਗਈ ਹੈ ਪੰਜਾਬ ਖਾਸ ਕਰਕੇ ਸਿੱਖ ਭਾਈਚਾਰੇ ਦੀ ਮੌਜੂਦਾ ਸਥਿਤੀ ਵਿੱਚ ਸਿੱਖ ਬੁੱਧੀਜੀਵੀਆਂ ਦੇ ਰੋਲ ਬਾਰੇ ਚਰਚਾ ਕਰਦਿਆਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬ ਤੋਂ ਇਲਾਵਾ ਬਾਕੀ ਸਾਰੇ ਸੂਬਿਆਂ ਵਿੱਚ ਬੈਠੇ ਸਿੱਖ ਚੇਤਨਤਾ ਨਾਲ ਸਬੰਧਤ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਵਕੀਲਾਂ ਡਾਕਟਰਾਂ ਅਤੇ ਹੋਰ ਵਿਭਾਗਾਂ ਨਾਲ ਸੰਬੰਧਿਤ ਸਾਰੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਕਲਮ ਅਤੇ ਜ਼ੁਬਾਨ ਬੇਗਰਜ਼ ਹੋਕੇ ਖਾਲਸੇ ਦੇ ਅਸਲੀ ਹਿਤਾਂ ਦੀ ਰਾਖੀ ਵਲ ਤੁਰੇ ਜੇਕਰ ਅਜਿਹਾ ਕਰਨ ਦੀ ਉਨ੍ਹਾਂ ਚ ਦਲੇਰੀ ਨਹੀਂ ਹੈ ਤਾਂ ਘੱਟੋ ਘੱਟ ਇਹ ਕਲਮ ਅਤੇ ਜ਼ੁਬਾਨ ਕਿਸੇ ਅਜਿਹੀ ਗਰਜ਼ ਵਲ ਨਾ ਪ੍ਰੇਰੀਤ ਨਾ ਹੋਵੇ ਜਿਹੜੀ ਖਾਲਸੇ ਦੇ ਅਸਲ ਨਕਸ਼ ਤੇ ਸੱਟ ਮਾਰਦੀ ਹੋਵੇ ਜੇਕਰ ਉਹ ਅਜਿਹਾ ਕਰਦੇ ਨੇ ਤਾਂ ਖਾਲਸੇ ਦੇ ਜ਼ਬਰਦਸਤ ਦੋਸ਼ੀ ਪਾਏ ਜਾਣਗੇ,
 
ਉਨ੍ਹਾਂ ਨੇ ਪ੍ਰਸਿਧ ਲੇਖਕ ਖੁਸ਼ਵੰਤ ਸਿੰਘ ਤੇ ਟਿਪਣੀ ਕਰਦੇ ਹੋਏ ਦੋਸ਼ ਲਾਇਆ ਕਿ ਅਜਿਹੇ ਲੇਖਕ ਵਿਰੋਧੀਆਂ ਕੋਲੋਂ ਲਾਲਚ ਝੂਠੀ ਵਡਿਆਈ ਅਤੇ ਆਪਣੀ ਤੁਛ ਹਉਮੈ ਨੂੰ ਪਾਲਣ ਲਈ ਤੇ ਖਾਲਸੇ ਦੇ ਰੂਪ ਤੇ ਅਸਲੀ ਨਕਸ਼ ਨੂੰ ਵਿਗਾੜਨ ਲਈ ਹੀ ਯਤਨਸ਼ੀਲ ਰਹੇ ਹਨ ਅੰਤ ਵਿੱਚ ਉਨ੍ਹਾਂ ਨੇ ਸਿੱਖ ਵਿਦਵਾਨਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਸੋਚ ਕੇ ਸਹੀ ਸੇਧ ਲੈਣ ਦੀ ਅਪੀਲ ਕੀਤੀ।
 
#ਪੰਜਾਬ_ਪੁਲਿਸ_ਦੀ_ਦਰਿੰਦਗੀ_ਦਾ_ਸ਼ਿਕਾਰ_ਹੋਇਆ_ਭਾਈ_ਕੁਲਵੰਤ_ਸਿੰਘ_ਕੰਤਾ 
 
ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਪੰਜਾਬ ਪੁਲਿਸ ਦੇ ਸਿਪਾਹੀ ਸਤਵੰਤ ਸਿੰਘ ਮਾਣਕ ਦੇ ਮੂੰਹੋ ਸੁਣੀ 
 
ਕੁਲਵੰਤ ਸਿੰਘ ਕੰਤਾ ਇਕ ਦਸਵੀਂ ਪਾਸ 15 - 16 ਸਾਲ ਦਾ ਨੌਜਵਾਨ ਗੱਭਰੂ ਸੀ ਉਸ ਦੀ ਮੇਰੇ ਕੋਲ ਹੱਥਕੜੀ ਸੀ ਤੇ ਮੈ ਹੱਥਕੜੀ ਖੋਲ ਕੇ ਮੂੜ ਆਕੇ ਕੈਂਟਰ ਵਿੱਚ ਬੈਠ ਗਿਆ ਮੈ ਅੱਖੀ ਵੇਖ ਰਿਹਾ ਸੀ ਪਹਿਲਾਂ ਉਸ ਦੇ ਗੋਲੀਆਂ ਮਾਰੀਆਂ ਫਿਰ ਧੌਣ ਵੱਡ ਕੇ ਨਹਿਰ ਵਿੱਚ ਸੁੱਟ ਦਿੱਤੀ ਤੇ ਪੇਟ ਪਾੜਕੇ ਨਾੜਾਂ ਕੱਟ ਦਿਤੀਆਂ ਕੀ ਲਾਸ਼ ਪਾਣੀ ਦੇ ਉਪਰ ਨਾ ਆਵੇ ਫਿਰ ਦੋ ਸਿਪਾਹੀਆਂ ਨੇ ਲੱਤਾਂ ਬਾਹਾਂ ਤੋ ਫੜਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਉਸ ਦੀ ਮੌਤ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਤੇ ਮੈਂ ਨੌਕਰੀ ਛੱਡ ਦਿੱਤੀ ਤੇ ਪੁਲਿਸ ਖਿਲਾਫ ਅਵਾਜ਼ ਉਠਾ ਦਿੱਤੀ 
 
ਮੇਰਾ ਨਾਮ ਸਤਵੰਤ ਸਿੰਘ ਮਾਣਕ ਹੈ ਮੈਂ ਮੈਟ੍ਰਿਕ ਪਾਸ ਸੀ ਤੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਕਿਉਂਕਿ ਮੈਂ ਘਰੋਂ ਬਹੁਤ ਗਰੀਬ ਸੀ ਸੰਨ 1991 ਦੇ ਗਿਆਰਵੇਂ ਮਹੀਨੇ ਤੋਂ 12ਅਪ੍ਰੈਲ ਸੰਨ 1993 ਦੇ ਪੀਰੀਅਡ ਵਿੱਚ ਮੈ C.I.A ਸਟਾਫ ਵਿੱਚ 15 - 16 ਮੁਕਾਬਲੇ ਆਪਣੇ ਅੱਖੀ ਦੇਖੇ ਜਿਨ੍ਹਾਂ ਚੋਂ ਮੈ 10 ਦਾ ਕੇਸ ਲੜ ਰਿਹਾ ਹਾਂ ਅਫਸਰ ਕੀ ਕਰਦੇ ਸੀ ਸੋਹਣਾ ਸਰਦਾਰ ਸਿੱਖ ਮੁੰਡਾ ਦੇਖ ਕੇ ਜਿਸ ਨੇ ਵਧੀਆ ਪੱਗ ਬੰਨ੍ਹੀ ਹੋਵੇ ਸ਼ੱਕ ਦੇ ਆਧਾਰ ਤੇ ਚੁੱਕ ਲੈਦੇ ਸੀ ਫਿਰ ਮੁਕਾਬਲਾ ਬਣਾ ਦਿੰਦੇ ਉਹ ਤਾਂ ਤਰੱਕੀ ਲੈਣ ਲਈ ਕਿਸੇ ਨੌਜਵਾਨ ਦੇ ਪਾਇਆ ਕੜਾ ਦੇਖ ਕੇ ਹੀ ਮਾਰ ਦਿੰਦੇ ਸਨ ਤੇ ਸਿਪਾਹੀਆਂ ਦੇ ਗਲਾਂ ਵਿੱਚ ਪਾਈਆਂ ਬੰਦੂਕਾਂ ਹੀ ਲਾਸ਼ ਕੋਲ ਰੱਖ ਦਿੰਦੇ ਤੇ ਕਹਿੰਦੇ ਕੀ ਇਸ ਅੱਤਵਾਦੀ ਕੋਲੋਂ ਬਰਾਮਦ ਹੋਈਆਂ ਨੇ ਇਸ ਦੌਰ ਵਿੱਚ ਅਨੇਕਾਂ ਨੌਜਵਾਨਾਂ ਨੂੰ ਇਸ ਦਰਿੰਦਗੀ ਦਾ ਸ਼ਿਕਾਰ ਹੋਣਾ ਪਿਆ।
 
- ਸੰਗਰੂਰ ਅੰਦਰ ਝੂਠੇ ਪੁਲਿਸ ਮੁਕਾਬਲੇ
 
ਜਦੋਂ ਭਾਰਤੀ ਸਟੇਟ ਵਲੋਂ ਪੁਲਿਸ ਵਿੱਚ ਭਰਤੀ ਕੀਤੇ ਬੂਚੜਾਂ ਨੇ ਖਾਖੀ ਵਰਦੀ ਦੀ ਆੜ ਹੇਠ ਅਨੇਕਾਂ ਘਰਾਂ ਨੂੰ ਯਤੀਮ ਬਣਾ ਦਿੱਤਾ ......... ... .
 
ਸਭ ਤੋਂ ਪਹਿਲਾਂ ਨੀਲੋਵਾਲ ਦੇ ਪੁਲਿਸ ਮੁਕਾਬਲੇ ਦੀ ਗੱਲ ਕਰੀਏ ਪੁਲਿਸ ਦੀ ਰਿਪੋਰਟ ਐਫ ਆਈ ਆਰ 141 ਦੇ ਮੁਤਾਬਿਕ 4ਜੁਲਾਈ ਨੂੰ ਇੱਕ ਪੁਲਿਸ ਦੀ ਟੋਲੀ ਸੁਨਾਮ ਤੋਂ ਛਾਜਲੀ ਵੱਲ ਨੂੰ ਗਸ਼ਤ ਤੇ ਜਾ ਰਹੀ ਸੀ ਨੀਲੋਵਾਲ ਦੇ ਪੁਲਾਂ ਕੋਲ ਪਿੰਡ ਉਗਰਾਹਾਂ ਵਲੋਂ ਸਕੂਟਰ ਤੇ ਦੋ ਸਿੱਖ ਨੌਜਵਾਨ ਆ ਰਹੇ ਸਨ ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਦੋਵੇਂ ਨੌਜਵਾਨ ਮਾਰੇ ਗਏ ਮ੍ਰਿਤਕਾ ਕੋਲੋਂ ਇੱਕ 32 ਬੋਰ ਦਾ ਪਿਸਤੌਲ ਤੇ ਦੂਜੇ ਕੋਲੋਂ 355 ਬੋਰ ਦਾ ਰਿਵਾਲਵਰ ਤੇ 9 ਕਾਰਤੂਸ ਮਿਲੇ ਇੱਕ ਸਕੂਟਰ ਬਜਾਜ ਚੇਤਕ ਪੀ ਬੀ 13ਏ 4638 ਬਰਾਮਦ ਹੋਇਆ ਉਪਰੋਕਤ ਸਾਰੀ ਕਹਾਣੀ ਝੂਠੀ ਹੈ ਕਿਉਂਕਿ ਇਹਨਾਂ ਦੋਹਾਂ ਨੌਜਵਾਨਾਂ ਨੂੰ ਪਿੰਡ ਖਡਿਆਲ ਤੋਂ ਲੋਕਾਂ ਨੇ ਫੜਕੇ ਪੁਲਿਸ ਹਵਾਲੇ ਕੀਤਾ ਸੀ,
 
ਦੂਜਾ ਮੁਕਾਬਲਾ ਸੰਗਰੂਰ ਕੋਤਵਾਲੀ ਥਾਣਾ ਦੇ ਘੇਰੇ ਵਿੱਚ ਆਉਂਦੇ ਪਿੰਡ ਘਾਬਦਾਂ ਦੇ ਨਾਲ ਪੁਲ ਤੇ ਹੋਇਆ ਪੁਲਿਸ ਜੋ ਕਹਾਣੀ ਦਸਦੀ ਹੈ ਕਿ 22ਜੂਨ ਸ਼ਾਮ ਨੂੰ ਦੋ ਖਾੜਕੂਆਂ ਨੇ ਸੁਨਾਮੀ ਗੇਟ ਠੇਕੇ ਤੇ ਫਾਇਰਿੰਗ ਕੀਤੀ ਤੇ ਦੌੜ ਗਏ ਘਾਬਦਾਂ ਕੋਲ ਦੋਵੇਂ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਪਰ ਇਹ ਬਿਲਕੁਲ ਝੂਠ ਐ, ਅਵਤਾਰ ਸਿੰਘ ਪਿੰਡ ਬਾਂਦਰਾ ਤੋਂ ਇੱਕ ਹਜ਼ਾਰ ਰੁਪਇਆ ਲੈਕੇ ਸੰਗਰੂਰ ਕਮਰਾ ਕਿਰਾਏ ਤੇ ਲੈਣ ਲਈ 19 ਜੂਨ ਨੂੰ ਗਿਆ ਸੀ ਉਹ ਸ਼ਰਾਬ ਪੀਂਦਾ ਸੀ ਉਹ ਸ਼ਰਾਬ ਪੀਣ ਲਈ ਅਹਾਤੇ ਤੇ ਗਿਆ ਤੇ ਪੁਲਿਸ ਨੇ ਉਥੋਂ ਫੜ ਲਿਆ ਤੇ ਉਸ ਨੂੰ ਬਹੁਤ ਕੁੱਟਿਆ ਗਿਆ ਤੇ ਉਸੇ ਸ਼ਾਮ ਇੱਕ ਹੋਰ ਲੜਕੇ ਸਮੇਤ ਘਾਬਦਾਂ ਕੋਲ ਜਾ ਕੇ ਗੋਲੀਆਂ ਮਾਰ ਦਿਤੀਆਂ ਉਸੇ ਰਾਤ ਪੋਸਟ ਮਾਰਟਮ ਕਰਵਾ ਕੇ ਸੰਗਰੂਰ ਹੀ ਸੰਸਕਾਰ ਕਰ ਦਿੱਤੇ ਅਵਤਾਰ ਸਿੰਘ ਦੀ ਘਰਵਾਲੀ ਨੂੰ ਉਸ ਵਕਤ ਪਤਾ ਲੱਗਾ ਜਦੋਂ ਭਾਰੀ ਪੁਲਿਸ ਫੋਰਸ ਨੇ ਉਸ ਦੇ ਘਰ ਜਾ ਦੱਸਿਆ ਕਿ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਤੇ ਉਸ ਦਾ ਰਾਤ ਹੀ ਸੰਸਕਾਰ ਕਰ ਦਿੱਤਾ ਗਿਆ ਤੇ ਹੁਣ ਅਵਤਾਰ ਸਿੰਘ ਦੇ ਫੁੱਲ ਚੁੱਗ ਲਵੋ ਅਵਤਾਰ ਸਿੰਘ ਦੀ ਉਮਰ 33 ਸਾਲ ਸੀ ਤੇ ਉਹ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਤੇ ਦੁਸਰਾ ਵਿਅਕਤੀ ਗੁਰਮੀਤ ਸਿੰਘ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਸੀ,
 
ਤੀਜਾ ਮੁਕਾਬਲਾ ਜੋ ਕਿ ਧੂਰੀ ਤੋਂ ਛੇ ਕਿਲੋਮੀਟਰ ਦੂਰ ਪਿੰਡ ਕੌਲਸੇੜੀ ਕੋਲ ਹੋਇਆ ਜਿਸ ਵਿੱਚ ਪਿੰਡ ਪਲਾਸੌਰ ਦਾ ਨਿਰਮਲ ਸਿੰਘ (40) ਮਾਰਿਆ ਗਿਆ ਪੁਲਿਸ ਮੁਤਾਬਿਕ 2 3 ਜੂਨ ਦੀ ਰਾਤ ਨੂੰ ਕੁੱਝ ਖਾੜਕੂਆਂ ਨੇ ਰੇਲਵੇ ਦੇ ਪਾਇਲਟ ਤੇ ਹਮਲਾ ਕਰ ਦਿੱਤਾ ਜਦੋਂ ਘਟਨਾ ਸਥਾਨ ਤੇ ਐਸ ਪੀ ਉਪਰੇਸ਼ਨ ਫੋਰਸ ਲੈਕੇ ਪਹੁੰਚੇ ਤਾਂ ਖਾੜਕੂਆਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਅਣਪਛਾਤਾ ਖਾੜਕੂ ਮਾਰਿਆ ਗਿਆ ਧੂਰੀ ਰੇਲਵੇ ਪੁਲਿਸ ਨੇ ਸਾਫ ਮਨਾ ਕਰ ਦਿੱਤਾ ਕਿ ਰੇਲਵੇ ਦੇ ਪਾਇਲਟ ਤੇ ਕੋਈ ਹਮਲਾ ਨਹੀ ਹੋਇਆ ਦੂਜੇ ਪਾਸੇ ਪਤਾ ਲੱਗਾ ਕਿ ਨਿਰਮਲ ਸਿੰਘ ਜੀ ਭੈਣ ਦੀ ਮੌਤ ਹੋ ਗਈ ਸੀ ਉਹ ਕਾਝਲੇ ਵਿਆਹੀ ਹੋਈ ਸੀ ਉਸ ਦੇ ਭੋਗ ਤੋਂ ਉਹ ਸ਼ਾਮ ਸਤ ਕੂ ਵਜੇ ਪਿੰਡ ਆਇਆ ਤੇ ਟਰੈਕਟਰ ਖੜਾ ਕੀਤਾ ਤੇ ਖੇਤ ਗਿਆ ਵਾਪਸ ਮੁੜ ਨਹੀ ਆਇਆ ਤੇ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਖਪਾਇਆ ਸੰਸਕਾਰ ਕਰ ਉਸ ਦੇ ਘਰਦਿਆਂ ਨੂੰ ਫੁੱਲ ਚੁਗਣ ਲਈ ਇਤਲਾਹ ਭੇਜ ਦਿੱਤੀ ਜਿਥੋਂ ਨਿਰਮਲ ਸਿੰਘ ਦੇ ਪਰਿਵਾਰ ਨੂੰ ਸਾਰੀ ਕਹਾਣੀ ਦੀ ਸਮਝ ਲਗੀ ਪੁਲਿਸ ਨੇ ਆਪਣੀ ਕਾਰਜਕਾਰੀ ਸਹੀ ਦਿਖਾਉਣ ਦੀ ਖਾਤਰ ਨਿਰਮਲ ਸਿੰਘ ਦੇ ਬਚਿਆਂ ਨੂੰ ਯਤੀਮ ਬਣਾ ਛੱਡਿਆ ਇਹੋ ਜਿਹੇ ਪੰਜਾਬ ਦੇ ਪਤਾ ਨਹੀ ਕਿੰਨੇ ਕੂ ਪਿੰਡ ਨੇ ਜਿਨ੍ਹਾਂ ਨੂੰ ਇਹਨਾਂ ਬੂਚੜਾਂ ਨੇ ਆਪਣੀਆਂ ਤਰੱਕੀਆਂ ਦੀ ਖਾਤਰ ਉਜਾੜ ਸੁੱਟਿਆ।
 
ਪੰਥਕ ਕਮੇਟੀ ਮੈਂਬਰ ਭਾਈ ਇੰਦਰਜੀਤ ਸਿੰਘ ਰਤਨਗੜ੍ਹ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼...... ... .. .
 
ਮੋਰਿੰਡਾ 16ਅਪ੍ਰੈਲ - ਹਾਲ ਹੀ ਵਿੱਚ ਨਿਯੁਕਤ ਕੀਤੇ ਪੰਥਕ ਕਮੇਟੀ ਮੈਂਬਰ ਇੰਦਰਜੀਤ ਸਿੰਘ ਰਤਨਗੜ੍ਹ ਜ਼ਿਲ੍ਹਾ ਰੋਪੜ ਦੇ ਪਿੰਡ ਰਤਨਗੜ੍ਹ ਨਾਲ ਸੰਬੰਧਿਤ ਸਨ ਉਹ ਇੱਕ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਫਤਰ ਸਕੱਤਰ ਅਤੇ ਸਕੱਤਰ ਵੀ ਰਹੇ ਸਨ ਤੇ ਫੈਡਰੇਸ਼ਨ ਦੇ ਬੁਲਾਰੇ ਵੀ ਰਹਿ ਚੁੱਕੇ ਸਨ ਜ਼ਿਲ੍ਹਾ ਰੋਪੜ ਅੰਦਰ ਸਮਾਜ ਸੁਧਾਰ ਮੁਹਿੰਮ ਵਿੱਚ 27ਵਰਿਆਂ ਦੇ ਯੁਵਕ ਇੰਦਰਜੀਤ ਸਿੰਘ ਰਤਨਗੜ੍ਹ ਦਾ ਵਿਸ਼ੇਸ਼ ਰੋਲ ਸੀ ਪਿਛਲੇ ਕੁੱਝ ਮਹੀਨਿਆਂ ਵਿੱਚ ਇਹ ਮੁਹਿੰਮ ਰੋਪੜ ਅਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਫੈਲ ਗਈ ਸੀ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ 11 ਤੋਂ ਵੱਧ ਬਰਾਤੀ ਲਿਜਾਣ ਉੱਤੇ ਮਤੇ ਵੀ ਪਾਸ ਕਰ ਦਿੱਤੇ ਸਨ,
 
ਭਾਈ ਇੰਦਰਜੀਤ ਸਿੰਘ ਰਤਨਗੜ੍ਹ ਫੈਡਰੇਸ਼ਨ ਦੇ ਸਾਰੇ ਗਰੁੱਪਾਂ ਵਿੱਚ ਸਿਧਾਂਤਕ ਏਕਤਾ ਅਤੇ ਗਰਮ ਦਲੀਆਂ ਦੀਆਂ ਜਥੇਬੰਦੀਆਂ ਵਿੱਚ ਏਕੇ ਲਈ ਪਿੱਛਲੇ ਕੁੱਝ ਸਮੇਂ ਤੋਂ ਯਤਨਸ਼ੀਲ ਸੀ ਫੈਡਰੇਸ਼ਨ ਦੀ ਰੋਪੜ ਯੂਨਿਟ ਸਾਰੇ ਗਰੁੱਪਾਂ ਦੀ ਏਕਤਾ ਕਰਾਉਣ ਵਿੱਚ ਲੱਗਿਆ ਹੋਇਆ ਸੀ,
 
ਫੈਡਰੇਸ਼ਨ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸੰਤ ਸਿੰਘ ਗੀਗੇਮਾਜਰਾ ਨੇ ਟੈਲੀਫੋਨ ਉੱਤੇ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਤਲਵੰਡੀ ਸਾਬੋ ਤੋਂ ਵਾਪਸ ਆਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਉਸ ਉਪਰ ਤਸ਼ੱਦਦ ਕਰਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ, ਸੰਤ ਸਿੰਘ ਗੀਗੇਮਾਜਰਾ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦਾ ਅਹਿਮ ਨੇਤਾ ਨੂੰ ਮਾਰ ਮੁਕਾਇਆ ਪਰ ਇਸ ਦਾ ਬਦਲਾ ਲਿਆ ਜਾਵੇਗਾ ਉਨ੍ਹਾਂ ਕਿਹਾ ਕੀ ਸਿੱਖ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ ਤੇ ਇੰਦਰਜੀਤ ਸਿੰਘ ਰਤਨਗੜ੍ਹ ਵਲੋਂ ਖਾੜਕੂ ਜਥੇਬੰਦੀਆਂ ਵਿੱਚ ਸਿੱਖੀ ਸਿਧਾਂਤਾਂ ਅਨੁਸਾਰ ਕੀਤੇ ਜਾ ਰਹੇ ਏਕਤਾ ਯਤਨਾਂ ਨੂੰ ਠੋਸ ਰੂਪ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਣਾਈ ਸਾਰੀ ਕਹਾਣੀ ਝੂਠੀ  ਹੈ,
 
ਭਾਰਤੀ ਕਿਸਾਨ ਯੂਨੀਅਨ ਅਤੇ ਅਕਾਲੀ ਦਲ ਦੇ ਕਈ ਨੇਤਾਵਾਂ ਨੇ ਇੰਦਰਜੀਤ ਸਿੰਘ ਰਤਨਗੜ੍ਹ ਦੀ ਝੂਠੇ ਪੁਲਿਸ ਮੁਕਾਬਲੇ ਵਿੱਚ ਮੌਤ ਦੀ ਸਖਤ ਨਿੰਦਾ ਕੀਤੀ ਤੇ ਦੋਸ਼ ਲਾਇਆ ਕਿ ਪੁਲਿਸ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਸਿੱਖ ਨੌਜਵਾਨਾਂ ਦਾ ਘਾਤ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਕਹਾਣੀ ਉੱਕਾ ਹੀ ਬੇਬੁਨਿਆਦ ਹੈ ਕਿ ਇੰਦਰਜੀਤ ਸਿੰਘ ਨੇ ਫੜੇ ਜਾਣ ਪਿਛੋਂ ਸਾਇਨਾਈਡ ਖਾ ਕੇ ਖੁਦਕੁਸ਼ੀ ਕਰ ਲਈ ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਕਿ ਇੰਦਰਜੀਤ ਸਿੰਘ ਦੀ ਲਾਸ਼ ਦਾ ਡਾਕਟਰੀ ਮੁਆਇਨਾ ਕਰਾਇਆ ਗਿਆ ਉਸ ਦ ਲਾਸ਼ ਮਾਪਿਆਂ ਨੂੰ ਕਿਉਂ ਨੀ ਦਿੱਤੀ ਗਈ,
 
ਸ੍ਰੀ ਮਤੀ ਬਿਮਲ ਕੌਰ ਖਾਲਸਾ ਨੇ ਇੱਕ ਵੱਖਰੇ ਬਿਆਨ ਰਾਹੀਂ ਇੰਦਰਜੀਤ ਸਿੰਘ ਰਤਨਗੜ੍ਹ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੀ ਸਖਤ ਨਿੰਦਾ ਕੀਤੀ ਕਿਹਾ ਕਿ ਭਾਰਤ ਵਿੱਚ ਹੁਣ ਜਮਹੂਰੀਅਤ ਨਾਮ ਦੀ ਚੀਜ਼ ਖਤਮ ਹੋ ਗਈ ਹੈ ਉਨ੍ਹਾਂ ਨੇ ਲੋਕਾਂ ਨੂੰ ਇੱਕ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ ਤਾਂ ਸਿੱਖੀ ਸਿਧਾਂਤਾਂ ਅਨੁਸਾਰ ਸਿੱਖ ਸੰਘਰਸ਼ ਨੂੰ ਬੁਲੰਦੀ ਤੱਕ ਪਹੁੰਚਾਉਣ ਵਾਲੇ ਇੰਦਰਜੀਤ ਸਿੰਘ ਰਤਨਗੜ੍ਹ ਸ਼ੇਰ ਸਿੰਘ ਸ਼ੇਰ ਤੇ ਡਾਕਟਰ ਬੁੱਟਰ ਵਰਗੇ ਹੋਰ ਅਨੇਕ ਨੌਜਵਾਨਾਂ ਦਾ ਕਤਲ ਕਰਨ ਦੀ ਪੁਲਿਸ ਜੁਅਰਤ ਨਾ ਕਰ ਸਕੇ।
 
ਬਾਬਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼
 
ਪਟਿਆਲਾ 31ਮਾਰਚ ਨਿੱਜੀ ਪੱਤਰ ਪ੍ਰੇਰਕ - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖਾਲਿਸਤਾਨ ਕਮਾਂਡੋ ਫੋਰਸ ਵਲੋਂ ਇੱਥੇ ਵੱਖ ਵੱਖ ਜਾਰੀ ਕੀਤੇ ਬਿਆਨਾਂ ਵਿੱਚ ਬਾਬਾ ਹਰੀ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਜਿਸ ਦਾ ਬਦਲਾ ਲਿਆ ਜਾਵੇਗਾ ਭਾਈ ਕੁਲਵਿੰਦਰ ਸਿੰਘ ਭੋਲਾ ਅਤੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਖਾਲਿਸਤਾਨ ਕਮਾਂਡੋ ਫੋਰਸ ਅਤੇ ਭਾਈ ਦਲਜੀਤ ਸਿੰਘ ਬਿੱਟੂ ਕਨਵੀਨਰ ਫੈਡਰੇਸ਼ਨ ਭਾਈ ਨਿਰਮਲ ਸਿੰਘ ਨਿੰਮਾ ਭਾਈ ਮਹੇਸ਼ਇੰਦਰ ਸਿੰਘ ਭਾਈ ਹਰਜੀਤ ਸਿੰਘ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਦਸਤਖਤਾਂ ਹੇਠ ਜਾਰੀ ਕੀਤੇ,
 
ਇਨ੍ਹਾਂ ਬਿਆਨਾਂ ਵਿੱਚ ਕਿਹਾ ਕਿ ਫੋਰਸ ਅਤੇ ਫੈਡਰੇਸ਼ਨ ਸਰਕਾਰ ਦੇ ਸਿੱਖਾਂ ਨੂੰ ਖਤਮ ਕਰਨ ਵਾਲੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਫੈਡਰੇਸ਼ਨ ਦੇ ਬਿਆਨ ਵਿੱਚ ਐਲਾਨ ਕੀਤਾ ਗਿਆ ਹੈ ਕਿ ਫੈਡਰੇਸ਼ਨ ਦੀ ਫਗਵਾੜਾ ਇਕਾਈ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੈਕ ਫੈਡਰੇਸ਼ਨ ਵਿਰੋਧੀ ਕਾਰਵਾਈਆਂ ਕਾਰਨ ਛੇ ਸਾਲ ਲਈ ਕੱਢ ਦਿੱਤਾ ਗਿਆ ਹੈ ਅਤੇ ਭਾਈ ਰਮਨਦੀਪ ਸਿੰਘ ਨੂੰ ਨਵਾਂ ਪ੍ਰਧਾਨ ਨਾਮਜ਼ਦ ਕੀਤਾ ਗਿਆ।
 
ਇਹਨਾਂ ਪੁਲਿਸ ਵਾਲੇ ਬੂਚੜਾਂ ਨੇ ਪੰਜਾਬ ਦਾ ਡੇਡ ਲੱਖ ਸਿੱਖ ਨੌਜਵਾਲ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ 20ਸਾਲ ਪੰਜਾਬ ਦੇ ਪਿੰਡਾਂ ਚੋਂ ਕਿਸੇ ਗੱਭਰੂ ਦੀ ਬਰਾਤ ਨਹੀ ਉੱਠੀ ਇਹੋ ਜਿਹੇ ਸਥਰ ਵਿਛਾ ਦਿੱਤੇ ਸੀ ਬੂਚੜਾਂ ਨੇ ਨੌਜਵਾਨਾਂ ਦੇ ਕਤਲ ਕਰ ਜਿਸ ਘਾਣ ਦਾ ਅੱਜ ਤੱਕ ਕੋਈ ਪੱਕੇ ਤੋਰ ਤੇ ਪਤਾ ਨਹੀ ਲਗ ਸਕਿਆ ਕਿਉਂਕਿ ਪੁਲਿਸ ਦੁਆਰਾ ਜਾ ਤਾਂ ਲਾਸ਼ਾਂ ਦਰਿਆਵਾਂ ਚ ਰੋੜ ਦਿਤੀਆਂ ਗਈਆਂ ਜਾ ਲਾਵਾਰਿਸ ਕਹਿ ਸਾੜ ਦਿਤੀਆਂ,
 
ਸੰਨ 1994 - 95 ਦੇ ਵਿੱਚ ਜਾ ਕੇ ਜਦੋਂ ਲਹਿਰ ਖਿੰਡ ਫੁੰਡ ਗਈ ਤੇ ਪੰਜਾਬ ਦੀ ਨੌਜਵਾਨੀ ਮੁੜ ਲੀਹ ਤੇ ਆਈ ਤਾਂ ਸਰਕਾਰ ਨੇ ਫਿਰ ਇੱਕ ਐਸਾ ਨਕਸ਼ਾ ਤਿਆਰ ਕੀਤਾ ਕਿ ਸਿੱਖ ਨੌਜਵਾਨ ਪੀੜ੍ਹੀ ਮੁੜ ਉਸ ਰਾਹ ਹੀ ਨਾ ਤੁਰੇ ਫਿਰ ਕਿ ਸੀ ਉਸ ਨੇ ਬੂਚੜ ਕੇ ਪੀ ਐਸ ਗਿੱਲ ਦੇ ਰਾਹੀਂ ਪੰਜਾਬ ਦੀ ਧਰਤੀ ਤੇ ਸਭਿਆਚਾਰ ਦੀ ਆੜ ਹੇਠ ਨੌਜਵਾਨਾਂ ਨੂੰ ਲੱਚਰਤਾ ਵੱਲ ਲਾਉਣ ਲਈ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਪੰਜਾਬੀ ਗਾਇਕਾਂ ਦੇ ਅਖਾੜੇ ਲਵਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਪੰਜਾਬੀ ਗਾਇਕ ਕੁਲਦੀਪ ਮਾਣਕ ਅਤੇ ਗੁਰਦਾਸ ਮਾਨ ਨੇ ਮੋਹਰੀ ਰੋਲ ਅਦਾ ਕੀਤਾ ਇਸ ਸਾਰੀ ਖੇਡ ਨੇ ਪੰਜਾਬ ਦੀ ਜਿਆਦਾਤਰ ਨੌਜਵਾਨੀ ਨੂੰ ਉਹ ਸਰਕਾਰੀ ਅੱਤਵਾਦ ਭੁਲਾ ਇਸ ਵੱਲ ਨੂੰ ਲਾ ਲਿਆ ਤੇ ਜਿਸ ਅੱਗ ਪੰਜਾਬ ਵਿੱਚ ਮਘਦੀ ਹੀ ਗਈ ਤੇ ਅੱਜ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਪੰਜਾਬ ਵਿੱਚ ਇਹਨਾਂ ਗਾਇਕਾਂ ਨੇ ਲੱਚਰਤਾ ਦੇ ਮੁਡ ਬੰਨ੍ਹੇ ਹੋਏ ਨੇ।
- ਗਗਨ ਦੀਪ ਸਿੰਘ (ਬਾਗੀ ਕਲਮ)
9592881922
Have something to say? Post your comment