Thursday, February 20, 2020
FOLLOW US ON

Article

ਲਘੂ ਕਥਾ ' ਭਰਾਵੀਂ ਪਿਆਰ '/ਗੁਰਮੀਤ ਸਿੰਘ ਸਿੱਧੂ ਕਾਨੂੰਗੋ

December 12, 2019 01:03 PM
ਲਘੂ ਕਥਾ  ' ਭਰਾਵੀਂ ਪਿਆਰ '/ਗੁਰਮੀਤ ਸਿੰਘ ਸਿੱਧੂ ਕਾਨੂੰਗੋ 

    ਮੇਰੀ ਭੈਣ ਦੀ ਮੌਤ ਪਿਛਲੇ ਸਾਲ ਅਪ੍ਰੈਲ ਮਹੀਨੇ ਹੋਈ ਸੀ ।ਅੱਜ ਪੌਣੇ ਸਾਲ ' ਤੇ ਸਾਧਾਰਨ ਪਾਠ ਦੇ ਭੋਗ 'ਤੇ ਰਿਸ਼ਤੇਦਾਰ ਇਕੱਠੇ ਹੋਏ, ਚਾਹ ਪਾਣੀ ਪੀਦਿਆਂ ਹੀ ਕੋਈ ਦੋ ਵਿਅਕਤੀ ਆਪਸ 'ਚ ਮਿਲੇ ਪੁਰਾਣੀ ਯਾਰੀ ਤੇ ਬਚਪਨ ਦੀਆਂ ਗੱਲਾਂ ਨੂੰ ਸਾਂਝਾ ਕਰਦੇ  2 ਇੱਕ ਦੂਜੇ ਨਾਲ ਗਲਵੱਕੜੀ ਪਾਉਂਦਿਆਂ ਭਰਾਵਾਂ ਤੋਂ ਵੱਧ ਮੋਹ ਜਤਾਇਆ । ਸਾਰੇ ਹੈਰਾਨ,ਅਚੰਭਾ ਲੱਗ ਗਿਆ ਕਿ, ' ਕਿੰਨੀ ਸਾਂਝ ਹੈ ।'
 ਪਰ ਥੋੜ੍ਹੇ ਸਮੇਂ ਬਾਅਦ ਇੱਕ ਦੂਜੇ ਦੀਆਂ ਊਣਤਾਈਆਂ ਦਾ ਖ਼ੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਜੀਜਾ ਜੀ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ ਕਿ ,' ਕਿਆ ਇਤਫ਼ਾਕ ਤੇ ਮੇਲ ਹੈ '
   ਹੁਣ ਸਾਰੇ ਹੀ ਸੋਚਣ ਲਈ ਮਜਬੂਰ ਸਨ ਕਿ, ' ਇਹ ਕਿਹੜਾ ਅਣਮੁੱਲਾ ਪਿਆਰ ਹੈ ।'
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ
81465 93089
Have something to say? Post your comment