Monday, February 24, 2020
FOLLOW US ON

News

ਫਿਨਲੈਂਡ 'ਚ ਪੰਜਾਬੀ ਮੂਲ ਦਾ ਲੜਕਾ ਤੇਜਵੰਤ ਸਿੰਘ ਯੂਥ ਕੌਸਲ ਲਈ ਉਮੀਦਵਾਰ ਚੁਣਿਆ ਗਿਆ

ਵਿੱਕੀ ਮੋਗਾ ਫਿਨਲੈਂਡ | December 13, 2019 01:54 AM
ਫਿਨਲੈਂਡ 'ਚ ਪੰਜਾਬੀ ਮੂਲ ਦਾ ਲੜਕਾ ਤੇਜਵੰਤ ਸਿੰਘ ਯੂਥ ਕੌਸਲ ਲਈ ਉਮੀਦਵਾਰ ਚੁਣਿਆ ਗਿਆ 

ਫਿਨਲੈਂਡ 12 ਦਸੰਬਰ (ਵਿੱਕੀ ਮੋਗਾ) ਪਿਛਲੇ ਦਿਨੀ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਯੂਥ ਕੌਂਸਲ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਵਿੱਚ 13 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਦੀ ਚੋਣ ਕੀਤੀ। ਫ਼ਿੰਨਲੈਂਡ ਵਿੱਚ ਵਸਦੇ ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਦੇ ਸੁਪੁੱਤਰ ਤੇਜਵੰਤ ਸਿੰਘ ਵਾਨਤਾ ਯੂਥ ਕੌਂਸਲ ਲਈ ਉਮੀਦਵਾਰ ਚੁਣਿਆ ਗਿਆ। ਵਨਤਾ ਯੂਥ ਕੌਂਸਲ ਦੀਆਂ ਵੋਟਾਂ ਪਿਛਲੇ ਦਿਨੀਂ ਵਨਤਾ ਦੇ ਸਕੂਲਾਂ ਵਿੱਚ ਪਾਈਆਂ ਗਈਆਂ ਸਨ। ਤੇਜਵੰਤ ਸਿੰਘ ਮਹਿਜ਼ 14 ਸਾਲ ਦੀ ਉਮਰ ਵਿੱਚ ਹੀ ਵਾਨਤਾ ਯੂਥ ਕੌਂਸਲ ਦਾ ਕਾਂਸਲਰ ਚੁਣਿਆ ਗਿਆ ਹੈ। ਫ਼ਿੰਨਲੈਂਡ ਵਿੱਚ ਵਸਦੇ ਸਮੁੱਚੇ ਭਾਈਚਾਰੇ ਨੇ ਚਰਨਜੀਤ ਸਿੰਘ ਨੂੰ ਤੇਜਵੰਤ ਸਿੰਘ ਦੇ ਜਿੱਤਣ ਤੇ ਵਧਾਈਆਂ ਦਿੱਤੀਆਂ। ਗੌਰਤਲਬ ਰਹੇ ਚਰਨਜੀਤ ਸਿੰਘ ਦੀ ਬੇਟੀ ਸੋਨੀਆ ਸਿੰਘ ਵੀ ਦੋ ਵਾਰ ਯੂਥ ਕੌਂਸਲ ਦੀਆਂ ਵੋਟਾਂ ਵਿੱਚ ਉਮੀਦਵਾਰ ਚੁਣੀ ਗਈ ਸੀ। ਚਰਨਜੀਤ ਸਿੰਘ ਬੁੱਘੀਪੁਰਾ ਨੇ ਵੀ ਤੇਜਵੰਤ ਸਿੰਘ ਨੂੰ ਜਿਤਾਉਣ ਲਈ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ।
Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-