Monday, February 24, 2020
FOLLOW US ON

News

ਰਿਫਰੈਂਡਮ ਪ੍ਰਾਈਵੇਟ ਤੌਰ ਤੇ ਪੰਜਾਬ ਨੂੰ ਮੌਜੂਦਾ ਹਕੂਮਤ ਤੋਂ ਮੁਕਤ ਕਰਾਉਣ ਲਈ ਕਰਵਾਇਆ ਜਾਵੇਗਾ

December 13, 2019 02:02 AM
ਰਿਫਰੈਂਡਮ ਪ੍ਰਾਈਵੇਟ ਤੌਰ ਤੇ ਪੰਜਾਬ ਨੂੰ ਮੌਜੂਦਾ ਹਕੂਮਤ ਤੋਂ ਮੁਕਤ ਕਰਾਉਣ ਲਈ ਕਰਵਾਇਆ ਜਾਵੇਗਾ
* ਰਿਫਰੈਂਡਮ ਵਿੱਚ ਹਿੰਦੂ, ਸਿੱਖ, ਮੁਸਲਿਮ ਤੇ ਹੋਰ ਧਰਮਾਂ ਦੇ ਲੋਕ ਵੀ ਲੈ ਸਕਦੇ ਨੇ ਹਿੱਸਾ
* ਇਹ ਮੁਹਿੰਮ ਸ਼ਾਂਤੀ ਦਾ ਪ੍ਰਤੀਕ, ਇਸ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ
ਵਾਸ਼ਿੰਗਟਨ ਡੀ. ਸੀ. 12 ਦਸੰਬਰ (ਰਾਜ ਗੋਗਨਾ ) –ਬੀਤੇਂ ਦਿਨ  ਸਿੱਖ ਫਾਰ ਜਸਟਿਸ ਅੰਤਰ-ਰਾਸ਼ਟਰੀ ਸੰਸਥਾ ਵਲੋਂ ਇੱਕ ਪ੍ਰੈੱਸ ਕਾਨਫਰੰਸ  ਵਾਸ਼ਿੰਗਟਨ ਡੀ. ਸੀ. ਦੀ ਪ੍ਰੈੱਸ ਕਲੱਬ ਵਿੱਚ ਰੱਖੀ ਗਈ। ਜਿੱਥੇ ਭਾਰਤੀ, ਪਾਕਿਸਤਾਨੀ ਅਤੇ ਅਮਰੀਕਨ ਮੀਡੀਏ ਦੇ ਉੱਘੇ ਜਰਨਲਿਸਟਾਂ ਨੇ ਹਿੱਸਾ ਲਿਆ। ਇਸ ਪ੍ਰੈੱਸ ਕਾਨਫੰਰਸ ਰਾਹੀਂ 2020 ਰਿਫਰੈਂਡਮ ਮੁਹਿੰਮ ਨੂੰ ਹੁਲਾਰਾ ਦੇਣਾ ਸੀ। ਇਸ ਦੇ ਨਾਲ-ਨਾਲ ਇਸ ਸੰਸਥਾ ਵਲੋਂ ਆਪਣੇ ਮਿਸ਼ਨ ਨੂੰ ਸਪੱਸ਼ਟ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਗੁਰਪਤਵੰਤ ਸਿੰਘ ਪੰਨੂੰ ਲੀਗਲ ਸਲਾਹਕਾਰ ਸਿੱਖਸ ਫਾਰ ਜਸਟਿਸ ਅੰਤਰ-ਰਾਸ਼ਟਰੀ ਸੰਸਥਾ ਵਲੋਂ ਕੀਤੀ ਗਈ। ਜਿੰਨਾਂ ਨੇ ਇਸ ਪ੍ਰੈੱਸ ਕਾਨਫਰੰਸ ਰਾਹੀਂ ਇਸ ਮੁਹਿੰਮ ਦੇ ਪਿਛੋਕੜ, ਮਦਦ ਅਤੇ ਹੁਲਾਰੇ ਬਾਰੇ ਜਾਣਕਾਰੀ ਦਿੱਤੀ। ਉਪਰੰਤ ਮੀਡੀਆ ਵਲੋਂ ਆਏ ਰਿਪੋਰਟਰਾਂ ਦੇ ਸਵਾਲਾਂ ਦੇ ਜਵਾਬ ਇੱਕ-ਇੱਕ ਕਰਕੇ ਤਰਕ ਦੇ ਅਧਾਰ ਤੇ ਦਿੱਤੇ ਗਏ।ਮੈਰੀਲੈਡ ਤੋ ਡਾ. ਗਿੱਲ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਹਿੰਸਾ ਨੂੰ ਥਾਂ ਨਹੀਂ ਦੇਣੀ ਚਾਹੀਦੀ। ਜਿਸ ਸਬੰਧੀ ਪਿਛਲੇ ਸਮੇਂ ਵਿੱਚ ਕੁਝ ਦ੍ਰਿਸ਼ ਸਾਹਮਣੇ ਆਏ ਹਨ ਜੋ ਕਿ ਨਿੰਦਣਯੋਗ ਸਨ, ਪਰ ਮੁੱਖ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਅਜਿਹੇ ਸਵਾਲ ਨੂੰ ਸਿਰੇ ਤੋਂ ਨਕਾਰਦੇ ਹੋਏ ਇਸ ਸਬੰਧੀ ਪ੍ਰਮਾਣ ਦੇਣ ਬਾਰੇ ਕਿਹਾ। ਡਾ. ਗਿੱਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਮਜ਼ਬੂਤ ਅਤੇ ਲੋਕ ਲਹਿਰ ਬਣਾਉਣ ਲਈ ਪਿਆਰ, ਸਤਿਕਾਰ ਅਤੇ ਹਰੇਕ ਵਿਅਕਤੀ ਨੂੰ ਨੇੜੇ ਲਿਆਉਣ ਦੀ ਲੋੜ ਹੈ। ਹਰੇਕ ਨੂੰ ਤਰਕ ਦੇ ਅਧਾਰ ਤੇ ਇਸ ਮੁਹਿੰਮ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਹ ਲੋਕ ਇਸ ਦੀ ਲਹਿਰ ਬਣ ਸਕੇ।ਸ਼ਾਹਜਹਾ ਅਲੀ ਨੇ ਇੱਕ ਸਵਾਲ ਰਾਹੀਂ ਪੁੱਛਿਆ ਕਿ ਇਸ ਮੁਹਿੰਮ ਵਿੱਚ ਕੇਵਲ ਸਿੱਖ ਹੀ ਹਿੱਸਾ ਲੈਣਗੇ ਜਾਂ ਹੋਰ ਕਮਿਉਨਿਟੀਆਂ ਵੀ ਇਸ ਦਾ ਹਿੱਸਾ ਬਣ ਸਕਦੀਆਂ ਹਨ ਤਾਂ ਪੰਨੂੰ ਨੇ ਕਿਹਾ ਕਿ ਪੰਜਾਬ ਦਾ ਹਰ ਵਸਨੀਕ ਚਾਹੇ ਉਹ ਹਿੰਦੂ, ਮੁਸਲਿਮ, ਸਿੱਖ ਜਾਂ ਕਿਸੇ ਵੀ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਉਹ ਰਿਫਰੈਂਡਮ 2020 ਵਿੱਚ ਹਿੱਸਾ ਲੈ ਸਕਦਾ ਹੈ।ਵਾਇਸ ਆਫ ਅਮਰੀਕਾ ਦੇ ਰਿਪੋਰਟਰ ਨੇ ਕਿਹਾ ਕਿ ਤੁਸੀਂ ਇਸਰਾਈਲ ਮਾਡਲ ਦੀ ਗੱਲ ਕਰਦੇ ਹੋ, ਉਹ ਤਾਂ ਇੱਕ ਭਾਈਚਾਰੇ ਤੇ ਇੱਕ ਮੁਲਕ ਦੀ ਗੱਲ ਕਰਕੇ ਕਾਮਯਾਬ ਹੋਇਆ ਹੈ,ਪਰ ਤੁਸੀਂ ਤਾਂ ਪੰਜਾਬ ਜੋ ਇੱਕ ਸਟੇਟ ਹੈ ਉਸ  ਨੂੰ ਮੁਲਕ ਬਣਾਉਣ ਲਈ ਉਪਰਾਲਾ ਕਰ ਰਹੇ ਹੋ, ਜੋ ਕਿ ਸੰਭਵ ਨਹੀਂ ਜਾਪਦਾ। ਪੰਨੂੰ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਜੋ ਖਾਲਿਸਤਾਨ ਲਈ 2020 ਰਿਫਰੈਂਡਮ ਰਾਹ ਦਸੇਰਾ ਬਣੇਗਾ।
ਇਸ ਪ੍ਰੈੱਸ ਕਾਨਫਰੰਸ  ਵਿੱਚ ਕੈਨੇਡਾ ਤੋਂ ਹਰਲਵਿੰਦਰ ਸਿੰਘ, ਹਰਮੀਤ ਸਿੰਘ, ਹਰਵਿੰਦਰ ਸਿੰਘ, ਵਰਜੀਨੀਆ ਸਟੇਟ ਤੋਂ ਬਲਵਿੰਦਰ ਸਿੰਘ ਚੱਠਾ, ਨਿਊਯਾਰਕ ਤੋਂ ਡਾ. ਬਖਸ਼ੀਸ਼ ਸਿੰਘ, ਅਵਤਾਰ ਸਿੰਘ ਪੰਨੂੰ, ਨਿਊਜਰਸੀ ਤੋਂ ਸੁਖਦੇਵ ਸਿੰਘ, ਗੁਰਦਿਆਲ ਸਿੰਘ ਅਤੇ ਜਗਜੀਤ ਸਿੰਘ ਨੇ ਹਿੱਸਾ ਲਿਆ। ਜਦਕਿ ਜਰਨਲਿਸਟਾਂ ਵਿੱਚ ਤੇਜਿੰਦਰ ਸਿੰਘ, ਸ਼ਾਹਜਹਾ ਅਲੀ ਅਤੇ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ,ਦੇ ਰਿਪੋਰਟਰ  ਡਾ. ਸੁਰਿੰਦਰ ਸਿੰਘ ਗਿੱਲ ਜਰਨਲਿਸਟ ਮੈਰੀਲੈਂਡ,ਅਤੇ ਸਥਾਨਕ ਟੀ. ਵੀ. ਦੇ ਚੈਨਲਾਂ ਦੇ ਨੁਮਾਇੰਦਿਆਂ ਵੱਲੋਂ ਇਸ ਪ੍ਰੈੱਸ ਕਾਨਫਰੰਸ  ਵਿੱਚ ਹਿੱਸਾ ਲਿਆ ਅਤੇ ਭਰਪੂਰ ਜਾਣਕਾਰੀ ਨੂੰ ਸਾਂਝਾ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਅੰਤਰ-ਰਾਸ਼ਟਰੀ ਸੰਸਥਾ ਦਾ ਨਵਾਂ ਦਫਤਰ ਪ੍ਰੈੱਸ ਕਲੱਬ ਵਾਸ਼ਿੰਗਟਨ ਡੀ. ਸੀ. ਦੀ ਗਿਆਰਵੀਂ ਮੰਜ਼ਿਲ ਤੇ ਕਮਰਾ ਨੰ. 1111 ਵਿੱਚ ਖੋਲ੍ਹ ਦਿੱਤਾ ਹੈ। ਜਿੱਥੇ ਦੋ ਫੋਨ ਲਗਾਤਾਰ ਚੱਲਣਗੇ। ਜਿੱਥੋਂ ਰਿਫਰੈਂਡਮ 2020 ਦੀ ਅਵਾਜ਼ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਈ ਜਾਵੇਗੀ। ਹਾਲ ਦੀ ਘੜੀ ਇਸ ਮਿਸ਼ਨ ਨੂੰ ਹੋਰ ਮਜ਼ਬੂਤ ਤੇ ਹੁਲਾਰਾ ਕਿਸ ਤਰ੍ਹਾਂ ਦੇਣਾ ਹੈ ਇਸ ਲਈ ਅਜੇ ਕਾਫੀ ਕੁਝ ਕਰਨਾ ਬਾਕੀ ਹੈ।
Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-