Thursday, February 20, 2020
FOLLOW US ON

Article

ਮਿੰਨੀ ਕਹਾਣੀ " ਗੁਣ "/ਹਾਕਮ ਸਿੰਘ ਮੀਤ ਬੌਂਦਲੀ

December 13, 2019 03:37 PM
Hakim singh

ਮਿੰਨੀ ਕਹਾਣੀ " ਗੁਣ "/ਹਾਕਮ ਸਿੰਘ ਮੀਤ ਬੌਂਦਲੀ

ਇੱਕ ਦਿਨ ਇੱਕ ਗਰੀਬ ਔਰਤ ਆਪਣੇ ਕੋਲ ਮੰਜੇ 'ਤੇ ਬੈਠੀ ਆਪਣੀ ਜਵਾਨ ਧੀ ਨੂੰ ਗੱਲੀਂ ਬਾਤੀਂ ਕਹਿਣ ਲੱਗੀ, " ਪੁੱਤ ਹੁਣ ਤੂੰ ਜਵਾਨ ਹੋ ਗਈ ਐਂ !" ਇੰਨੇ ਚਿਰ 'ਚ ਉਸਦੀ ਸਹੇਲੀ ਮੀਨਾ ਵੀ ਆ ਗਈ , ਕਹਿਣ ਲੱਗੀ , " ਕੀ ਗੱਲ ਹੈਂ ? ਮਾਵਾਂ ਧੀਆਂ ਬਹੁਤ ਖੁਸ਼ ਹੋ ?" 

           " ਪੁੱਤ ਮੈਂ ਵੀਨਾ ਨੂੰ ਕਹਿ ਰਹੀ ਸੀ ਤੂੰ ਜਵਾਨ ਹੋ ਗਈ ਏਂ , ਤੇਰੀ ਮੰਗਣੀ ਕਰ ਦਈਏ , ਤੈਨੂੰ ਕਿਹੋ ਜਿਹਾ ਪਤੀ ਚਾਹੀਦਾ ਹੈ ?"
           " ਹਾਂ - ਹਾਂ ਛੇਤੀ ਦੱਸ !"
ਵੀਨਾ ਨੇ ਹੱਸਦੀ ਹੋਈ ਨੇ ਕਿਹਾ ," ਮੇਰਾ ਪਤੀ ਤਾਂ ਦੇਸ਼ ਧ੍ਰੋਹੀ , ਰਿਸ਼ਵਤ ਖੋਰੀ , ਨਸ਼ੇ ਦਾ ਸੌਦਾਗਰ ਹੋਵੇ , ਗ੍ਰਾਂਟਾਂ ਦੇ ਪੈਸੇ ਖਾਣ ਵਾਲਾ , ਦੇਸ਼ ਦਾ ਵਿਕਾਸ ਨਾ ਕਰਨ ਵਾਲਾ , ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਦੀ ਰਾਸ਼ੀ ਖਾਣ ਵਾਲਾ , ਦੇਸ਼ ਵਿੱਚ ਦੰਗੇ ਫ਼ਸਾਦ ਕਰਵਾਉਣ ਵਾਲਾ , ਸਰਕਾਰੀ ਦਫ਼ਤਰਾਂ 'ਚ ਗਲਤ ਕੰਮ ਕਰਵਾਉਣ ਵਾਲਾ , ਧੱਕੇ ਨਾਲ ਥਾਣਿਆਂ ਵਿੱਚੋਂ ਮੁਲਜ਼ਮਾਂ ਨੂੰ ਛੁਡਾਉਣ ਵਾਲਾ .... " ਵੀਨਾ ਦੀ ਗੱਲ ਕੱਟਦੀ ਹੋਈ ਉਸਦੀ ਸਹੇਲੀ ਬੋਲੀ , " ਬੱਸ ਬੱਸ ਰਹਿਣ ਦੇ , ਕੰਮ ਗਰੀਬਾਂ ਵਾਲੇ ਕਰਨੇ , ਰਹਿਣਾ ਝੋਪੜੀਆਂ 'ਚ ਸੁਪਨੇ ਦੇਖਣੇ ਅਮੀਰਾਂ ਵਾਲੇ ।" 
                " ਤੇਰਾ ਮਤਲਬ ਕੀ ਹੈ ?"
    " ਇਹ ਸਾਰੇ ਗੁਣ ਭਾਰਤ ਦੇ ਲੀਡਰਾਂ ਅਤੇ ਅਫਸਰਾਂ ਵਿੱਚ ਨੇ ।"
ਇਹ ਗੱਲ ਸੁਣਕੇ ਮਾਵਾਂ ਧੀਆਂ ਉਹਦੇ ਵੱਲ ਤੱਕਦੀਆਂ ਰਹਿ ਗਈਆਂ ।      ( ਮਿੱਧੇ ਹੋਏ ਫੁੱਲ ਵਿੱਚੋਂ )
                         ਹਾਕਮ ਸਿੰਘ ਮੀਤ ਬੌਂਦਲੀ
                               ਮੰਡੀ ਗੋਬਿੰਦਗੜ੍ਹ
                   ਸੰਪਰਕ +974,6625,7723 ਦੋਹਾ ਕਤਰ।
Have something to say? Post your comment