Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

News

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਮਨ ਸਰਕਾਰ ਦਾ ਧੰਨਵਾਦ ਅਤੇ ਬਰਤਾਨਵੀ ਸਰਕਾਰ ਨੂੰ ਸਿੱਖਾਂ ਦੇ ਜਸੂਸ ਫੜਨ ਦੀ ਅਪੀਲ

December 14, 2019 02:34 AM

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਮਨ ਸਰਕਾਰ ਦਾ ਧੰਨਵਾਦ ਅਤੇ ਬਰਤਾਨਵੀ ਸਰਕਾਰ ਨੂੰ ਸਿੱਖਾਂ ਦੇ ਜਸੂਸ ਫੜਨ ਦੀ ਅਪੀਲ

"ਜਰਮਨ ਨਿਵਾਸੀ ਸਿੱਖਾਂ ਨੂੰ ਇਹਨਾਂ ਦੋਵਾਂ (ਪਤੀ ,ਪਤਨੀ ) ਦੇ ਸਮਾਜਿਕ ਬਾਈਕਾਟ ਦਾ ਸੱਦਾ "

ਲੰਡਨ- ਜਰਮਨ ਸਰਕਾਰ ਨੇ ਖਾਲਿਸਤਾਨ ਲਈ ਕਾਰਜਸ਼ੀਲ ਸਿੱਖ ਜਥੇਬੰਦੀਆਂ ਅਤੇ ਕਸ਼ਮੀਰ ਦੀ ਅਜਾਦੀ ਲਈ ਕੰਮ ਕਰ ਰਹੀਆਂ ਜਰਮਨ ਦੀਆਂ ਜਥੇਬੰਦੀਆਂ ਦੀ ਜਸੂਸੀ ਕਰਕੇ  ਉਹਨਾਂ ਦੀ ਜਾਣਕਾਰੀ ਭਾਰਤੀ ਏਜੰਸੀ ਰਾਅ ਅਤੇ  ਭਾਰਤੀ ਸ਼ਰਾਫਤਖਾਨੇ ਨੂੰ ਮੁਹੱਈਆ ਕਰਵਾਉਣ ਵਾਲੇ ਸਿੱਖ ਜਸੂਸ ਮਨਮੋਹਣ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨੂੰ ਗ੍ਰਿਫਤਾਰ ਕਰਨ ਮਗਰੋਂ ਸਜਾ ਸੁਣਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ । ਜਿਕਰਯੋਗ ਹੈ ਕਿ ਪਹਿਲਾਂ ਵੀ ਜਰਮਨ ਸਰਕਾਰ ਸਿੱਖੀ ਭੇਸ ਵਿੱਚ ਲੁਕੇ ਹੋਏ ਭਾਰਤੀ ਏਜੰਸੀਆਂ  ਖਾਸ ਕਰ ਰਾਅ ਦੇ ਮੁਖਬਰਾਂ ,ਟਾਊਟਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ । ਜਦਕਿ ਮੋਹਸੂਸ ਕੀਤਾ ਜਾ ਰਿਹਾ ਹੈ ਅਜਿਹੇ ਮੁਖਬਰ ,ਟਾਊਟ ਅਤੇ ਸਰਕਾਰੀ ਏਜੰਟ ਦੁਨੀਆਂ ਭਰ ਦੇ  ਉਹਨਾਂ ਵਿਕਸਤ ਦੇਸ਼ਾਂ ਵਿੱਚ ਮੌਜੂਦ ਹਨ ਜਿਹਨਾਂ ਦੇਸ਼ਾਂ ਵਿੱਚ ਸਿੱਖ ਕੌਮੀ ਅਜਾਦੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਸੰਜੀਦਗੀ ਨਾਲ ਸਰਗਰਮ ਹਨ ਅਤੇ ਵੱਖ ਵੱਖ ਤਰੀਕਿਆਂ ਨਾਲ ਯੋਗਦਾਨ ਪਾ ਰਹੇ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਮਨ ਸਰਕਾਰ ਦਾ ਇਸ ਕਾਰਜ ਲਈ ਧੰਨਵਾਦ ਕਰਦਿਆਂ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਜਰਮਨ ਸਰਕਾਰ ਦੀ ਤਰਜ਼ ਤੇ ਬਰਤਾਨੀਆਂ ਵਿੱਚ ਰਹਿ ਰਹੇ ਸਿੱਖੀ ਦਿੱਖ ਵਾਲੇ ਭਾਰਤੀ ਏਜੰਸੀਆਂ ਦੇ  ਕਰਿਦਿਆਂ ,ਮੁਖਬਰਾਂ ,ਟਾਊਟਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਕਾਬੂ ਕਰੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਰਮਨ ਨਿਵਾਸੀ ਸਮੁੱਚੇ ਸਿੱਖ ਭਾਈਚਾਰੇ ਨੂੰ ਇਹਨਾਂ ਦੋਵਾਂ ਜਸੂਸਾਂ (ਪਤੀ ,ਪਤਨੀ ) ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਨੂੰ ਅਪਾਣੇ ਹੀ ਭਰਾਵਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਅਹਿਸਾਸ ਹੋ ਸਕੇ ਅਤੇ ਹੋਰ ਕਿਸੇ ਦਾ ਇਹੋ ਜਿਹੀ ਅਕ੍ਰਿਤਘਣਤਾ ਕਰਨ ਦਾ ਹੀਆ ਨਾ ਪਵੇ । ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਆਪਣਾ ਫਰਜ਼ ਪਹਿਚਾਣਦਿਆਂ ਇਹਨੂੰ ਗੁਰਦਵਾਰਾ ਸਾਹਿਬਾਨ ਵਿਖੇ ਕਿਸੇ ਵੀ ਕਾਰਜ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ । ਇਹ ਕੋਈ ਔਖਾ ਕੰਮ ਨਹੀਂ ਪਰ ਇਸਦੀ ਅਹਿਮੀਅਤ ਬੇਮਿਸਾਲ ਹੋਵੇਗੀ ਅਤੇ ਸਿੱਖ ਕੌਮ ਦੀ ਅਜਾਦੀ ਵਾਸਤੇ ਯਤਨਸ਼ੀਲ ਸਿੱਖਾਂ ਦੀ ਹੌਂਸਲਾ ਅਫਜਾਈ ਹੋਵੇਗੀ। ਗੌਰਤਲਬ ਹੈ ਕਿ ਇਹ ਵਿਆਕਤੀ ਕਿਸੇ ਸਮੇਂ ਜਰਮਨੀ ਵਿੱਚ ਬੱਬਰ ਖਾਲਸਾ ਦਾ ਸਰਗਰਮ ਆਗੂ ਵਜੋਂ ਵਿਚਰਦਾ ਰਿਹਾ ਹੈ , ਜਦੋਂ ਪੰਜਾਬ ਦੀ ਧਰਤੀ ਖਾਲਿਸਤਾਨ ਦੇ ਸੰਘਰਸ਼ ਵਿੱਚ ਵਕਤੀ ਖੜੋਤ ਆ ਗਈ ਇਹੋ ਜਿਹੇ ਪੌਣ ਕੁੱਕੜਾਂ ਨੇ ਆਪਣੇ ਮੂੰਹ ਘੁੰਮਾ ਲਏ ਅਤੇ ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕਰ ਗਏ । ਬੱਬਰ ਖਾਲਸਾ ਜਥੇਬੰਦੀ ਦਾ ਸਿੱਖ ਸੰਘਰਸ਼ ਵਿੱਚ ਕਾਫੀ ਯੋਗਦਾਨ ਰਿਹਾ ਹੈ ਜਿਦੇ ਮੋਢੀ ਜਥੇਦਾਰ ਭਾਈ ਤਲਵਿੰਦਰ ਸਿੰਘ ਪਰਮਾਰ ,ਭਾਈ ਸੁਖਦੇਵ ਸਿੰਘ ,ਭਾਈ ਅਨੋਖ ਸਿੰਘ ਵਰਗੇ ਅਨੇਕਾਂ ਜਾਂਬਾਜ ਯੋਧਿਆਂ ਨੇ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਖਾਲਿਸਤਾਨæ ਸਿੱਖ ਕੌਮ ਦਾ ਇੱਕੋ ਇੱਕ ਕੌਮੀ ਨਿਸ਼ਾਨਾ ਹੈ ,ਜਿਸਦੀ ਪੂਰਤੀ ਹਰ ਹਾਲਤ ਵਿੱਚ ਹੋਵੇਗੀ ਕਿਉਂ ਕਿ ਇਹ ਸੰਘਰਸ਼ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭਿਆ ਹੋਇਆ ਹੈ ਅਤੇ ਅਣਗਿਣਤ ਸਿੱਖਾਂ ਨੌਜਵਾਨਾਂ ,ਸਿੱਖ ਬਜੁਰਗਾਂ ,ਸਿੱਖ ਬੀਬੀਆਂ ਵਲੋਂ ਇਸ ਸੰਘਰਸ਼ ਵਿੱਚ ਯੋਗਦਾਨ ਪਾਉਂਦਿਆਂ ਆਪਾ ਨਿਛਾਵਰ ਕੀਤਾ ਜਾ ਚੁੱਕਾ ਹੈ ।

Have something to say? Post your comment
 

More News News

" ਕਿਸਾਨ ਦੇ ਬੋਲ " ਗਾਇਕ ਰਿਆਨ ਗਿੱਲ ਦੇ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼ ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂ ਗਾਇਕਾ ਅਨੀਸਾ ਵਾਲੀਆ ਜਲਦੀ ਹੀ ਆਪਣੇ ਟਰੈਕ ‘ਸੁਣ ਮੇਰੇ ਢੋਲਣਾਂ’ ਨਾਲ ਹਾਜ਼ਰੀ ਲਵਾਏਗੀ – ਪ੍ਰੋਡਿਊਸਰ ਪੀ ਐਸ ਮਿੱਠਾ ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ-ਐਡਵੋਕੇਟ ਪਰਮਜੀਤ ਸਿੰਘ ਕੇਂਦਰ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਸਬੰਧਿਤ ਕਾਨੂੰਨ ਪਾਸ ਕੀਤੇ-ਜਥੇਦਾਰ ਵਡਾਲਾ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲ ਦੇ ਰੋਸ ਵਜੋਂ ਲਗਾਇਆ ਧਰਨਾ ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗਾ- ਚੁਸਪਿੰਦਰਬੀਰ ਸਿੰਘ ਚਹਿਲ  ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪੰਜਾਬ ਭਰ ’ਚ ‘ਚੱਕਾ ਜਾਮ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮੁੱਖ ਮੰਤਰੀ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਜਾਰੀ ਕਰਨ ਤੇ ਕਾਨੂੰਨ ਲੈ ਕੇ ਆਉਣ : ਸੁਖਬੀਰ ਸਿੰਘ ਬਾਦਲ ,, ਮੁੱਖ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ : ਹਰਸਿਮਰਤ ਕੌਰ ਬਾਦਲ ਨਸ਼ਾ ਤਸਕਰਾਂ ਦੀ ਅੱਖ ਹੁਣ ਨਵੇਂ ਉੱਭਰ ਰਹੇ ਨੌਜਵਾਨਾਂ ਤੇ ਸਰਗਰਮੀਆਂ ਤੇਜ਼ ਚਹਿਲ ਨੇ ਆਪਣੇ ਯੂਥ ਦੇ ਵਰਕਰਾਂ ਸਮੇਤ  31 ਕਿਸਾਨ ਜਥੇਬੰਦੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਦਿੱਤਾ ਸਮਰਥਨ , ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਾਹਿਰਾਂ ਦੀ ਤਾਇਨਾਤੀ 
-
-
-