Tuesday, January 21, 2020
FOLLOW US ON

Entertainment

ਜੱਗੀ ਖਾਨ ਦਾ ਨਵਾਂ ਗੀਤ 'ਬਰਾਤ' ਰਿਲੀਜ਼

January 01, 2020 09:55 AM

ਜੱਗੀ ਖਾਨ ਦਾ ਨਵਾਂ ਗੀਤ 'ਬਰਾਤ' ਰਿਲੀਜ਼


ਪੰਜਾਬੀ ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ਅਤੇ ਆਏ ਦਿਨ ਕਲਾਕਾਰ ਇਸ ਖੇਤਰ ’ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਜੱਗੀ ਖਾਨ। ਦੱਸ ਦੇਈਏ ਕਿ ਜੱਗੀ ਖਾਨ ਦਾ ਨਵਾਂ ਗੀਤ 'ਬਰਾਤ' ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜੱਗੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਹਰਜੀਤ ਰਾਜ ਤੇ ਖੁਦ ਜੱਗੀ ਵੱਲੋਂ ਲਿਖੇ ਗਏ ਹਨ, ਜਦਕਿ ਮਿਊਜ਼ਿਕ ਆਈ. ਜੇ. ਬਰੋਜ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੱਗੀ ਖਾਨ ਪ੍ਰੋਡਕਸ਼ਨਜ਼ ਤੇ ਸ਼ੰਟੀ ਸਿੱਧੂ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਗਾਇਕੀ ਦੇ ਪਿੜ ਵਿੱਚ ਸਰਗਰਮ ਗਾਇਕ ਜੱਗੀ ਖਾਨ ਨੇ ਹੁਣ ਤੱਕ ਕਰੀਬ ਪੰਜਾਹ ਗੀਤ ਗਾਏ ਹਨ ਅਤੇ ਪੰਜ ਫਿਲਮਾਂ ਵਿੱਚ ਕੰਮ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਗੀਤਾਂ ਵਾਂਗ ਉਸਦੇ ਨਵੇਂ ਗੀਤ ਵੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।

ਮਨਦੀਪ ਸੰਧੂ
9915352001

Have something to say? Post your comment

More Entertainment News

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" ‘ਮੇਰੀ ਮਾਂ’ ਟਰੈਕ ਬਣਿਆ ਹਰ ਵਰਗ ਦੀ ਪਸੰਦ – ਲਾਲੀ ਮਸਤ ਫ਼ਿਲਮ 'ਸੁਫ਼ਨਾ' ਦਾ ਨਵਾਂ ਗੀਤ 'ਜਾਨ ਦਿਆਂਗੇ' ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ ਫ਼ਿਲਮ 'ਜ਼ੋਰਾ-ਦਾ ਸੈਂਕਡ ਚੈਪਟਰ' ਦੇ ਦੂਜੇ ਪੋਸਟਰ 'ਚ ਨਜ਼ਰ ਆਈ ਫਿਲਮ ਦੀ ਪੂਰੀ ਸਟਾਰਕਾਸਟ ਕੋਰਆਲਾ ਮਾਨ ਤੇ ਗੁਰਲੇਜ ਅਖ਼ਤਰ ਦਾ ਨਵਾ ਗਾਣਾ " ਬਰੂਦ ਦਿਲ " ਨੂੰ ਸ਼ਰੋਤਿਆਂ ਵੱਲੋਂ ਕੀਤਾ ਜਾ ਰਿਹਾ ਪਸੰਦ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦੇ ਦਾ ਗੀਤ ‘ਦੁੱਲਾ ਭੱਟੀ’ ਦੁਬਾਰਾ ਰੀਲੀਜ਼ ਹੋਵੇਗਾ 25 ਜਨਵਰੀ ਨੂੰ - ਸੰਗੀਤਕਾਰ ਮਨਜਿੰਦਰ ਤਨੇਜਾ ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼
-
-
-