Tuesday, January 21, 2020
FOLLOW US ON

Entertainment

ਜ਼ੋਰਾ-ਦਾ ਸੈਕਿੰਡ ਚੈਪਟਰ' ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ

January 01, 2020 09:53 PM

ਜ਼ੋਰਾ-ਦਾ ਸੈਕਿੰਡ ਚੈਪਟਰ' ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ
ਬਰਨਾਲਾ ( ਜੱਸਲ) ਐਕਸ਼ਨ ਫਿਲਮਾਂ ਦੇ ਦੌਰ ਵਿੱਚ 'ਜ਼ੋਰਾ ਦਸ ਨੰਬਰੀਆਂ' ਨਾਲ ਇੱਕ ਵੱਖਰੇ ਸਿਨੇਮੇ ਨਾਲ ਦਰਸ਼ਕਾਂ 'ਚ ਵੱਖਰੀ ਥਾਂ ਬਣਾਊਣ ਵਾਲਾ ਦੀਪ ਸਿੱਧੂ ਅੱਜ ਜਾਣਿਆ ਪਛਾਣਿਆ ਨਾਂ ਹੈ। ਨਵਾਂ ਸਾਲ ਦੀਪ ਸਿੱਧੂ ਦੇ ਦਰਸ਼ਕਾਂ ਲਈ ਕਾਫ਼ੀ ਉਤਸ਼ਾਹ ਭਰਿਆ ਹੈ। ਇਸ ਸਾਲ ਉਹ ਆਪਣੇ ਦਰਸ਼ਕਾਂ ਲਈ 'ਜ਼ੋਰਾ ਦਸ ਨੰਬਰੀਆਂ' ਫਿਲਮ ਦਾ ਅਗਲਾ ਭਾਗ ' ਜ਼ੋਰਾ –ਦਾ ਸੈਕਿੰਡ ਚੈਪਟਰ' ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਜ਼ਰ ਬੀਤੇ ਦਿਨੀਂ ਸਿਨੇਮਿਆਂ ਘਰਾਂ 'ਚ ਰਿਲੀਜ਼  ਹੋਇਆ ਹੈ ਜਿਸਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। 6 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਟਰੇਲਰ ਵੀ ਜਲਦ ਹੀ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', ਲਾਉਡ ਰੋਰ ਫ਼ਿਲਮ ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਣ  ਜਾ ਰਹੀ ਇਸ ਫ਼ਿਲਮ 'ਚ ਧਰਮਿੰਦਰ, ਦੀਪ ਸਿੱਧੂ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਤੇ ਸਿੰਘਾਂ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ  ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ।     -ਸੁਰਜੀਤ ਜੱਸਲ

Have something to say? Post your comment

More Entertainment News

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" ‘ਮੇਰੀ ਮਾਂ’ ਟਰੈਕ ਬਣਿਆ ਹਰ ਵਰਗ ਦੀ ਪਸੰਦ – ਲਾਲੀ ਮਸਤ ਫ਼ਿਲਮ 'ਸੁਫ਼ਨਾ' ਦਾ ਨਵਾਂ ਗੀਤ 'ਜਾਨ ਦਿਆਂਗੇ' ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ ਫ਼ਿਲਮ 'ਜ਼ੋਰਾ-ਦਾ ਸੈਂਕਡ ਚੈਪਟਰ' ਦੇ ਦੂਜੇ ਪੋਸਟਰ 'ਚ ਨਜ਼ਰ ਆਈ ਫਿਲਮ ਦੀ ਪੂਰੀ ਸਟਾਰਕਾਸਟ ਕੋਰਆਲਾ ਮਾਨ ਤੇ ਗੁਰਲੇਜ ਅਖ਼ਤਰ ਦਾ ਨਵਾ ਗਾਣਾ " ਬਰੂਦ ਦਿਲ " ਨੂੰ ਸ਼ਰੋਤਿਆਂ ਵੱਲੋਂ ਕੀਤਾ ਜਾ ਰਿਹਾ ਪਸੰਦ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦੇ ਦਾ ਗੀਤ ‘ਦੁੱਲਾ ਭੱਟੀ’ ਦੁਬਾਰਾ ਰੀਲੀਜ਼ ਹੋਵੇਗਾ 25 ਜਨਵਰੀ ਨੂੰ - ਸੰਗੀਤਕਾਰ ਮਨਜਿੰਦਰ ਤਨੇਜਾ ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼
-
-
-