Tuesday, January 21, 2020
FOLLOW US ON

Entertainment

ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ

January 05, 2020 09:12 PM

ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ

ਗਾਇਕ ਦਿਲਜੀਤ ਦੁਸਾਂਝ ਦੇ ਚਰਚਿਤ ਗੀਤ 'ਪਟਿਆਲਾ ਪੈੱਗ' ਦੀ ਖੂਬਸੁਰਤ ਅਦਾਕਾਰਾ ਦਿਲਜੋਤ ਨੇ ਤਿੰਨ ਕੁ ਸਾਲ ਪਹਿਲਾਂ ਗੀਤਕਾਰ-ਗਾਇਕ ਤੋਂ ਅਦਾਕਾਰ ਬਣੇ ਹੈਪੀ ਰਾਏਕੋਟੀ ਦੀ ਫਿਲਮ 'ਟੇਸ਼ਨ' ਨਾਲ ਬਤੌਰ ਨਾਇਕਾ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਭਾਵੇਂ ਕਿ ਇਹ ਫਿਲਮ ਬਹੁਤਾ ਨਾ ਚੱਲੀ ਪਰ ਦਿਲਜੋਤ ਦੇ ਕਿਰਦਾਰ ਦੀ ਚਰਚਾ ਬਹੁਤ ਹੋਈ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਚਰਚਾ ਤੋਂ ਬਾਅਦ ਦਿਲਜੋਤ ਪੰਜਾਬੀ ਪਰਦੇ ਤੋ ਅਲੋਪ ਹੀ ਹੋ ਗਈ। ਹੁਣ ਦਿਲਜੋਤ ਨਵੇਂ ਸਾਲ ੨੦੨੦ ਨਾਲ ਪੰਜਾਬੀ ਸਿਨੇਮੇ ਵੱਲ ਵਾਪਸੀ ਕਰ ਰਹੀ ਹੈ।ਆਗਾਮੀ ੧੭ ਜਨਵਰੀ ਨੂੰ ਉਸਦੀ ਨਵੀਂ  ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਬਤੌਰ ਨਾਇਕਾ ਅਦਾਕਾਰ ਜੌਰਡਨ ਸੰਧੂ ਨਾਲ ਨਜ਼ਰ ਆਵੇਗੀ। ਨਿਰਮਾਤਾ ਅਮਨ ਚੀਮਾ ਦੀ ਇਹ ਫਿਲਮ ਉਸਦੇ ਫਿਲਮੀ ਕੈਰੀਅਰ ਨੂੰ ਮੁੜ ਲੀਹ 'ਤੇ ਲੈ ਕੇ ਆਵੇਗੀ ਕਿਉਂਕਿ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ। ਦਿਲਜੋਤ ਦਾ ਕਿਰਦਾਰ ਇੱਕ ਬਿਜਲੀ ਮਹਿਕਮੇ ਦੀ ਮੁਲਾਜਮ ਕੁੜੀ ਦਾ ਹੈ। ਜੋ ਰੇਡੀਓ 'ਤੇ ਕੰਮ ਕਰਦੇ ਜੌਰਡਨ ਸੰਧੂ ਨੂੰ ਦਿਲੋਂ ਪਿਆਰ ਕਰਦੀ ਹੈ ਦੋਵੇਂ ਆਪਣੇ ਭਵਿੱਖ ਅਤੇ ਪਿਆਰ ਨੂੰ ਸਫ਼ਲ ਬਣਾਉਣ ਦੀ ਸੋਚ ਰੱਖਦੇ ਹਨ। ਜੌਰਡਨ ਸੰਧੂ ਇੱਕ ਰੇਡੀਓ ਸਟੇਸ਼ਨ 'ਤੇ ਆਰ ਜੇ ਹੈ ਤੇ ਵਧੀਆਂ ਗਾਇਕ ਬਣਨਾ ਚਾਹੁੰਦਾ ਹੈ। ਇਸ ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਨੀਟੂ ਪੰਧੇਰ,ਰਾਜ ਧਾਲੀਵਾਲ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਆਪਣੇ ਇਸ ਕਿਰਦਾਰ ਤੋਂ ਦਿਲਜੋਤ ਨੂੰ ਬਹੁਤ ਆਸਾਂ ਹਨ। ਦਿਲਜੋਤ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੇ ਕਿਰਦਾਰਾਂ ਨੂੰ ਹੀ ਤਰਜੀਹ ਦੇਵੇਗੀ।

ਹਰਜਿੰਦਰ ਸਿੰਘ ਜਵੰਦਾ

Have something to say? Post your comment

More Entertainment News

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" ‘ਮੇਰੀ ਮਾਂ’ ਟਰੈਕ ਬਣਿਆ ਹਰ ਵਰਗ ਦੀ ਪਸੰਦ – ਲਾਲੀ ਮਸਤ ਫ਼ਿਲਮ 'ਸੁਫ਼ਨਾ' ਦਾ ਨਵਾਂ ਗੀਤ 'ਜਾਨ ਦਿਆਂਗੇ' ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ ਫ਼ਿਲਮ 'ਜ਼ੋਰਾ-ਦਾ ਸੈਂਕਡ ਚੈਪਟਰ' ਦੇ ਦੂਜੇ ਪੋਸਟਰ 'ਚ ਨਜ਼ਰ ਆਈ ਫਿਲਮ ਦੀ ਪੂਰੀ ਸਟਾਰਕਾਸਟ ਕੋਰਆਲਾ ਮਾਨ ਤੇ ਗੁਰਲੇਜ ਅਖ਼ਤਰ ਦਾ ਨਵਾ ਗਾਣਾ " ਬਰੂਦ ਦਿਲ " ਨੂੰ ਸ਼ਰੋਤਿਆਂ ਵੱਲੋਂ ਕੀਤਾ ਜਾ ਰਿਹਾ ਪਸੰਦ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦੇ ਦਾ ਗੀਤ ‘ਦੁੱਲਾ ਭੱਟੀ’ ਦੁਬਾਰਾ ਰੀਲੀਜ਼ ਹੋਵੇਗਾ 25 ਜਨਵਰੀ ਨੂੰ - ਸੰਗੀਤਕਾਰ ਮਨਜਿੰਦਰ ਤਨੇਜਾ ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼
-
-
-