Tuesday, January 21, 2020
FOLLOW US ON

Poem

ਪੰਜਾਬ ਦੀ ਹਾਲਤ/ਕੰਵਲਜੀਤ ਕੌਰ 'ਬਟਾਲਵੀ'

January 08, 2020 08:33 PM

ਪੰਜਾਬ ਦੀ ਹਾਲਤ/ਕੰਵਲਜੀਤ ਕੌਰ 'ਬਟਾਲਵੀ'


ਕਿੰਝ ਲਿਖਾਂ ਹੁਣ ਮੇਰੇ ਪੰਜਾਬ ਦੀ ਹਾਲਤ,
ਹੋ ਗਈ ਬੜੀ ਮਾੜੀ ਵੇ ਲੋਕੋ !
ਇੱਥੇ ਕੰਮ ਕਰਕੇ ਵੀ ਨਾ ਮਿਲਦੀ,
ਮਜ਼ਦੂਰ ਨੂੰ ਪੂਰੀ ਦਿਹਾੜੀ ਵੇ ਲੋਕੋ !
ਪੁੱਤਰਾਂ ਦੀ ਤਾਂਘ 'ਚ ਮਾਵਾਂ ਜਾਂਦੀਆਂ
ਕੁੱਖ ਵਿੱਚ ਧੀਆਂ ਮਾਰੀ ਵੇ ਲੋਕੋ !
ਕਿਸੇ ਨੇ ਧੀ ਵਿਆਹੀ ਕਰਜ਼ਾ ਲੈ ਕੇ,
ਕਿਸੇ ਨੇ ਦਾਜ ਦੀ ਬਲੀ ਚਾੜੀ ਵੇ ਲੋਕੋ !
ਕੋਈ ਸੁਣਦਾ ਨਹੀਂ ਪੁਕਾਰ ਇਸ ਦੀ,
ਦੱਸੋ ਕੀ ਕਰੇ ਧੀ ਵਿਚਾਰੀ ਵੇ ਲੋਕੋ !
ਮਾਪਿਆਂ ਦੀ ਖ਼ੁਸ਼ੀ ਖ਼ਾਤਿਰ ਧੀ ਜਾਵੇ
ਆਪਣੇ ਸਾਰੇ ਸ਼ੌਂਕ ਮਾਰੀ ਵੇ ਲੋਕੋ !
ਇੱਥੇ ਤਰਸਦੇ ਕਈ, ਘਰ ਵਸਾਉਣ ਨੂੰ,
ਕੋਈ ਵੱਸਿਆ ਘਰ ਜਾਂਦੇ ਉਜਾੜੀ ਵੇ ਲੋਕੋ !
ਕਿਤੇ ਅਮੀਰ, ਹੋਰ ਅਮੀਰ ਹੋਈ ਜਾਂਦੇ,
ਕਿਤੇ ਮਿਲੇ ਨਾ ਸਾਉਣੀ-ਹਾੜੀ ਵੇ ਲੋਕੋ!
ਲੈ ਡਿਗਰੀਆਂ ਵੀ ਰੁਜ਼ਗਾਰ ਨਾ ਮਿਲਦਾ,
ਪੱਲੇ ਰਹਿ ਗਈ ਖੱਜਲ-ਖੁਆਰੀ ਵੇ ਲੋਕੋ !
ਉੱਚੇ ਅਹੁਦੇ ਲੈ ਜਾਂਦੇ ਪੈਸੇ ਵਾਲੇ,
ਗੁਣਵਾਨ ਕਰਦੇ ਸੰਘਰਸ਼ ਉਮਰ ਸਾਰੀ ਵੇ ਲੋਕੋ !
ਵੋਟਾਂ ਵੇਲੇ ਜੋ ਘਰ-ਘਰ ਨੇ ਫਿਰਦੇ ,
ਜਿੱਤਕੇ ਪੁੱਛਣ ਨਾ ਮੰਤਰੀ ਸਰਕਾਰੀ ਵੇ ਲੋਕੋ !
ਕੋਈ ਫ਼ਿਕਰ ਨਾ ਗ਼ਰੀਬ ਦੀ ਢਹਿੰਦੀ ਕੁੱਲੀ ਦਾ,
ਆਪਣੇ ਮਹਿਲ ਹੀ ਜਾਂਦੇ ਉਸਾਰੀ ਵੇ ਲੋਕੋ !
ਕਿਉਂ ਮਤਲਬੀ ਹੋ ਗਏ 'ਬਟਾਲਵੀ' ਲੋਕ,
ਸਮਝ ਆਵੇ ਨਾ ਮੈਨੂੰ ਦੁਨੀਆਦਾਰੀ ਵੇ ਲੋਕੋ !
ਕੰਵਲਜੀਤ ਕੌਰ 'ਬਟਾਲਵੀ'
ਪਿੰਡ ਖਤੀਬ, ਡਾ. ਤੇ ਤਹਿ. ਬਟਾਲਾ, (ਗੁਰਦਾਸਪੁਰ) 8146101668

Have something to say? Post your comment