Poem

ਮੈਂ ਖੜਾ ਹਾਂ ਚਿਰ ਤੋਂ / ਮਹਿੰਦਰ ਸਿੰਘ ਮਾਨ

January 10, 2020 08:19 PM

ਮੈਂ ਖੜਾ ਹਾਂ ਚਿਰ ਤੋਂ / ਮਹਿੰਦਰ ਸਿੰਘ ਮਾਨ                      

ਮੈਂ ਖੜਾ ਹਾਂ ਚਿਰ ਤੋਂ ਤੇਰੇ ਕੋਲ ਪਿਆਰੇ,
ਬੋਲ ਦੇ ਮੂੰਹੋਂ ਦੋ ਮਿੱਠੇ ਬੋਲ ਪਿਆਰੇ।
ਤੂੰ ਬਣਾ ਲੈ ਇਸ ਨੂੰ ਵਧੀਆ ਕੰਮ ਕਰਕੇ,
ਸੁਸਤੀ ਦੇਵੇ ਜ਼ਿੰਦਗੀ ਨੂੰ ਰੋਲ ਪਿਆਰੇ।
ਚੰਗੇ ਦਿਨ ਵੀ ਆਉਣਗੇ ਜੀਵਨ ਤੇਰੇ ਵਿੱਚ,
ਮਾੜੇ ਦਿਨ ਆਇਆਂ ਤੇ ਨਾ ਤੂੰ ਡੋਲ ਪਿਆਰੇ।
ਮਿਹਨਤੀ ਦੇ ਘਰ ਹਮੇਸ਼ਾ ਰਹਿਣ ਖੁਸ਼ੀਆਂ,
ਤੇਰੇ ਘਰ ਕਿਉਂ ਗਮੀਆਂ,ਕਰ ਪੜਚੋਲ ਪਿਆਰੇ।
ਈਸ਼ਵਰ ਵਸਦਾ ਹੈ ਇਨਸਾਨਾਂ ਦੇ ਵਿੱਚ ਹੀ,
ਮੰਦਰਾਂ ਦੇ ਵਿੱਚ ਨਾ ਇਸ ਨੂੰ ਟੋਲ ਪਿਆਰੇ।
ਹੁੰਦੇ ਨੇ ਮਾਤਾ-ਪਿਤਾ ਰੱਬ ਦੇ ਬਰਾਬਰ,
ਰੱਖ ਸਦਾ ਇਹਨਾਂ ਨੂੰ ਆਪਣੇ ਕੋਲ ਪਿਆਰੇ।
ਸ਼ਾਂਤ ਹੋ ਜਾਏਗਾ ਤੇਰੇ ਦਿਲ ਦਾ ਦਰਿਆ,
ਆਪਣੇ ਦੁੱਖ-ਸੁੱਖ ਮੇਰੇ ਨਾ' ਲੈ ਫੋਲ ਪਿਆਰੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)੯੯੧੫੮੦੩੫੫੪

Have something to say? Post your comment