Article

ਮਾਲ ਮਹਿਕਮੇ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੋਈ ਮੇਰੀ ਮਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਈ - ਇਨਸਾਫ਼ ਦੀ ਮੰਗ - ਬਲਵੰਤ ਕੌਰ

January 11, 2020 07:58 PM

ਮਾਲ ਮਹਿਕਮੇ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੋਈ ਮੇਰੀ ਮਾਂ  ਇਸ ਦੁਨੀਆਂ ਤੋਂ ਰੁਖਸਤ ਹੋ ਗਈ - ਇਨਸਾਫ਼ ਦੀ ਮੰਗ -  ਬਲਵੰਤ ਕੌਰ

ਮਾਨਸਾ (ਤਰਸੇਮ ਸਿੰਘ ਫਰੰਡ ) ਮਾਲ ਵਿਭਾਗ ਦੇ ਅਧਿਕਾਰੀਆਂ - ਕਰਮਚਾਰੀਆਂ ਦੇ ਅਸ਼ੀਰਬਾਦ ਸਦਕਾ  ਇੱਕ ਔਰਤ ਨੂੰ ਸਾਰੀ ਉਮਰ ਇਨਸਾਫ਼ ਲਈ ਦਰ ਦਰ ਭਟਕਣਾ ਪਿਆ । ਜਿਸਦੇ ਲਈ ਸਿਵਲ ਦੇ ਅਧਿਕਾਰੀਆਂ ਨੂੰ ਅਨੇਕਾਂ ਵਾਰ ਦਰਖਾਸਤਾਂ ਦਿੱਤੀਆਂ ਤੇ ਇਨਸਾਫ਼ ਨਾਂ ਮਿਲਣ ਤੇ ਜਦੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਉਸਤੋਂ ਬਾਅਦ ਵੀ ਇਨਸਾਫ਼ ਦੀ ਉਡੀਕ ਕਰਦੀ ਕਰਦੀ ਇਸ ਦੁਨੀਆਂ ਨੂੰ ਛੱਡ ਗਈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੀਆਂ ਉਸ ਅਬਲਾ ਔਰਤ ਦੀ ਲੜਕੀ ਬਲਵੰਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਠੂਠਿਆਂ ਵਾਲੀ ਹਾਲ ਆਬਾਦ ਵਾਸੀ ਵਾਰਡ ਨੰਬਰ 7  ਗਲੀ ਨੰਬਰ ਇੱਕ ਨਵੀਂ ਕਚਹਿਰੀ ਰੋੜ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਮਾਤਾ ਗੁਲਾਬ ਕੌਰ ਪਤਨੀ  ਚੰਦੂ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਤਹਿਸੀਲ ਬੁੱਢਲਾਡਾ ਤੇ ਜਿਲਾ ਮਾਨਸਾ ਦੀ ਰਹਿਣ ਵਾਲੀ ਹੈ।ਇਹ ਕਿ ਮੇਰੀ ਮਾਤਾ ਗੁਲਾਬ ਕੌਰ ਪਤਨੀ ਚੰਦੂ ਸਿੰਘ ਦੀ ਮੈਂ ਇੱਕਲੋਤੀ ਵਾਰਿਸ ਹਾਂ ਤੇ ਜਦੋਂ ਮੈਂ  ਬਚਪਨ ਵਿੱਚ ਹੀ ਸੀ ਉਸ ਸਮੇਂ ਹੀ (ਮੇਰੇ ਪਿਤਾ ਚੰਦੂ ਸਿੰਘ )  ਦੀ ਮੌਤ ਹੋ ਗਈ ਸੀ । ਮੇਰੀ ਮਾਤਾ ਨੇ ਗੁਲਾਬ ਕੌਰ ਨੇ ਪਾਲਣ ਪੋਛਣ ਕੀਤਾ ਤੇ ਮੇਰੀ ਸ਼ਾਦੀ ਕਰਨੈਲ ਸਿੰਘ ਵਾਸੀ ਠੂਠਿਆਂ ਵਾਲੀ ਨਾਲ ਕੀਤੀ । ਇਹ ਕਿ ਮੇਰੇ ਪਿਤਾ ਦੇ ਭਰਾ ਚੇਤੂ ਸਿੰਘ ਦੀ ਉਸ ਸਮੇਂ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ 1956 - 57 ਵਿੱਚ ਮੇਰੇ ਪਿਤਾ ਨੂੰ ਬੇਔਲਾਦ ਸਾਬਿਤ ਕਰਕੇ ਕਰਕੇ ਸਾਰੀ ਜਮੀਨ ਦੀ ਮਾਲਕੀ ਆਪਣੇ ਨਾਮ ਤੇ ਕਰਵਾ ਲਈ । ਜਦੋਂ 1961 - 62  ਦੀ ਮੁਰੱਬਾਬੰਦੀ ਹੋਈ ਤਾਂ ਚੱਕਬੰਦੀ ਅਫਸਰ ਨੇ ਆਪਣੀ ਪੜਤਾਲ ਵਿੱਚ  ਚਾਚਾ ਜੰਗ ਸਿੰਘ ਤੋਂ ਸਾਰੀ ਅਸਲੀਅਤ ਨੂੰ ਦੇਖਦਿਆਂ ਮੇਰੀ ਮਾਤਾ ਗੁਲਾਬ ਕੌਰ ਨੂੰ ਮੇਰੇ ਪਿਤਾ ਦੇ ਭਰਾ ਚੇਤੂ ਸਿੰਘ ਪੁੱਤਰ ਵਜ਼ੀਰ ਸਿੰਘ ਦੇ ਬਰਾਬਰ ਅੱਧ ਦੀ ਮਾਲਕ ਮੇਰੀ ਮਾਂ ਨੂੰ ਬਣਾ ਦਿੱਤਾ । ਜਦੋਂ ਕਿ ਮੇਰੇ ਪਿਤਾ ਦੇ ਭਰਾ ਨੇ ਮੇਰੇ ਪਿਤਾ ਨੂੰ ਬੇਔਲਾਦ ਸਾਬਿਤ ਕਰਕੇ ਸਾਰੀ ਜ਼ਮੀਨ ਦਾ ਇੰਤਕਾਲ ਆਪਣੇ ਨਾਮ ਤੇ ਕਰਵਾ ਲਿਆ ਸੀ । ਚੱਕਬੰਦੀ ਅਫਸਰ ਦੀ ਰਿਪੋਰਟ ਨੂੰ ਦੇਖਦਿਆਂ ਮਾਲ ਮਹਿਕਮੇ ਅਧਿਕਾਰੀਆਂ , ਕਰਮਚਾਰੀਆਂ ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਕਰਨੀ ਬਣਦੀ ਸੀ । ਪਰ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਚੱਕਬੰਦੀ ਅਫਸਰ ਦੀ ਰਿਪੋਰਟ ਦੀਆਂ ਧੱਜੀਆਂ ਉਡਾਉਂਦਿਆਂ ਤੇ ਮਾਲ ਮਹਿਕਮੇ ਦੀਆਂ ਖ਼ਾਮੀਆਂ ਨੂੰ ਛੁੱਪਾਉਂਦਿਆਂ ਮੁਰੱਬਾਬੰਦੀ ਨੂੰ ਹੀ ਰੱਦ ਕਰ ਦਿੱਤਾ । ਉਸਤੋਂ ਬਾਅਦ 1972- 73 ਵਿੱਚ ਫਿਰ ਮਾਲ ਮਹਿਕਮੇ ਨੇ  ਇਕੱਲੀ ਮੇਰੀ ਮਾਂ ਗੁਲਾਬ ਕੌਰ ਨੂੰ ਚੇਤੂ ਸਿੰਘ ਪੁੱਤਰ ਵਜ਼ੀਰ ਸਿੰਘ ਨਾਲ ਅੱਧ ਦੀ ਮਾਲਿਕ ਬਣਾ ਦਿੱਤਾ । ਇਸਤੋਂ ਬਾਅਦ ਮਾਲ ਮਹਿਕਮੇ ਨੇ ਇੱਕ ਖੇਵਟ ਵਿਚੋਂ ਮੇਰੀ ਮਾਂ ਗੁਲਾਬ ਕੌਰ ਨੂੰ 11 ਕਨਾਲ਼ ਤੇ ਕੁੱਝ ਮਰਲੇ ਵੰਡ ਕੇ ਦੇ ਦਿੱਤੀ । ਬਾਕੀ ਘਰ ਦੀ ਜਮੀਨ ਇਕੱਲੇ ਚੇਤੂ ਸਿੰਘ ਨੂੰ ਕਿਸੇ ਹੋਰ ਦਾ ਹਵਾਲਾ ਪਾਕੇ  ਗੈਰਮਰੂਸੀ ਕਰਕੇ ਦੇ ਦਿੱਤਾ । ਉਸਤੋਂ ਬਾਅਦ ਫਿਰ ਮਾਲ ਮਹਿਕਮੇ ਦੀ ਮਿਲੀ ਭੁਗਤ ਨਾਲ ਫਿਰਤੋਂ ਇਕੱਲੇ ਚੇਤੂ ਸਿੰਘ ਨੂੰ ਇੰਤਕਾਲ ਨੰਬਰ 5232 - 5238 - 5239 ਰਾਹੀਂ ਦੁਬਾਰਾ ਮਾਲਿਕ ਬਣਾ ਦਿੱਤਾ । ਜੋ ਗੁਲਾਬ ਕੌਰ ਨੂੰ 11 ਕਨਾਲ਼ ਕੁੱਝ ਮਰਲੇ ਜ਼ਮੀਨ ਦਿੱਤੀ ਸੀ । ਉਹ ਵੀ ਉਸਨੂੰ ਇਹ ਕਹਿ ਕੇ ਤਹਿਸੀਲ ਲੇ ਗਏ ਸੀ ਕਿ ਤੈਨੂੰ ਹੋਰ ਜਮੀਨ ਦੇਣੀ ਹੈ ਪਰ ਹੋਰ ਜਮੀਨ ਦੇਣ ਵਜਾਏ ਪਹਿਲਾਂ ਵਾਲੀ ਜਮੀਨ ਦੀ ਵੀ ਸਾਲ 1994 ਵਿੱਚ ਮੇਰੀ ਮਾਂ ਤੋਂ ਇੱਕੋ ਦਿਨ ਧੋਖੇ ਨਾਲ ਤਿੰਨ ਰਜਿਸਟਰੀਆਂ ਕਰਵਾ ਦਿੱਤੀਆਂ ਅਤੇ ਮਾਲ ਮਹਿਕਮੇ ਵਿਚੋਂ ਮੇਰੀ ਮਾਂ ਦੇ ਮਾਲਕੀ ਸਬੂਤ ਖਤਮ ਕਰ ਦਿੱਤੇ । ਇਸ ਤਰ੍ਹਾਂ ਮੇਰੇ ਪਿਤਾ ਦੇ ਭਰਾ ਨੇ ਮੇਰੀ ਮਾਂ ਨਾਲ ਮਾਲ ਮਹਿਕਮੇ ਦੇ ਅਧਿਕਾਰੀਆਂ ਕਰਮਚਾਰੀਆਂ ਧੋਖਾ ਧੜੀ ਕੀਤੀ ਹੈ । ਮੇਰੀ ਨਾਲ ਹੋਈ ਧੋਖਾ ਧੜੀ ਵਾਰੇ ਜਦੋਂ ਮੇਰੀ ਮਾਂ ਇਨਸਾਫ਼ ਲੈਣ ਲਈ ਅਨੇਕਾਂ ਦਰਖਾਸਤਾਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ । ਇਸ ਮਾਮਲੇ ਸਬੰਧੀ ਬਲਵੰਤ ਕੌਰ ਨੇ ਚੀਫ਼ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ , ਡੀ ਜੀ ਪੰਜਾਬ , ਮੁੱਖ ਮੰਤਰੀ ਪੰਜਾਬ , ਚੈਅਰਮੈਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ , ਔਰਤਾਂ ਸੈੱਲ ਪੰਜਾਬ ਚੰਡੀਗੜ ਤੇ ਕੇਂਦਰੀ ਜਾਂਚ ਬਿਊਰੋ ਨਵੀਂ ਦਿੱਲੀ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਨਾਲ ਸਬੰਧਤ 1956-57 ਤੋਂ ਲੇਕਰ ਹੁਣ ਤੱਕ ਦੇ ਸਾਰੇ ਰਿਕਾਰਡ ਨੂੰ ਤਲਬ ਕਰਕੇ ਕਿਸੇ ਨਿਰਪੱਖ ਅਧਿਕਾਰੀ ਕੋਲ਼ੋ ਇਸਦੀ ਜਾਂਚ ਕਰਵਾਕੇ ਮੈਨੂੰ ਇਨਸਾਫ਼ ਦੁਆਇਆ ਜਾਵੇ ।

Have something to say? Post your comment