Friday, September 25, 2020
FOLLOW US ON
BREAKING NEWS
ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬਡੋਨਾਲਡ ਟਰੰਪ ਨੂੰ ਸੰਬੋਧਿਤ ਮਾਰੂ ਜ਼ਹਿਰ ਰੀਕਿਨ ਵਾਲਾ ਪੱਤਰ ਵ੍ਹਾਈਟ ਹਾਉਸ ਆਇਆ, ਜਾਂਚ ਚੱਲ ਰਹੀ ਹੈ ।

Poem

ਲੋਹੜੀ ਦਾ ਤਿਉਹਾਰ /ਪ੍ਰਗਟ ਸਿੰਘ ਮਹਿਤਾ

January 12, 2020 06:44 PM

ਲੋਹੜੀ ਦਾ ਤਿਉਹਾਰ /ਪ੍ਰਗਟ ਸਿੰਘ ਮਹਿਤਾ 


ਲੋਹੜੀ ਦਾ ਤਿਉਹਾਰ ਅੱਜ ਆ ਗਿਆ,
ਇਹ ਸਭ ਦੇ ਹੀ ਮਨ ਨੂੰ ਜੀ ਭਾ ਗਿਆ।
ਰਿਓੜੀ, ਗੱਚਕ ਤੇ ਤਿਲਾਂ ਦਾ ਸੁਮੇਲ ਹੈ,
ਸੁਰ ਸ਼ਬਦ ਸੰਗੀਤਾਂ ਦਾ ਮੇਲ ਹੈ,
ਗੀਤ ਭੰਗੜੇ ਤੇ ਬੋਲੀਆਂ ‘ਚ ਜਾਨ ਹੈ,
ਸੱਭਿਆਚਾਰ ਦੀ ਵੀ ਵੱਖਰੀ ਪਛਾਣ ਹੈ।
ਗੀਤ ਸੁਣ ਸੁਣ ਬੜਾ ਲੋਰ ਆ ਗਿਆ, ਲੋਹੜੀ ਦਾ…….।
ਬੱਚੇ ਘਰ ਘਰ ਲੋਹੜੀ ਮੰਗਣ ਜਾਂਦੇ ਨੇ ,
ਲੋਹੜੀ ਪਾਓ ਸਾਨੂੰ ਗਾ ਕੇ ਸੁਣਾਉਂਦੇ ਨੇ,
ਕੋਈ ਮੂੰਗਫਲੀ ਦੇਵੇ, ਕੋਈ ਰਿਓੜੀਆਂ ਖਵਾਵੇ,
ਕੋਈ ਕਹੇ ਆਜੋ ਸੇਕੋ ਨਾਲੇ ਦਾਣੇ ਪਾ ਜਾਵੇ,
ਰਿਓੜੀ ਖਾਣ ਦਾ ਸੁਆਦ ਅੱਜ ਆ ਗਿਆ, ਲੋਹੜੀ ਦਾ ………।
ਲੋਹੜੀ ਦੀ ਵੀ ਵੱਖਰੀ ਪਛਾਣ ਹੈ, ਮੇਰਾ ਹੁਣ ਬਚਪਨ ਵੱਲ ਧਿਆਨ ਹੈ,
ਮੋਨੂੰ, ਗੱਗੀ ਨੇ ਵੀ ਲੋਹੜੀ ਮਨਾਈ ਸੀ, ਜਿੱਥੇ ਇੱਕ ਪਾਥੀ ਦੀ ਲੜਾਈ ਸੀ,
ਅਸੀਂ ਭੰਨ ਉਹ ਅੱਧੀ ਅੱਧੀ ਪਾਈ ਸੀ, ਮੋਨੂੰ, ਗੱਗੀ, ਬੀਰਬੱਲਾ ਯਾਦ ਆ ਗਿਆ, ਲੋਹੜੀ ਦਾ…….।
ਸਾਰੇ ਬੈਠੋ ਰਲ ਮਿੱਲ, ਹੱਥ ਫੜ੍ਹ ਕੇ ਜੀ ਤਿਲ,
ਹਰ ਕੋਈ ਗਾਉਂਦਾ ਜਾਵੇ, ਤਿਲ ਲੋਹੜੀ ਉੱਤੇ ਪਾਵੇ,
ਬੈਠੋ ਖਾਓ ਜੀ ਖੰਜੂਰ, ਹੋ ਕੇ ਬੈਠੋ ਨਾ ਦੂਰ,
ਹਰ ਬੱਚਾ ਅੱਜ ਖੁਸ਼ੀ ਹੈ ਮਨਾ ਰਿਹਾ, ਲੋਹੜੀ ਦਾ………।
‘ ਪ੍ਰਗਟ ‘ਖੁਸ਼ੀਆਂ ਤੇ ਖੇੜੇ ਦਿੱਤੇ ਰੱਬ ਨੇ,
ਇਹ ਖੁੱਲ੍ਹੇ ਖੁੱਲ੍ਹੇ ਵਿਹੜੇ ਦਿੱਤੇ ਰੱਬ ਨੇ ,
ਮਿੱਠਾ ਮਿੱਠਾ ਸੇਕ ਲੋਹੜੀ ਦਾ ਹੈ ਆਵੇ ਜੀ,
ਸਾਨੂੰ ‘ਵਾਜ਼ਾਂ ਮਾਰ ਮਾਰ ਕੇ ਬੁਲਾਵੇ ਜੀ,
ਤਿਉਹਾਰ ਕਵਿਤਾ ਦੇ ਰੂਪ ਵਿੱਚ ਛਾ ਗਿਆ, ਲੋਹੜੀ ਦਾ……..।

ਪ੍ਰਗਟ ਸਿੰਘ ਮਹਿਤਾ
ਧਰਮਗੜ੍(ਸੰਗਰੂਰ)

Have something to say? Post your comment