Friday, February 21, 2020
FOLLOW US ON

News

ਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ

January 14, 2020 02:47 AM

ਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ

 
ਲੰਡਨ- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਪਵਿੱਤਰ ਗੁਰਬਾਣੀ ਸਮੁੱਚੀ ਮਾਨਵਤਾ ਦੇ ਕਲਿਆਣ ਵਾਸਤੇ ਹੈ,ਜਿਸ ਨੂੰ ਹਰ ਗੁਰਸਿੱਖ ਆਪਣੇ ਪ੍ਰਾਂਣਾਂ ਤੋਂ ਵੱਧ ਪਿਆਰ ਕਰਦਾ ਹੈ  । ਇਸੇ ਤਰਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਰੋਜਾਨਾ ਆਉਣ ਵਾਲਾ ਹੁਕਮਨਾਮਾ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਹੁੰਦਾ ਹੈ । ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਕਿਸੇ ਵੀ ਸੰਸਥਾ ,ਅਦਾਰੇ ਜਾਂ ਵਿਆਕਤੀ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ । ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਗੁਰਬਾਣੀ ਤੇ ਏਕਾਅਧਿਕਾਰ ਦਾ ਦਾਅਵਾ ਕਰਨ ਵਾਲੀ ਪੀæਟੀæਸੀ ਅਤੇ ਜੀæਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਸਖਤ ਨਿਖੇਧੀ ਕੀਤੀ ਗਈ ਹੈ ਜਿਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਤੇ ਆਪਣਾ ਅਧਿਕਾਰ ਜਿਤਾਇਆ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਇਸ ਸਬੰਧੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਹੈ । ਅਜਿਹਾ ਹੋਣਾ  ਪਵਿੱਤਰ ਗੁਰਬਾਣੀ ਘੋਰ ਬੇਅਦਬੀ ਹੈ । ਕਿਸੇ ਅਦਾਰੇ ਵਲੋਂ  ਗੁਰਬਾਣੀ ਨੂੰ  ਆਪਣੀ ਬੌਧਿਕ ਜਾਇਦਾਦ ( ਇਨਟਲੈਕਚੁਅਲ  ਪ੍ਰਾਪਰਟੀ ) ਦਰਸਾਉਣਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ।ਕਿਉਂ ਕਿ ਬੌਧਿਕ ਜਾਇਦਾਦ ਵਿਆਕਤੀਗਤ ਦਿਮਾਗ ਦੀ ਉਪਜ ਹੋਇਆ ਕਰਦੀ ਹੈ ਜਿਸ ਵਿੱਚ ਨਾਟਕ ਦੀ ਕਹਾਣੀ ,ਫਿਲਮ ਦੀ ਕਹਾਣੀ ,ਕਵਿਤਾ ਜਾਂ ਗੀਤ ਹੋ ਸਕਦੇ ਹਨ ਜਦਕਿ ਪਵਿੱਤਰ ਗੁਰਬਾਣੀ ਅਕਾਲ ਪੁਰਖ ਦੀ ਦਰਗਾਹ ਤੋਂ ਆਈ ਹੋਈ ਜੁੱਗੋ ਜੁੱਗੋ ਅਟੱਲ  ਹੈ । ਜਿਸ ਤੋਂ ਸੇਧ ਪ੍ਰਾਪਤ ਕਰਕੇ ਕੋਈ ਵੀ ਇਨਸਾਨ ਆਪਣਾ ਜੀਵਨ ਸਫਲ ਕਰ ਸਕਦਾ ਹੈ । ਗੁਰੂ ਸਾਹਿਬ ਜੀ ਫੁਰਮਾਨ ਹੈ ਕਿ "ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤੁ ਮਿਟਾਈ " ," ਵਾਹੁ ਵਾਹੁ ਬਾਣੀ ਨਿਰੰਕਾਰ ਹੈ " । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸੋਸ਼ਲ ਮੀਡੀਏ ਵੀ ਵਰਤੋਂ ਕਰਨ ਵਾਲੇ ਸਮੂਹ ਭੈਣ ਭਰਾਵਾਂ ਨੂਂ ਸੱਦਾ ਦਿੱਤਾ ਗਿਆ ਕਿ  ਸ੍ਰੀ ਦਰਬਾਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਕੀਰਤਨ ਅਤੇ ਹੁਕਮਨਾਮਾ ਸਾਹਿਬ ਨੂੰ ਵੱਧ ਤੋਂ ਵੱਧ ਪ੍ਰਸਾਰਿਤ ਕਰਕੇ  ਏਕਾਅਧਿਕਾਰ ਦੇ ਦਾਅਵੇਦਾਰ ਅਖੌਤੀ ਅਦਾਰਿਆਂ ਦੀ ਧੱਜੀਆਂ ਉਡਾ ਦਿਉ ।

Have something to say? Post your comment

More News News

ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ प्रजापति ब्रह्म कुमारी ईश्वर विश्वविद्यालय की जंडियाला गुरु की शाखा में केक काटकर और झंडा फहराकर शिवरात्रि का त्यौहार मनाया गया । जंडियाला गुरु कुलजीत सिंह ਪੰਜਾਬੀ ਭਾਸ਼ਾ ਕਿਸੇ ਹੋਰ ਭਾਸ਼ਾ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ। ਬਘੇਲ ਸਿੰਘ ਧਾਲੀਵਾਲ Film Artists expressed their views at the Annual Day celebration of Children Welfare Centre High School ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਗੁਰੂ ਨਾਨਕ ਬਾਣੀ ਚਿੰਤਨ' ਕਾਨਫਰੰਸ ਵਿੱਚ ਬੁਲਾਇਆ ਅਖੌਤੀ ਨਾਸਤਕ ਵਿਦਵਾਨਾਂ ਨੂੰ । ਪੰਜਾਬੀ ਮਾਂ-ਬੋਲੀ ਜਾਗ੍ਰਿਤੀ ਮਾਰਚ ਫਗਵਾੜਾ ਵਿਖੇ 25 ਫਰਵਰੀ ਨੂੰ ਲੇਖਕ, ਪੱਤਰਕਾਰ, ਸਮਾਜਸੇਵੀ ਜੱਥੇਬੰਦੀਆਂ ਅਤੇ ਵਿੱਦਿਆਰਥੀ ਹਿੱਸਾ ਲੈਣਗੇ ਨਵੇਂ ਡਿਪਟੀ ਕਮਿਸ਼ਨਰ ਨੇ ਅਹੁਦਾ ਸੰਭਾਲਿਆ ਪਤਵੰਤੇ ਸੱਜਣਾਂ ਨੇ ਕੀਤਾ ਸਵਾਗਤ Kolkata’s Song Bird’s Tribute to Frida ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ
-
-
-