Tuesday, January 21, 2020
FOLLOW US ON

Poem

ਬੀਤੀਆਂ ਕਹਾਣੀਆਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ

January 14, 2020 01:23 PM
ਸੁਖਚੈਨ ਸਿੰਘ ਠੱਠੀ
ਬੀਤੀਆਂ ਕਹਾਣੀਆਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
 
 
ਜੱਗ ਉੱਤੇ ਆਕੇ ਯਾਰਾਂ ਨਾਲ ਬਹਾਰਾਂ ਮਾਣੀਆਂ
ਛੱਡ ਤੁਰ ਗਿਆ ਯਾਰਾਂ ਤਾਈ ਇੱਕੋ ਝਟਕੇ
ਰੱਬ ਦੀ ਲਿਖੀਆਂ ਢਾਹੀਆਂ ਨਹੀਂ ਜਾਣੀਆਂ
ਆਖਰੇ ਨੂੰ ਰਹਿ ਜਾਣ ਬੀਤੀਆਂ ਕਹਾਣੀਆਂ।
 
ਦੁੱਖਾਂ ਸੁੱਖਾਂ ਵਿੱਚ ਭਾਈ ਜਿੰਦ ਕੱਟ ਲੲੀ
ਚੰਦਰੇ ਜਮਾਨੇ ਕੋਲੋਂ ਦੜ ਵੱਟ ਲਈ
ਝੂਮਦਾ ਰਹੀ ਤੂੰ ਜਿਵੇਂ ਪੱਤੇ ਟਹਾਣੀਆ
ਆਖਰੇ ਨੂੰ ਰਹਿ ਜਾਣ ਬੀਤੀਆਂ ਕਹਾਣੀਆਂ।
 
ਜੱਗ ਵਾਲੇ ਮੇਲੇ ਦੀ ਵੱਖਰੀ ਨੁਹਾਰ ਉਏ
ਰੱਖੀ ਰੂਪ ਆਪਣਾ ਤੂੰ ਸ਼ਿੰਗਾਰ ਉਏ
ਪੜ੍ਹਦਾ ਰਹਿ ਜਸ ਗੁਰੂ ਦਾ ਗਿਆਨੀਆਂ
ਆਖਰੇ ਨੂੰ ਰਹਿ ਜਾਣ ਬੀਤੀਆਂ ਕਹਾਣੀਆਂ।
 
ਹਰ ਕੋਈ ਏਥੇ ਉਮਰ ਹੰਢਾਣ ਆਂਵਦਾ
ਸੁਖਚੈਨ ,ਰੱਬ ਵਾਲੇ ਸੱਦੇ ਮੁੜ ਜਾਵਦਾ
ਲੱਖ ਆ ਤੁਰਗੇ ਰਾਜੇ ਰਾਣੀਆਂ
ਆਖਰੇ ਨੂੰ ਰਹਿ ਜਾਣ ਬੀਤੀਆਂ ਕਹਾਣੀਆਂ।
ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924
 
Have something to say? Post your comment