News

ਮਿਸ ਪੰਜਾਬਣ: ਹਿੰਗ ਲੱਗੇ ਨਾ ਫਟਕੜੀ-ਕਦਰ ਸੁਹੱਪਣ ਦੀ ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਕਰਵਾਏਗੀ 'ਮਿਸ ਪੰਜਾਬਣ ਨਿਊਜ਼ੀਲੈਂਡ' ਸੁੰਦਰਤਾ ਮੁਕਾਬਲਾ

January 14, 2020 05:51 PM

ਮਿਸ ਪੰਜਾਬਣ: ਹਿੰਗ ਲੱਗੇ ਨਾ ਫਟਕੜੀ-ਕਦਰ ਸੁਹੱਪਣ ਦੀ
ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਕਰਵਾਏਗੀ 'ਮਿਸ ਪੰਜਾਬਣ ਨਿਊਜ਼ੀਲੈਂਡ' ਸੁੰਦਰਤਾ ਮੁਕਾਬਲਾ


ਮਿਤੀ: 25 ਅਪ੍ਰੈਲ -ਸਥਾਨ: ਈਵੈਂਟ ਸੈਂਟਰ ਲੋਅਰ ਹੱਟ
ਔਕਲੈਂਡ  14 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਸੁੰਦਰਤਾ ਉਹ ਨਹੀਂ ਹੁੰਦੀ ਜਿਹੜੀ ਸਿਰਫ ਸਰੀਰਕ ਬਣਤਰ ਦੇ ਅਧਾਰਿਤ ਹੋਵੇ, ਸਗੋਂ ਇਹ ਸੀਰਤ ਦੇ ਪੈਮਾਨੇ ਉਤੇ ਵੀ ਖਰੀ ਉਤਰਨੀ ਚਾਹੀਦੀ ਹੈ। ਸੁਹਜਤਾ ਇਕ ਐਸੀ ਸੁੰਦਰਤਾ ਹੈ ਜਿਹੜੀ  ਕਦੇ ਫਿੱਕੀ ਨਹੀਂ ਪੈਂਦੀ। ਸੁੰਦਰਤਾ ਤੁਹਾਨੂੰ ਆਪਣੇ ਵੱਲ ਖਿਚਦੀ ਹੈ ਅਤੇ ਸੁਹਜਤਾ ਵੱਲ ਤੁਸੀਂ ਖਿੱਚੇ ਜਾਂਦੇ ਹੋ। ਕੁਝ ਅਜਿਹੇ ਹੀ ਮਾਪਦੰਡਾਂ ਦੇ ਅਧਾਰਿਤ 1993 ਤੋਂ ਸ. ਜਸਮੇਰ ਸਿੰਘ ਢੱਟ ਹੋਰਾਂ 'ਸੱਭਿਆਚਾਰਕ ਸੱਥ ਪੰਜਾਬ' ਨਾਂਅ ਦੀ ਸੰਸਥਾ ਹੇਠ 'ਮਿਸ ਵਰਲਡ ਪੰਜਾਬਣ ਸੁੰਦਰਤਾ ਮੁਕਾਬਲੇ' ਸ਼ੁਰੂ ਕੀਤੇ ਸਨ ਜੋ ਅੱਜ 17 ਦੇਸ਼ਾਂ ਦੇ ਵਿਚ ਹੁੰਦੇ ਹੋਏ ਤਿੰਨ ਦਹਾਕਿਆਂ ਨੂੰ ਢੁੱਕਣ ਲੱਗੇ ਹਨ। ਨਿਊਜ਼ੀਲੈਂਡ ਦੇ ਵਿਚ ਵੀ ਇਹ ਮੁਕਾਬਲੇ ਹੁੰਦੇ ਰਹੇ ਹਨ ਪਰ ਕੁਝ ਕਾਰਨਾਂ ਕਰਕੇ ਖੜ੍ਹੋਤ ਦੀ ਮਾਰ ਹੇਠ ਵੀ ਆਏ।
ਨਿਊਜ਼ੀਲੈਂਡ ਵਸਦੀਆਂ ਪੰਜਾਬੀ ਮੁਟਿਆਰਾਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਹ ਸੁੰਦਰਤਾ ਮੁਕਬਲਾ ਦੁਬਾਰਾ ਨਿਊਜ਼ੀਲੈਂਡ ਦੀ ਧਰਤੀ ਉਤੇ ਹੋਣ ਜਾ ਰਿਹਾ ਹੈ। 'ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ' ਜੋ ਕਿ ਦੇਸ਼ ਦੀ ਰਾਜਧਾਨੀ ਦੇ ਵਿਚ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਅਤੇ ਪਰਿਵਾਰਕ ਪਸੰਦੀਦਾ ਪੰਜਾਬੀ ਕਲਾਕਾਰਾਂ ਦੇ ਸ਼ੋਅ ਕਰਵਾਉਂਦੀ ਹੈ ਨੇ 'ਮਿਸ ਪੰਜਾਬਣ ਨਿਊਜ਼ੀਲੈਂਡ' ਸੁੰਦਰਤਾ ਮੁਕਾਬਲਾ ਕਰਵਾਉਣ ਦਾ ਬੀੜਾ ਆਪਣੇ ਜਿੰਮੇ ਲਿਆ ਹੈ। ਇਹ ਭਾਵੇਂ ਵਲਿੰਗਟਨ ਸ਼ਹਿਰ ਵਿਖੇ 25 ਅਪ੍ਰੈਲ ਨੂੰ 32 ਈਵੈਂਟ ਸੈਂਟਰ ਲੋਅਰ ਹੱਟ ਵਿਖੇ ਹੋਣ ਜਾ ਰਿਹਾ ਹੈ ਪਰ ਨਿਊਜ਼ੀਲੈਂਡ ਵਸਦੀਆਂ ਪੰਜਾਬੀ ਕੁੜੀਆਂ ਇਸਦੇ ਵਿਚ ਹਿੱਸਾ ਲੈ ਸਕਦੀਆਂ ਹਨ। ਮੁਕਾਬਲੇ ਦਾ ਹਿੱਸਾ ਬਨਣ ਲਈ ਕੁੜੀ ਲਈ ਪੰਜਾਬੀ ਮੂਲ ਦਾ ਹੋਣਾ ਜਰੂਰੀ ਹੈ, ਉਮਰ 18 ਤੋਂ 30 ਸਾਲ ਤੱਕ ਹੋਵੇ, ਤੇ ਕੱਦ ਘੱਟੋ-ਘੱਟ 5 ਫੁੱਟ 4 ਇੰਚ ਹੋਵੇ।  ਵਿਆਹੀਆਂ ਅਤੇ ਅਣ ਵਿਆਹੀਆਂ ਕੁੜੀਆਂ ਇਸ ਵਿਚ ਭਾਗ ਲੈ ਸਕਦੀਆਂ ਹਨ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਮੁਫ਼ਤ ਐਂਟਰੀ ਹੈ, ਕੋਈ ਸਿਖਲਾਈ ਦਾ ਖਰਚਾ ਨਹੀਂ ਹੈ। ਜਿਹੜੀ ਕੁੜੀ ਜਿੱਤੇਗੀ ਉਹ ਇਸੇ ਸਾਲ ਕੈਨੇਡਾ ਦੇ ਵਿਚ 'ਮਿਸ ਵਰਲਡ ਪੰਜਾਬਣ 2020' ਦੇ ਵਿਚ ਭਾਗ ਲੈਣ ਜਾਵੇਗੀ। ਸੋ ਇਸਦਾ ਮਤਲਬ ਹੈ 'ਹਿੰਗ ਨਾ ਫਟਕੜੀ ਰੰਗ ਚੌਖਾ' ਤੇ ਸੁਹੱਪਣ ਦੀ ਕਦਰ ਪੂਰੀ। 

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-