News

ਮਾਲਵਾ ਵਿਰਾਸ਼ਤ ਕਲਾ ਮੰਚ ਬਠਿੰਡਾ ਨੇ ਕਰਵਾਇਆਂ "ਧੀਆਂ ਦੀ ਲੋਹੜੀ " ਪ੍ਰੋਗਰਾਮ

January 14, 2020 05:52 PM

ਮਾਲਵਾ ਵਿਰਾਸ਼ਤ ਕਲਾ ਮੰਚ ਬਠਿੰਡਾ  ਨੇ ਕਰਵਾਇਆਂ "ਧੀਆਂ ਦੀ ਲੋਹੜੀ " ਪ੍ਰੋਗਰਾਮ

ਪ੍ਰੋਗਰਾਮ 'ਚ ਮਾਲਵੇ ਦੇ ਉੱਘੇ  ਗਾਇਕ ਹਰਿੰਦਰ ਸੰਧੂ ਨੇ ਬੰਨੇ ਆਪਣੇ ਗਾਇਕੀ ਦੇ ਰੰਗ

ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਚਾਹੀਦਾ --ਚੇਅਰਮੈਨ ਤੇ ਗਾਇਕ ਰਮਨਦੀਪ ਮੰਗਾ

ਮਾਨਸਾ , 14ਜਨਵਰੀ ( ਬਿਕਰਮ ਸਿੰਘ ਵਿੱਕੀ )-ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਾਲਵਾ ਵਿਰਾਸਤ ਕਲਾ ਮੰਚ (ਰਜਿ:) ਪੰਜਾਬ ਵੱਲੋਂ 'ਧੀਆਂ ਦੀ ਲੋਹੜੀ' ਮਾਡਲ ਟਾਊਨ ਫ਼ੇਸ-1 ਨਜਦੀਕ ਗੁਰਦੁਆਰਾ ਸਾਹਿਬ ਬਠਿੰਡਾ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ।ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਮਨਪ੍ਰੀਤ ਸਿੰਘ ਬਾਦਲ (ਵਿੱਤ ਮੰਤਰੀ ਪੰਜਾਬ),  ਸਹਿਰੀ ਪ੍ਰਧਾਨ ਅਰੁਨ ਵਧਾਵਨ, ਪ੍ਰਧਾਨ ਅਸ਼ੋਕ ਕੁਮਾਰ, ਜਸਟਿਸ ਆਲ ਆਰਗੇਨਾਈਜੇਸ਼ਨ ਪੰਜਾਬ, ਹਰੀ ਓਮ ਠਾਕਰ, ਕੇ.ਕੇ ਅੱਗਰਵਾਲ ਅਤੇ ਰਾਮ ਪ੍ਰਕਾਸ ਜਿੰਦਲ ਵਿਸ਼ੇਸ ਤੌਰ ਤੇ ਪਹੁੰਚੇ। ਲੋਹੜੀ ਬਾਲਣ ਦੀ ਰਸ਼ਮ ਉਘੇ ਗੀਤਕਾਰ ਤੇ ਪ੍ਰਮੋਟਰ ਮੈਡਮ ਰਮਨ ਸੇਖੋਂ ਤੇ  ਗਾਇਕ ਹਰਿੰਦਰ ਸੰਧੂ ਨੇ ਕੀਤੀ। ਉਸ ਤੋਂ ਉਪਰੰਤ ਪੰਜਾਬ ਦੀਆਂ ਬੁਲੰਦ ਅਵਾਜ਼ਾਂ ਜਿਵੇਂ ਕਿ ਗੁਰਤੇਜ ਕਾਬਲ, ਰਮਨਦੀਪ ਮੰਗਾ, ਭਿੰਦਰ ਜੈਤੋਂ ਅਤੇ ਹੋਰ ਵੀ ਕਈ ਗਾਇਕਾਂ ਨੇ ਆਪਣੀ ਹਾਜ਼ਰੀ ਲਗਵਾਉਣਂ ਉਪਰੰਤ ਪੰਜਾਬੀ ਸੰਗੀਤ ਜਗਤ 'ਚ ਆਪਣਾ ਵੱਡਾ ਨਾਮਣਾ ਖੱਟਣ ਵਾਲੇ ਗਾਇਕ ਹਰਿੰਦਰ ਸੰਧੂ ਦੀ ਵਾਰੀ ਆਈ ਜਿੰਨ੍ਹਾਂ ਨੇ ਆਪਣੇ ਗੀਤ 'ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ, ਹਿੱਸਾ ਲੈਕੇ ਪੁੱਤ ਜਦੋਂ ਅੱਡ ਹੋ ਗਿਆ ਚੇਤੇ ਆਈਆਂ ਧੀਆਂ ਕੁੱਖ ਵਿੱਚ ਮਾਰੀਆਂ, ਫ਼ਿਰ ਨੀ ਇਹੋ ਜਿਹੇ ਬੰਦੇ ਫ਼ੋਨ ਚੱਕਦੇ' ਆਦਿ ਗੀਤਾਂ ਤੋਂ ਇਲਾਵਾ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਾ ਦਿੱਤੀ ਅਤੇ ਪੰਡਾਲ 'ਚ ਬੈਠੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਗੀਤਕਾਰ ਅਤੇ ਪ੍ਰਮੋਟਰ ਮੈਡਮ ਰਮਨ ਸੇਖੋਂ ਦਾ ਵਿਸ਼ੇਸ਼ ਸਨਮਾਨ ਤੋਂ ਇਲਾਵਾ ਜਿਸ ਘਰ ਚ 2 ਜਾਂ 3 ਲੜਕੀਆਂ ਹਨ ਨੂੰ ਸਨਮਾਨ ਕੀਤਾ ਗਿਆ। ਸਬੋਧਨ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਸਮੂਹ ਮਾਲਵਾ ਵਿਰਾਸਤ ਕਲਾ ਮੰਚ (ਰਜਿ:) ਪੰਜਾਬ ਦੇ ਸਮੂਹ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹੋਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਵੀ ਮੁੰਡਿਆਂ ਨਾਲੋ ਕਿਸੇ ਵੀ ਖੇਤਰ ਚ ਘੱਟ ਨਹੀਂ ਹਨ ਉਨ੍ਹਾਂ ਨੂੰ ਬਣਦਾ ਮਾਨ ਸਤਿਕਾਰ ਤੇ ਹੱਕ ਦੇਣਾ ਚਾਹੀਦਾ ਹੈ। ਸ. ਮਨਪ੍ਰੀਤ ਬਾਦਲ ਨੇ ਮਾਲਵਾ ਵਿਰਾਸਤ ਕਲਾ ਮੰਚ (ਰਜਿ:) ਪੰਜਾਬ ਨੂੰ 2 ਲੱਖ ਰੂਪੈ ਦੇਣ ਦਾ ਐਲਾਨ ਵੀ ਕੀਤਾ। ਸਮਾਗਮ ਦੀ ਸੁਰੂਆਤ ਮੰਚ ਸੰਚਾਲਿਕ ਸੋਨੂੰ ਜੈਤੋਂ ਤੇ ਮੀਤ ਮਨਤਾਰ ਸਿੰਘ ਤੇ ਸੀਰਾ ਅਟਵਾਲ ਨੇ ਆਪਣੀ ਖੂਬਸੂਰਤ ਸ਼ੇਅਰੋ-ਸ਼ਾਇਰੀ ਅਤੇ ਹਾਸਰਸ ਟੋਟਕਿਆਂ ਨਾਲ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ। ਦੇਰ ਸ਼ਾਮ ਤੱਕ ਚੱਲਿਆਂ ਇਹ ਲੋਹੜੀ ਮੇਲਾ ਆਖ਼ਰ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਅਨੰਦ ਸਿੰਘ ਰਿੰਕੂ, ਵਾਇਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਟੀ, ਸਹਿਰੀ ਪ੍ਰਧਾਨ ਊਧਮ ਸਿੰਘ ਮਾਨ, ਐਂਕਰ, ਸੰਜੀਵ ਕੁਮਾਰ, ਸੈਂਡੀ ਗਿੱਲ, ਦਾਨਵੀਰ ਖਹਿਰਾ, ਕਰਨ, ਵਿਸ਼ਾਲ ਗੋਨੇਆਣਾ, ਸਨੀ ਬਾਵਾ, ਯੂਨੀਅਨ ਦੇ ਚੇਅਰਮੈਨ ਸੋਨੂੰ ਜੈਤੋਂ, ਪ੍ਰਧਾਨ ਸੰਦੀਪ ਕੁਮਾਰ, ਬਿੰਦਰ ਸਡਾਣਾ ਵਾਇਸ ਪ੍ਰਧਾਨ ਪੰਜਾਬ, ਸੋਨੂੰ ਕਾਲਿਆਂ ਵਾਲੀ, ਅਨੰਦ ਰਾਜ, ਜਸਪਾਲ ਢਿੱਲੋਂ, ਬੂਟਾ ਜੈਲਦਾਰ, ਵੀਨੂੰ ਗੋਇਲ ਸਮਾਜ ਸੇਵੀ ਸੰਸਥਾ, ਪ੍ਰਧਾਨ ਹਰਿੰਦਰ ਸਿੰਘ ਖਾਲਸਾ, ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਪਧਾਨ ਪੰਜਾਬ ਕੁਲਦੀਪ ਕੌਰ ਮੋਹਲਾਂ, ਐਮ.ਸੀ ਹਰਿੰਦਰ ਸਿੰਘ ਛਿੰਦਾ,ਪੱਤਰਕਾਰ ਬਿਕਰਮ ਸਿੰਘ ਵਿੱਕੀ, ਕਰਮ ਸੰਧੂ, ਗੁਰਬਾਜ ਗਿੱਲ, ਗੁਲਜਾਰ ਮਦੀਨਾ, ਨਿੰਦਰ ਕੋਟਲੀ,  ਤੋਂ ਇਲਾਵਾ ਬਰਨਾਲਾ, ਰਾਮਾ ਮੰਡੀ, ਝਨੀਰ, ਸਰਦੂਲਗੜ, ਬੁੱਢਲਾਡਾ, ਕਾਲਿਆਂ ਵਾਲੀ ਮੰਡੀ, ਅਬੋਹਰ, ਮਲੋਟ, ਗਿੱਦੜਬਾਹਾ, ਸ਼੍ਰੀ ਮੁੱਕਤਸਰ ਸਾਹਿਬ, ਜੈਤੋਂ, ਫ਼ਰੀਦਕੋਟ, ਮੁੱਦਕੀ, ਸਿਰਸਾ (ਹਰਿਆਣਾ) ਆਦਿ ਸਹਿਰਾਂ 'ਚੋਂ 11 ਮੈਂਬਰੀ ਕਮੇਟੀ ਦੇ ਸਮੂਹ ਅਹੁੱਦੇਦਾਰਾ ਨੇ ਪ੍ਰੋਗਰਾਮ ਤੇ  ਵਿਸ਼ੇਸ ਸਿਰਕਤ ਕੀਤੀ ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-