Wednesday, May 27, 2020
FOLLOW US ON

News

ਦੀਪ ਬੇਨੜਾ ਕਨੇਡਾ ਦੇ ਲਿਖੇ ਤੇ ਸਿੱਧੂ ਹਸਨਪੁਰੀ ਦਾ ਗਾਏ ਗੀਤ ਦਾ ਵੀਡੀਓ ਸ਼ੂਟ ਮੁਕੰਮਲ

January 14, 2020 05:55 PM

ਦੀਪ ਬੇਨੜਾ ਕਨੇਡਾ ਦੇ ਲਿਖੇ ਤੇ ਸਿੱਧੂ ਹਸਨਪੁਰੀ ਦਾ ਗਾਏ ਗੀਤ ਦਾ ਵੀਡੀਓ ਸ਼ੂਟ ਮੁਕੰਮਲ


ਬਠਿੰਡਾ 14 ਜਨਵਰੀ (ਗੁਰਬਾਜ ਗਿੱਲ) -ਪੰਜਾਬੀ ਗੀਤਕਾਰੀ ਖੇਤਰ ਵਿੱਚ ਆਪਣੀ ਸਾਫ-ਸੁਥਰੀ ਤੇ ਸਭਿਅਕ ਲੇਖਣੀ ਨਾਲ, ਜਿੱਥੇ ਪ੍ਰਸਿੱਧ ਗੀਤਕਾਰ ਦੀਪ ਬੇਨੜਾ ਕਨੇਡਾ ਦੀ ਵਿਲੱਖਣ ਪਹਿਚਾਣ ਹੈ, ਉੱਥੇ ਗਾਇਕ ਸਿੱਧੂ ਹਸਨਪੁਰੀ ਵੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦੋਵਾਂ ਦਾ ਸੰਗੀਤ ਜਗਤ ਵਿੱਚ ਬਹੁਤ ਵਧੀਆ ਸਤਿਕਾਰਤ ਨਾਂਅ ਐ। ਜਲਦੀ ਹੀ ਦੀਪ ਬੇਨੜਾ ਕਨੇਡਾ ਤੇ ਸਿੱਧੂ ਹਸਨਪੁਰੀ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਣਗੇ, ਜਿਸ ਦਾ ਵੀਡੀਓ ਗੁਰੀ ਫਿਕਸਲ ਨੇ ਆਪਣੀ ਟੀਮ ਨਾਲ ਮਿੰਟੂ ਜੱਟ (ਭਾਨਾ ਭਗੋੜਾਂ), ਹੈਪੀ (ਜੀਤ ਪੈਚਰਾਂ ਵਾਲਾ), ਅਮਨ ਔਜਲਾਂਫ਼, ਗੁਰਬਾਣੀ, ਪੂਜਾ ਸਿੱਧੂ ਅਤੇ ਜਸ ਧਾਲੀਵਾਲ ਜਿਹੇ ਅਦਾਕਾਰਾਂ ਨੂੰ ਲੈ ਕੇ ਪੁਨੀਤ ਪੁੰਨਾਵਾਲ ਦੀ ਰਹਿਨੁਮਾਈ ਹੇਠ ਜੱਸੀ ਮੈਬਰ ਪੁੰਨਾਵਾਲ, ਹੈਪੀ ਪੁੰਨਾਵਾਲ, ਮਨਦੀਪ ਪੁੰਨਾਵਾਲ, ਸਾਹ ਮਾਨ, ਆਸੂ ਪੁੰਨਾਵਾਲ, ਰਿੰਕੂ ਲਾਈਵ ਜਖੇਪਲ ਤੇ ਰਸਨੂਰ ਖੰਗੂੜਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਪੁੰਨਾਵਾਲ ਅਤੇ ਹੋਰ ਵੀ ਖੂਬਸੂਰਤ ਲੋਕੇਸ਼ਨਾਂ ਤੇ ਇਸ ਟਰੈਕ ਦਾ ਫਿਲਮਾਂਕਣ ਕੀਤਾ। ਇਸ ਨਵੇਂ ਟਰੈਕ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੁਨੀਤ ਪੁੰਨਾਵਾਲ ਨੇ ਆਖਿਆ ਕਿ ਜਿੰਨ੍ਹਾਂ ਵਧੀਆ ਇਸ ਗੀਤ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਦੀਪ ਬੇਨੜਾ ਕਨੇਡਾ ਜੀ ਨੇ ਕਲਮ-ਬੱਧ ਕੀਤਾ ਹੈ, ਓਨਾ ਹੀ ਵਧੀਆ ਗਾਇਕ ਸਿੱਧੂ ਹਸਨਪੁਰੀ ਨੇ ਆਪਣੀ ਬੁਲੰਦ ਅਵਾਜ਼ ਨਾਲ ਇਹਨੂੰ ਨਿਭਾਇਆ ਐ। ਸੰਗੀਤਕਾਰ ਸੁਖਬੀਰ (ਰੈੱਡ ਰੋਕਰਜ਼) ਨੇ ਇਸ ਨੂੰ ਸੰਗੀਤਕ ਧੁੰਨਾਂ 'ਚ ਬਾਖੂਬੀ ਪ੍ਰੋਇਆ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment
 

More News News

INDIAN EMBASSY THE HAGUE, NETHERLANDS TO THE RESCUE OF STRANDED INDIANS AGAIN ਖ਼ਾਲਸਾ ਦਰਬਾਰ ਲਾਹੌਰ ਵੱਲੋਂ ਫ਼ਤਹਿ ਕੀਤੇ ਲਦਾਖ ਦੇ ਵੱਡੇ ਹਿੱਸੇ ਨੂੰ ਚੀਨ ਦੇ ਹਵਾਲੇ ਕਰਨ ਲਈ ਮੋਦੀ ਹਕੂਮਤ ਸਿੱਧੇ ਤੌਰ ਤੇ ਦੋਸ਼ੀ ----- ਕਾਹਨ ਸਿੰਘ ਵਾਲਾ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ। ਗਾਇਕ ਸ਼ੇਰਗਿੱਲ ਨੇਕ ਦੇ ਟਰੈਕ 'ਅਲੀ ਮੌਲਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਕੈਬਨਿਟ ਮੰਤਰੀ ਸੋਨੀ ਨੇ ਚਰਚ ਦੀ ਮੁਰੰਮਤ ਲਈ ਦਿੱਤਾ 1 ਲੱਖ ਰੁਪਏ ਦਾ ਚੈਕ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੀ ਇਕਾਈ ਧਰਮਕੋਟ ਦੇ ਕਾਕਾ ਨੂਰ ਬਣੇ ਪ੍ਰਧਾਨ ਪਿੰਡ ਕੋਟਗੁਰੂ ਦੇ ਗਰੀਬਾਂ ਲਈ ਬਣੀ ਧਰਮਸ਼ਾਲਾ ਉੱਪਰ ਵੱਡਿਆਂ ਵੱਲੋਂ ਡਾਕਾ...? ਸਰਬ ਨੌਜਵਾਨ ਸਭਾ ਵਲੋਂ ਜਾਰੀ ਲੰਗਰ ਦੀ ਸੇਵਾ ਦੇ 56 ਵੇਂ ਦਿਨ ਲੰਗਰ ਦੀ ਸੇਵਾ ਰਹੀ ਜਾਰੀ ਸਰਬੱਤ ਦਾ ਭਲਾ ਟਰੱਸਟ ਵੱਲੋਂ 400 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਗੀਤਕਾਰ ਤੇ ਗਾਇਕ ਪ੍ਰੈੱਟੀ ਭੁੱਲਰ ਨੇ ਪਾਇਆਂ ਸਪੀਡ ਰਿਕਾਰਡਜ਼ , ਐਮੀ ਵਿਰਕ ਤੇ ਗੀਤ 'ਚੰਡੀਗੜ੍ਹ ਦੀਆਂ ਕੁੜੀਆਂ ਅੱਤ ਨੇ' ਤੇ ਕੋਪੀਰਾਇਟ,
-
-
-