Tuesday, January 21, 2020
FOLLOW US ON

Entertainment

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ'

January 14, 2020 05:59 PM

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ'

 ੧੪ ਫਰਵਰੀ ਵੈਲਨਟਾਈਨ ਡੇਅ ਮੌਕੇ ਵਰਲਡਵਾਈਡ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ 'ਪੰਜ ਪਾਣੀ ਫ਼ਿਲਮਸ' ਬੈਨਰ ਦੀ ਪੇਸ਼ਕਸ਼ ਪੰਜਾਬੀ ਫ਼ਿਲਮ 'ਸੁਫਨਾ'  ਦੇ ਖੂਬਸੂਰਤ  ਗੀਤ 'ਕਬੂਲ ਏ' ਹਾਲ ਹੀ 'ਚ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਗਾਇਕਾ ਜੋੜੀ ਹਸਮਤ ਤੇ ਸੁਲਤਾਨਾ ਨੇ ਗਾਇਆ ਹੈ ਅਤੇ ਗੀਤ ਦੇ ਬੋਲ  ਨਾਮੀ ਗੀਤਕਾਰ ਜਾਨੀ ਨੇ ਲਿਖੇ ਹਨ। ਮਸ਼ਹੂਰ ਗਾਇਕ ਤੇ ਸੰਗੀਤਕਾਰ ਬੀ ਪ੍ਰਾਕ ਨੇ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ।ਦੱਸ ਦਈਏ ਕਿ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਸਟਾਰ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਮੁੱਖ ਭੂਮਿਕਾ ਨਿਭਾਉਣਗੇ।ਇਸ ਫ਼ਿਲਮ ਨੂੰ ਨਿਰਮਾਤਾ ਗੁਰਪ੍ਰੀਤ ਸਿੰਘ ਅਤੇ ਨਵਨੀਤ  ਸਿੰਘ  ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਇਹ ਫ਼ਿਲਮ ਇਕ ਰੋਮਾਂਟਿਕ ਕੈਮਿਸਟਰੀ ਵਾਲੀ ਫਿਲਮ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਬਣਕੇ ਰੱਖੇਗੀ ਅਤੇ ਕਹਾਣੀ ਵਿਚ ਟਿਵਿਸਟ ਅਤੇ ਮੋੜ ਇਸ ਨੂੰ ਹੋਰ ਦਿਲਚਸਪ ਬਣਾਉਣਗੇ।
ਹਰਜਿੰਦਰ ਸਿੰਘ

Have something to say? Post your comment

More Entertainment News

ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" ‘ਮੇਰੀ ਮਾਂ’ ਟਰੈਕ ਬਣਿਆ ਹਰ ਵਰਗ ਦੀ ਪਸੰਦ – ਲਾਲੀ ਮਸਤ ਫ਼ਿਲਮ 'ਸੁਫ਼ਨਾ' ਦਾ ਨਵਾਂ ਗੀਤ 'ਜਾਨ ਦਿਆਂਗੇ' ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ ਫ਼ਿਲਮ 'ਜ਼ੋਰਾ-ਦਾ ਸੈਂਕਡ ਚੈਪਟਰ' ਦੇ ਦੂਜੇ ਪੋਸਟਰ 'ਚ ਨਜ਼ਰ ਆਈ ਫਿਲਮ ਦੀ ਪੂਰੀ ਸਟਾਰਕਾਸਟ ਕੋਰਆਲਾ ਮਾਨ ਤੇ ਗੁਰਲੇਜ ਅਖ਼ਤਰ ਦਾ ਨਵਾ ਗਾਣਾ " ਬਰੂਦ ਦਿਲ " ਨੂੰ ਸ਼ਰੋਤਿਆਂ ਵੱਲੋਂ ਕੀਤਾ ਜਾ ਰਿਹਾ ਪਸੰਦ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦੇ ਦਾ ਗੀਤ ‘ਦੁੱਲਾ ਭੱਟੀ’ ਦੁਬਾਰਾ ਰੀਲੀਜ਼ ਹੋਵੇਗਾ 25 ਜਨਵਰੀ ਨੂੰ - ਸੰਗੀਤਕਾਰ ਮਨਜਿੰਦਰ ਤਨੇਜਾ ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼
-
-
-