Thursday, February 20, 2020
FOLLOW US ON

News

ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂ

January 17, 2020 05:35 PM

ਰਾਸ਼ਟਰਪਤੀ ਨੇ ਨਿਰਭਯਾ ਕਾਂਡ ਦੇ ਦੋਸ਼ੀ ਮੁਕੇਸ਼ ਦੀ ਰਹਿਮ ਅਪੀਲ ਖਾਰਜ ਕੀਤੀ
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂ

ਨਵੀਂ ਦਿੱਲੀ 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਨਿਰਭਯਾ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿਚ ਇਕ ਵੱਡੀ ਖ਼ਬਰ ਆਈ ਹੈ ਕਿ ਰਾਸ਼ਟਰਪਤੀ ਵਲੋਂ ਦੋਸ਼ੀ ਮੁਕੇਸ਼ ਵਲੋਂ ਲਗਾਈ ਗਈ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ । ਇਸ ਨਾਲ ਹੁਣ ਦੋਸ਼ੀ ਮੁਕੇਸ਼ ਦੇ ਫਾਂਸੀ ਤੋਂ ਬਚਣ ਦੇ ਸਾਰੇ ਕਾਨੂੰਨੀ ਵਿਕਲਪ ਖ਼ਤਮ ਹੋ ਗਏ ਹਨ । ਹਾਲਾਂਕਿ, ਉਸ ਦੀ ਪਟੀਸ਼ਨ 'ਤੇ ਅੱਜ ਪਟਿਆਲਾ ਹਾਉਸ ਅਦਾਲਤ ਵਿਚ ਫਾਂਸੀ ਤੇ ਰੋਕ ਲਗਾਣ ਵਾਲੀ ਅਪੀਲ ਦੀ ਸੁਣਵਾਈ ਹੈ, ਜਿਸ ਤੋਂ ਬਾਅਦ ਹੀ ਮੁਕੇਸ਼ ਦੀ ਫਾਂਸੀ ਬਾਰੇ ਕੁਝ ਕਿਹਾ ਜਾ ਸਕਦਾ ਹੈ। 7 ਜਨਵਰੀ ਨੂੰ ਪਟਿਆਲਾ ਹਾਉਸ ਅਦਾਲਤ ਨੇ ਦੋਸ਼ੀਆਂ ਖਿਲਾਫ ਮੌਤ ਦਾ ਵਾਰੰਟ ਜਾਰੀ ਕੀਤਾ ਸੀ। ਇਸ ਦੇ ਅਨੁਸਾਰ ਨਿਰਭਯਾ ਦੇ ਚਾਰ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਣੀ ਹੈ।
ਦੱਸ ਦੇਈਏ ਕਿ ਮੁਕੇਸ਼ ਅਤੇ ਵਿਨੈ ਨੇ ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਉਪਚਾਰਕ (ਕਯੂਰੇਟਿਵ) ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ।
ਉਸ ਤੋਂ ਬਾਅਦ ਮੁਕੇਸ਼ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੌਤ ਦੇ ਵਾਰੰਟ 'ਤੇ ਰੋਕ ਲਗਵਾਣ ਲਈ ਅਪੀਲ ਦਿੱਤੀ ਸੀ, ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਕੇ ਹੇਠਲੀ ਅਦਾਲਤ ਅੰਦਰ ਜਾਣ ਦੇ ਆਦੇਸ਼ ਦਿੱਤੇ ਸਨ ।
ਮੁਕੇਸ਼ ਨੇ ਫਿਰ ਮੌਤ ਦੀ ਵਾਰੰਟ 'ਤੇ ਰੋਕ ਲਗਾਉਣ ਲਈ ਪਟਿਆਲਾ ਹਾਉਸ ਅਦਾਲਤ ਅਪੀਲ ਦਾਖਲ ਕੀਤੀ ਸੀ, ਜਿਸ' ਤੇ ਵੀਰਵਾਰ (16 ਜਨਵਰੀ) ਨੂੰ ਸੁਣਵਾਈ ਹੋਈ ਅਤੇ ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਫਾਂਸੀ ਨਾਲ ਸਬੰਧਤ ਜੇਲ੍ਹ ਨਿਯਮਾਂ ਦੀ ਲਿਖਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ । ਤਿਹਾੜ ਜੇਲ੍ਹ ਵਲੋਂ ਅਦਾਲਤ ਅੰਦਰ ਅਜ ਰਿਪੋਰਟ ਪੇਸ਼ ਕੀਤੀ ਜਾਣੀ ਹੈ ਜਿਸ ਨੂੰ ਜੱਜ ਸਾਹਿਬ ਵਲੋਂ ਪੜਨ ਤੋਂ ਬਾਅਦ ਫਾਂਸੀ ਰੋਕਣ ਜਾਂ ਉਸੇ ਤਰੀਕ ਤੇ ਫਾਂਸੀ ਦੇਣੀ ਹੈ, ਦਾ ਆਦੇਸ਼ ਜ਼ਾਰੀ ਹੋਵੇਗਾ ।
ਦੱਸ ਦੇਈਏ ਕਿ ਮੁਕੇਸ਼ ਦੀ ਤਰਸ ਪਟੀਸ਼ਨ ਰਾਸ਼ਟਰਪਤੀ ਕੋਲ ਭੇਜਣ ਦੇ ਨਾਲ ਹੀ ਉਸ ਨੂੰ ਖਾਰਜ ਕਰਨ ਦੀ ਵੀ ਸਿਫ਼ਾਰਸ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸੀ । ਇਸ 'ਤੇ ਅਮਲ ਕਰਦਿਆਂ ਰਾਸ਼ਟਰਪਤੀ ਵੱਲੋਂ ਇਹ ਪਟੀਸ਼ਨ ਖਾਰਜ ਕੀਤੀ ਗਈ ਹੈ । ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਪਟੀਸ਼ਨ ਖਾਰਜ ਕਰਨ ਦੀ ਅਪੀਲ ਕਰਦਿਆਂ ਇਸ ਨੂੰ ਉਪਰਾਜਪਾਲ ਅਨਿਲ ਬੈਜਲ ਕੋਲ ਭੇਜਿਆ ਗਿਆ ਸੀ ।
ਬੀਤੇ ਦਿਨੀਂ ਦੋਸ਼ੀ ਮੁਕੇਸ਼ ਸਿੰਘ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਕੋਲ ਤਰਸ ਪਟੀਸ਼ਨ ਦਿੱਤੀ ਸੀ । ਇਹ ਪਟੀਸ਼ਨ ਰਾਸ਼ਟਰਪਤੀ ਕੋਲ ਤਿਹਾੜ ਪ੍ਰਸ਼ਾਸਨ ਜ਼ਰੀਏ ਦਿੱਲੀ ਸਰਕਾਰ, ਫਿਰ ਉਪ ਰਾਜਪਾਲ ਤੇ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹੁੰਦੇ ਹੋਏ ਰਾਸ਼ਟਰਪਤੀ ਕੋਲ ਪੁੱਜੀ ਸੀ।

ਨਿਰਭਯਾ ਦੀ ਮਾਂ ਅਾਸ਼ਾ ਦੇਵੀ ਦੀ ਅਪੀਲ:
ਨਿਰਭਆ ਸਮੂਹਿਕ ਜਬਰ ਜਨਾਹ ਦੇ ਕੇਸ ਵਿਚ ਫਾਂਸੀ ਦੀ ਤਰੀਕ ਤੈਅ ਹੋਣ ਦੇ ਬਾਵਜੂਦ ਦੋਸ਼ੀਆਂ ਦੀ ਮੌਤ ਅਤੇ ਨਿਯਮਾਂ ਕਾਰਨ ਦੋਸ਼ੀਆਂ ਨੂੰ ਫਾਂਸੀ ਦੇਰੀ ਨਾਲ ਲਟਕਾਂਦੀ ਨਜ਼ਰੀ ਪੈ ਰਹੀ ਹੈ । ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਮੈਂ ਇੰਨੇ ਸਾਲਾਂ ਤੋਂ ਰਾਜਨੀਤੀ 'ਤੇ ਕਦੇ ਗੱਲ ਨਹੀਂ ਕੀਤੀ, ਪਰ ਅੱਜ ਮੈਂ ਕਹਿੰਦੀ ਹਾਂ ਕਿ ਮੇਰੀ ਧੀ ਦੀ ਮੌਤ' ਤੇ ਜਿਸ ਤਰ੍ਹਾਂ ਰਾਜਨੀਤੀ ਹੋ ਰਹੀ ਹੈ ਉਹ ਠੀਕ ਨਹੀਂ ਹੈ ।
ਉਨ੍ਹਾਂ ਕਿਹਾ ਕਿ ਹੁਣ ਮੈਨੂੰ ਇਹ ਕਹਿਣਾ ਪਵੇਗਾ ਕਿ ਜਦੋਂ ਇਹ ਘਟਨਾ ਸਾਲ 2012 ਵਿਚ ਵਾਪਰੀ ਸੀ, ਤਾਂ ਇਨ੍ਹਾਂ ਲੋਕਾਂ ਨੇ ਹੱਥਾਂ ਵਿਚ ਤਿਰੰਗਾ ਫੜ ਲਿਆ ਸੀ ਅਤੇ ਕਾਲੇ ਬਿੱਲੇ ਬੰਨੇ ਸਨ, ਕਾਫ਼ੀ ਰੈਲੀਆਂ ਕੀਤੀਆਂ ਸਨ, ਬਹੁਤ ਸਾਰੀ ਨਾਅਰੇਬਾਜ਼ੀ ਕੀਤੀ ਗਈ ਸੀ। ਪਰ ਅੱਜ ਇਹੋ ਲੋਕ ਉਸ ਲੜਕੀ ਦੀ ਮੌਤ ਨਾਲ ਖੇਡ ਰਹੇ ਹਨ । ਆਸ਼ਾ ਦੇਵੀ ਨੇ ਅੱਗੇ ਕਿਹਾ, ਇਸ ਲਈ ਹੁਣ ਮੈਨੂੰ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਫਾਇਦੇ ਲਈ ਦੋਸ਼ੀਆਂ ਦੀ ਫਾਂਸੀ ਨੂੰ ਰੁਕਵਾਇਆ ਹੈ ਤੇ ਇਸ ਨਾਲ ਸਾਨੂੰ ਪਿਆਦਾ ਬਣਾ ਦਿੱਤਾ ਗਿਆ ਹੈ ਜਿਸ ਨਾਲ ਮੈਂ ਇਨ੍ਹਾਂ ਦੋਵਾਂ ਵਿਚਕਾਰ ਮੈਂ ਫਸੀ ਹੋਈ ਹਾਂ ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਹੱਥ ਜੋੜ ਕੇ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਲੜਕੀ ਦੀ ਮੌਤ ਨਾਲ ਮਜ਼ਾਕ ਨਾ ਕਰੋ, ਉਨ੍ਹਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿਓ ਅਤੇ ਦੇਸ਼ ਨੂੰ ਦਿਖਾਓ ਕਿ ਅਸੀਂ ਦੇਸ਼ ਦੇ ਰੱਖਿਅਕ ਹਾਂ ਅਤੇ ਔਰਤਾਂ ਦੀ ਸੁਰਖਿਆ ਕਰਣ ਵਾਲੇ ਹਾਂ ।

Have something to say? Post your comment

More News News

ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੇਵਾ-ਮੁਕਤ ਹੋਏ ਸਕੂਲ ਮੁਖੀ ਅਤੇ ਅਧਿਆਪਕ ਸਨਮਾਨਿਤ Due to the non-payment of electricity bills by Powercom in village Dharar, the disconnection case took a new turn, ਮਾਨਸਾ ਤੋਂ ਬਰਨਾਲਾ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਥਾਂ_ਥਾਂ ਤੋਂ ਟੁੱਟੀ ਕਿਸੇ ਸਮੇਂ ਵੀ ਭਿਆਨਿਕ ਸੜਕੀ ਹਾਦਸਾ ਹੋਣ ਦੀ ਸੰਭਾਵਨਾ ਨਸ਼ੀਲੀਆਂ ਗੋਲੀਆਂ , 200 ਗ੍ਰਾਮ ਭੰਗ 37 ਬੋਤਲਾਂ ਸ਼ਰਾਬ ਤੇ ਮੋਟਰਸਾਈਕਲ ਸਮੇਤ ਕਾਬੂ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਕਾਰੀ ਹਾਈ ਸਕੂਲ ਬਨਵਾਲਾ ਅਣੂਕਾ ਵਿਖੇ ਲਗਾਏ ਆਰ ਓ ਸਿਸਟਮ ਦਾ ਉਦਘਾਟਨ India's First Coronary Shockwave Lithotripsy was performed at Fortis Escorts Institute भारत में पहली बार हुआ कोरोनरी शॉकवेव लीथोट्रिप्सी ट्रीटमेंट का इस्तेमाल ਲੌਂਗੋਵਾਲ ਸਕੂਲ ਵੈਨ ਹਾਦਸਾ ਪੀੜਿਤ ਪਰਿਵਾਰਾਂ ਦੀ ਮਦਦ ਲਈ ਪ੍ਰਵਾਸੀ ਪੰਜਾਬੀ ਆਏ ਅੱਗੇ
-
-
-