Thursday, February 20, 2020
FOLLOW US ON

Article

ਬੇੜਾ ਬਹਿ ਜਾਵੇ ਇਨਾਂ ਠੇਕੇਦਾਰਾਂ ਦਾ

January 17, 2020 08:22 PM

ਬੇੜਾ ਬਹਿ ਜਾਵੇ ਇਨਾਂ ਠੇਕੇਦਾਰਾਂ ਦਾ

ਕਿਸੇ ਨੂੰ ਗੁੱਸਾ ਲੱਗੇ ਗਿਲਾ ਲੱਗੇ ਅਸੀਂ ਤਾਂ ਭਾਈ ਸੱਚ ਨੂੰ ਸੱਚ ਕਹਿਣਾ ਹੀ ਹੈ ਅੱਜ ਵੀ ਅਸੀਂ ਇਕ ਬਹੁਤ ਹੀ ਡੂੰਘੀ ਸੱਚਾਈ ਲੈ ਕੇ ਹਾਜ਼ਰ ਹੋਏ ਆਂ। ਕਹਿੰਦੇ ਕਿੰਨੇ ਬਾਬੇ ਹੋ ਗਏ ਲੋਕਾਂ ਦੇ, ਕੋਈ ਧਾਗਾ ਦੇਈ ਜਾਂਦਾ ਤੇ ਕੋਈ ਤਵੀਤ ਹੁਣ ਤਾਂ ਭਾਈ ਸਾਡੇ ਕੁਝ ਕੁ ਪਾਠੀਆਂ ਨੇ ਵੀ ਅਖੰਡ ਪਾਠਾਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਘਟਦੇ ਦੇਖਦਿਆਂ ਧਾਗੇ ਤਵੀਤ ਦੇਣ ਦਾ ਕੰਮ ਸ਼ੁਰੂ ਕਰ ਲਿਆ ਹੈ। ਕਰਨ ਵੀ ਕਿਉਂ ਨਾ ਅੰਧ ਵਿਸ਼ਵਾਸੀ ਜੋ ਲੋਕ ਬਥੇਰੇ ਨੇ ਜਿਨਾਂ ਦੇ ਸਿਰ ਤੇ ਇਨਾਂ ਦਾ ਤੋਰੀ ਫੁਲਕਾ ਚੱਲੀ ਜਾਂਦੈ ਇਹੋ ਜਿਹੇ ਹੀ ਇੱਕ ਟਕਸਾਲੀ ਬਾਬੇ ਦੀ ਕਥਾ ਅਸੀਂ ਅੱਜ ਲੈ ਕੇ ਹਾਜ਼ਰ ਹੋਏ ਹਾਂ ਜਿਸ ਤੋਂ ਲੋਕ ਇੰਨਾ ਡਰਦੇ ਹਨ ਕਿ ਬਾਬਾ ਜੀ ਪਤਾ ਨਹੀਂ ਸਾਡੇ ਘਰ ਦੇ ਭਾਗ ਹੀ ਉਲਟੇ ਨਾ ਕਰ ਦੇਣ ਜਾਂ ਪੰਜਾਬ ਦਾ ਪਟਿਆਲਾ ਜ਼ਿਲ•ਾ ਵੀ ਇਨ•ਾਂ ਲੋਟੂ ਬਾਬਿਆਂ ਦੀ ਗ੍ਰਿਫਤ 'ਚ ਆ ਚੁੱਕਾ ਹੈ ਪਟਿਆਲੇ ਤੋਂ ਜੇਕਰ ਜਾਈਏ ਤਾਂ ਵਾਇਆ ਬਹਾਦਰਗੜ ਹੁੰਦੇ ਹੋਏ ਘਨੌਰ ਤੋਂ ਮਹਿਜ 10-12 ਕਿਲੋਮੀਟਰ ਪਿੱਪਲਮੰਗੋਲੀ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਰਾਏਪੁਰ ਵਿੱਚ ਵੀ ਇਹ ਕਾਰੋਬਾਰ ਵਧੇਰੇ ਪ੍ਰਫੁੱਲਤ ਹੋ ਰਿਹਾ ਹੈ। ਪਹਿਲਾਂ ਆਪਾਂ ਬਾਬਾ ਜੀ ਦੇ ਜੀਵਨ ਤੇ ਕੁਝ ਝਾਤ ਮਾਰ ਲਈਏ ਜੋ ਬਹੁਤ ਜ਼ਰੂਰੀ ਹੈ। ਹਰਮੀਤ ਸਿੰਘ ਬਾਬਾ ਜੀ ਪਿੰਡ ਹਰਪਾਲਪੁਰ ਤੋਂ ਜਿਨਾਂ ਨੇ ਗੁਰਬਾਣੀ ਦੀ ਸੇਧ ਲਈ ਤੇ ਕੁਝ ਉਮਰ ਬੀਤ ਜਾਣ ਤੇ ਆਪਣੇ ਪਿੰਡ ਰਾਏਪੁਰ ਆ ਗਏ, ਪਹਿਲਾਂ ਗੁਰੂ ਘਰ ਵਿਚ ਪਾਠ ਨਿਤਨੇਮ ਦੀ ਸੇਵਾ ਨਿਭਾਈ। ਚਲਦੇ ਚਲਦੇ ਸੇਵਾ ਨਿਭਾਉਂਦੇ ਉਨਾ ਦਾ ਵਿਆਹ ਹੋ ਗਿਆ, ਫੇਰ ਇਕ ਲੜਕੀ ਨੇ ਉਨਾਂ ਦੀ ਘਰਵਾਲੀ ਦੇ ਗਰਭ ਵਿੱੋਚ ਆਪਣਾ ਨਿਵਾਸ ਕੀਤਾ। ਜਦੋਂ ਉਨਾਂ ਨੂੰ ਲੱਗਿਆ ਕਿ ਹੈਂ ਲੜਕੀ ਹੋਵੇਗੀ ਤਾਂ ਉਨਾਂ ਨੇ ਗਰਭਪਾਤ ਕਰਵਾਉਣ ਵਿੱਚ ਦੇਰ ਨਹੀਂ ਲਗਾਈ। ਫੇਰ ਉਨਾਂ ਨੇ ਘਰ ਇਕ ਹੋਰ ਲੜਕੀ ਪੈਦਾ ਹੋਈ ਇਸ ਤਰਾਂ ਚਲਦੇ ਚਲਦੇ ਦੋ ਲੜਕੀਆਂ ਤੇ ਬਹੁਤ ਦੇਰ ਬਾਅਦ ਵਿਚ ਇਕ ਲੜਕਾ ਪੈਦਾ ਹੋਇਆ।
ਫੇਰ ਉਨਾਂ ਨੂੰ ਲੱਗਿਆ ਕਿ ਨਿਤਨੇਮ ਜਾਂ ਪਾਠ ਕਰਨ ਨਾਲ ਤਾਂ ਕੁਝ ਨਹੀਂ ਬਣਦਾ ਫੇਰ ਉਨਾਂ ਨੇ ਧਾਗੇ ਤਵੀਤ ਕਰਨ ਦੀ ਸਿੱਖਿਆ ਰਾਜਪੁਰੇ ਕੋਲ ਪੈਂਦੇ ਉਕਸੀ ਪਿੰਡ ਤੋਂ ਲਈ। ਅੱਜ ਭੋਲੀ ਭਾਲ ਜਨਤਾ ਉਨਾਂ ਦੇ ਇੰਨੀ ਮਗਰ ਲੱਗੀ ਹੋਈ ਹੈ ਕਿ ਪੂਰਨਮਾਸੀ ਹੋਵੇ ਜਾਂ ਸੰਗਰਾਂਦ ਜਾਂ ਕੋਈ ਐਤਵਾਰ ਦਾ ਦਿਨ ਬਸ ਬਾਬਾ ਜੀ ਦੇ ਬਾਰੇ ਨਿਆਰੇ ਹੁੰਦੇ ਰਹਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਲੋਟੂ ਬਾਬਾ ਜੀ ਕੋਲ ਦੋ ਕਿਲੇ ਜ਼ਮੀਨ ਹੈ। ਹੋਰ ਕੋਈ ਦੂਜਾ ਕਾਰੋਬਾਰ ਜਾਂ ਨੌਕਰੀ ਨਹੀਂ ਕਰਦੇ ਪਰ ਘਰ ਸਵੀਫਟ ਕਾਰ ਪੀ ਬੀ 11 ਸੀ ਬੀ 6752 ਖੜੀ ਹੈ ਤੇ ਹੋਰ ਵੀ ਵਧੇਰੇ ਸੁੱਖ ਸਾਧਨ ਤੇ ਆਲੀਸ਼ਾਨ ਕੋਠੀ ਤੇ ਵੱਡਾ ਬੈਂਕ ਬੈਲੇਂਸ ਹੈ। ਸਾਡੀ ਅੰਧ ਵਿਸ਼ਵਾਸੀ ਜਨਤਾ ਨੇ ਆਪਣਾ ਧਨ ਲੁਟਾ ਕੇ ਅੱਜ ਉਨਾਂ ਨੂੰ ਸਟਾਰ ਬਣਾ ਦਿੱਤਾ ਹੈ। ਇਥੇ ਹੀ ਬਸ ਨਹੀਂ ਜਦੋਂ ਕੋਈ ਦੁਖੀ ਉਨਾਂ ਕੋਲ ਆਉਂਦਾ ਹੈ ਤਾਂ ਉਸ ਤੋਂ 25-30 ਹਜ਼ਾਰ ਰੁਪਏ
ਅਖੰਡ ਪਾਠ ਦੇ ਨਾਂ ਤੇ ਵਸੂਲੇ ਜਾਂਦੇ ਹਨ, ਜਿਨਾਂ ਵਿੱਚੋਂ ਨਾਮਾਤਰ ਅਖੰਡ ਪਾਠ ਦੀ ਸੇਵਾ ਲਈ ਖਰਚੇ ਜਾਂਦੇ ਹਨ ਬਾਕੀ ਲੋਟੂ ਬਾਬਾ ਜੀ ਦੇ ਖਜ਼ਾਨੇ ਵਿੱਚ ਜਾਂਦੇ ਹਨ। ਜਾਂਚ ਕਰਨ ਤੇ ਪਤਾ ਲੱਗਿਆ ਕਿ ਲੋਟੂ ਬਾਬਾ ਜੀ ਨੇ ਪਿੰਡ ਵਿਚ ਅਖੰਡ ਪਾਠ ਸਾਹਿਬ ਕਰਵਾਇਆ ਸੀ ਜਿਸ ਵਿੱਚ ਕੈਮਰੇ ਲੱਗੇ ਹੋਣ ਕਾਰਨ ਪਾਠੀ ਸਿੰਘ ਇਕ ਘੰਟੇ ਵਿੱਚ 80 ਅੰਗ ਪਾਰ ਕਰ ਗਿਆ। ਜਿਸ ਦੀ ਪਿੰਡ ਵਿਚ ਬਹੁਤ ਚਰਚਾ ਹੋਈ ਪਰੰਤੂ ਪਿੰਡ ਵਾਲੇ ਵੀ ਉਸਤੋਂ ਡਰਦੇ ਹਨ ਕਿ ਕੁਝ ਸਾਨੂੰ ਜਾਂ ਸਾਡੇ ਘਰ ਨੂੰ ਕਰਵਾ ਨਾ ਦਵੇ। ਸਾਡੇ ਇਕ ਭਰੋਸੇਯੋਗ ਪਿੰਡ ਦੇ ਮੋਹਤਬਰ ਵਿਅਕਤੀ ਨੇ ਦੱਸਿਆ ਕਿ ਪਿੱਛੇ ਜਿਹੇ ਗੁਰਦੁਆਰਾ ਸਾਹਿਬ ਦੇ ਗੁੰਬਦ ਦੀ ਸੇਵਾ ਕਰਵਾਈ ਗਈ, ਜਿਸ ਦੇ ਚਲਦੇ ਲੋਟੂ ਬਾਬਾ ਜੀ ਦੇ ਚੇਲਿਆਂ ਨੇ ਵੱਧ ਚੜ ਕੇ ਆਪਣਾ ਹਿੱਸਾ ਬਾਬਾ ਜੀ ਨੂੰ ਸੇਵਾ ਲਈ ਦਿੱਤਾ ਪਰ ਬਾਬਾ ਜੀ ਨੇ ਸਾਰਾ ਪੈਸਾ ਆਪਣੇ ਖਾਤੇ ਜਮਾਂ ਕਰਵਾਇਆ ਗੁਰੂ ਘਰ ਨੂੰ ਕੁਝ ਵੀ ਨਹੀਂ ਦਿੱਤਾ। ਭੋਲਿਓ ਲੋਕੋ ਇਕ ਸੱਚੇ ਗੁਰੂ ਨੂੰ ਛੱਡ ਕੇ ਤੁਸੀਂ ਦੇਹਧਾਰੀ ਪਾਖੰਡੀ ਦੇ ਮਗਰ ਲੱਗੋਗੇ ਤਾਂ ਕਦੇ ਸੁੱਖ ਪਾਓਗੇ ਕਦੇ ਵੀ ਨਹੀਂ।

Have something to say? Post your comment