Monday, February 24, 2020
FOLLOW US ON

Article

ਅਵਾਰਾ ਪਸ਼ੂ/:ਨਰਮਿੰਦਰ ਸਿੰਘ

January 20, 2020 10:04 PM
ਅਵਾਰਾ ਪਸ਼ੂ/:ਨਰਮਿੰਦਰ ਸਿੰਘ
ਅਵਾਰਾ ਪਸ਼ੂ ਅੱਜ ਦੇ ਸਮੇਂ 'ਚ ਲੋਕਾਂ ਲਈ ਮੁੱਖ ਰੂਪ 'ਚ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਇਹ ਗਲੀਆਂ- ਸੜਕਾਂ 'ਤੇ ਆਮ ਵੇਖਣ ਨੂੰ ਮਿਲਦੇ ਹਨ। ਬਹੁਤ ਸਾਰੀਆਂ ਦੁਰਘਟਨਾਵਾਂ ਦੀ ਮੁੱਖ ਵਜ੍ਹਾ ਅੱਜ-ਕੱਲ੍ਹ ਇਹ ਅਵਾਰਾ ਪਸ਼ੂ ਹੀ ਬਣ ਰਹੇ ਹਨ। ਗਊਸ਼ਾਲਾਵਾਂ ਹੋਣ ਦੇ ਬਾਵਜ਼ੂਦ ਵੀ ਉਹਨਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ। ਖੇਤਾਂ ਵਿੱਚ ਕਿਸਾਨਾਂ ਦੀਆਂ ਮਿਹਨਤਾਂ ਨੂੰ ਬਰਬਾਦ ਕਰਦੇ ਹੋਏ ਅਸੀਂ ਇਹਨਾਂ ਨੂੰ ਆਮ ਵੇਖ ਸਕਦੇ ਹਾਂ। ਪਸ਼ੂ ਛੱਡਣ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।  ਪੁਰਾਣੇ ਜਮਾਨੇ 'ਚ ਜਿੱਥੇ ਲੋਕ ਗਊਆਂ ਦੀ ਪੂਜਾ ਕਰਦੇ ਸਨ ਉੱਥੇ ਅੱਜ-ਕੱਲ੍ਹ ਕਈ ਲੋਕ ਇਹਨਾਂ ਬੇਜ਼ੁਬਾਨਾਂ ਨੂੰ ਸੜਕ 'ਤੇ ਭਟਕਣ ਲਈ ਖੁੱਲ੍ਹੇ ਛੱਡ ਦਿੰਦੇ ਹਨ। ਜੇਕਰ ਇਸ ਦਾ ਕੋਈ ਛੇਤੀ ਹੱਲ ਨਾ ਕੀਤਾ ਗਿਆ ਤਾਂ ਇਹ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲਵੇਗੀ ਅਤੇ ਇਸ ਨਾਲ ਨਜਿੱਠਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਨਾਮ:ਨਰਮਿੰਦਰ ਸਿੰਘ
ਜਮਾਤ :ਨੌਵੀਂ
ਸਰਵਹਿੱਤਕਾਰੀ ਵਿਦਿਆ ਮੰਦਿਰ ਰਾਮਪੁਰਾ ਫੂਲ
 
Have something to say? Post your comment