Saturday, September 26, 2020
FOLLOW US ON
BREAKING NEWS
ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬਡੋਨਾਲਡ ਟਰੰਪ ਨੂੰ ਸੰਬੋਧਿਤ ਮਾਰੂ ਜ਼ਹਿਰ ਰੀਕਿਨ ਵਾਲਾ ਪੱਤਰ ਵ੍ਹਾਈਟ ਹਾਉਸ ਆਇਆ, ਜਾਂਚ ਚੱਲ ਰਹੀ ਹੈ ।

Article

ਵਿਚਾਰਨਯੋਗ ਗੱਲਾਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

January 20, 2020 10:11 PM
ਵਿਚਾਰਨਯੋਗ ਗੱਲਾਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
1) ਜਦੋਂ ਕਾਨੂੰਨ ਦੀ ਦੁਰਵਰਤੋਂ ਵਧੇਰੇ ਹੋਣ ਲੱਗ ਜਾਏ ਅਤੇ ਉਸ ਦਾ ਅਸਰ ਸਮਾਜ ਤੇ ਮਾੜਾ ਪੈਣ ਲੱਗ ਜਾਵੇ ਤਾਂ ਕਾਨੂੰਨ ਨੂੰ ਸੋਧਣਾ ਅਤੇ ਬਦਲਣਾ ਬਹੁਤ ਜ਼ਰੂਰੀ ਹੈ।
2) ਜੇਕਰ ਸਰਕਾਰ ਅਤੇ ਪ੍ਰਸ਼ਾਸਨ ਜਾਗਦਾ ਹੋਵੇ ਤਾਂ ਮੁਲਜ਼ਮ ਬਹੁਤੀ ਦੇਰ ਜਾਗਦੇ ਨਹੀਂ ਰਹਿ ਸਕਦੇ।
3) ਨੂੰਹ ਹੀ ਸਿਰਫ਼ ਔਰਤ ਨਹੀਂ ਹੁੰਦੀ। ਮਾਂ,ਭੈਣ,ਭਾਬੀ,ਚਾਚੀ,ਭੂਆ,ਮਾਸੀ ਅਤੇ ਮਾਮੀ ਵੀ ਔਰਤਾਂ ਹਨ, ਕਾਨੂੰਨ ਦੇ ਰਾਖੇ ਇਹ ਕਿਧਰੇ ਭੁੱਲ ਜਾਂਦੇ ਹਨ।

4) ਜਿਹੜੇ ਮਾਪੇ ਬਿਰਧ ਆਸ਼ਰਮ ਵਿੱਚ ਹਨ, ਉਨ੍ਹਾਂ ਦੀ ਜਾਇਦਾਦ ਦੀ ਕਮਾਈ ਉਨ੍ਹਾਂ ਨੂੰ ਉਦੋਂ ਤੱਕ ਮਿਲੇ ਜਦੋਂ ਤੱਕ ਉਹ ਜਿਉਂਦੇ ਹਨ।

5)ਵਿਆਹ ਵੇਲੇ ਦੋਵੇਂ ਪਰਿਵਾਰਾਂ ਦੇ ਖਰਚੇ ਅਤੇ ਲੈਣ ਦੇਣ ਨੂੰ ਲਿਖਣਾ ਚਾਹੀਦਾ ਹੈ ਅਤੇ ਮੋਹਤਬਰਾਂ ਦੇ ਦਸਤਖ਼ਤ ਹੋਣਾ ਬਹੁਤ ਜ਼ਰੂਰੀ ਲੱਗ ਰਿਹਾ ਹੈ।
6) ਜਿੰਨਾ ਦੀ ਔਲਾਦ ਨਹੀਂ, ਉਨ੍ਹਾਂ ਦਾ ਬਿਰਧ ਆਸ਼ਰਮ ਵਿੱਚ ਰਹਿਣਾ ਠੀਕ ਹੈ।ਪਰ ਜਿਨ੍ਹਾਂ ਦੀ ਔਲਾਦ ਹੈ ਉਨ੍ਹਾਂ ਲਈ ਇਹ ਢੁੱਕਵੀਂ ਜਗ੍ਹਾ ਨਹੀਂ ਹੈ।
7) ਕਾਨੂੰਨਾਂ ਦਾ ਵਧੇਰੇ ਹੋਣਾ ਸਮਾਜ ਦਾ ਕੁਝ ਵੀ ਸੁਧਾਰੇਗਾ ਨਹੀਂ। ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਵਧੇਰੇ ਜ਼ਰੂਰੀ ਹੈ।
8) ਜਦੋਂ ਤੁਸੀਂ ਆਪਣੇ ਤੋਂ ਵੱਡੇ ਨੂੰ ਮੂਰਖ ਦੱਸਦੇ ਹੋ ਅਤੇ ਉਨ੍ਹਾਂ ਨੂੰ ਅਕਲਾਂ ਦਿੰਦੇ ਹੋ ਤਾਂ ਤੁਹਾਡੀ ਆਪਣੀ ਸਮਝਦਾਰੀ ਸਾਹਮਣੇ ਆਉਂਦੀ ਹੈ।
9)ਬੰਦੇ ਦੀ ਕਮਾਈ ਵਿੱਚ ਬਰਕਤ ਉਦੋਂ ਪੈਂਦੀ ਹੈ ਜਦੋਂ ਪੈਸੇ ਨੂੰ ਉਡਾਉਣ ਦੀ ਥਾਂ ਖਰਚਿਆ ਜਾਵੇ।
10) ਜੇਕਰ ਔਰਤ ਨੂੰ ਘਰ ਤੋਂ ਬਾਹਰ ਰਹਿਣਾ ਵਧੇਰੇ ਪਸੰਦ ਹੋਵੇ ਤਾਂ ਘਰ ਵਿੱਚ ਬਰਕਤ ਨਹੀਂ ਪੈਂਦੀ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

 

From Prabhjot Kaur Dillon Contact No. 9815030221
Have something to say? Post your comment