Saturday, September 26, 2020
FOLLOW US ON
BREAKING NEWS
ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬਡੋਨਾਲਡ ਟਰੰਪ ਨੂੰ ਸੰਬੋਧਿਤ ਮਾਰੂ ਜ਼ਹਿਰ ਰੀਕਿਨ ਵਾਲਾ ਪੱਤਰ ਵ੍ਹਾਈਟ ਹਾਉਸ ਆਇਆ, ਜਾਂਚ ਚੱਲ ਰਹੀ ਹੈ ।

News

ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ'

January 23, 2020 07:23 PM

ਜੇ.ਪੀ.: ਸਮਾਜ ਸੇਵਾ ਦਾ ਇਕ ਰੰਗ
ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ'


ਔਕਲੈਂਡ 23 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਬਹੁਤ ਸਾਰੇ ਭਾਰਤੀ ਵਿਦਿਆਰਥੀ ਜਿੱਥੇ ਨਿਊਜ਼ੀਲੈਂਡ ਆ ਕੇ ਉਚ ਦਰਜੇ ਦੀ ਪੜ੍ਹਾਈ ਕਰਕੇ ਚੰਗੀਆਂ ਨੌਕਰੀਆਂ 'ਤੇ ਲੈ ਕੇ ਸੈਟਲ ਹੋ ਰਹੇ ਹਨ ਉਥੇ ਕੁਝ ਲੜਕੇ ਇਸ ਦੇਸ਼ ਨੂੰ ਕੁਝ ਸਮਾਜ ਸੇਵਾ ਦੇ ਰਾਹੀਂ ਵਾਪਿਸ ਵੀ ਦੇਣਾ ਚਾਹੁੰਦੇ ਹਨ। ਨਿਊਜ਼ੀਲੈਂਡ ਦੇ ਵਿਚ ਜੇ.ਪੀ. (ਜਸਟਿਸ ਆਫ ਪੀਸ' ਬਨਣਾ ਵੀ ਇਕ ਸੇਵਾ ਹੈ ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਇਕ ਹੋਰ ਪੰਜਾਬੀ ਮੂਲ ਦਾ 24 ਸਾਲਾ ਨੌਜਵਾਨ ਜਗਮੀਤ ਸਿੰਘ ਵੜੈਚ ਅੱਜ ਜਸਟਿਸ ਆਫ ਦਾ ਪੀਸ ਬਣ ਗਿਆ। ਭਾਰਤੀ ਕਮਿਊਨਿਟੀ ਦੇ ਵਿਚ ਇਹ ਐਨੀ ਘੱਟ ਉਮਰ ਦਾ ਪਹਿਲਾ ਨੌਜਵਾਨ ਹੋਏਗਾ ਜੋ ਜੇ.ਪੀ. ਬਨਣ ਜਾ ਰਿਹਾ ਹੈ।
18 ਸਾਲ ਦੀ ਉਮਰ ਦੇ ਵਿਚ  ਇਹ ਨੌਜਵਾਨ ਅਕਤੂਬਰ 2014 ਦੇ ਵਿਚ ਇਥੇ ਪੜ੍ਹਨ ਆਇਆ ਸੀ। ਪਿੰਡ ਕੁਮਾਰ ਮਾਜਰਾ ਸਰੱਹਦੀ ਖੇਤਰ ਹਰਿਆਣਾ-ਪੰਜਾਬ ਦਾ ਇਹ ਨੌਜਵਾਨ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਦਾ ਹੈ ਤੇ ਪਰਿਵਾਰ ਰਾਜਨੀਤਕ ਪਿਛੋਕੜ ਰੱਖਦਾ ਹੈ ਤੇ ਸਰਪੰਚਾਂ ਦਾ ਪਰਿਵਾਰ ਕਹਾਉਂਦਾ ਹੈ। ਪਿਤਾ ਸ. ਹੋਸ਼ਿਆਰ ਸਿੰਘ ਪਿੰਡ ਦੇ ਨੰਬਰਦਾਰ ਹਨ ਤੇ ਵੱਡਾ ਚਚੇਰਾ ਭਰਾ ਨਰਿੰਦਰ ਸਿੰਘ ਵੜੈਚ ਕ੍ਰਾਈਸਟਚਰਚ ਦੇ ਵਿਚ ਪਹਿਲਾਂ ਹੀ ਸਮਾਜਿਕ ਕਾਰਜਾਂ ਵਿਚ ਜੁਟਿਆ ਹੋਇਆ ਹੈ। ਅੱਜ ਇਸ ਨੌਜਵਾਨ ਨੂੰ ਜ਼ਿਲ੍ਹਾ ਅਦਾਲਤ ਦੇ ਵਿਚ ਮਾਣਯੋਗ ਜੱਜ ਸਾਹਿਬਾ ਨੇ ਜਸਟਿਸ ਆਫ ਦਾ ਪੀਸ ਦੀ ਸਹੁੰ ਚੁਕਾਈ। ਇਸ ਨੌਜਵਾਨ ਨੂੰ ਪੰਜਾਬੀ ਭਾਈਚਾਰੇ ਵੱਲੋਂ ਲੱਖ-ਲੱਖ ਵਧਾਈ।

Have something to say? Post your comment
 

More News News

" ਕਿਸਾਨ ਦੇ ਬੋਲ " ਗਾਇਕ ਰਿਆਨ ਗਿੱਲ ਦੇ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼ ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂ ਗਾਇਕਾ ਅਨੀਸਾ ਵਾਲੀਆ ਜਲਦੀ ਹੀ ਆਪਣੇ ਟਰੈਕ ‘ਸੁਣ ਮੇਰੇ ਢੋਲਣਾਂ’ ਨਾਲ ਹਾਜ਼ਰੀ ਲਵਾਏਗੀ – ਪ੍ਰੋਡਿਊਸਰ ਪੀ ਐਸ ਮਿੱਠਾ ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ-ਐਡਵੋਕੇਟ ਪਰਮਜੀਤ ਸਿੰਘ ਕੇਂਦਰ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਸਬੰਧਿਤ ਕਾਨੂੰਨ ਪਾਸ ਕੀਤੇ-ਜਥੇਦਾਰ ਵਡਾਲਾ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲ ਦੇ ਰੋਸ ਵਜੋਂ ਲਗਾਇਆ ਧਰਨਾ ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗਾ- ਚੁਸਪਿੰਦਰਬੀਰ ਸਿੰਘ ਚਹਿਲ  ਸ਼੍ਰੋਮਣੀਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪੰਜਾਬ ਭਰ ’ਚ ‘ਚੱਕਾ ਜਾਮ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮੁੱਖ ਮੰਤਰੀ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਜਾਰੀ ਕਰਨ ਤੇ ਕਾਨੂੰਨ ਲੈ ਕੇ ਆਉਣ : ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ : ਹਰਸਿਮਰਤ ਕੌਰ ਬਾਦਲ ਨਸ਼ਾ ਤਸਕਰਾਂ ਦੀ ਅੱਖ ਹੁਣ ਨਵੇਂ ਉੱਭਰ ਰਹੇ ਨੌਜਵਾਨਾਂ ਤੇ ਸਰਗਰਮੀਆਂ ਤੇਜ਼ , ਘੋੜਿਆਂ ਦੀ ਚੋਂ ਵਾਧਾ ਚਹਿਲ ਨੇ ਆਪਣੇ ਯੂਥ ਦੇ ਵਰਕਰਾਂ ਸਮੇਤ  31 ਕਿਸਾਨ ਜਥੇਬੰਦੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਦਿੱਤਾ ਸਮਰਥਨ , ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਾਹਿਰਾਂ ਦੀ ਤਾਇਨਾਤੀ 
-
-
-