Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Article

ਆਓ ਗਿਆਨ ਦੇ ਦੀਪ ਜਗਾਈਏ !/ਸੂਬੇਦਾਰ ਮਨਜੀਤ ਸਿੰਘ ਵੜੈਚ

January 24, 2020 08:41 PM
ਆਓ ਗਿਆਨ ਦੇ ਦੀਪ ਜਗਾਈਏ !/ਸੂਬੇਦਾਰ  ਮਨਜੀਤ ਸਿੰਘ ਵੜੈਚ
 
ਅੰਧਵਿਸ਼ਵਾਸ਼ ਦੇਸ਼ ਦੀ ਤਰੱਕੀ ਵਿਚ ਇਕ ਬਹੁਤ ਵੱਡਾ ਰੋੜਾ ਹੈ। ਅੰਧਵਿਸ਼ਵਾਸ ਇਕ ਅਜਿਹੀ ਨਾਮੁਰਾਦ ਬੀਮਾਰੀ ਹੈ। ਜਿਸ ਦਾ ਡਰ ( ਵਹਿਮ ) ਜਿੰਹਨਾਂ ਲੋਕਾਂ ਦੇ ਦਿਮਾਗ ਅੰਦਰ ਇਕ ਵਾਰੀ ਬੈਠ ਗਿਆ ਉਸ ਵਿਚੋਂ ਕੱਢਣਾ ਨਾ ਮੁਮਕਿਨ ਹੈ। ਸਿਆਣਿਆਂ ਸੱਚ ਹੀ ਕਿਹਾ ਹੈ ਕਿ ਵਹਿਮ ਦਾ ਕੋਈ ਇਲਾਜ਼ ਨਹੀਂ ਹੁੰਦਾ। ਭਾਵੇਂ ਅੱਜ ਸਾਇੰਸ ਨੇ ਚੰਦ ਉਪਰ ਡੇਰੇ ਲਾ ਲਏ ਹਨ। ਪਰ ਦੂਜੇ ਪਾਸੇ  ਅੰਧਵਿਸ਼ਵਾਸਾਂ ( ਕਰਮਕਾਢਾਂ ) ਵਿਚ ਫਸੇ ਲੋਕ ਸਾਧਾਂ ਦੇ ਡੇਰਿਆਂ ਤੋਂ ਬਾਹਰ ਨਹੀਂ ਨਿਕਲ ਪਾਏ ।
                              ਪਖੰਡੀ ਸਾਧਾਂ ਨੇ ਭੋਲੀ ਭਾਲੀ ਜਨਤਾ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਉਹਨਾਂ ਦੇ ਮਨਾਂ ਅਜਿਹਾ ਭਰਮ ਪਾਲ ਦਿਤਾ ਕਿ ਹਿੰਦੂਆਂ ਦਾ ਰੱਬ    
 ਹੋਰ , ਮੁਸਮਾਨਾਂ ਦਾ ਹੋਰ , ਸਿੱਖਾਂ ਦਾ ਹੋਰ ਤੇ ਇਸਾਈਆਂ ਦਾ ਰੱਬ ਹੋਰ ਹੈ। ਪਰ ਨਹੀਂ ਉਹਨੂੰ ਅੱਲਾ ਕਹਿ ਲਵੋ , ਵਾਹਿਗੁਰੂ ਕਹਿ ਲਵੋ , ਰਾਮ ਕਹਿ ਲਵੋ ਜਾਂ ਖੁਦਾ ਕਹਿ ਲਵੋ । ਨਾਮ ਹੀ ਵੱਖ ਵੱਖ ਹਨ  ਪਰ ਗੱਲ ਇਕ ਹੀ ਹੈ । ਨਾਲੇ ਜਾਤਾਂ ਪਾਤਾਂ ਤਾਂ ਮਨੁੱਖ ਦੀਆਂ ਬਣਾਈਆਂ ਹਨ। ਉਸ ਮਾਲਕ ਨੇ ਸ਼ਿਰਫ ਤੇ ਸ਼ਿਰਫ ਇਨਸਾਨ ਨੂੰ ਤਿੰਨ ਰੂਪ ਵਿਚ ਪੈਦਾ ਕੀਤਾ ਹੈ । ਆਦਮੀ , ਔਰਤ ਤੇ ਖੁਸਰਾ । 
                ਅੱਜ ਵੀ ਕਈ ਲੋਕ ਵੀਰਵਾਰ ਨੂੰ ਵਾਲ ਨਹੀਂ ਧੋਂਦੇ। ਮੰਗਲ ਤੇ ਵੀਰਵਾਰ ਨੂੰ ਮੀਟ ਸ਼ਰਾਬ ਨਹੀਂ ਖਾਂਦੇ ਪੀਂਦੇ।
ਬੰਦਾਂ ਇਨਾਂ ਨੂੰ ਪੁੱਛੇ ਕਿ ਬਾਕੀ ਦਿਨ ਜਦੋਂ ਤੁਸੀਂ ਮੁਰਗੇ ਦੀ ਧੌਣ ਮਰੋੜਦੇ ਹੋ ਉਦੋਂ ਪਾਪ ਨਹੀਂ ਹੁੰਦਾ ।  
              ਬਿੱਲੀ ਦਾ  ਰਸਤਾ ਕੱਟਣਾ ਵੀ ਸਮਾਜ ਵਿਚ ਇਕ ਅੰਧਵਿਸ਼ਵਾਸ ਹੈ । ਜੇ ਬਿੱਲੀ ਨੂੰ ਰਸਤਾ ਕੱਟਦੇ ਦੇਖ ਲਿਆ ਤਾਂ ਰਸਤਾ ਕੱਟਿਆ ਗਿਆ। ਪਰ ਉਦੋਂ ਪਹਿਲਾਂ ਉਹੀ ਬਿੱਲੀ 24 ਘੰਟਿਆਂ ਵਿਚ ਪਤਾ ਨਹੀਂ ਕਿਨੀ ਵਾਰੀ ਸੱਜਿਓ ਖੱਬੇ ਰਸਤਾ ਕੱਟਕੇ ਗਈ ਹੋਵੇਗੀ। ਖੱਬੇ ਕਾਲਾ ਤਿੱਤਰ ਬੋਲੇ ਨੂੰ ਵੀ ਕਈ ਲੋਕ ਅਸ਼ੁਭ ਮੰਨਦੇ ਹਨ ਮੰਨ ਲਵੋ ਜੇ ਤਿੱਤਰ ਸਜੇ ਬੋਲੇ ਫਿਰ ਕਿਹੜਾ  ਤੁਹਾਡੇ ਘਰ ਪੈਸਿਆਂ ਦੀ ਬਰਸਾਤ ਹੋਣ ਲੱਗੀ ਏ ।
     ਲੋਕਾਂ ਦੇ ਮਨਾਂ ਅੰਦਰ ਨਵੀਂ ਸੋਚ ਤੇ ਜਾਗਰਿਤੀ ਪੈਦਾ ਕਰਨ ਲਈ ਕਈ ਅਖਬਾਰਾਂ ਤੇ ਰਸਾਲੇ ਆਦਿ ਉਸਾਰੂ ਸੋਚ ਵਾਲਾ ਸਾਹਿਤ ਛਾਪ ਕੇ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਪਰ ਹੈਰਾਨ ਹੋ ਜਾਈਦਾ ਜਦੋਂ ਅੱਜ ਵੀ ਕੁੱਝ ਅਖਬਾਰਾਂ ਰੋਜਾਨਾ ਰਾਸ਼ੀਫਲ ਛਾਪ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਰਹੀਆਂ ਹਨ । ਅੱਜ ਟੀਵੀ ਚੈਨਲਾਂ ਉਪਰ ਵੀ ਰਾਸ਼ੀਫਲ ਪਰੋਗਰਾਮਾਂ ਦੀ ਕਾਫੀ ਪ੍ਰਮਾਰ ਹੈ ।ਕਈ ਲੋਕ ਅਖਬਾਰ ਫੜ੍ਹਨਸਾਰ ਹੀ ਰਾਸ਼ੀ ਵੇਖਦੇ ਹਨ । ਅੱਜ ਦੀ ਰਾਸ਼ੀ ਕੀ ਹੈ ? ਮਤਲਬ ਅੱਜ ਦਾ ਦਿਨ ਤੁਹਾਡਾ ਕਿਵੇ ਗੁਜਰੇਗਾ । ਇਨਾਂ ਭੋਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਇਕ ਹੀ ਰਾਸ਼ੀ ਵਾਲੇ ਦੋ ਆਦਮੀਆਂ ਚੋਂ ਇਕ ਆਦਮੀ ਦਾ ਕੁੱਤਾ ਵੀ ਆਮਲੇਟ ਬਰੈੱਡ ਖਾ ਰਿਹਾ ਹੈ ਤੇ ਉਸੇ ਹੀ ਰਾਸ਼ੀ ਵਾਲਾ ਦੂਜਾ ਆਦਮੀ ਭੁੱਖਾ ਨੀਲੀ ਛੱਤ ਥੱਲੇ ਸੌਂ ਰਿਹਾ ਹੈ।।
              ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅੰਧਵਿਸ਼ਵਾਸ ਹਨ ਜਿਵੇ ਛਿੱਕ ਮਾਰਨਾ , ਪਿੱਛੋਂ ਅਵਾਜ਼ ਮਾਰਨਾ ,ਅੱਗੋਂ ਖਾਲੀ ਬਾਲਟੀ ਮਿਲਣੀ ,ਕੰਮ ਤੇ ਜਾਣ ਲੱਗਿਆਂ ਕੁੱਤੇ ਦੇ ਕੰਨ ਫਰਕਣੇ , ਸੌਣ ਮਹੀਨੇ ਨੂੰਹ ਸੱਸ ਦਾ ਇਕੱਠੇ ਰਹਿਣਾ ,ਰਾਤ ਨੂੰ ਨੌਂਹ ਨਹੀ ਕੱਟਣੇ , ਦਰਵਾਜੇ ਤੇ ਨਿੰਬੂ ਮਿਰਚਾਂ ਟੰਗਣੀਆਂ , ਝਾੜੂ ਨੂੰ ਪੈਰ ਨਹੀਂ ਲਾਉਣਾ , ਰਾਤ ਨੂੰ ਵਾਲ  ਨਹੀਂ ਵਹੁਣੇ ਆਦਿ । ਇਹ ਸਭ ਇਨਸਾਨ ਦੀ ਮਾਨਸਿਕ ਕਮਜੋਰੀ ਦੇ ਕਾਰਨ ਹਨ ।
                 ਤਰਕਸ਼ੀਲ ਸੁਸਾਇਟੀ ਵਾਲਿਆਂ ਦਾ ਬਹੁਤ ਵੱਡਾ ਉਦਮ ਹੈ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਦੇ ਮਨੋਂ ਅੰਧਵਿਸ਼ਵਾਸ ਦੂਰ ਕਰਨ ਲਈ । ਤਰਕਸ਼ੀਲ ਵਾਲਿਆਂ ਵਲੋ ਪੰਜ ਸ਼ਰਤਾਂ ਰੱਖੀਆਂ ਹੁੰਦੀਆਂ ਹਨ। ਜਿਨਾਂ ਵਿਚੋਂ ਇਕ ਵੀ ਸ਼ਰਤ ਪੂਰੀ ਕਰਨ ਵਾਲੇ ਜੋਤਸ਼ੀ , ਤਾਂਤਰਿਕ , ਪਖੰਡੀਸਾਧ ਨੂੰ ਇਕ ਖੁੱਲਾ ਚੈਲਿੰਜ ( ਵੰਗਾਰ ) ਹੁੰਦੀ ਏ ਕਿ ਇਕ ਵੀ ਸ਼ਰਤ ਪੂਰੀ ਕਰਨ ਲਾਵੇ ਨੂੰ ਪੰਜ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਉਦੋਂ ਇਹ ਪਖੰਡੀਸਾਧ , ਜੋਤਸ਼ੀ ਤੇ ਤਾਂਤਰਿਕ ਕਿੱਥੇ ਹੁੰਦੇ ਹਨ ? ਕਿਉਂ ਨਹੀਂ ਜਿੱਤਦੇ ਲੱਖਾਂ ਦਾ ਇਨਾਮ ?
                    ਆਓ ਆਪਾਂ ਸਾਰੇ ਰਲਕੇ ਆਪਣੇ ਦਿਮਾਗ ਅੰਦਰ ਗਿਆਨ ਦੇ ਦੀਪ ਜਗਾਈਏ। ਤਰਕਸ਼ੀਲ ਤੇ ਵਿਗਿਆਨਿਕ ਸੋਚ ਦੇ ਧਾਰਣੀ ਬਣੀਏ। ਦੇਸ਼ ਦੇ ਵਿਕਾਸ਼ ਤੇ ਤਰੱਕੀ ਵਿਚ ਆਪਣਾ ਹਿੱਸਾ ਪਾਈਏ ।
               ਲੇਖਕ ਦਾ ਪਤਾ ।
               ਸੂਬੇਦਾਰ  ਮਨਜੀਤ ਸਿੰਘ ਵੜੈਚ
               ਪਿੰਡ  ਵੜੈਚ
               ਡਾਕਖਾਨਾ  ਘੁੰਮਣ ਕਲਾਂ
               ਜ਼ਿਲਾ ਗੁਰਦਾਸਪੁਰ
               ਮੋਬਾਇਲ  81466  35586
Have something to say? Post your comment