Monday, February 24, 2020
FOLLOW US ON

News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ

January 25, 2020 03:07 AM

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ

ਮਾਨਸਾ (ਤਰਸੇਮ ਸਿੰਘ ਫਰੰਡ) ਆਰ.ਐਸ.ਐਸ. ਦੀ ਦਿਸ਼ਾ ਨਿਰਦੇਸ਼ਨਾਂ ਹੇਠ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਫਿਰਕੂ ਏਜੰਡੇ ਰਾਹੀਂ ਦੇਸ਼ ਨੂੰ ਟੁੱਕੜੇ ਟੁੱਕੜੇ ਕਰਨ, ਘੱਟ ਗਿਣਤੀਆਂ ਅਤੇ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਦੇ ਤਹਿਤ ਸੀ.ਏ.ਏ. ਅਤੇ ਐਨ.ਆਰ.ਸੀ. ਦੇ ਜਰੀਏ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ। ਇਹਨਾਂ ਸਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸੀ ਨੇ ਜਿਲ੍ਹਾ ਕੌਂਸਲ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਕੇ ਮਨੂਸਿਮਰਤੀ ਵੱਲ ਵਧ ਰਹੀ ਕੇਂਦਰ ਸਰਕਾਰ ਖਿਲਾਫ ਸੀ.ਪੀ.ਆਈ. ਅਤੇ  ਹਰ ਵਰਗ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ 26 ਦਸੰਬਰ ਦੀ ਸੰਵਿਧਾਨ ਬਚਾਓ ਦੇਸ਼ ਬਚਾਓ ਸਫਲ ਅਤੇ ਵਿਸ਼ਾਲ ਮਾਨਸਾ ਰੈਲੀ ਨੇ ਸਾਬਤ ਕੀਤਾ ਕਿ ਲੋਕ ਮੋਦੀ ਸਰਕਾਰ ਤੋਂ ਬੁਰ੍ਹੀ ਤਰ੍ਹਾਂ ਨਿਰਾਸ਼ ਅਤੇ ਦੁਖੀ ਹਨ। ਉਹਨਾਂ ਕਿਹਾ ਕਿ ਵਧ ਰਹੀ ਮਹਿੰਗਾਈ ਬੇਰੁਜ਼ਗਾਰੀ ਅਤੇ ਭੁਖਮਰੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ ਅਤੇ ਦੇਸ਼ ਦਾ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਢਾਚਾ ਕਮਜ਼ੋਰ ਹੋ ਰਿਹਾ ਹੈ ਜਿਸ ਕਾਰਨ ਕਿਸਾਨ, ਮਜ਼ਦੂਰ ਨੌਜਵਾਨ, ਵਿਦਿਆਰਥੀ, ਛੋਟਾ ਵਪਾਰੀ ਅਤੇ ਦੁਕਾਨਦਾਰ ਮਾੜੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਿਹਾ ਹੈ। ਇਸ ਸਮੇਂ ਉਹਨਾਂ ਕਿਹਾ ਕਿ ਦੇਸ਼ ਦੇ ਪਹਿਲਾ ਪਬਲਿਕ ਅਦਾਰੇ ਬੀ.ਐਸ.ਐਨ.ਐਲ. ਅਤੇ ਹੁਣ ਰੇਲਵੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵਿੱਚ ਝੋਖਾ ਵਾਧਾ ਹੋਵੇਗਾ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇ। ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਸੀ.ਏ.ਏ. ਅਤੇ ਐਨ.ਆਰ.ਸੀ. ਨੂੰ ਰੱਦ ਕਰਵਾਉਂਣ ਲਈ ਖੱਬੀਆਂ ਤੇ ਜਮਹੂਰੀ ਧਿਰਾਂ ਵੱਲੋਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਮੋਦੀ ਸਰਕਾਰ ਦੇ ਤਾਨਸ਼ਾਹੀ ਰਵੱਈਏ ਤੇ ਕਾਲੇ ਕਾਨੂੰਨ ਖਿਲਾਫ ਦੇਸ਼ ਵਿੱਚ ਜਨਤਕ ਮੁਹਿੰਮ ਬਣਾ ਕੇ ਜਾਗਰੂਕ ਕੀਤਾ ਜਾਵੇਗਾ। ਇਸ ਸਮੇਂ ਸਾਬਕਾ ਵਿਧਾਇਕ ਅਤੇ ਵੈਟਰਨ ਆਗੂ ਕਾਮਰੇਡ ਬੂਟਾ ਸਿੰਘ, ਕਾ. ਧਰਮ ਸਿੰਘ ਫੱਕਰ ਦੇ ਬੇਟੇ ਅਜਮੇਰ ਸਿੰਘ, ਜਿਲ੍ਹਾ ਕੌਂਸਲ ਮੈਂਬਰ ਸੁਰਜੀਤ ਝੁਨੀਰ ਨੂੰ 2 ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਭੇਟ ਕੀਤੀ।   ਮੀਟਿੰਗ ਦੌਰਾਨ ਖੱਬੀਆਂ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ, ਕਿਸਾਨਾਂ ਮਜ਼ਦੂਰਾਂ, ਨੌਜਵਨ ਵਿਦਿਆਰਥੀਆਂ, ਛੋਟੇ ਵਪਾਰੀ ਦੁਕਾਨਦਾਰਾਂ ਦੇ ਹੱਕ ਵਿੱਚ ਅਤੇ ਸਰਕਾਰ ਦੇ ਵਿਰੋਧ ਵਿੱਚ ਲਾਮਬੰਦੀ ਦਾ ਹੋਕਾ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਵੇਦ ਪ੍ਰਕਾਸ ਬੁਢਲਾਡਾ ਨੇ ਕੀਤੀ। ਸੀ.ਪੀ.ਆਈ. ਜਿਲ੍ਹਾ ਮਾਨਸਾ 26 ਦਸੰਬਰ ਦੀ ਸੰਵਿਧਾਨ ਬਚਾਓ ਦੇਸ਼ ਬਚਾਓ ਸਫਲ ਰੈਲੀ ਲਈ ਜਿਲ੍ਹਾ ਲਿਡਰਸ਼ਿਪ ਵੱਲੋਂ ਹਰਦੇਵ ਸਿੰਘ ਅਰਸੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ ।

Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-