Thursday, February 20, 2020
FOLLOW US ON

News

ਅਧਿਆਤਮਿਕਤਾ ’ਚ ਏਕਤਾ ਦੀ ਝਲਕ ਪੇਸ਼ ਕਰਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਮਹਾਰਾਸ਼ਟਰ ਦੇ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਰੂਆਤ

January 26, 2020 08:58 PM

ਵਿਸ਼ੇਸ਼ ਰਿਪੋਰਟ.../-ਗੁਰਬਾਜ ਗਿੱਲ
ਅਧਿਆਤਮਿਕਤਾ ’ਚ ਏਕਤਾ ਦੀ ਝਲਕ ਪੇਸ਼ ਕਰਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਮਹਾਰਾਸ਼ਟਰ ਦੇ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਰੂਆਤ
ਭੇਦਭਾਵ ਦੀਆਂ ਕੰਧਾਂ ਢਾਅ ਕੇ ਪਿਆਰ ਦੇ ਪੁੱਲ ਬਨਾਉਣ ਦਾ ਦਿੱਤਾ ਸੱਦਾ - ਸਤਿਗੁਰੂ ਮਾਤਾ ਸੁਦੀਕਸ਼ਾ ਜੀ
ਬਠਿੰਡਾ 26 ਜਨਵਰੀ (ਗੁਰਬਾਜ ਗਿੱਲ) -ਮਾਨਵੀ ਮਨਾਂ ਵਿਚ ਖੜੀਆਂ ਹੋਈਆਂ ਭੇਦਭਾਵ ਦੀਆਂ ਦੀਵਾਰਾਂ ਢਾਅ ਕੇ ਪਿਆਰ ਦਾ ਪੁੱਲ ਬਣਾਉਣ ਦਾ ਸੱਦਾ ਦੂਸਰਿਆਂ ਦਾ ਮਨ ਦਖਾਉਣ ਦੀ ਬਜਾਏ ਸਾਨੂੰ ਦੂਸਰਿਆਂ ਦੇ ਹੰਝੂ ਪੁਝਣੇ ਚਾਹੀਦੇ ਹਨ। ਸੰਸਾਰ ਵਿੱਚ ਮਨੁੱਖ ਨੂੰ ਪਿਆਰ ਦੀ ਲੋੜ ਹੈ, ਨਫਰਤ ਦੀ ਨਹੀਂ। ਮਾਨਵਤਾ ਦੇ ਨਾਮ ਸੰਦੇਸ਼ ਦਿੰਦੇ ਹੋਏ ਸਤਿਗੁਰੂ  ਮਾਤਾ ਸੁਦੀਕਸ਼ਾ ਜੀ ਨੇ ਮਹਾਰਾਸ਼ਟਰ ਦੇ ਤਿੰਨ ਦਿਨਾਂ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਉਦਘਾਟਨ ਕੀਤਾ। ਇਸ ਸੰਤ ਸਮਾਗਮ ਵਿਚ ਭਾਗ ਲੈਣ ਲਈ ਮਹਾਰਾਸ਼ਟਰ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਏ ਹੋਏ ਹਨ। ਆਲੇ-ਦੁਆਲੇ ਦੇ ਰਾਜਾਂ ਅਤੇ ਦੇਸ਼  ਦੇ ਹੋਰ ਹਿੱਸਿਆਂ ਤੋਂ ਵੀ ਭਾਰੀ ਗਿਣਤੀ ਵਿਚ ਸ਼ਰਧਾਲੂ ਆਏ ਹੋਏ ਹਨ। ਇਸ ਦੇ ਇਲਾਵਾ ਵਿਦੇਸ਼ਾਂ ਤੋਂ ਵੀ ਅਣਗਿਣਤ ਗਿਣਤੀ ਵਿਚ ਸ਼ਰਧਾਲੂ ਇਸ ਸਮਾਗਮ ਵਿੱਚ ਪਹੁੰਚ ਕੇ ਦੂਰ ਦੇਸ਼ਾਂ ਦੀ ਤਰਜਮਾਨੀ ਕਰ ਰਹੇ ਹਨ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਭਿੰਨ-ਭਿੰਨ ਸੰਸਕ੍ਰਿਤੀਆਂ, ਭਾਸ਼ਾਵਾਂ, ਵੇਸ਼ਭੂਸ਼ਾ ਹੋਣ ਦੇ ਬਾਵਜੂਦ ਹਰ ਇੱਕ ਇਨਸਾਨ ਦੇ ਅੰਦਰ ਇੱਕ ਪਰਮਾਤਮਾ ਦਾ ਅੰਸ਼ ਸਮਾਨ ਰੁੂਪ ਵਿਚ ਨਿਵਾਸ ਕਰਦਾ ਹੈ। ਰੱਬ ਦੀ ਅੰਸ਼ ਇਸ ਆਤਮਾ ਨੂੰ ਜਾਣਨ ਲਈ ਇਸ ਦੇ ਮੂਲ ਪਰਮਾਤਮਾ ਨੂੰ ਜਾਣਨ ਦੀ ਲੋੜ ਹੈ। ਪਰਮਾਤਮਾ ਨੂੰ ਜਾਨਣ ਦੇ ਬਾਅਦ ਹੀ ਭਗਤੀ ਸ਼ੁਰੂ ਹੁੰਦੀ ਹੈ ਅਤੇ ਉਸਦੇ ਬਾਅਦ ਕੀਤਾ ਹੋਇਆ ਹਰ ਕਰਮ ਭਗਤੀ ਬਣ ਜਾਂਦਾ ਹੈ। ਸੱਚ ਗਿਆਨ ਉੱਤੇ ਆਧਾਰਿਤ ਜੀਵਨ ਸੁੰਦਰ ਬਣ ਜਾਂਦਾ ਹੈ। ਅਸੀਂ ਮਨੁੱਖ ਦੇ ਰੂਪ ਵਿਚ ਆਏ ਹੋਏ ਹਾਂ। ਕੇਵਲ ਸਰੀਰ ਤੋਂ ਹੀ ਨਹੀ ਸਗੋਂ ਕਰਮ ਨਾਲ ਮਨੁੱਖ ਬਣਨ ਦੀ ਲੋੜ ਹੈ। ਇਸ ਲਈ ਇਹ ਗਿਆਨ ਦੀ ਰੋਸ਼ਨੀ ਹਰ ਮਨੁੱਖ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਤੋਂ ਪਹਿਲਾਂ ਸਮਾਗਮ ਗਰਾਉਂਡ ਉੱਤੇ ਪਹੁੰਚਣ ਤੋਂ ਪਹਿਲਾਂ ਲਗਭਗ ਡੇਢ ਕਿਲੋ ਮੀਟਰ ਲੰਬੀ ਰੰਗਾਰੰਗ ਸ਼ੋਭਾ ਯਾਤਰਾ ਵਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਸਵਾਗਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਧਰਮਪੂਰ ਪੇਠ ਰਾਜ ਮਾਰਗ, ਮਹਸਰੁਲ - ਦਿੰਡੋਰੀ ਰੋਡ ਤੋਂ ਆਯੋੋਜਿਤ ਕੀਤੀ ਗਈ। ਇਹ ਸ਼ੋਭਾ ਯਾਤਰਾ ਏਅਰਫੋਰਸ ਰੋਡ ਤੋਂ ਹੁੰਦੀ ਹੋਈ ਸਮਾਗਮ ਸਥਲ ’ਤੇ ਸੰਪੰਨ ਹੋਈ।  ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਸਰੁਲ-ਦਿੰਡੋਰੀ ਰੋਡ ਉੱਤੇ ਸਥਿਤ ਇੱਕ ਫੁੱਲਾਂ ਨਾਲ ਸਜੀ ਹੋਏ ਵਾਹਨ ਉੱਤੇ ਵਿਰਾਜਮਾਨ ਸਨ। ਉਨਾਂ ਦੇ  ਸਾਹਮਣੇ ਤੋਂ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੁ ਉਨਾਂ ਦਾ ਅਸ਼ੀਰਵਾਦ  ਲੈਂਦੇ ਹੋਏ ਲੰਘ ਰਹੇ ਸਨ। ਸ਼ੋਭਾ ਯਾਤਰਾ ਦੀ ਖਾਸਿਅਤ ਇਹ ਸੀ ਕਿ ਇਹ ਮਹਾਰਾਸ਼ਟਰ ਸਥਿਤ ਮਿਸ਼ਨ ਦੇ 15 ਖੇਤਰਾਂ ਦੇ ਪਾਰੰਪਾਰਿਕ ਵੇਸ਼ਭੂਸ਼ਾ ਅਤੇ ਸੰਸਕ੍ਰਿਤੀ ਦਾ ਸਕਾਰਾਤਮਕ ਸੁਮੇਲ ਪੇਸ਼ ਕਰ ਰਹੀਆਂ ਸਨ। ਇਸ ਖੇਤਰਾਂ ਦੀ ਵੇਸ਼ਭੂਸ਼ਾ ਅਤੇ ਰੰਗ ਇਸ ਪ੍ਰਕਾਰ ਸਨ- ਨਾਸ਼ਿਕ -ਗੁਲਾਬੀ, ਸੋਲਾਪੂਰ -ਸਫੇਦ, ਪੂਣਾ -ਬੈਂਗਣੀ, ਸਾਤਾਰਾ -ਸੰਤਰੀ ,  ਡੋਂਬਿਵਲੀ -ਹਲਕਾ ਹਰਾ, ਕੋਲਹਾਪੂਰ -ਗੁਲਾਬੀ, ਅੋਰੰਗਾਬਾਦ -ਲਾਲ,  ਧੁਲੇ -ਸੁਨਹਰੀ ਪੀਲਾ, ਮੁੰਬਈ -ਅਸਮਾਨੀ-ਨੀਲਾ, ਅਹਿਮਦਨਗਰ -ਗੁਲਾਬੀ, ਨਾਗਪੂਰ -ਲਾਲ, ਵਾਰਸਾ -ਬੈਂਗਣੀ, ਚਿਪਲੂਨ -ਸੋਨੇ-ਰੰਗਾ,  ਰਾਇਗਡ -ਹਰਾ। ਇਸ ਸ਼ੋਭਾ ਯਾਤਰਾ ਵਿੱਚ ਸੌ ਔਰਤਾਂ ਸਾੜੀਆਂ ਵਿੱਚ ਅਤੇ ਸੌ ਪੁਰਸ਼ ਆਪਣੇ-ਆਪਣੇ ਖੇਤਰ ਦੇ ਅਨੁਸਾਰ ਭਿੰਨ-ਭਿੰਨ ਰੰਗਾਂ ਦੀ ਪੱਗਾ ਬੰਨੇ ਹੋਏ ਚੱਲ ਰਹੇ ਸਨ। ਸ਼ੋਭਾ ਯਾਤਰਾ ਵਿੱਚ ਮਹਾਰਾਸ਼ਟਰ ਦੀ ਵੱਖੋ-ਵੱਖ ਪਾਰੰਪਰਿਕ ਕਲਾਵਾਂ ਨੂੰ ਪੇਸ਼ ਕੀਤਾ ਜਾ ਰਿਹਾ ਸੀ ਜਿਸ ਵਿੱਚ ਨਾਸ਼ਿਕ ਢੋਲ, ਆਦਿਵਾਸੀ ਤਾਰਪਾ, ਲੇਝਿਮ,  ਮਹਾਰਾਸ਼ਟਰ ਦੀ ਲੋਕਧਾਰਾ ਲੇਝਿਮ, ਲੇਝਿਮ ਬੰਡ, ਬੰਡ ਹਲਗੀ, ਦਿੰਡੀ,  ਪਤੀਬਰਤਾ ਇਸਤਰੀ ਗੌਰ, ਪਵਾਰਾ ਆਦਿਵਾਸੀ, ਕੋਲੀ, ਪੇਸ਼ਵਾਈ ਸੰਸਕ੍ਰਿਤੀ, ਢੋਲ-ਤਾਸ਼ਾ, ਪੌਡ, ਬੰਜਾਰਾ, ਸਿੰਧੀ ਸੰਸਕ੍ਰਿਤੀ, ਭਾਂਗੜਾ,  ਆਦਿਵਾਸੀ ਰੇਲਾ ਆਦਿ ਲੋਕ ਨਾਚ ਅਤੇ ਮਨੁੱਖ ਦੀ ਤਰੱਕੀ ਨੂੰ ਦਰਸਾਉਦੀਂ ਹੋਈ ਨਾਟਿਕਾਵਾਂ ਵੀ ਸ਼ਾਮਿਲ ਸਨ। ਹੋਰ ਰਾਜਾਂ ਜਿਵੇਂ ਗੁਜਰਾਤ ਅਤੇ ਗੋਵਾ ਆਦਿ ਤੋਂ ਵੀ ਸ਼ਰੱਧਾਲੁ ਆਪਣੇ-ਆਪਣੇ ਪਾਰੰਪਾਰਿਕ ਵੇਸ਼ਭੂਸ਼ਾ ਵਿੱਚ ਸ਼ੋਭਾ ਯਾਤਰਾ ਦਾ ਹਿੱਸਾ ਬਣੇ। ਸ਼ੋਭਾ ਯਾਤਰਾ ਦੇ ਆਖਰੀ ਚਰਨ ਵਿੱਚ ਸਤਿਗੁਰੂ ਮਾਤਾ ਜੀ ਫੁੱਲਾਂ ਨਾਲ ਸਜੇ ਹੋਏ ਵਾਹਨ ਨਾਲ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਗਏ। ਸਮਾਗਮ ਗਰਾਉਂਡ ਦੇ ਮੁੱਖ ਗੇਟ ਉੱਤੇ ਪਹੁੰਚ ਕੇ ਸਤਿਗੁਰੂ ਮਾਤਾ ਨੇ ਸਚਾਈ, ਪਿਆਰ ਅਤੇ ਏਕਤਵ ਦੇ ਪ੍ਰਤੀਕ ਮੰਨੇ ਜਾਂਦੇ ਰੰਗ ਬਿਰੰਗੇ ਗੁਬਾਰੇ ਛੱਡੇ।  ਉਸਦੇ ਉਪਰੰਤ ਸਮਾਗਮ ਕਮੇਟੀ ਦੇ ਮੈਬਰਾਂ, ਮਿਸ਼ਨ ਦੇ ਕੇਂਦਰੀ ਅਹੁਦੇਦਾਰਾਂ, ਮਿਸ਼ਨ ਦੇ ਹੋਰ ਮੋਹਤਵਾਰ ਮੈਬਰਾਂ ਅਤੇ ਸਾਧ ਸੰਗਤ ਵੱਲੋਂ ਸਤਿਗੁਰੂ ਮਾਤਾ ਜੀ ਦੀ ਮੁੱਖ ਮੰਚ ਤੱਕ ਅਗਵਾਈ ਕੀਤੀ ਗਈ।

Have something to say? Post your comment

More News News

ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੇਵਾ-ਮੁਕਤ ਹੋਏ ਸਕੂਲ ਮੁਖੀ ਅਤੇ ਅਧਿਆਪਕ ਸਨਮਾਨਿਤ Due to the non-payment of electricity bills by Powercom in village Dharar, the disconnection case took a new turn, ਮਾਨਸਾ ਤੋਂ ਬਰਨਾਲਾ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਥਾਂ_ਥਾਂ ਤੋਂ ਟੁੱਟੀ ਕਿਸੇ ਸਮੇਂ ਵੀ ਭਿਆਨਿਕ ਸੜਕੀ ਹਾਦਸਾ ਹੋਣ ਦੀ ਸੰਭਾਵਨਾ ਨਸ਼ੀਲੀਆਂ ਗੋਲੀਆਂ , 200 ਗ੍ਰਾਮ ਭੰਗ 37 ਬੋਤਲਾਂ ਸ਼ਰਾਬ ਤੇ ਮੋਟਰਸਾਈਕਲ ਸਮੇਤ ਕਾਬੂ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਰਕਾਰੀ ਹਾਈ ਸਕੂਲ ਬਨਵਾਲਾ ਅਣੂਕਾ ਵਿਖੇ ਲਗਾਏ ਆਰ ਓ ਸਿਸਟਮ ਦਾ ਉਦਘਾਟਨ India's First Coronary Shockwave Lithotripsy was performed at Fortis Escorts Institute भारत में पहली बार हुआ कोरोनरी शॉकवेव लीथोट्रिप्सी ट्रीटमेंट का इस्तेमाल ਲੌਂਗੋਵਾਲ ਸਕੂਲ ਵੈਨ ਹਾਦਸਾ ਪੀੜਿਤ ਪਰਿਵਾਰਾਂ ਦੀ ਮਦਦ ਲਈ ਪ੍ਰਵਾਸੀ ਪੰਜਾਬੀ ਆਏ ਅੱਗੇ
-
-
-