Entertainment

ਅੱਜ ਰਿਲੀਜ਼ ਹੋਵੇਗਾ, ਟਿਪਸ ਮਿਊਜ਼ਿਕ ਵੱਲੋਂ ਸੱਤੀ ਖੋਖੇਵਾਲੀਆ ਦੀ ਪੇਸ਼ਕਸ਼ ਹੇਠ

February 05, 2020 06:26 PM

ਅੱਜ ਰਿਲੀਜ਼ ਹੋਵੇਗਾ, ਟਿਪਸ ਮਿਊਜ਼ਿਕ ਵੱਲੋਂ ਸੱਤੀ ਖੋਖੇਵਾਲੀਆ ਦੀ ਪੇਸ਼ਕਸ਼ ਹੇਠ
ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਦਾ ਨਵਾਂ ਟਰੈਕ ‘ਪਟਿਆਲਾ ਸੂਟ’
ਬਠਿੰਡਾ 05 ਜਨਵਰੀ (ਗੁਰਬਾਜ ਗਿੱਲ) -ਪੰਜਾਬੀ ਗਾਇਕੀ ਖੇਤਰ ਵਿੱਚ ਬੜੇ ਲੰਬੇ ਸਮੇਂ ਤੋਂ ਅੰਤਰਰਾਸਟਰੀ ਪੱਧਰ ‘ਤੇ ਨਾਮ ਕਮਾਉਣ ਵਾਲਾ ਗਾਇਕ, ਜਿੰਨ੍ਹਾਂ ਦੀ ਗਾਇਕੀ ਨੂੰ ਉਹਨਾਂ ਦੇ ਚਾਹੁੰਣ ਵਾਲੇ ਜਿੰਨ੍ਹਾਂ ਪਸੰਦ ਕਰਦੇ ਹਨ, ਓਨਾ ਹੀ ਉਹਨਾਂ ਦੀ ਪੱਗ ਨੂੰ ਵੀ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ‘ਚ ਐ। ‘ਮੁੰਡੇ ਚੁੰਮ-ਚੁੰਮ ਸੁੱਟਦੇ ਰੁਮਾਲ’, ‘ਪੰਜੇਬਾਂ ਵਾਲੀ’, ‘ਹਾਏ ਸਾਡੀ ਜਾਨ’, ‘ਨਸ਼ਾ ਜਵਾਨੀ ਦਾ’, ‘ਹਾਏ ਓ ਰੱਬਾ ਦਿਲ ਲੱਗਦਾ ਨਹੀਂ’, ‘ਸੱਜਨਾ ਦਾ ਪਿੰਡ ਲੰਘ ਕੇ’, ‘ਨਸੀਬੋ ਚੇਤੇ ਕਰਦੀ ਆਂ’ ਅਤੇ ‘ਮੇਰੀ ਮਹਿਬੂਬਾ’ ਆਦਿ ਸੁਪਰ ਡੁਪਰ ਹਿੱਟ ਗੀਤਾਂ ਨਾਲ ਸੰਗੀਤਕ ਵਿਹੜੇ ਦੀ ਫੁਲਵਾੜੀ ‘ਚ ਆਪਣੀ ਸਫਲਤਾ ਦੇ ਦਿਨ-ਬ-ਦਿਨ ਝੰਡੇ ਗੱਡ ਰਹੇ ਗਾਇਕ ਦਾ ਨਾਂ ਐ ਇੰਦਰਜੀਤ ਨਿੱਕੂ
ਇੰਦਰਜੀਤ ਨਿੱਕੂ ਨੇ ਪੰਜਾਬੀ ਫਿਲਮ ਇੰਡਸਟਰੀਜ਼ ‘ਚ ਗਾਇਕ ਤੋਂ ਅਦਾਕਾਰ ਬਣੇ ਦਿਲਜੀਤ ਦੌਸਾਂਝ, ਐਮੀ ਵਿਰਕ ਤੇ ਗਿੱਪੀ ਗਰੇਵਾਲ ਵਾਂਗੂੰ ‘ਕੈਰੀ ਆਨ ਜੱਟਾਂ’ ਫਿਲਮ ਨਾਲ ਆਪਣੇ ਫਿਲਮੀ ਕੈਰੀਅਰ ਦੀ ਸੁਰੂਆਤ ਕੀਤੀ। ਉਸ ਤੋਂ ਬਾਅਦ ‘ਮੇਰੇ ਯਾਰ ਕਮੀਨੇ’, ‘ਏਹ ਦਿਲ ਦਾ ਮਾਮਲਾ’ ਤੇ ‘ਦਿਲ ਪ੍ਰਦੇਸ਼ੀ ਹੋ ਗਿਆ’ ਫਿਲਮਾਂ ਨਾਲ ਪਾਲੀਵੁੱਡ ਵਿੱਚ ਐਂਟਰੀ ਮਾਰੀ, ਜਿਸ ਨਾਲ ਉਹਦੇ ਦੇ ਫਿਲਮੀ ਕੈਰੀਅਰ ਦਾ ਗ੍ਰਾਫ ਲੀਹ ‘ਤੇ ਆਇਆ। ਸਾਲ 2020 ਵਿੱਚ ਜਨਵਰੀ ਦੇ ਪਹਿਲੇ ਹਫਤੇ 3 ਜਨਵਰੀ ਨੂੰ ਸਿਨੇਮਿਆਂ ਦਾ ਸਿੰਗਾਰ ਬਣੀ ਫਿਲਮ ‘ਜਾਨ ਤੋਂ ਪਿਆਰਾ’ ਨਾਲ ਜਿੱਥੇ ਉਹਨੇ ਦੁਬਾਰਾ 6 ਸਾਲ ਦੇ ਲੰਬੇ ਅਰਸੇ ਬਾਅਦ ਆਪਣੇ ਫਿਲਮੀ ਕੈਰੀਅਰ ਦੀ ਜਬਰਦਸਤ ਸੁਰੂਆਤ ਕੀਤੀ ਐ। ਉੱਥੇ ਆਪਣੇ ਗਾਇਕੀ ਖੇਤਰ ਨੂੰ ਵੀ ਹੋਰ ਅੱਗੇ ਤੋਰਿਆ। ਟਿਪਸ ਮਿਊਜ਼ਿਕ ਵੱਲੋਂ ਪੇਸ਼ਕਾਰ ਤੇ ਗੀਤਕਾਰ ਸੱਤੀ ਖੋਖੇਵਾਲੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਅੱਜ 06 ਫਰਵਰੀ ਨੂੰ ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਦਾ ਨਵਾਂ ਟਰੈਕ ‘ਪਟਿਆਲਾ ਸੂਟ’ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕਰੇਗੀ। ਜਿੰਨ੍ਹਾਂ ਵਧੀਆ ਇਸ ਗੀਤ ਨੂੰ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਸੱਤੀ ਖੋਖੇਵਾਲੀਆ ਜੀ ਨੇ ਕਲਮ-ਬੱਧ ਕੀਤਾ ਹੈ, ਓਨਾ ਹੀ ਵਧੀਆ ਗਾਇਕ ਇੰਦਰਜੀਤ ਨਿੱਕੂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਹਨੂੰ ਨਿਭਾਇਆ ਐ। ਸੰਗੀਤਕਾਰ ਜੱਸੀ ਬ੍ਰਦਰਜ਼ ਨੇ ਇਸ ਨੂੰ ਸੰਗੀਤਕ ਧੁੰਨਾਂ ‘ਚ ਬਾਖੂਬੀ ਪ੍ਰੋਇਆ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-