Poem

ਸਵੈ-ਕਥਨ/ ਨਿਰਮਲ ਕੌਰ ਕੋਟਲਾ

February 07, 2020 09:06 PM
ਸਵੈ-ਕਥਨ/ ਨਿਰਮਲ ਕੌਰ ਕੋਟਲਾ
 
1.ਨਾਮ: ਨਿਰਮਲ ਕੌਰ ਕੋਟਲਾ 
2.ਜਨਮ:4/5/1969
ਪੇਕਾ ਪਿੰਡ: ਪੰਡੋਰੀ ਮਹਿੰਮਾ (ਅੰਮ੍ਰਿਤਸਰ)
ਸਹੁਰਾ ਪਿੰਡ: ਕੋਟਲਾ ਮੱਝੇਵਾਲ ਮਜੀਠਾ(ਅੰਮ੍ਰਿਤਸਰ)
3.ਮਾਂ-ਹਰਬੰਸ ਕੌਰ
ਪਿਤਾ ਸਰਦਾਰ ਦਲਬੀਰ ਸਿੰਘ 
4,ਜਿੰਦਗੀ ਦਾ ਸੰਘਰਸ਼ 
ਬਚਪਨ ਬੜੇ ਲਾਡਾਂ ਚਾਵਾਂ ਨਾਲ ਬੀਤਿਆ।ਜਵਾਨੀ ਦੀ ਦਹਿਲੀਜ ਤੇ ਸੁਪਨੇ ਟੁੱਟੇ।ਪਿਤਾ ਜੀ ਤੁਰ ਜਾਣਾ।ਪਹਿਲ ਦੇ ਆਧਾਰ ਤੇ 1988 'ਚ ਸਰਕਾਰੀ ਨੌਕਰੀ, ਛੋਟੀ ਉਮਰੇ ਵਿਆਹ,ਛੋਟੇ ਛੋਟੇ ਤਿੰਨ ਬੱਚੇ,ਦੋ ਧੀਆਂ ਇੱਕ ਪੁਤਰ,ਪਤੀ ਦਾ ਨਸ਼ਿਆਂ ਚ ਪੈ ਜਾਣਾ ਸੰਘਰਸ਼ ਭਰੀ ਜਿੰਦਗੀ ਚ 45 ਸਾਲ ਦੀ ਉਮਰ ਚ ਲਿਖਣਾ ਸ਼ੁਰੂ ਕੀਤਾ।ਤੇ 2018 ਪਲੇਠਾ ਕਾਵਿ ਸੰਗ੍ਰਹਿ ਸਿਸਕਦੇ ਹਰਫ਼ ਪਾਠਕਾਂ ਦੀ ਝੋਲੀ ਪਾ ਚੁੱਕੀ ਹਾਂ।ਦੂਜਾ ਕਾਵਿ ਸੰਗ੍ਰਹਿ ਵੀ ਜਲਦੀ ਛਾਪ ਰਹੀ ਹਾਂ।
 
5,ਜਿੰਦਗੀ ਦਾ ਕਾਰਜਖੇਤਰਉਪਲਬਧੀ
30 ਸਾਲ ਦੀ ਨੌਕਰੀ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਸਕੂਲ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਮਾਨ ਸਨਮਾਨ ਹਾਸਲ ਹੋਇਆ।ਕਿਤਾਬ "ਸਿਸਕਦੇ ਹਰਫ" ਨੂੰ ਵੱਖ ਵੱਖ ਸਹਿਤ ਸਭਾਵਾਂ ਵੱਲੋਂ ਰਿਲੀਜ਼ ਕੀਤਾ ਗਿਆਂ।ਸਹਿਤ ਸਭਾ ਬਰਨਾਲਾ ਵੱਲੋਂ 2018 ਚ ਸਨਮਾਨ ਚਿੰਨ ਨਾਲ ਨਿਵਾਜਿਆ ਗਿਆ।ਐਸ ਡੀ ਐਮ,ਡੀ ਈ ਓ ਸੈਕੰਡਰੀ ਅੰਮ੍ਰਿਤਸਰ ਵੱਲੋ ਵੀ ਸਨਮਾਨਿਤ ਕੀਤਾ। ਮਾਂ ਬੋਲੀ ਪੰਜਾਬੀ ਦੇ ਹੱਕ ਚ ਚੇਤਨਤਾ।
 
6,ਨਾਰੀ ਹੋਂਦ ਪ੍ਰਤੀ
ਪਰਮਾਤਮਾ ਨੇ ਮੈਨੂੰ ਔਰਤ ਨਿਵਾਜ ਕੇ ਕੁਦਰਤ ਨੂੰ ਅਨਮੋਲ ਤੋਹਫਾ ਦਿੱਤਾ ਹੈ।ਸਹਿ ਵਿਦਿਅਕ ਸੰਸਥਾ ਚ ਸੇਵਾਵਾਂ ਨਿਭਾਉਦਿਆ ਬੱਚੀਆਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਪ੍ਰੇਰਿਤ ਕਰਦੀ ਹਾਂ।ਉਹਨਾ ਨੂੰ ਸਵੈਮਾਣ ਤੇ ਸਵੈ ਰਖਿਆ ਲਈ ਚੇਤਨ ਕਰਦੀ ਹਾਂ।
 
7,ਸਮਾਜ ਨੂੰ ਦੇਣ ਤੇ ਕੀ ਦੇਣ ਦਾ ਸਕੰਲਪ
ਸਮਾਜ ਚ ਵਿਚਰਦਿਆਂ ਨੌਜਵਾਨ ਵਰਗ ਨਸ਼ਿਆ ਤੋ ਸੁਚੇਤ ਕਰਦੀ ਹਾ।ਵਹਿਮ ਭਰਮ,ਛੂਆਛਾਤ,ਨਿਰਪੱਖਤਾ ਵਾਲਾ ਜੀਵਨ ਜਿਉਣ ਚ ਵਿਸਵਾਸ ਰੱਖਦੀ ਹਾਂ।ਸੰਕਲਪ ਕਰਦੀ ਹਾਂ ਜੋ ਦਰਦ ਮੈਂ ਹੰਡਿਆਇਆ ਉਹ ਕਿਸੇ ਧੀ ਦੇ ਹਿੱਸੇ ਨਾ ਆਵੇ।ਦਾਜ,ਨਸ਼ਾ,ਭਰੁਣ ਵਰਗੀਆਂ ਅਲਾਮਤਾਂ ਦੂਰ ਕਰਾਂਗੀ।ਰੱਬ ਅੱਗੇ ਦੂਆ ਕਰਦੀ ਹਾਂ ਕਿ ਪੰਜਾਬ ਵਿੱਚ ਮਾਰੂ ਲਹਿਰਾਂ ਨਾ ਵਗਣ।ਨਾ ਮਾਂਵਾਂ ਦੇ ਪੁੱਤ ਮਰਨ।
 
ਮੇਰੀਆਂ ਇਹ ਰਚਨਾਵਾਂ ਅਣਛਪੀਆਂ ਹਨ
 
ਬੇਰੁਖ਼ੀ
ਚੇਤਿਆਂ ਚੋ' ਖੁੱਦ ਹੀ ਵਿਸਾਰ ਕੇ, 
ਹੁਣ ਕਹਿੰਦੇ ਓ ਚੱਕਰ ਕਿਤੇ ਹੋਰ ਏ।
ਲੱਗਦੀ ਨਾ ਲਾਈ ਅੱਖ, ਸਾਰੀ ਸਾਰੀ ਰਾਤ, 
ਦੱਸਦੇ ਓ ਕਿ ਚਿੱਤ ਚੋਰ ਕੋਈ ਹੋਰ ਏ ।
ਵਫਾ ਸਾਡੀ ਤੂੰ ਕੀ ਸਿਲਾ ਦਿੱਤਾ,
ਬਿਨ ਤੇਰੇ ਜਿੰਦਗੀ , ਘਟਾ ਘਣਕੋਰ ਏ। 
ਸੱਦਕੇ ਜਾਵੇ ਨਿਰਮਲ , ਤੇਰੀ ਬੇਰੁਖ਼ੀ,
ਅੱਜ ਕਵਿਤਾ ਲਿਖਾਤੀ ਇੱਕ ਹੋਰ ਏ ।
 
"ਨਿਰਮਲ ਕੌਰ ਕੋਟਲਾ"
ਆ ਦਿਲਾ
ਆ ਦਿਲਾ ਚੱਲ ਉੱਥੇ ਚੱਲੀਏ,
ਜਿੱਥੇ ਨਾ ਤੇਰਾ ਨਾ ਮੇਰਾ
ਕਰਕੇ ਮੁੱਖ ਯਾਰ ਦੇ ਵੱਲੇ,
ਕਰ ਲੈ ਦੂਰ ਹਨੇਰਾ।
ਅੱਖੀਆਂ ਰੋਵਣ,ਬੁੱਲੀਆਂ ਹੱਸਣ
ਲਕੋਈ ਬੈਠੀ ਦਰਦ ਬਥੇਰਾ।
ਬਹੁੜੀਂ ਵੇ ਬਹੁੜੀਂ ਸਾਈਆ,
ਹੁਣ ਲੱਗਦਾ ਜੀ ਨੀ ਮੇਰਾ।
ਕੁੰਞਾ ਉੱਡ ਉੱਡ ਆਈਆਂ ਵਤਨੋਂ
ਤੇਰੀ ਯਾਦ ਦਾ ਲੈ ਬਸੇਰਾ।
ਮੈ ਭੁੱਲੀ ਮੈ ਭੁੱਲੀ ਵੇ!ਲੋਕੇ,
ਹੋਣਾ ਕਰਮਾਂ ਅੰਤ ਨਿਬੇੜਾ।
ਮਾਪੇ ਤਰਸਣ ਰੋਟੀ ਤਾਈਂ,
ਮੋਇਆਂ ਘਿਓ ਖਵਾਏ ਬਥੇਰਾ।
ਏਦਾ ਰੱਬ ਨਾ ਰਾਜੀ ਹੋਣਾਂ
ਭਾਵੇਂ ਲਾ ਲਈ ਜੋਰ ਬਥੇਰਾ।
ਨਿਰਮਲ ਨੂੰ ਤਾਂ ਓਟ ਤੁਹਾਰੀ,
ਏਥੇ ਕੋਈ ਨਾ ਬੇਲੀ ਮੇਰਾ।
 
 
ਵਕਤ
ਵਕਤ ਕੀਤੀਆਂ ਨੇ ,
ਸਾਡੇ ਨਾਲ ਹੇਰਾ ਫੇਰੀਆਂ।
ਹਾਰਾਂ ਸਾਡੇ ਪੱਲੇ ,
ਜਿੱਤਾਂ ਹੋਈਆਂ ਸਦਾ ਤੇਰੀਆਂ ।
ਤੂੰ ਹੀ ਸਾਡਾ ਰੱਬ ,
ਤੇ ਤੂੰ ਹੀ ਸਾਡਾ ਮੱਕਾ ।
ਲੱਗੇ ਨਾ ਦੁੱਖ ,
ਖੈਰਾਂ ਮੰਗਦੇ ਹਾਂ ਤੇਰੀਆ।
ਨਿੱਤ ਮਾਰਦੈ ਵੇ ਝਿੜਕਾਂ ,
ਕਦੇ ਹੱਸ ਕੇ ਨਾ ਬੋਲੇ।
ਹੋਇਆ ਕੀ ਗੁਨਾਹ ਸਾਥੋਂ, 
ਦੱਸ ਦੇ ਵੇ ਵੈਰੀਆ।
ਇਹ ਸਾਹਾਂ ਵਾਲੀ ਤੰਦ ,
ਖੌਰੇ ਕੱਦ ਟੁੱਟ ਜਾਣਾ ,
ਕਰ ਵੇ ਰੀਝਾਂ ਚੰਨਾ ,
ਹੁਣ ਪੂਰੀਆਂ ਵੇ ਮੇਰੀਆਂ ।
ਅਾ ਬੈਠ ਮੇਰੇ ਕੋਲ , 
ਕਰ ਦਿਲ ਵਾਲੀ ਗੱਲ,
ਸੋਚ ਬਦਲ ਖੋਲ ਅੱਜ ,
ਪੈਰਾਂ ਵਾਲੀ ਬੇੜੀਆਂ ।
ਨਿਰਮਲ ਕੌਰ ਕੋਟਲਾ
 
ਲਾਂਘਾ 
ਚੂੰਮ ਚੁੰਮ ਮੱਥੇ ਲਾਵਾਂ,
ਲਾਂਘੇ ਦੀਏ ਮਿੱਟੀਏ ਨੀ
ਜਿੰਨੇ ਸਿਮਰ ਤੇ ਬਸ਼ੀਰ,
ਤਾਈਂ ਮਿਲਾਇਆ।
ਅੱਲਹਾ ਕਰੇ ਮਿਟ ਜਾਣ,
ਏ ਹੱਦਾਂ ਸਰਹੱਦਾਂ ਵੀਰਾ,
ਮੇਰਾ ਮਨ ਯਾਰਾ,
ਡਾਹਢਾ ਭਰ ਆਇਆ।
 
ਇੱਕੋ ਹੋਵੇ ਥਾਲੀ ਸਾਡੀ,
ਇੱਕੋ ਰਹਿਣ ਸਹਿਣ ਵੇ
ਧੰਨ ਨਾਨਕ ਨੇ ਸੀ,
ਏਕੇ ਦਾ ਸਬਕ ਪੜਾਇਆ।
ਕਰੇ ਨਾ ਕੋਈ ਰਾਜਨੀਤੀ,
ਸਾਂਝ ਦੀਆਂ ਪਿਰਤਾਂ ਤੇ,
ਹਾਂ ਜੀ ਹੁਕਮ,
ਇਲਾਹੀ ਏ ਆਇਆ ।
 
ਹੱਥੀਂ ਕਰ ਕਿਰਤ ਤੇ, 
ਮਨ ਕਰ ਯਾਰ ਵੱਲੇ,
ਭਾਵੇਂ ਕਹਿ ਅੱਲਾ,ਰਾਮ,
ਜਾ ਵਾਹਿਗੁਰੂ ਧਿਆਇਆ।
ਅੰਤ ਵੇਲੇ ਹੋਣਾ ,
ਤੇਰੇ ਅਮਲਾਂ ਨਿਬੇੜਾ,
ਵੇਖੀਂ ਕਿਤੇ ਨਾ ਖੁੰਜ ਜਾਵੀ,
ਜਦੋ ਜਮਾਂ ਆਣ ਘੇਰਾ ਪਾਇਆ।
 
ਰੂਹਾਂ ਸੱਚੀਆਂ ਦੀ,
ਹੋਈ ਕਬੂਲ ਅਰਦਾਸ,
ਖੁੱਲਿਆ ਹੈ ਲਾਂਘਾ ਜੀ
ਕਰਤੇ ਕਰਤਾਰ ਹੈ ਮਿਲਾਇਆ।
ਸੋਚਾਂ ਨੂੰ ਕਰ "ਨਿਰਮਲ",
ਦੂਈ ਤੇ ਦਵੈਤ ਛੱਡ,
ਆ ਮਿਲੀਏ ਵੇ ਗਲੇ ਅੱਜ
ਗੁਰਾਂ ਰਹਿਮਤਾਂ ਦਾ ਮੀਹ ਵਰਸਾਇਆ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ 
 
ਨਿੱਘ
ਰਿਸ਼ਤਿਆਂ ਦਾ ਨਿੱਘ 
ਕੋਸੀ ਕੋਸੀ ਧੁੱਪ
ਵਿਆਹਾਂ ਦਾ ਦੌਰ 
ਮਨ ਦਾ ਚੈਂਨ
ਕੁੱਝ ਉਮੀਂਦ
ਬਸ ਐਵੇਂ ਐਂਵੇ ਹੀ
ਬਿਖ਼ਰੇ ਹਰਫ਼
😊😊😊😊
ਭੂਆ ਭਤੀਜੀ
 
ਸਾਦਗੀ
ਨਾ ਹੱਥੀਂ ਵੰਗਾਂ ਨਾ ਨੱਕ ਚ ਕੋਕਾ,
ਪੈਰੀ ਝਾਂਜਰ ਕਦੇ ਛਣਕਾਈ ਨਾ।
ਕੰਨੀਂ ਝੁੱਮਕੇ ਗੱਲ ਵਿੱਚ ਗਾਨੀ,
ਮੁੰਦੀ ਛੱਲੇ ਰੀਝ ਕਦੇ ਪੁਗਾਈ ਨਾ।
ਗ੍ਰਹਿਸਥੀ ਦੀ ਜਿੰਮੇਵਾਰੀ ਭਾਰੀ ,
ਪਾ ਸੁਰਮਾਂ ਅੱਖ ਕਦੇ ਮਟਕਾਈ ਨਾ।
ਲੱਜ ਸ਼ਰਮ ਜੀ ਗਹਿਣੇ ਸਾਡੇ,
ਫੋਕੀ ਹਵਾ ਜਿਹੀ ਕਦੇ ਦਿਖਾਈ ਨਾ।
 
ਨਿਰਮਲ ਕੌਰ ਕੋਟਲਾ
 
ਵੇ ਸੱਜਣਾਂ 
ਰੱਬ ਦੀ ਹਜੂਰੀ 'ਚ ਕਬੂਲਿਆ ਵੇ ਸੱਜਣਾ।
ਕਦੇ ਤੇਰਾ ਹੁਕਮ ਨਾ,ਅਦੂਲਿਆ ਵੇ ਸੱਜਣਾ।
 
ਵਿਚਾਰ ਸਾਡੇ ਲੱਖ ਜੀ, ਟਕਰਾਉਂਦੇ ਰਹਿਣਗੇ।
ਕਿੱਸੇ ਮੇਰੇ ਸਬਰ ਦੇ ਲੋਕ ਗਾਉਦੇ ਰਹਿਣਗੇ।
 
ਖੈਰਾਂ ਅਸਾਂ ਮੰਗੀਆਂ ਵੇ!ਜਿਉਣ ਜੋਗਿਆ।
ਭਾਵੇ ਨਾਲ ਤੇਰੇ ਹਰ ਸਾਹ ਤੰਗ ਭੋਗਿਆ।
 
ਰਿਸ਼ਤੇ ਨੇ ਜੱਗ ਤੇ ਬਥੇਰੇ ਹੋਰ ਸੱਜਣਾ।
ਸਾਨੂੰ ਵੇ ਹਰ ਪਲ ਤੇਰੀ ਲੋਰ ਸੱਜਣਾ।
 
ਚੜਦੀ ਕਲਾ ਚ ਰਹੇ ਬਾਪ ਮੇਰੇ ਬੱਚਿਆ ਦਾ।
ਸਾਥ ਰਹੇ ਨਿਭਦਾ ਜੀ ਦਿਲ ਦੇ ਸੱਚਿਆਂ ਦਾ।
 
ਨਿਰਮਲ ਨੂੰ ਨਾ ਲੋੜ ਬਹੁਤੀ ਦੌਲਤਾ ਦੀ।
ਨਾ ਹੀ ਬਾਹਲੀ ਭੁੱਖ ਫੋਕੀ ਸ਼ੋਹਰਤਾਂ ਦੀ।
 
ਬੇਫਿਕਰੇ ਜਿਹੇ ਹਾ ਕਦੇ ਬਹੁਤਾ ਨਾ ਸੋਚੀਏ।
ਸਾਥ ਪਾਕ ਰੂਹਾਂ ਵਾਲਾ ਹਰਦਮ ਲੋਚੀਏ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
 
ਸੁੱਚੇ ਹਰਫ
ਐਸਾ ਪਲ ਨਹੀ ਤੇਰੀ ਯਾਦ ਨਾ ਆਵੇ।
ਤੇਰੇ ਬਿਨ ਹੋਰ ਕੋਈ ਖੁਆਬ ਨਾ ਆਵੇ।
ਗੱਲਾਂ ਨੀ ਕਰਦੀ ਤਸਵੀਰ ਤੇਰੀ।
ਬਣ ਗਿਆ ਏ ਵੇ ਤਕਦੀਰ ਮੇਰੀ।
ਰੱਬ ਜਾਣੇਂ ਕੀ ਏ ਤੇਰੇ ਦਿਲ ਅੰਦਰ।
ਅਸਾਂ ਨੇ ਜਾਣਿਆ ਤੈਨੂੰ ਮਨ ਮੰਦਰ।
ਹਾਣੀ ਬਣ ਜਾਣ ਭੋਲੇ ਅਲਫਾਜ ਤੇਰੇ।
ਸੁੱਚੇ ਹਰਫ ਜਰਾ,ਜੜ ਮੱਥੇ ਤਾਜ ਮੇਰੇ।
ਖਿਆਲ ਮੇਰੇ ਬੜਾ ਖੌਰੂ ਪਾਉਦੇ ਨੇ।
ਤੇਰੇ ਰੋਸੇ ਵੀ ਸੱਚੀ ਬੜਾ ਭਾਉਂਦੇ ਨੇ।
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
 
🌷🌷ਪੈਂਤੀ ਅੱਖਰ🌷🌷
 
ੳ ਅ ੲ ਸ ਹ ਪੜ੍ਹ ਨੀ ਜਿੰਦੜੀਏ।
ਮਾਂ ਬੋਲੀ ਦੇ ਲੱਗ ਲੜ ਨੀ ਜਿੰਦੜੀਏ।
ਕ ਖ ਗ ਘ ਙ ਦੀ ਵਿਚਾਰ ਕਰਕੇ,
ਮਾਂ ਦੇ ਹੱਕ ਵਿੱਚ ਖੜ੍ਹ ਨੀ ਜਿਂਦੜੀਏ।
ਚ ਛ ਜ ਝ ਞ ਮਿੱਠੀ ਧੁੰਨ ਲੱਗੇ ,
ਮਨ ਚਿੱਤ ਲਾ ਕੇ ਪੜ੍ਹ ਨੀ ਜਿੰਦੜੀਏ।
ਟ ਠ ਡ ਢ ਣ ਨਾਲ ਪਛਾਣ ਬਣਾਕੇ।
ਬਚਾ ਲੈ ਬੋਲੀ ਦੀ ਜੜ੍ਹ ਨੀ ਜਿੰਦੜੀਏ।
ਤ ਥ ਦ ਧ ਨ ਨਾਲ ਕਰ ਕੇ ਪਿਆਰ,
ਧਰਮ ਵਾਲੀ ਪੌੜੀ ਚੜ ਨੀ ਜਿੰਦੜੀਏ।
ਪ ਫ ਬ ਭ ਮ ਲੱਗਦੇ ਪਿਆਰੇ ਬੋਲ,
ਸੋਹਣੀ ਬੋਲੀ ਬੋਲੇ ਘਰ ਘਰ ਨੀ ਜਿੰਦੜੀਏ।
ਯ ਰ ਲ ਵ ੜ ਦਾ ਵੀ ਬੜਾ ਮਾਣ ਕਰਦੇ ਆ,
ਪੱਲਾ ਗੁਰਬਾਣੀ ਵਾਲਾ ਫੜ ਨੀ ਜਿੰਦੜੀਏ
ਅਰਬੀ ਫ਼ਾਰਸੀ ਨੂੰ ਮਿਲੇ ਸਤਿਕਾਰ ਇੱਥੇ,
ਪੈਰੀਂ ਬਿੰਦੀ ਦਿੱਤੀ ਮੜ੍ਹ ਨੀ ਜਿੰਦੜੀਏ।
ਪੈਂਤੀ ਅੱਖਰਾਂ ਦੀ ਮਾਲ਼ਾ ਮੈਂ ਪਰੋਈ,
ਰਿਹਾ ਹਰ ਕੋਈ ਇਹਨੂੰ ਪੜ੍ਹ ਨੀ ਜਿੰਦੜੀਏ।
 
ਨਿਰਮਲ ਕੌਰ ਕੋਟਲਾ
 
 
ਗੁਰੂ ਚੇਲਾ
ਗੁਰੂ ਚੇਲੇ ਦਾ ਰਿਸ਼ਤਾ ਬੜਾ ਹੀ ਨਿਆਰਾ ਏ।
ਧੀਆਂ ਪੁੱਤਾ ਨਾਲੋਂ ਗੁਰੂ ਨੂੰ ਚੇਲਾ ਪਿਆਰਾ ਏ।
 
ਜੁੱਗਾਂ ਜੁਗਾਂਤਰਾਂ ਤੋ, ਰੀਤ ਬਣੀ ਆਈ ਏ।
ਗੁਰੂ ਅਤੇ ਚੇਲੇ ਦੀ ਪਰੀਤ ਬਣੀ ਆਈ ਏ।
 
ਬਦਲ ਗਿਆ ਯੁੱਗ,ਬਦਲ ਗਈਆ ਨੀਤਾਂ ਜੀ।
ਰਹੀਆਂ ਨਾ ਓ ਸਾਂਝਾਂ ਦੀਆ ਪਾਕ ਪਰੀਤਾਂ ਜੀ।
 
ਅੱਜ ਦੀ ਕੀ ਦੱਸਾਂ ਬੱਚੇ ਮੋਢਾ ਮਾਰ ਲੰਘਦੇ ਨੇ।
ਅਧਿਆਪਕ ਦੇ ਕੋਲੋ ਉਹ ਭੋਰਾ ਨਾ ਸੰਗਦੇ ਨੇ।
 
ਭੁੱਲ ਗਿਆ ਕਰਨਾ ਸਤਿਕਾਰ ਵਿਦਿਆਰਥੀ।
ਰੱਬ ਜਾਣੇ ਕਿਸ ਰਾਹੇ ਗਿਆ ਪੈ ਵਿਦਿਆਰਥੀ ।
 
ਮਾਪਿਆ ਪੂਰੀ ਸ਼ਹਿ ਕਿ ਕਿਉਂ ਡਾਂਟੇ ਟੀਚਰ।
ਬਿਨਾ ਕਾਂਟ ਛਾਂਟ ਕਦੇ ਬਣੇ ਨਾ ਫਰਨੀਚਰ।
 
ਹੱਥ ਜੋੜ ਅਰਜੋਈ ਕਰਾਂ !!!ਸੁਣੋ ਮਾਪਿਓ।
ਬੱਚਿਆ ਦਾ ਭਵਿੱਖ ਸਵਾਰ ਲਓ ਮਾਪਿਓ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
ਬਾਬਾ ਨਾਨਕ
ਮੇਰਾ ਬਾਬਾ ਨਾਨਕ ਕਿਰਤੀ ਸੀ।
ਰੱਬੀ ਰੂਹ ਉਹਦੀ ਬਿਰਤੀ ਸੀ।
 
ਉਹ ਪੈਦਲ ਤੁਰਿਆ ਜਾਂਦਾ ਸੀ।
ਉਹ ਲਾਲੋ ਦੇ ਘਰ ਤੋ ਖਾਂਦਾ ਸੀ।
 
ਰਬੀ ਹੁਕਮ ਹੋਰਿਅਾ ਸਚ ਤੋਲਿਆ ਸੀ।
ਲੋੜਬੰਦਾਂ ਲੲੀ ਖਜਾਨਾ ਖੋਲਿਅਾ ਸੀ।
 
ਉਸ ਤਾਰੇ ਸੱਜਣ ਠੱਗ ਜਿਹੇ।
ਬਾਬੇ ਚਾਰੇ ਮੱਝੀਆਂ ਵੱਗ ਜਿਹੇ।
 
ਮੇਰਾ ਬਾਬਾ ਮਸਤਾਨਾ ਜੋਗੀ ਸੀ।
ਫਕੀਰੀ 'ਚ ਬਾਦਸ਼ਾਹੀ ਭੋਗੀ ਸੀ।
 
ਉਹ ਸੱਚ ਦਾ ਬਣਿਆ ਪਾਂਧੀ ਸੀ।
ਤਾਹੀਓਂ ਦੁਨੀਆ ਉਸ ਵੱਲ ਜਾਂਦੀ ਸੀ।
 
ਔਰਤ ਦਾ ਪਹਿਲਾ ਹਾਮੀ ਜੀ।
ਓਹ ਸਭ ਦਾ ਅੰਤਰਜਾਮੀ ਜੀ।
 
ਇੱਕ ਜੋਤ ਨੂੰ ਬਾਬੇ ਪਾਇਆ ਸੀ।
ਤੇ ਸਚ ਦਾ ਰਾਹ ਰੁਸਨਾੲਿਅਾ ਸੀ
 
ਭਰਮਾਂ ਚੋ ਨਾਨਕ ਨੇ ਕੱਢਿਆ ਸੀ।
ਹੋਕਾ ਹੱਕ ਤੇ ਸੱਚ ਦਾ ਛੱਡਿਆ ਸੀ।
 
ਪਰ ਕੀ ਦੱਸਾਂ ਅੱਜ ਦੇ ਲੋਕਾਂ ਦੀ।
ੲਿਥੇ ਹਾਹਾਕਾਰ ਹੈ ਜੋਕਾਂ ਦੀ।
 
ਪੰਖਡੀ ਬਾਬੇ ਬਣ ਕੇ ਬਹਿੰਦੇ ਨੇ।
ਬਗਲ ਚ ਛੁਰੀ,ਮੁੱਖੋਂ ਰਾਮ ਕਹਿੰਦੇ ਨੇ।
 
ਫੰਦਾ ਪਾ ਲਿਆ ਕਰਜੇ ਚ ਫਸਿਆ ਨੇ।
ਕੁੱਝ ਖਾ ਲਏ ਬਾਬਾ ਨਸ਼ਿਆ ਨੇ।
 
ਹਰ ਪਾਸੇ ਹਾਲ ਦੁਹਾਈਅਾਂ ਨੇ।
ਧੀਅਾਂ ਕੁੱਖਾਂ ਚ ਮਾਰ ਮੁਕਾੲੀਅਾਂ ਨੇ।
 
ਆਜਾ ਫਿਰ ਆਜਾ ਨਾਨਕ।
ਜਗ ਫੇਰਾ ਫਿਰ ਪਾ ਜਾ ਨਾਨਕ ।
 
ਮੇਰੇ ਜੀ ਸਤਿਗੁਰੂ ਪਿਆਰੇ
ਲੱਖਾ ਜੀ ਤੁਸਾਂ ਪਾਪੀ ਤਾਰੇ।
 
ਨਿਰਮਲ ਨੂੰ ਤਾਂ ਹੈ ਬੱਸ ਇੱਕੋ ਲੋਚਾ।
ਹਰ ਵੇਲੇ ਤੂੰ ਹੀ ਬੱਸ ਤੂੰ ਹੀ ਸੋਚਾਂ।
 
ਨਿਰਮਲ ਕੌਰ ਕੋਟਲਾ
 
 
 
 
ਤਿੱਤਲੀ
ਇੱਕ ਤਿੱਤਲੀ ਆਈ ਸਾਡੇ ਵਿਹੜੇ।
ਮਹਿਕੀ ਫਿਜ਼ਾ ਅੱਜ ਚਾਰ ਚੁਫੇਰੇ।
 
ਨਾਨੀ-2 ਕਹਿੰਦੀ ਦਾ ਮੂੰਹ ਨਾ ਥੱਕੇ,
ਲੈ ਕੇ ਆਈ ਹੈ ਖੁਸ਼ੀਆਂ ਤੇ ਖੇੜੇ।
 
ਸੱਚੀਂ!ਰੂਹ ਮੇਰੀ ਨਾ ਤੱਕ ਤੱਕ ਰੱਜੇ,
ਦੁੱਖ ਦਰਦ ਨਾ ਢੁੱਕਣ ਨੇੜੇ ਤੇੜੇ।
 
ਅਰਸ਼ੋ ਉੱਤਰੀ ਪਰੀ ਹੈ ਲੱਗਦੀ,
ਨਾਜ਼ ਦਿਲ ਵਿੱਚ ਖੁੱਭ ਗਈ ਮੇਰੇ।
 
ਕਦੇ ਡਾ: ਤੇ ਕਦੇ ਟੀਚਰ ਬਣਦੀ,
ਆਮਦ ਉਹਦੀ ਰੋਸ਼ਨ ਬਨੇਰੇ।
 
ਮੰਮੀ ਪਾਪਾ ਦੀ ਰਾਜ ਦੁਲਾਰੀ ,
ਧੀਏ ਕਰਨ ਦੁਆਵਾਂ ਵੱਡੇ ਵਡੇਰੇ।
 
ਲੋਕੋ!ਦਿਓ ਸਤਿਕਾਰ ਧੀਆ ਨੂੰ ,
ਤਾਹੀਂ ਮੁੱਕਣ ਜੱਗ ਦੇ ਝਗੜੇ ਝੇੜੇ।
 
ਭਾਗਾਵਾਲੀ ਹਾਂ,ਨਿਰਮਲ ਸਮਝੇ,
ਦਿੱਤੀਆ ਰੱਬ ਨੇ ਧੀਆਂ ਘਰ ਮੇਰੇ।
 
 
ਨਿਰਮਲ ਕੌਰ ਕੋਟਲਾ
 
1.ਨਾਮ: ਨਿਰਮਲ ਕੌਰ ਕੋਟਲਾ 
2.ਜਨਮ:4/5/1969
ਪੇਕਾ ਪਿੰਡ: ਪੰਡੋਰੀ ਮਹਿੰਮਾ (ਅੰਮ੍ਰਿਤਸਰ)
ਸਹੁਰਾ ਪਿੰਡ: ਕੋਟਲਾ ਮੱਝੇਵਾਲ ਮਜੀਠਾ(ਅੰਮ੍ਰਿਤਸਰ)
3.ਮਾਂ-ਹਰਬੰਸ ਕੌਰ
ਪਿਤਾ ਸਰਦਾਰ ਦਲਬੀਰ ਸਿੰਘ 
4,ਜਿੰਦਗੀ ਦਾ ਸੰਘਰਸ਼ 
ਬਚਪਨ ਬੜੇ ਲਾਡਾਂ ਚਾਵਾਂ ਨਾਲ ਬੀਤਿਆ।ਜਵਾਨੀ ਦੀ ਦਹਿਲੀਜ ਤੇ ਸੁਪਨੇ ਟੁੱਟੇ।ਪਿਤਾ ਜੀ ਤੁਰ ਜਾਣਾ।ਪਹਿਲ ਦੇ ਆਧਾਰ ਤੇ 1988 'ਚ ਸਰਕਾਰੀ ਨੌਕਰੀ, ਛੋਟੀ ਉਮਰੇ ਵਿਆਹ,ਛੋਟੇ ਛੋਟੇ ਤਿੰਨ ਬੱਚੇ,ਦੋ ਧੀਆਂ ਇੱਕ ਪੁਤਰ,ਪਤੀ ਦਾ ਨਸ਼ਿਆਂ ਚ ਪੈ ਜਾਣਾ ਸੰਘਰਸ਼ ਭਰੀ ਜਿੰਦਗੀ ਚ 45 ਸਾਲ ਦੀ ਉਮਰ ਚ ਲਿਖਣਾ ਸ਼ੁਰੂ ਕੀਤਾ।ਤੇ 2018 ਪਲੇਠਾ ਕਾਵਿ ਸੰਗ੍ਰਹਿ ਸਿਸਕਦੇ ਹਰਫ਼ ਪਾਠਕਾਂ ਦੀ ਝੋਲੀ ਪਾ ਚੁੱਕੀ ਹਾਂ।ਦੂਜਾ ਕਾਵਿ ਸੰਗ੍ਰਹਿ ਵੀ ਜਲਦੀ ਛਾਪ ਰਹੀ ਹਾਂ।
 
5,ਜਿੰਦਗੀ ਦਾ ਕਾਰਜਖੇਤਰਉਪਲਬਧੀ
30 ਸਾਲ ਦੀ ਨੌਕਰੀ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਸਕੂਲ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਮਾਨ ਸਨਮਾਨ ਹਾਸਲ ਹੋਇਆ।ਕਿਤਾਬ "ਸਿਸਕਦੇ ਹਰਫ" ਨੂੰ ਵੱਖ ਵੱਖ ਸਹਿਤ ਸਭਾਵਾਂ ਵੱਲੋਂ ਰਿਲੀਜ਼ ਕੀਤਾ ਗਿਆਂ।ਸਹਿਤ ਸਭਾ ਬਰਨਾਲਾ ਵੱਲੋਂ 2018 ਚ ਸਨਮਾਨ ਚਿੰਨ ਨਾਲ ਨਿਵਾਜਿਆ ਗਿਆ।ਐਸ ਡੀ ਐਮ,ਡੀ ਈ ਓ ਸੈਕੰਡਰੀ ਅੰਮ੍ਰਿਤਸਰ ਵੱਲੋ ਵੀ ਸਨਮਾਨਿਤ ਕੀਤਾ। ਮਾਂ ਬੋਲੀ ਪੰਜਾਬੀ ਦੇ ਹੱਕ ਚ ਚੇਤਨਤਾ।
 
6,ਨਾਰੀ ਹੋਂਦ ਪ੍ਰਤੀ
ਪਰਮਾਤਮਾ ਨੇ ਮੈਨੂੰ ਔਰਤ ਨਿਵਾਜ ਕੇ ਕੁਦਰਤ ਨੂੰ ਅਨਮੋਲ ਤੋਹਫਾ ਦਿੱਤਾ ਹੈ।ਸਹਿ ਵਿਦਿਅਕ ਸੰਸਥਾ ਚ ਸੇਵਾਵਾਂ ਨਿਭਾਉਦਿਆ ਬੱਚੀਆਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਪ੍ਰੇਰਿਤ ਕਰਦੀ ਹਾਂ।ਉਹਨਾ ਨੂੰ ਸਵੈਮਾਣ ਤੇ ਸਵੈ ਰਖਿਆ ਲਈ ਚੇਤਨ ਕਰਦੀ ਹਾਂ।
 
7,ਸਮਾਜ ਨੂੰ ਦੇਣ ਤੇ ਕੀ ਦੇਣ ਦਾ ਸਕੰਲਪ
ਸਮਾਜ ਚ ਵਿਚਰਦਿਆਂ ਨੌਜਵਾਨ ਵਰਗ ਨਸ਼ਿਆ ਤੋ ਸੁਚੇਤ ਕਰਦੀ ਹਾ।ਵਹਿਮ ਭਰਮ,ਛੂਆਛਾਤ,ਨਿਰਪੱਖਤਾ ਵਾਲਾ ਜੀਵਨ ਜਿਉਣ ਚ ਵਿਸਵਾਸ ਰੱਖਦੀ ਹਾਂ।ਸੰਕਲਪ ਕਰਦੀ ਹਾਂ ਜੋ ਦਰਦ ਮੈਂ ਹੰਡਿਆਇਆ ਉਹ ਕਿਸੇ ਧੀ ਦੇ ਹਿੱਸੇ ਨਾ ਆਵੇ।ਦਾਜ,ਨਸ਼ਾ,ਭਰੁਣ ਵਰਗੀਆਂ ਅਲਾਮਤਾਂ ਦੂਰ ਕਰਾਂਗੀ।ਰੱਬ ਅੱਗੇ ਦੂਆ ਕਰਦੀ ਹਾਂ ਕਿ ਪੰਜਾਬ ਵਿੱਚ ਮਾਰੂ ਲਹਿਰਾਂ ਨਾ ਵਗਣ।ਨਾ ਮਾਂਵਾਂ ਦੇ ਪੁੱਤ ਮਰਨ।
 
ਮੇਰੀਆਂ ਇਹ ਰਚਨਾਵਾਂ ਅਣਛਪੀਆਂ ਹਨ
 
ਬੇਰੁਖ਼ੀ
ਚੇਤਿਆਂ ਚੋ' ਖੁੱਦ ਹੀ ਵਿਸਾਰ ਕੇ, 
ਹੁਣ ਕਹਿੰਦੇ ਓ ਚੱਕਰ ਕਿਤੇ ਹੋਰ ਏ।
ਲੱਗਦੀ ਨਾ ਲਾਈ ਅੱਖ, ਸਾਰੀ ਸਾਰੀ ਰਾਤ, 
ਦੱਸਦੇ ਓ ਕਿ ਚਿੱਤ ਚੋਰ ਕੋਈ ਹੋਰ ਏ ।
ਵਫਾ ਸਾਡੀ ਤੂੰ ਕੀ ਸਿਲਾ ਦਿੱਤਾ,
ਬਿਨ ਤੇਰੇ ਜਿੰਦਗੀ , ਘਟਾ ਘਣਕੋਰ ਏ। 
ਸੱਦਕੇ ਜਾਵੇ ਨਿਰਮਲ , ਤੇਰੀ ਬੇਰੁਖ਼ੀ,
ਅੱਜ ਕਵਿਤਾ ਲਿਖਾਤੀ ਇੱਕ ਹੋਰ ਏ ।
 
"ਨਿਰਮਲ ਕੌਰ ਕੋਟਲਾ"
ਆ ਦਿਲਾ
ਆ ਦਿਲਾ ਚੱਲ ਉੱਥੇ ਚੱਲੀਏ,
ਜਿੱਥੇ ਨਾ ਤੇਰਾ ਨਾ ਮੇਰਾ
ਕਰਕੇ ਮੁੱਖ ਯਾਰ ਦੇ ਵੱਲੇ,
ਕਰ ਲੈ ਦੂਰ ਹਨੇਰਾ।
ਅੱਖੀਆਂ ਰੋਵਣ,ਬੁੱਲੀਆਂ ਹੱਸਣ
ਲਕੋਈ ਬੈਠੀ ਦਰਦ ਬਥੇਰਾ।
ਬਹੁੜੀਂ ਵੇ ਬਹੁੜੀਂ ਸਾਈਆ,
ਹੁਣ ਲੱਗਦਾ ਜੀ ਨੀ ਮੇਰਾ।
ਕੁੰਞਾ ਉੱਡ ਉੱਡ ਆਈਆਂ ਵਤਨੋਂ
ਤੇਰੀ ਯਾਦ ਦਾ ਲੈ ਬਸੇਰਾ।
ਮੈ ਭੁੱਲੀ ਮੈ ਭੁੱਲੀ ਵੇ!ਲੋਕੇ,
ਹੋਣਾ ਕਰਮਾਂ ਅੰਤ ਨਿਬੇੜਾ।
ਮਾਪੇ ਤਰਸਣ ਰੋਟੀ ਤਾਈਂ,
ਮੋਇਆਂ ਘਿਓ ਖਵਾਏ ਬਥੇਰਾ।
ਏਦਾ ਰੱਬ ਨਾ ਰਾਜੀ ਹੋਣਾਂ
ਭਾਵੇਂ ਲਾ ਲਈ ਜੋਰ ਬਥੇਰਾ।
ਨਿਰਮਲ ਨੂੰ ਤਾਂ ਓਟ ਤੁਹਾਰੀ,
ਏਥੇ ਕੋਈ ਨਾ ਬੇਲੀ ਮੇਰਾ।
 
 
ਵਕਤ
ਵਕਤ ਕੀਤੀਆਂ ਨੇ ,
ਸਾਡੇ ਨਾਲ ਹੇਰਾ ਫੇਰੀਆਂ।
ਹਾਰਾਂ ਸਾਡੇ ਪੱਲੇ ,
ਜਿੱਤਾਂ ਹੋਈਆਂ ਸਦਾ ਤੇਰੀਆਂ ।
ਤੂੰ ਹੀ ਸਾਡਾ ਰੱਬ ,
ਤੇ ਤੂੰ ਹੀ ਸਾਡਾ ਮੱਕਾ ।
ਲੱਗੇ ਨਾ ਦੁੱਖ ,
ਖੈਰਾਂ ਮੰਗਦੇ ਹਾਂ ਤੇਰੀਆ।
ਨਿੱਤ ਮਾਰਦੈ ਵੇ ਝਿੜਕਾਂ ,
ਕਦੇ ਹੱਸ ਕੇ ਨਾ ਬੋਲੇ।
ਹੋਇਆ ਕੀ ਗੁਨਾਹ ਸਾਥੋਂ, 
ਦੱਸ ਦੇ ਵੇ ਵੈਰੀਆ।
ਇਹ ਸਾਹਾਂ ਵਾਲੀ ਤੰਦ ,
ਖੌਰੇ ਕੱਦ ਟੁੱਟ ਜਾਣਾ ,
ਕਰ ਵੇ ਰੀਝਾਂ ਚੰਨਾ ,
ਹੁਣ ਪੂਰੀਆਂ ਵੇ ਮੇਰੀਆਂ ।
ਅਾ ਬੈਠ ਮੇਰੇ ਕੋਲ , 
ਕਰ ਦਿਲ ਵਾਲੀ ਗੱਲ,
ਸੋਚ ਬਦਲ ਖੋਲ ਅੱਜ ,
ਪੈਰਾਂ ਵਾਲੀ ਬੇੜੀਆਂ ।
ਨਿਰਮਲ ਕੌਰ ਕੋਟਲਾ
 
ਲਾਂਘਾ 
ਚੂੰਮ ਚੁੰਮ ਮੱਥੇ ਲਾਵਾਂ,
ਲਾਂਘੇ ਦੀਏ ਮਿੱਟੀਏ ਨੀ
ਜਿੰਨੇ ਸਿਮਰ ਤੇ ਬਸ਼ੀਰ,
ਤਾਈਂ ਮਿਲਾਇਆ।
ਅੱਲਹਾ ਕਰੇ ਮਿਟ ਜਾਣ,
ਏ ਹੱਦਾਂ ਸਰਹੱਦਾਂ ਵੀਰਾ,
ਮੇਰਾ ਮਨ ਯਾਰਾ,
ਡਾਹਢਾ ਭਰ ਆਇਆ।
 
ਇੱਕੋ ਹੋਵੇ ਥਾਲੀ ਸਾਡੀ,
ਇੱਕੋ ਰਹਿਣ ਸਹਿਣ ਵੇ
ਧੰਨ ਨਾਨਕ ਨੇ ਸੀ,
ਏਕੇ ਦਾ ਸਬਕ ਪੜਾਇਆ।
ਕਰੇ ਨਾ ਕੋਈ ਰਾਜਨੀਤੀ,
ਸਾਂਝ ਦੀਆਂ ਪਿਰਤਾਂ ਤੇ,
ਹਾਂ ਜੀ ਹੁਕਮ,
ਇਲਾਹੀ ਏ ਆਇਆ ।
 
ਹੱਥੀਂ ਕਰ ਕਿਰਤ ਤੇ, 
ਮਨ ਕਰ ਯਾਰ ਵੱਲੇ,
ਭਾਵੇਂ ਕਹਿ ਅੱਲਾ,ਰਾਮ,
ਜਾ ਵਾਹਿਗੁਰੂ ਧਿਆਇਆ।
ਅੰਤ ਵੇਲੇ ਹੋਣਾ ,
ਤੇਰੇ ਅਮਲਾਂ ਨਿਬੇੜਾ,
ਵੇਖੀਂ ਕਿਤੇ ਨਾ ਖੁੰਜ ਜਾਵੀ,
ਜਦੋ ਜਮਾਂ ਆਣ ਘੇਰਾ ਪਾਇਆ।
 
ਰੂਹਾਂ ਸੱਚੀਆਂ ਦੀ,
ਹੋਈ ਕਬੂਲ ਅਰਦਾਸ,
ਖੁੱਲਿਆ ਹੈ ਲਾਂਘਾ ਜੀ
ਕਰਤੇ ਕਰਤਾਰ ਹੈ ਮਿਲਾਇਆ।
ਸੋਚਾਂ ਨੂੰ ਕਰ "ਨਿਰਮਲ",
ਦੂਈ ਤੇ ਦਵੈਤ ਛੱਡ,
ਆ ਮਿਲੀਏ ਵੇ ਗਲੇ ਅੱਜ
ਗੁਰਾਂ ਰਹਿਮਤਾਂ ਦਾ ਮੀਹ ਵਰਸਾਇਆ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ 
 
ਨਿੱਘ
ਰਿਸ਼ਤਿਆਂ ਦਾ ਨਿੱਘ 
ਕੋਸੀ ਕੋਸੀ ਧੁੱਪ
ਵਿਆਹਾਂ ਦਾ ਦੌਰ 
ਮਨ ਦਾ ਚੈਂਨ
ਕੁੱਝ ਉਮੀਂਦ
ਬਸ ਐਵੇਂ ਐਂਵੇ ਹੀ
ਬਿਖ਼ਰੇ ਹਰਫ਼
😊😊😊😊
ਭੂਆ ਭਤੀਜੀ
 
ਸਾਦਗੀ
ਨਾ ਹੱਥੀਂ ਵੰਗਾਂ ਨਾ ਨੱਕ ਚ ਕੋਕਾ,
ਪੈਰੀ ਝਾਂਜਰ ਕਦੇ ਛਣਕਾਈ ਨਾ।
ਕੰਨੀਂ ਝੁੱਮਕੇ ਗੱਲ ਵਿੱਚ ਗਾਨੀ,
ਮੁੰਦੀ ਛੱਲੇ ਰੀਝ ਕਦੇ ਪੁਗਾਈ ਨਾ।
ਗ੍ਰਹਿਸਥੀ ਦੀ ਜਿੰਮੇਵਾਰੀ ਭਾਰੀ ,
ਪਾ ਸੁਰਮਾਂ ਅੱਖ ਕਦੇ ਮਟਕਾਈ ਨਾ।
ਲੱਜ ਸ਼ਰਮ ਜੀ ਗਹਿਣੇ ਸਾਡੇ,
ਫੋਕੀ ਹਵਾ ਜਿਹੀ ਕਦੇ ਦਿਖਾਈ ਨਾ।
 
ਨਿਰਮਲ ਕੌਰ ਕੋਟਲਾ
 
ਵੇ ਸੱਜਣਾਂ 
ਰੱਬ ਦੀ ਹਜੂਰੀ 'ਚ ਕਬੂਲਿਆ ਵੇ ਸੱਜਣਾ।
ਕਦੇ ਤੇਰਾ ਹੁਕਮ ਨਾ,ਅਦੂਲਿਆ ਵੇ ਸੱਜਣਾ।
 
ਵਿਚਾਰ ਸਾਡੇ ਲੱਖ ਜੀ, ਟਕਰਾਉਂਦੇ ਰਹਿਣਗੇ।
ਕਿੱਸੇ ਮੇਰੇ ਸਬਰ ਦੇ ਲੋਕ ਗਾਉਦੇ ਰਹਿਣਗੇ।
 
ਖੈਰਾਂ ਅਸਾਂ ਮੰਗੀਆਂ ਵੇ!ਜਿਉਣ ਜੋਗਿਆ।
ਭਾਵੇ ਨਾਲ ਤੇਰੇ ਹਰ ਸਾਹ ਤੰਗ ਭੋਗਿਆ।
 
ਰਿਸ਼ਤੇ ਨੇ ਜੱਗ ਤੇ ਬਥੇਰੇ ਹੋਰ ਸੱਜਣਾ।
ਸਾਨੂੰ ਵੇ ਹਰ ਪਲ ਤੇਰੀ ਲੋਰ ਸੱਜਣਾ।
 
ਚੜਦੀ ਕਲਾ ਚ ਰਹੇ ਬਾਪ ਮੇਰੇ ਬੱਚਿਆ ਦਾ।
ਸਾਥ ਰਹੇ ਨਿਭਦਾ ਜੀ ਦਿਲ ਦੇ ਸੱਚਿਆਂ ਦਾ।
 
ਨਿਰਮਲ ਨੂੰ ਨਾ ਲੋੜ ਬਹੁਤੀ ਦੌਲਤਾ ਦੀ।
ਨਾ ਹੀ ਬਾਹਲੀ ਭੁੱਖ ਫੋਕੀ ਸ਼ੋਹਰਤਾਂ ਦੀ।
 
ਬੇਫਿਕਰੇ ਜਿਹੇ ਹਾ ਕਦੇ ਬਹੁਤਾ ਨਾ ਸੋਚੀਏ।
ਸਾਥ ਪਾਕ ਰੂਹਾਂ ਵਾਲਾ ਹਰਦਮ ਲੋਚੀਏ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
 
ਸੁੱਚੇ ਹਰਫ
ਐਸਾ ਪਲ ਨਹੀ ਤੇਰੀ ਯਾਦ ਨਾ ਆਵੇ।
ਤੇਰੇ ਬਿਨ ਹੋਰ ਕੋਈ ਖੁਆਬ ਨਾ ਆਵੇ।
ਗੱਲਾਂ ਨੀ ਕਰਦੀ ਤਸਵੀਰ ਤੇਰੀ।
ਬਣ ਗਿਆ ਏ ਵੇ ਤਕਦੀਰ ਮੇਰੀ।
ਰੱਬ ਜਾਣੇਂ ਕੀ ਏ ਤੇਰੇ ਦਿਲ ਅੰਦਰ।
ਅਸਾਂ ਨੇ ਜਾਣਿਆ ਤੈਨੂੰ ਮਨ ਮੰਦਰ।
ਹਾਣੀ ਬਣ ਜਾਣ ਭੋਲੇ ਅਲਫਾਜ ਤੇਰੇ।
ਸੁੱਚੇ ਹਰਫ ਜਰਾ,ਜੜ ਮੱਥੇ ਤਾਜ ਮੇਰੇ।
ਖਿਆਲ ਮੇਰੇ ਬੜਾ ਖੌਰੂ ਪਾਉਦੇ ਨੇ।
ਤੇਰੇ ਰੋਸੇ ਵੀ ਸੱਚੀ ਬੜਾ ਭਾਉਂਦੇ ਨੇ।
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
 
🌷🌷ਪੈਂਤੀ ਅੱਖਰ🌷🌷
 
ੳ ਅ ੲ ਸ ਹ ਪੜ੍ਹ ਨੀ ਜਿੰਦੜੀਏ।
ਮਾਂ ਬੋਲੀ ਦੇ ਲੱਗ ਲੜ ਨੀ ਜਿੰਦੜੀਏ।
ਕ ਖ ਗ ਘ ਙ ਦੀ ਵਿਚਾਰ ਕਰਕੇ,
ਮਾਂ ਦੇ ਹੱਕ ਵਿੱਚ ਖੜ੍ਹ ਨੀ ਜਿਂਦੜੀਏ।
ਚ ਛ ਜ ਝ ਞ ਮਿੱਠੀ ਧੁੰਨ ਲੱਗੇ ,
ਮਨ ਚਿੱਤ ਲਾ ਕੇ ਪੜ੍ਹ ਨੀ ਜਿੰਦੜੀਏ।
ਟ ਠ ਡ ਢ ਣ ਨਾਲ ਪਛਾਣ ਬਣਾਕੇ।
ਬਚਾ ਲੈ ਬੋਲੀ ਦੀ ਜੜ੍ਹ ਨੀ ਜਿੰਦੜੀਏ।
ਤ ਥ ਦ ਧ ਨ ਨਾਲ ਕਰ ਕੇ ਪਿਆਰ,
ਧਰਮ ਵਾਲੀ ਪੌੜੀ ਚੜ ਨੀ ਜਿੰਦੜੀਏ।
ਪ ਫ ਬ ਭ ਮ ਲੱਗਦੇ ਪਿਆਰੇ ਬੋਲ,
ਸੋਹਣੀ ਬੋਲੀ ਬੋਲੇ ਘਰ ਘਰ ਨੀ ਜਿੰਦੜੀਏ।
ਯ ਰ ਲ ਵ ੜ ਦਾ ਵੀ ਬੜਾ ਮਾਣ ਕਰਦੇ ਆ,
ਪੱਲਾ ਗੁਰਬਾਣੀ ਵਾਲਾ ਫੜ ਨੀ ਜਿੰਦੜੀਏ
ਅਰਬੀ ਫ਼ਾਰਸੀ ਨੂੰ ਮਿਲੇ ਸਤਿਕਾਰ ਇੱਥੇ,
ਪੈਰੀਂ ਬਿੰਦੀ ਦਿੱਤੀ ਮੜ੍ਹ ਨੀ ਜਿੰਦੜੀਏ।
ਪੈਂਤੀ ਅੱਖਰਾਂ ਦੀ ਮਾਲ਼ਾ ਮੈਂ ਪਰੋਈ,
ਰਿਹਾ ਹਰ ਕੋਈ ਇਹਨੂੰ ਪੜ੍ਹ ਨੀ ਜਿੰਦੜੀਏ।
 
ਨਿਰਮਲ ਕੌਰ ਕੋਟਲਾ
 
 
ਗੁਰੂ ਚੇਲਾ
ਗੁਰੂ ਚੇਲੇ ਦਾ ਰਿਸ਼ਤਾ ਬੜਾ ਹੀ ਨਿਆਰਾ ਏ।
ਧੀਆਂ ਪੁੱਤਾ ਨਾਲੋਂ ਗੁਰੂ ਨੂੰ ਚੇਲਾ ਪਿਆਰਾ ਏ।
 
ਜੁੱਗਾਂ ਜੁਗਾਂਤਰਾਂ ਤੋ, ਰੀਤ ਬਣੀ ਆਈ ਏ।
ਗੁਰੂ ਅਤੇ ਚੇਲੇ ਦੀ ਪਰੀਤ ਬਣੀ ਆਈ ਏ।
 
ਬਦਲ ਗਿਆ ਯੁੱਗ,ਬਦਲ ਗਈਆ ਨੀਤਾਂ ਜੀ।
ਰਹੀਆਂ ਨਾ ਓ ਸਾਂਝਾਂ ਦੀਆ ਪਾਕ ਪਰੀਤਾਂ ਜੀ।
 
ਅੱਜ ਦੀ ਕੀ ਦੱਸਾਂ ਬੱਚੇ ਮੋਢਾ ਮਾਰ ਲੰਘਦੇ ਨੇ।
ਅਧਿਆਪਕ ਦੇ ਕੋਲੋ ਉਹ ਭੋਰਾ ਨਾ ਸੰਗਦੇ ਨੇ।
 
ਭੁੱਲ ਗਿਆ ਕਰਨਾ ਸਤਿਕਾਰ ਵਿਦਿਆਰਥੀ।
ਰੱਬ ਜਾਣੇ ਕਿਸ ਰਾਹੇ ਗਿਆ ਪੈ ਵਿਦਿਆਰਥੀ ।
 
ਮਾਪਿਆ ਪੂਰੀ ਸ਼ਹਿ ਕਿ ਕਿਉਂ ਡਾਂਟੇ ਟੀਚਰ।
ਬਿਨਾ ਕਾਂਟ ਛਾਂਟ ਕਦੇ ਬਣੇ ਨਾ ਫਰਨੀਚਰ।
 
ਹੱਥ ਜੋੜ ਅਰਜੋਈ ਕਰਾਂ !!!ਸੁਣੋ ਮਾਪਿਓ।
ਬੱਚਿਆ ਦਾ ਭਵਿੱਖ ਸਵਾਰ ਲਓ ਮਾਪਿਓ।
 
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
 
 
ਬਾਬਾ ਨਾਨਕ
ਮੇਰਾ ਬਾਬਾ ਨਾਨਕ ਕਿਰਤੀ ਸੀ।
ਰੱਬੀ ਰੂਹ ਉਹਦੀ ਬਿਰਤੀ ਸੀ।
 
ਉਹ ਪੈਦਲ ਤੁਰਿਆ ਜਾਂਦਾ ਸੀ।
ਉਹ ਲਾਲੋ ਦੇ ਘਰ ਤੋ ਖਾਂਦਾ ਸੀ।
 
ਰਬੀ ਹੁਕਮ ਹੋਰਿਅਾ ਸਚ ਤੋਲਿਆ ਸੀ।
ਲੋੜਬੰਦਾਂ ਲੲੀ ਖਜਾਨਾ ਖੋਲਿਅਾ ਸੀ।
 
ਉਸ ਤਾਰੇ ਸੱਜਣ ਠੱਗ ਜਿਹੇ।
ਬਾਬੇ ਚਾਰੇ ਮੱਝੀਆਂ ਵੱਗ ਜਿਹੇ।
 
ਮੇਰਾ ਬਾਬਾ ਮਸਤਾਨਾ ਜੋਗੀ ਸੀ।
ਫਕੀਰੀ 'ਚ ਬਾਦਸ਼ਾਹੀ ਭੋਗੀ ਸੀ।
 
ਉਹ ਸੱਚ ਦਾ ਬਣਿਆ ਪਾਂਧੀ ਸੀ।
ਤਾਹੀਓਂ ਦੁਨੀਆ ਉਸ ਵੱਲ ਜਾਂਦੀ ਸੀ।
 
ਔਰਤ ਦਾ ਪਹਿਲਾ ਹਾਮੀ ਜੀ।
ਓਹ ਸਭ ਦਾ ਅੰਤਰਜਾਮੀ ਜੀ।
 
ਇੱਕ ਜੋਤ ਨੂੰ ਬਾਬੇ ਪਾਇਆ ਸੀ।
ਤੇ ਸਚ ਦਾ ਰਾਹ ਰੁਸਨਾੲਿਅਾ ਸੀ
 
ਭਰਮਾਂ ਚੋ ਨਾਨਕ ਨੇ ਕੱਢਿਆ ਸੀ।
ਹੋਕਾ ਹੱਕ ਤੇ ਸੱਚ ਦਾ ਛੱਡਿਆ ਸੀ।
 
ਪਰ ਕੀ ਦੱਸਾਂ ਅੱਜ ਦੇ ਲੋਕਾਂ ਦੀ।
ੲਿਥੇ ਹਾਹਾਕਾਰ ਹੈ ਜੋਕਾਂ ਦੀ।
 
ਪੰਖਡੀ ਬਾਬੇ ਬਣ ਕੇ ਬਹਿੰਦੇ ਨੇ।
ਬਗਲ ਚ ਛੁਰੀ,ਮੁੱਖੋਂ ਰਾਮ ਕਹਿੰਦੇ ਨੇ।
 
ਫੰਦਾ ਪਾ ਲਿਆ ਕਰਜੇ ਚ ਫਸਿਆ ਨੇ।
ਕੁੱਝ ਖਾ ਲਏ ਬਾਬਾ ਨਸ਼ਿਆ ਨੇ।
 
ਹਰ ਪਾਸੇ ਹਾਲ ਦੁਹਾਈਅਾਂ ਨੇ।
ਧੀਅਾਂ ਕੁੱਖਾਂ ਚ ਮਾਰ ਮੁਕਾੲੀਅਾਂ ਨੇ।
 
ਆਜਾ ਫਿਰ ਆਜਾ ਨਾਨਕ।
ਜਗ ਫੇਰਾ ਫਿਰ ਪਾ ਜਾ ਨਾਨਕ ।
 
ਮੇਰੇ ਜੀ ਸਤਿਗੁਰੂ ਪਿਆਰੇ
ਲੱਖਾ ਜੀ ਤੁਸਾਂ ਪਾਪੀ ਤਾਰੇ।
 
ਨਿਰਮਲ ਨੂੰ ਤਾਂ ਹੈ ਬੱਸ ਇੱਕੋ ਲੋਚਾ।
ਹਰ ਵੇਲੇ ਤੂੰ ਹੀ ਬੱਸ ਤੂੰ ਹੀ ਸੋਚਾਂ।
 
ਨਿਰਮਲ ਕੌਰ ਕੋਟਲਾ
 
 
 
 
ਤਿੱਤਲੀ
ਇੱਕ ਤਿੱਤਲੀ ਆਈ ਸਾਡੇ ਵਿਹੜੇ।
ਮਹਿਕੀ ਫਿਜ਼ਾ ਅੱਜ ਚਾਰ ਚੁਫੇਰੇ।
 
ਨਾਨੀ-2 ਕਹਿੰਦੀ ਦਾ ਮੂੰਹ ਨਾ ਥੱਕੇ,
ਲੈ ਕੇ ਆਈ ਹੈ ਖੁਸ਼ੀਆਂ ਤੇ ਖੇੜੇ।
 
ਸੱਚੀਂ!ਰੂਹ ਮੇਰੀ ਨਾ ਤੱਕ ਤੱਕ ਰੱਜੇ,
ਦੁੱਖ ਦਰਦ ਨਾ ਢੁੱਕਣ ਨੇੜੇ ਤੇੜੇ।
 
ਅਰਸ਼ੋ ਉੱਤਰੀ ਪਰੀ ਹੈ ਲੱਗਦੀ,
ਨਾਜ਼ ਦਿਲ ਵਿੱਚ ਖੁੱਭ ਗਈ ਮੇਰੇ।
 
ਕਦੇ ਡਾ: ਤੇ ਕਦੇ ਟੀਚਰ ਬਣਦੀ,
ਆਮਦ ਉਹਦੀ ਰੋਸ਼ਨ ਬਨੇਰੇ।
 
ਮੰਮੀ ਪਾਪਾ ਦੀ ਰਾਜ ਦੁਲਾਰੀ ,
ਧੀਏ ਕਰਨ ਦੁਆਵਾਂ ਵੱਡੇ ਵਡੇਰੇ।
 
ਲੋਕੋ!ਦਿਓ ਸਤਿਕਾਰ ਧੀਆ ਨੂੰ ,
ਤਾਹੀਂ ਮੁੱਕਣ ਜੱਗ ਦੇ ਝਗੜੇ ਝੇੜੇ।
 
ਭਾਗਾਵਾਲੀ ਹਾਂ,ਨਿਰਮਲ ਸਮਝੇ,
ਦਿੱਤੀਆ ਰੱਬ ਨੇ ਧੀਆਂ ਘਰ ਮੇਰੇ।
 
 
ਨਿਰਮਲ ਕੌਰ ਕੋਟਲਾ
Have something to say? Post your comment