Poem

ਮੇਰੀ ਮਾਂ /ਮੱਖਣ ਸ਼ੇਰੋਂ ਵਾਲਾ

February 07, 2020 09:15 PM
ਮੇਰੀ ਮਾਂ /ਮੱਖਣ ਸ਼ੇਰੋਂ ਵਾਲਾ
 
ਕਿਸੇ  ਪੁੱਛਿਆਨਾ ਕਦੇ ਹਾਲ ਮੇਰਾ,
ਨਾ ਆਇਆ ਹੋਣਾ ਖਿਆਲ ਮੇਰਾ,,
ਦੁੱਖ ਦੇ ਵਿੱਚ ਰਹਿੰਦਾ ਸੀ ਜਦ ਮੈਂ,,
ਓਹ ਨਾ ਟੁੱਕ ਲੰਘਾਓਂਦੀ ਹੁੰਦੀ ਸੀ,,
ਮੇਰਾ ਤਾਂ ਫਿਕਰ ਬੜਾ ਸੀ ਕਰਦੀ,,
ਜਦੋਂ ਲੋਕੋ ਮੇਰੀ ਮਾਂ ਜਿਓਂਦੀ ਹੁੰਦੀ ਸੀ,
 
ਅਨਪੜ੍ਹ ਭਾਵੇਂ ਪਰ ਚਿਹਰਾ ਪੜ੍ਹਦੀ ਸੀ,
ਦੇਰ ਹੋ ਜਾਂਦੀ ਕਿਧਰੇ ਬੂਹੇ ਖੜਦੀ ਸੀ,,
ਵਕਤ ਨਾਲ ਆਇਆ ਕਰ ਵਕਤ ਮਾੜਾ,
ਲੈ ਬੁੱਕਲ ਵਿੱਚ ਸਮਝਾਓਂਦੀ ਹੁੰਦੀ ਸੀ,,,
ਮੇਰਾ ਤਾਂ ਫਿਕਰ ਬੜਾ ਸੀ ਕਰਦੀ,,
ਜਦੋਂ ਲੋਕੋ ਮੇਰੀ ਮਾਂ ਜਿਓਂਦੀ ਹੁੰਦੀ ਸੀ,
 
ਇੱਥੇ ਨਹੀਂ ਖੜਨਾ ਓਥੇ ਨਹੀਂ ਖੜਨਾ,
ਚੁੱਪ ਹੋ ਜੀ ਕਿਸੇ ਨਾਲ ਨਹੀਂ ਲੜਨਾ,
ਤੈਂਨੂੰ ਮਸਾਂ ਪਾ ਲਿਆ ਔਖਾਂ ਨਾਲ ਖਹਿ,
ਇਹ ਕਹਿ ਘੁੱਟ ਸੀਨੇ ਲਾਓਂਦੀ ਹੁੰਦੀ ਸੀ,
ਮੇਰਾ ਤਾਂ ਫਿਕਰ ਬੜਾ ਸੀ ਕਰਦੀ,,
ਜਦੋਂ ਲੋਕੋ ਮੇਰੀ ਮਾਂ ਜਿਓਂਦੀ ਹੁੰਦੀ ਸੀ,
 
ਹੱਸਦਾ ਰਹੇਂ ਤੇਰੇ ਵਿੱਚ ਦੁਨੀਆਂ ਵਸਦੀਆ,
ਇੱਕ ਗੱਲ ਕਹੀ ਮਾਂ ਦੀ ਨਿੱਤ  ਡਸਦੀਆ,,
ਮਾਵਾਂ ਬਿਨ ਨਹੀਂ ਵੇ ਮੱਖਣਾਂ ਪੁੱਛਦਾ ਕੋਈ,,
ਤਰਸਾਂ ਅਵਾਜ਼ ਮਾਰ ਬੁਰ਼ਲਾਓਂਦੀ ਹੁੰਦੀ ਸੀ,
ਮੇਰਾ ਤਾਂ ਫਿਕਰ ਬੜਾ ਸੀ ਕਰਦੀ,,
ਜਦੋਂ ਲੋਕੋ ਮੇਰੀ ਮਾਂ ਜਿਓਂਦੀ ਹੁੰਦੀ ਸੀ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment