News

ਖਾਲਿਸਤਾਨ ਜਲਾਵਤਨ ਸਰਕਾਰ ਵਲੋਂ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਕੋਈ ਵੀ ਡੈਲੀਗੇਸ਼ਨ ਨਹੀਂ ਭੇਜਿਆ ਗਿਆ – ਭਾਈ ਗੁਰਮੇਜ਼ ਸਿੰਘ ਗਿੱਲ

February 09, 2020 04:02 PM
ਖਾਲਿਸਤਾਨ ਜਲਾਵਤਨ ਸਰਕਾਰ ਵਲੋਂ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ
ਕੋਈ ਵੀ ਡੈਲੀਗੇਸ਼ਨ ਨਹੀਂ ਭੇਜਿਆ ਗਿਆ – ਭਾਈ ਗੁਰਮੇਜ਼ ਸਿੰਘ ਗਿੱਲ
 
ਭਾਈ ਗੁਰਮੇਜ਼ ਸਿੰਘ ਗਿੱਲ
ਪ੍ਰਧਾਨ ਮੰਤਰੀ ਖਾਲਿਸਤਾਨ ਜਲਾਵਤਨ ਸਰਕਾਰ

ਬ੍ਰਮਿੰਘਮ (ਸਮੇਂ ਦੀ ਅਵਾਜ਼, 08.02.2020) - ਖਾਲਿਸਤਾਨ ਜਲਾਵਤਨ ਸ੍ਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ਼ ਸਿੰਘ ਗਿੱਲ ਨੇ ਮੀਡੀਏ ਨੂੰ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਗਟ ਦਿਵਸ ਸਿੱਖ ਕੌਮ ਦੇਸ਼ – ਵਿਦੇਸ਼ ਵਿੱਚ ਵੱਡੇ ਪੱਧਰ ਤੇ ਮਨਾ ਰਹੀ ਹੈ, ਜੋ ਕਿ ਮਨਾਉਣਾ ਵੀ ਚਾਹੀਦਾ ਹੈ । ਨਾਲ ਹੀ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜਿੱਥੇ ਸਿੱਖ ਪੰਥ ਦੀਆਂ ਜੜ੍ਹਾਂ ਹਨ, ਉਸ ਮੁਲਕ ਦੀ ਸਰਕਾਰ ਸਿੱਖੀ ਨੂੰ ਜੜ੍ਹਾਂ ਤੋਂ ਹੀ ਖਤਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ । ਸਿੱਖ ਕੌਮ ਨੂੰ ਭਾਰਤ ਦੀ ਮੋਦੀ ਸਰਕਾਰ ਦੇ ਮਨਸੂਬਿਆਂ ਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ । ਜਿਹੜੀ ਕੌਮ ਦੀਆਂ ਨੀਹਾਂ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬ ਦੇ ਪੁੱਤਰਾਂ ਅਤੇ ਲੱਖਾਂ ਸਿੱਖਾਂ ਦੀਆਂ ਸ਼ਹਾਦਤਾਂ ਦਾ ਖੂਨ ਪਿਆ ਹੋਵੇ, ਉਸ ਦੀਆਂ ਨੀਹਾਂ ਏਨੀਆਂ ਕਮਜ਼ੋਰ ਨਹੀਂ ਕਿ ਕੋਈ ਉਸ ਨੂੰ ਹਿਲਾ ਸਕੇ ।

ਭਾਈ ਗਿੱਲ ਨੇ ਕਿਹਾ ਕਿ ਖਾਲਿਸਤਾਨ ਜਲਾਵਤਨ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪ੍ਰਣ ਕਰ ਚੁੱਕੀ ਹੈ ਕਿ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗੀ । ਭਾਰਤ ਤੋਂ ਬਾਹਰ ਜਿਹੜੇ ਵੀ ਮੁਲਕ ਵਿੱਚ ਸਿੱਖ ਰਹਿੰਦੇ ਹਨ, ਉਥੇ ਡੈਮੋਕ੍ਰਟਿਕ ਢੰਗ ਨਾਲ ਆਪਣੇ ਆਖਰੀ ਸਵਾਸਾਂ ਤੱਕ ਇਹ ਸੰਘਰਸ਼ ਜਾਰੀ ਰੱਖਣਗੇ । ਭਾਈ ਗਿੱਲ ਨੇ ਵਿਸਾਖੀ 1978 ਨੂੰ ਸ਼ਹੀਦ ਹੋਏ 13 ਸਿੰਘਾਂ ਅਤੇ ਭਾਈ ਫੌਜਾ ਸਿੰਘ ਜੀ ਨਾਲ ਕੀਤੇ ਬਚਨਾਂ ਤੇ ਡਟੇ ਰਹਿਣ ਦਾ ਪ੍ਰਣ ਦੁਹਰਾਇਆ । ਉਹਨਾਂ ਕਿਹਾ ਉਸ ਤੋਂ ਅੱਗੇ ਜੂਨ 1984, ਨਵੰਬਰ 1984 ਅਤੇ ਹੁਣ ਤੱਕ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਤਸ਼ੱਦਦ ਕਰਕੇ ਸ਼ਹੀਦ ਕੀਤੇ ਗਏ ਅਣਗਿਣਤ ਸਿੱਖਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਦਾ ਡੁੱਲ੍ਹਿਆ ਖੂਨ ਅਜਾਈਂ ਨਹੀਂ ਜਾਣ ਦਿਆਂਗੇ, ਉਹਨਾਂ ਦਾ ਕਿਸੇ ਨੂੰ ਮੁੱਲ ਨਹੀਂ ਵੱਟਣ ਦਿੱਤਾ ਜਾਵੇਗਾ । ਜਿਵੇਂ ਕਿ ਪੰਜਾਬ ਦੇ ਹਾਕਮਾਂ ਨੇ ਲੋਕਾਂ ਨਾਲ ਧੋਖਾ ਕੀਤਾ ਕਿ ਸਜ਼ਾਵਾਂ ਭੁਗਤ ਚੁੱਕੇ ਸਿੰਘ, ਜੋ ਹੁਣ ਤੱਕ ਜੇਲ੍ਹਾਂ ਵਿੱਚ ਨਜਾਇਜ਼ ਕੈਦ ਕੀਤੇ ਹੋਏ ਹਨ, ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣਗੇ ਤੇ ਦੋਸ਼ੀ ਪੁਲਿਸ ਵਾਲਿਆਂ ਤੇ ਕੇਸ ਚਲਾਵਾਂਗੇ ਪਰ ਹੋਇਆ ਇਸ ਦੇ ਉਲਟ । ਸ਼ਹੀਦਾਂ ਦੇ ਖੂਨ ਤੇ ਕੁਰਸੀਆਂ ਡਾਹਕੇ ਕੌਮ ਨੂੰ ਬਰਬਾਦ ਕੀਤਾ ।

ਭਾਈ ਗਿੱਲ ਹੁਰਾਂ ਨੇ ਹੋਰ ਕਿਹਾ ਕਿ ਜਦੋਂ ਨਵੇਂ ਦੇਸ਼ ਬਣਦੇ ਹਨ ਜਾਂ ਦੇਸ਼ਾਂ ਦੇ ਸਮਝੌਤੇ ਹੁੰਦੇ ਹਨ, ਬੇਸ਼ੱਕ ਮੇਜ਼ ਤੇ ਬੈਠਕੇ ਹੀ ਹੁੰਦੇ ਨੇ ਪਰ ਐਸੇ ਸਮਝੌਤਿਆਂ ਦਾ ਆਧਾਰ ਸਮੁੱਚੀ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਹੁੰਦੇ ਹਨ, ਕੋਈ ਇਕੱਲਾ – ਦੁਕੱਲਾ ਵਿਅਕਤੀ ਜਾ ਕੇ ਕੌਮੀ ਫੈਸਲੇ ਨਹੀਂ ਕਰਦਾ ਹੁੰਦਾ । ਪਿਛਲੇ ਦਿਨੀਂ ਜਿਵੇਂ ਕੁੱਝ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਮੋਦੀ ਸਰਕਾਰ ਨਾਲ ਗੱਲਬਾਤ ਨੂੰ ਪੰਥ ਦੇ ਨੁਮਾਇੰਦਾ ਵਫ਼ਦ ਵਜੋਂ ਪ੍ਰਚਾਰਿਆ ਗਿਆ । ਇਸ ਸਬੰਧੀ ਖਾਲਿਸਤਾਨ ਜਲਾਵਤਨ ਸਰਕਾਰ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਖਾਲਿਸਤਾਨ ਜਲਾਵਤਨ ਸਰਕਾਰ ਵਲੋਂ ਕੋਈ ਐਸਾ ਵਫ਼ਦ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਨਹੀਂ ਭੇਜਿਆ ਗਿਆ । ਇਸ ਤਰ੍ਹਾਂ ਦੀ ਗੱਲਬਾਤ ਕਰਨ ਦਾ ਇਹ ਕਿਸੇ ਦਾ ਨਿੱਜੀ ਫੈਸਲਾ ਤਾਂ ਹੋ ਸਕਦਾ ਹੈ ਪਰ ਪੂਰੀ ਕੌਮ ਦੀ ਜਾਂ ਖਾਲਿਸਤਾਨ ਜਲਾਵਤਨ ਸਰਕਾਰ ਦੀ ਨੁਮਾਇੰਦਗੀ ਕਰਨ ਦਾ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ । ਖਾਲਿਸਤਾਨ ਜਲਾਵਤਨ ਸਰਕਾਰ 23 ਜੂਨ 1984 ਨੂੰ ਵੱਡੇ ਪੰਥਕ ਇਕੱਠ ਵਿੱਚ ਬਣਾਈ ਗਈ ਸੀ ਤੇ ਦੂਜੀਆਂ ਸਰਕਾਰਾਂ ਨਾਲ ਗੱਲਬਾਤ ਕਰਨ ਸਬੰਧੀ ਅਥਾਰਿਟੀ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਸੀ । ਅਗਰ ਭਵਿੱਖ ਵਿੱਚ ਭਾਰਤ ਸਰਕਾਰ ਨਾਲ ਅਜਿਹੀ ਗੱਲ ਹੋਈ ਤਾਂ ਉਹ ਸਿਰਫ ਤੇ ਸਿਰਫ ਖਾਲਿਸਤਾਨ ਦੀ ਆਜ਼ਾਦੀ ਬਾਰੇ, ਖਾਲਿਸਤਾਨ ਦੀਆਂ ਸਰਹੱਦਾਂ ਬਾਰੇ, ਆਜ਼ਾਦੀ ਤੋਂ ਬਾਅਦ ਭਾਰਤ ਨਾਲ ਸਬੰਧਾਂ ਆਦਿ ਦੇ ਮੁੱਦਿਆਂ ਬਾਰੇ ਅਤੇ ਕਿਸੇ ਬਾਹਰਲੇ ਦੇਸ਼ ਵਿੱਚ ਹੋਵੇਗੀ ਨਾ ਕਿ ਭਾਰਤ ਜਾ ਕੇ ।

ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਸਰਬੱਤ ਦੇ ਭਲੇ ਲਈ ਕੀਤੀ ਸੀ, ਗੁਰ ਫੁਰਮਾਨ ਹੈ, "ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥" ਖਾਲਸਾ ਰਾਜ ਵਿੱਚ ਸਭ ਦੇ ਹਿੱਤ ਸੁਰੱਖਿਅਤ ਹੋਣਗੇ, ਕਿਸੇ ਨਾਲ ਜਾਤ, ਧਰਮ ਆਦਿ ਦੇ ਨਾਂ ਤੇ ਕੋਈ ਵਿਤਕਰਾ ਨਹੀਂ ਹੋਵੇਗਾ । ਸਭ ਦਾ ਧਰਮ ਤੇ ਇੱਜ਼ਤ ਮਹਿਫੂਜ਼ ਹੋਵੇਗੀ । "ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥"

ਖਾਲਿਸਤਾਨ ਜਲਾਵਤਨ ਸ੍ਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਗਟ ਦਿਵਸ ਅਤੇ 13 ਅਪ੍ਰੈਲ 1978 ਨੂੰ ਵਿਸਾਖੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਉਲੀਕੇ ਜਾ ਰਹੇ ਹਨ, ਜਿਸ ਬਾਰੇ ਆਉਂਦੇ ਦਿਨਾਂ ਵਿੱਚ ਸਾਰੇ ਪ੍ਰੋਗਰਾਮ ਬਾਰੇ ਦੱਸਿਆ ਜਾਵੇਗਾ । ਇਸ ਪ੍ਰੋਗਰਾਮ ਵਿੱਚ ਸਮੂਹ ਪੰਥਕ ਜਥੇਬੰਦੀਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪੰਥ ਦੀ ਆਜ਼ਾਦੀ ਲਈ ਅਗਲਾ ਸੰਘਰਸ਼ ਵਿੱਡਣ ਵਾਸਤੇ ਨਵੀਂ ਰਣਨੀਤੀ ਤਿਆਰ ਕੀਤੀ ਜਾ ਸਕੇ ।
Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-