Poem

ਪੱਕੇ ਪੇਪਰ/ਚਮਨਦੀਪ ਸ਼ਰਮਾ

February 10, 2020 06:29 PM

ਪੱਕੇ ਪੇਪਰ/ਚਮਨਦੀਪ ਸ਼ਰਮਾ


ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸaਾਮ ਸਵੇਰੇ।
ਸਮਾਂ ਸਾਰਣੀ ਬਣਾ ਕੇ ਪੜ੍ਹਨਾ,
ਛੱਡ ਦੋ ਇਧਰ ਓਧਰ ਖੜਨਾ।
ਕਿਤਾਬਾਂ ਅੱਗੇ ਲਾਓ ਪੱਕੇ ਡੇਰੇ
                                  ਪੱਕੇ ਪੇਪਰ ਬਸ  
ਖੇਡਣਾ ਕੁੱਦਣਾ ਕਰ ਦਿਓ ਬੰਦ,
ਬੱਚਿਓ ਪੜ੍ਹੋ ਨਿੱਤ ਘੰਟੇ ਪੰਜ।
ਵੇਖਣਾ ਫਿਰ ਨਹੀਂ ਪੈਣੇ ਲਫੇੜੇ
                                   ਪੱਕੇ ਪੇਪਰ ਬਸ  
ਟੀਵੀ ਦੇਖਣ ਤੋਂ ਕਰੋ ਕਿਨਾਰਾ,
ਧਿਆਨ ਭੰਗ ਕਰ ਦਿੰਦਾ ਸਾਰਾ।
ਵੇਖਣ ਨੂੰ ਮਿਲਣਗੇ ਦਿਨ ਬਥੇਰੇ
ਪੱਕੇ ਪੇਪਰ ਬਸ  
ਚੰਗੇ ਨੰਬਰਾਂ ਨਾਲ ਹੋਣਾ ਪਾਸ,
ਮਾਪੇ ਲਗਾਈ ਬੈਠੇ ਨੇ ਆਸ।
ਵਿੱਦਿਆ ਬਿਨਾਂ ਨੇ ਘੋਰ ਹਨ੍ਹੇਰੇ
                                   ਪੱਕੇ ਪੇਪਰ ਬਸ  
ਚਮਨ ਸਰਾਂ ਦਾ ਇਹੋ ਗਿਆਨ,
ਸਿਹਤ ਦਾ ਰੱਖਣਾ ਹੈ ਧਿਆਨ।
                                  ਠੰਡ ‘ਚ ਨਾ ਲਾਈ ਜਾਇਓ ਗੇੜੇ
ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸ਼ਾਮ ਸਵੇਰੇ।
ਪਤਾ_298, ਚਮਨਦੀਪ ਸ਼ਰਮਾ,ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ , ਪਟਿਆਲਾ।ਮੋ ਨੰਬਰ_9501033005

Have something to say? Post your comment