Entertainment

ਸੈਮੀ ਰਾਜਪੁਰੀਆ ਤੇ ਕਮਲਪ੍ਰੀਤ ਕੌਰ ਦਾ ਟਰੈਕ 'ਬੋਲੀ ਤੇ ਬੋਲੀ', ਭਲਕੇ ਹੋਵੇਗਾ ਰਿਲੀਜ਼

February 11, 2020 02:09 PM
ਸੈਮੀ ਰਾਜਪੁਰੀਆ ਤੇ ਕਮਲਪ੍ਰੀਤ ਕੌਰ ਦਾ ਟਰੈਕ 'ਬੋਲੀ ਤੇ ਬੋਲੀ', ਭਲਕੇ ਹੋਵੇਗਾ ਰਿਲੀਜ਼

ਬਠਿੰਡਾ 11 ਫਰਵਰੀ (ਗੁਰਬਾਜ ਗਿੱਲ) –ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੀ ਗਾਇਕ ਜੋੜੀ ਸੈਮੀ ਰਾਜਪੁਰੀਆ ਅਤੇ ਮੈਡਮ ਕਮਲਪ੍ਰੀਤ ਕੌਰ ਅੱਜ ਕਿਸੇ ਬਹੁਤੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਉਕਿ ਹੁਣ ਤਕ ਅਨੇਕਾਂ ਹੀ ਸਟੇਜ ਪ੍ਰੋਗਰਾਮਾਂ ਰਾਹੀਂ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾਂ ਬਣਾ ਚੁੱਕੀ ਹੈ। ਮੈਨੇਜਰ ਜਗਤਾਰ ਧੀਮਾਨ ਤੇ ਕੁਲਦੀਪ ਧੀਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਤੋਂ ਪਹਿਲਾ 'ਕਰਜਾ ਵਰਸਿਜ਼ ਸਰਕਾਰ', 'ਸਬਰ', 'ਕਲਾਸਮੇਟ', 'ਖਹਿੜਾ ਛੱਡ ਗਈ' ਅਤੇ 'ਸੋ ਦਾ ਨੋਟ' ਗੀਤਾਂ ਰਾਹੀਂ ਇਸ ਜੋੜੀ ਨੂੰ ਸਾਨੂੰ ਰੱਬ ਵਰਗੇ ਸਰੋਤਿਆਂ ਨੇ ਬਹੁਤ ਪਿਆਰ/ ਸਤਿਕਾਰ ਦਿੱਤਾ, ਜਿਸ ਲਈ ਉਹ ਸਦਾ ਉਹਨਾਂ ਦੇ ਕਰਜਦਾਰ ਰਹਿਣਗੇ। ਪ੍ਰੋਡਿਊਸਰ ਬਲਦੇਵ ਗੰਡੇਵਾਲ ਤੇ ਕੋ. ਪ੍ਰੋਡਿਊਸਰ ਰਾਜਾ ਰੁਪਾਲ ਦੀ ਰਹਿਨੁਮਾਈ ਹੇਠ ਤਿਆਰ ਕੀਤੇ ਇਸ ਪ੍ਰੋਜੈਕਟ ਨੂੰ ਫੋਰਜੀ ਰਿਕਾਰਡਜ਼ ਕੰਪਨੀ ਮੋਹਾਲੀ ਵੱਲੋਂ ਇਸ ਗਾਇਕ ਜੋੜੀ ਦਾ ਨਵਾਂ ਟਰੈਕ 'ਬੋਲੀ ਤੇ ਬੋਲੀ' ਭਲਕੇ 13 ਫਰਵਰੀ ਨੂੰ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਬੋਲ ਜੱਸੀ ਦੁੱਨੇਕੇ ਨੇ ਬਹੁਤ ਖੂਬਸੂਰਤ ਲਿਖੇ ਹਨ, ਜਿਸ ਨੂੰ ਕੰਪੋਜ਼ ਕੀਤਾ ਬਲਬੀਰ ਬੀਰਾ ਜੀ ਨੇ ਅਤੇ ਇਸ ਗੀਤ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਮਨੋਹਰ ਸ਼ਰਮਾ ਜੀ ਨੇ। ਰਣਜੋਧ ਰਿਕਾਰਡਜ਼ ਦੀ ਟੀਮ ਵੱਲੋਂ ਡਾਇਰੈਕਟਰ ਰਣਜੋਧ ਜੋਧੂ ਦੀ ਨਿਰਦੇਸ਼ਨਾ ਹੇਠ ਇਸ ਟਰੈਕ ਦਾ ਫਿਲਮਾਂਕਣ ਵੱਖ-ਵੱਖ ਖੁਬਸੂਰਤ ਲੋਕੇਸ਼ਨਾਂ ‘ਤੇ ਤਿਆਰ ਕੀਤਾ ਗਿਆ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-