Monday, February 24, 2020
FOLLOW US ON

Poem

ਦਿੱਲੀ ਚੋਣਾਂ ਤੇ ਪ੍ਰਤੀਕਰਮ/ਜਸਵੀਰ ਸ਼ਰਮਾਂ ਦੱਦਾਹੂਰ

February 13, 2020 11:42 AM
ਦਿੱਲੀ ਚੋਣਾਂ ਤੇ ਪ੍ਰਤੀਕਰਮ/ਜਸਵੀਰ ਸ਼ਰਮਾਂ ਦੱਦਾਹੂਰ
 
ਕੇਜਰੀਵਾਲ ਜੀ ਨੇ ਕਰਤੀ ਕਮਾਲ ਦੋਸਤੋ।
ਫੁੱਲ ਕਮਲ ਦਾ ਹੋਇਐ ਬੁਰਾ ਹਾਲ ਦੋਸਤੋ।।
ਕਾਂਗਰਸ ਗੲੀ ਹੈ ਗਵਾਚ ਦਿੱਲੀ ਚੋਂ।
ਸਾਰੇ ਦੇਸ਼ ਵਿੱਚ ਮੱਚਿਆ ਬਵਾਲ ਦੋਸਤੋ।।
 
ਕੰਮਾਂ ਉਤੇ ਮੋਹਰ ਲਾਈ ਹੈ ਲੁਕਾਈ ਨੇ।
ਆ ਆ ਕੇ ਦਿੰਦੇ ਸੱਭ ਹੀ ਵਧਾਈ ਨੇ।।
ਸੱਭ ਨੂੰ ਆਮ ਪਾਰਟੀ ਨੇ ਕਰਤਾ ਨਿਢਾਲ ਦੋਸਤੋ
ਕੇਜਰੀਵਾਲ,,,,,,
 
ਕੀਤਿਆਂ ਕੰਮਾਂ ਦਾ ਮੁੱਲ ਗਿਆ ਪੈ ਜੀ।
ਕਰਿਆ ਵਿਕਾਸ ਬਾਜੀ ਗਿਆ ਲੈ ਜੀ।।
ਹਰਾਵੇ ਆਪ ਨੂੰ ਇਹ ਕੀਹਦੀ ਸੀ ਮਜਾਲ ਦੋਸਤੋ।
ਫੁੱਲ ਕਮਲ ਦਾ,,,,,,
 
ਵਿਰੋਧੀਆਂ ਨੂੰ ਵੀਰੋ ਅਹਿਸਾਸ ਹੋ ਗਿਆ।
ਸੀਟਾਂ ਥੋੜੀਆਂ ਦੇ ਉੱਤੇ ਧਰਵਾਸ ਹੋ ਗਿਆ।।
ਫੇਲ੍ਹ ਥਾਂ ਥਾਂ ਤੇ ਹੋਈ ਕੋਝੀ ਚਾਲ ਦੋਸਤੋ।
ਕੇਜਰੀਵਾਲ,,,,,
 
ਘਿਣਾਉਣੇ ਕਾਰਨਾਮੇ ਨਾ ਹੀ ਆਏ ਕਿਸੇ ਕੰਮ।
ਸਾਹਵੇਂ ਆਪ ਦੇ ਖਲੋਵੇ ਨਹੀਂ ਸੀ ਕਿਸੇ ਵਿੱਚ ਦਮ।।
ਕਾਇਮ ਕਰਤੀ ਵਿਕਾਸ ਦੀ ਮਿਸਾਲ ਦੋਸਤੋ।
ਕੇਜਰੀਵਾਲ,,,,
 
ਆਓ ਇਨ੍ਹਾਂ ਚੋਣਾਂ ਤੋਂ ਸਬਕ ਲਈਏ ਸਿੱਖ।
ਵੇਖਿਓ ਬਦਲ ਹੈ ਜਾਣੀ ਫਿਰ ਦੇਸ਼ ਵਾਲੀ ਦਿੱਖ।
ਹੁਣ ਲਾਰਿਆਂ ਨਾ ਗਲਣੀ ਨਹੀਂ ਦਾਲ ਦੋਸਤੋ।
ਫੁੱਲ ਕਮਲ ਦਾ,,,,,
 
ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਆਪ ਨੇ।
ਵਿਰੋਧੀਆਂ ਦੇ ਲਾਰੇ ਤਾਂ ਹੋਏ ਫਲਾਪ ਨੇ।।
ਕੋਈ ਦੱਸੋ ਜੇ ਹੈ ਦਿਲ ਚ ਸਵਾਲ ਦੋਸਤੋ?
ਕੇਜਰੀਵਾਲ,,,,,
 
ਕੇਜਰੀਵਾਲ ਜਿਹਾ ਦੋਸਤੋ ਜੇ ਪੀ ਐਮ ਹੋਵੇ।
ਬਿਨਾਂ ਛੱਤੋਂ ਤੇ ਨਾ ਭੁੱਖਾ ਕੋਈ ਰਾਤ ਵੇਲੇ ਸੌਵੇਂ।।
ਦੱਦਾਹੂਰੀਆ ਹੈ ਕਹਿੰਦਾ ਆਸ ਨਾਲ ਦੋਸਤੋ।
ਫੁੱਲ ਕਮਲ ਦਾ ਹੋਇਐ ਬੁਰਾ ਹਾਲ ਦੋਸਤੋ।।
ਕੇਜਰੀਵਾਲ ਜੀ ਨੇ ਕਰਤੀ ਕਮਾਲ ਦੋਸਤੋ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556
Have something to say? Post your comment