Article

ਵਾਰ ਵਾਰ ਡਕਾਰ ਆਉਣਾ/ਡਾ: ਰਿਪੁਦਮਨ ਸਿੰਘ ਤੇ ਡਾ: ਓਮ ਚੋਹਾਨ

February 13, 2020 11:46 AM

ਵਾਰ ਵਾਰ ਡਕਾਰ ਆਉਣਾ/ਡਾ: ਰਿਪੁਦਮਨ ਸਿੰਘ ਤੇ ਡਾ: ਓਮ ਚੋਹਾਨ


ਡਕਾਰ ਆਉਣਾ ਇੱਕ ਆਮ ਗੱਲ ਹੈ ਜੋ ਕਿਸੇ ਨੂੰ ਵੀ ਕਿਸੇ ਸਮੇਂ ਆ ਸਕਦੇ ਹਨ। ਵੈਸੇ ਤਾਂ ਮੰਨਿਆ ਜਾਂਦਾ ਹੈ ਕਿ ਜਦੋਂ ਸਾਡਾ ਖਾਣਾ ਹਾਜਮ ਹੋ ਜਾਣ ਤੇ ਡਕਾਰ ਆਉਣਾ ਇੱਕ ਸੰਕੇਤ ਹੁੰਦਾ ਹੈ। ਪਰ ਇਸ ਤਰ੍ਹਾਂ ਨਹੀਂ ਹੁੰਦਾ ਦਰਅਸਲ ਜਦੋਂ ਖਾਣਾ ਖਾਂਦੇ ਸਮੇਂ ਜਾਂ ਫਿਰ ਉਸ ਤੋਂ ਬਾਅਦ ਡਕਾਰ ਆਉਣ ਦਾ ਮਤਲਬ ਹੈ ਕੀ ਖਾਣੇ ਦੇ ਨਾਲ ਹਵਾ ਚਲੀ ਗਈ ਹੈ ਅਤੇ ਇਸੇ ਤਰ੍ਹਾਂ ਇਹ ਹਵਾ ਬਾਹਰ ਨਿਕਲਦੀ ਹੈ ਜਿਸ ਨੂੰ ਅਸੀਂ ਡਕਾਰ ਕਹਿੰਦੇ ਹਾਂ।
ਪੇਟ ਵਿੱਚੋਂ ਗੈਸ ਬਾਹਰ ਨਿਕਲ ਦਾ ਇਹ ਪ੍ਰਾਕ੍ਰਿਤਿਕ ਤਰੀਕਾ ਹੈ। ਜੇਕਰ ਇਹ ਪੇਟ ਵਿੱਚ ਹਵਾ ਬਾਹਰ ਨਾ ਨਿਕਲੇ ਤਾਂ ਇਹ ਪੇਟ ਨਾਲ ਸੰਬੰਧੀ ਕਈ ਬੀਮਾਰੀਆਂ ਨੂੰ ਜਨਮ ਦੇ ਸਕਦੀ ਹੈ। ਜਿਵੇਂ ਪੇਟ ਦਰਦ ਜਾਂ ਫਿਰ ਪੇਟ ਵਿੱਚ ਅਫਾਰਾ।
ਪਰ ਕਈ ਵਾਰ ਇਹ ਡਕਾਰ ਵਾਰ ਵਾਰ ਆਉਂਦੇ ਹਨ। ਵਾਰ ਵਾਰ ਡਕਾਰ ਆਉਣਾ ਕਈ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਉਹ ਬੀਮਾਰੀਆਂ ਜਿਨ੍ਹਾਂ ਵਿੱਚ ਵਾਰ ਵਾਰ ਡਕਾਰ ਆਉਂਦੇ ਹੈ।
ਏਰੋਫੇਜੀਆ
ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਖਾਣਾ ਖਾਂਦੇ ਸਮੇਂ ਜ਼ਿਆਦਾ ਹਵਾ ਪੇਟ ਵਿੱਚ ਚਲੀ ਜਾਂਦੀ ਹੈ। ਫਿਰ ਡਕਾਰ ਆਉਣ ਲੱਗਦੇ ਹਨ। ਕੁਝ ਖਾਂਦੇ ਜਾਂ ਪੀਂਦੇ ਸਮੇਂ ਹਵਾ ਪੇਟ ਵਿੱਚ ਚਲੇ ਜਾਨ ਨੂੰ ਏਰੋਫੈਜੀਆਂ ਕਿਹਾ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਦੇ ਲਈ ਮੂੰਹ ਬੰਦ ਕਰਕੇ ਹੌਲੀ ਹੌਲੀ ਖਾਣਾ ਚਬਾ ਕੇ ਖਾਣਾ ਚਾਹੀਦਾ ਹੈ।
ਕਬਜ਼ ਅਤੇ ਬਦਹਜ਼ਮੀ
ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਡਕਾਰ ਆਉਂਦੇ ਹਨ ਉਨ੍ਹਾਂ ਵਿੱਚੋਂ ਲੱਗਭਗ 30% ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ। ਇਹ ਸਮੱਸਿਆ ਹੋਣ ਤੇ ਆਪਣੇ ਖਾਣੇ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਸ਼ਾਮਿਲ ਕਰੋ ਅਤੇ ਇਸਬਗੋਲ ਦਾ ਸੇਵਨ ਕਰੋ। ਇਸ ਤੋਂ ਇਲਾਵਾ ਬਦਹਜ਼ਮੀ ਵਿੱਚ ਵੀ ਜ਼ਿਆਦਾ ਡਕਾਰ ਆਉਣ ਦੀ ਸਮੱਸਿਆ ਹੁੰਦੀ ਹੈ। ਇਸ ਤਰ੍ਹਾਂ ਹੋਣ ਤੇ ਡਕਾਰ ਦੇ ਨਾਲ ਪੇਟ ਵਿੱਚ ਦਰਦ ਹੋ ਸਕਦਾ ਹੈ।
ਡਿਪ੍ਰੈਸ਼ਨ
ਤਣਾਅ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਤਣਾਅ ਦਾ ਪ੍ਰਭਾਵ ਸਾਡੇ ਪੇਟ ਤੇ ਵੀ ਪੈਂਦਾ ਹੈ ਅਧਿਐਨ ਵਿਚ ਪਤਾ ਚਲਾ ਹੈ ਕਿ ਲੱਗਭਗ 65% ਲੋਕਾਂ ਨੂੰ ਡਿਪ੍ਰੈਸ਼ਨ ਦੀ ਸਮੱਸਿਆ ਹੋਣ ਤੇ ਡਕਾਰ ਆਉਣ ਦੀ ਸਮੱਸਿਆ ਹੁੰਦੀ ਹੈ।
ਗੈਸਟਰੋਸੋਫੀਜੀਅਲ ਰਿਫਲੈਕਸ ਡਿਸੀਜ਼
ਕਈ ਵਾਰ ਗੈਸਟਰੋਸੋਫੀਜੀਅਲ ਰਿਫਲੈਕਸ ਡਿਸੀਜ਼ ਜਾਂ ਫਿਰ ਸੀਨੇ ਵਿਚ ਤੇਜ਼ ਜਲਣ ਦੇ ਕਾਰਨ ਜ਼ਿਆਦਾ ਡਕਾਰ ਆਉਂਦੇ ਹਨ। ਇਸ ਬਿਮਾਰੀ ਵਿੱਚ ਅੰਤੜੀਆਂ ਵਿੱਚ ਜਲਣ ਹੋਣ ਲੱਗਦੀ ਹੈ ਅਤੇ ਖਾਣੇ ਵਾਲੀ ਨਲੀ ਵਿਚ ਐਸਿਡ ਬਣਨ ਲੱਗਦਾ ਹੈ। ਇਸ ਤੋਂ ਬਚਾਅ ਲਈ ਖਾਣ ਪੀਣ ਅਤੇ ਜੀਵਨ ਸ਼ੈਲੀ ਵਿੱਚ ਕਈ ਬਦਲਾਅ ਕਰਨ ਦੀ ਜ਼ਰੂਰਤ ਹੁੰਦਾ ਹੈ।
ਇਰੀਟੇਬਲ ਬਾਊਲ ਸਿੰਡਰੋਮ
ਇਰੀਟੇਬਲ ਬਾਊਲ ਸਿੰਡਰੋਮ ਹੋਣ ਤੇ ਰੋਗੀ ਨੂੰ ਕਬਜ਼, ਪੇਟ ਦਰਦ, ਮਰੋੜ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ ਨਾਲ ਹੀ ਇਸ ਰੋਗ ਵਿੱਚ ਇੱਕ ਵੱਡਾ ਲੱਛਣ ਹੁੰਦਾ ਹੈ ਵਾਰ ਵਾਰ ਡਕਾਰ ਆਉਣਾ। ਇਰੀਟੇਬਲ ਬਾਊਲ ਸਿੰਡਰੋਮ ਦਾ ਪੱਕਾ ਇਲਾਜ ਅਜੇ ਤੱਕ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਅਲਸਰ ਦੇ ਕਾਰਨ ਵੀ ਜ਼ਿਆਦਾ ਡਕਾਰ ਆ ਸਕਦੇ ਹਨ। ਦਰਅਸਲ ਪਾਚਣ ਤੰਤਰ ਨੂੰ ਪੇਟ ਦੀ ਗੈਸ ਅਤੇ ਐੱਚ ਪਾਇਲੋਰੀ ਨਾਮਕ ਬੈਕਟੀਰੀਆ ਤੋਂ ਨੁਕਸਾਨ ਪਹੁੰਚਦਾ ਹੈ। ਜਿਸ ਕਾਰਨ ਡਕਾਰ ਆਉਣ ਲੱਗਦੇ ਹਨ।
ਇਕ ਗੱਲ ਜਾਣ ਲਿਤੀ ਜਾਵੇ ਕਿ ਕਾਰ ਬਹੁਤੇ ਤੇ ਨਾ ਆਓਣੇ ਦੋਨੋ ਹਾਲਾਤ ਮਾੜੇ ਰਹਿੰਦੇ ਹਨ। ਆਪਣੇ ਖਾਣ ਪਾਣ ਦੀ ਆਦਤ ਵਿਚ ਤਬਦੀਲੀ ਅਤੇ ਆਪਣੇ ਪਰਿਵਾਰਿਕ ਡਾਕਟਰ ਦੀ ਸਹਾਇਤਾ ਨਾਲ ਇਸ ਤਕਲੀਫ ਤੋਂ ਕੁਝ ਅਜਾਦੀ ਪਾਈ ਜਾ ਸਕਦੀ ਹੈ, ਫਿਕਰ ਨਾ ਕਰੋ ਸਭ ਚੰਗਾ ਹੁੰਦ ਹੈ।
ਡਾ: ਰਿਪੁਦਮਨ ਸਿੰਘ ਤੇ ਡਾ: ਓਮ ਚੋਹਾਨ
ਸੱਦਭਾਵਨਾ ਮੈਡੀਕਲ ਤੇ ਹਾਰਟ ਇੰਸਟੀਚਿਓਟ
ਪਟਿਆਲਾ 147001
ਮੋ: 9815200134, 9041597151

Have something to say? Post your comment