Monday, February 24, 2020
FOLLOW US ON

Article

ਰਾਜਨੀਤਕ ਪਾਰਟੀਆਂ ਨੂੰ ਦਿੱਲੀ ਚੋਣ ਨਤੀਜਿਆਂ ਤੋਂ ਸਬਕ ਸਿੱਖਣ ਦੀ ਲੋੜ੍/ਸਤਨਾਮ ਸਿੰਘ ਮੱਟੂ,

February 13, 2020 11:48 AM
ਇੰਜੀ. ਸਤਨਾਮ ਸਿੰਘ ਮੱਟੂ
ਰਾਜਨੀਤਕ ਪਾਰਟੀਆਂ ਨੂੰ ਦਿੱਲੀ ਚੋਣ ਨਤੀਜਿਆਂ ਤੋਂ ਸਬਕ ਸਿੱਖਣ ਦੀ ਲੋੜ੍/ਸਤਨਾਮ ਸਿੰਘ ਮੱਟੂ,
 
ਦੇਸ਼ ਦੀ ਰਾਜਧਾਨੀ ਦਿੱਲੀ ਚ ਹੋਈਆਂ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਸਿੱਧ ਕਰ ਦਿੱਤਾ ਹੈ ਕਿ ਹੁਣ ਦੇਸ਼ ਅੰਦਰ ਧਰਮਾਂ ਅਤੇ ਨਫ਼ਰਤਾਂ ਦੀ ਰਾਜਨੀਤੀ ਨਾਲ ਭਰਮਾਇਆ ਨਹੀਂ ਜਾ ਸਕਦਾ। ਦਿੱਲੀ ਚ ਆਪ ਦੀ ਜਿੱਤ ਅਸਲੀਅਤ ਚ ਵਿਕਾਸ ਦੀ ਜਿੱਤ ਹੈ। ਹੁਣ ਭਵਿੱਖ ਚ ਲੋਕ ਲੀਡਰਾਂ ਦੇ ਲੱਛੇਦਾਰ ਭਾਸ਼ਣਾਂ, ਝੂਠੇ ਲੋਲੀਪੋਪ ਅਤੇ ਵਾਅਦਿਆਂ ਦੇ ਬਹਿਕਾਵਿਆਂ ਨਹੀਂ ਆਉਣਗੇ ਅਤੇ ਸੁਚੇਤ ਹੋਕੇ ਵੋਟ ਦੀ ਵਰਤੋਂ ਕਰਨਗੇ।ਨਤੀਜਿਆਂ ਤੋਂ ਰਾਜਨੀਤਕ ਦਲਾਂ ਨੂੰ ਸਬਕ ਸਿੱਖਣ, ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠਣ, ਸਮਾਜਿਕ ਮੁੱਦਿਆਂ ਨੂੰ ਤਰਜੀਹ ਦੇਣ, ਆਪਣੀਆਂ ਵਿਚਾਰਧਾਰਾਵਾਂ ਨੂੰ ਲੋਕਪੱਖੀ ਬਣਾਉਣ, ਜਨਤਾ ਦੀਆਂ ਬੁਨਿਆਦੀ ਲੋੜਾਂ; ਰੋਜ਼ਗਾਰ,ਸਿਹਤ , ਸਿੱਖਿਆ, ਸੜਕਾਂ, ਪਾਣੀ, ਮਹਿੰਗਾਈ, ਬਿਜਲੀ, ਮੰਦਹਾਲੀ, ਉਦਯੋਗ, ਕਾਨੂੰਨੀ ਇਨਸਾਨ ਆਦਿ ਤੇ ਉਚੇਚੇ ਨਜ਼ਰਸਾਨੀ ਕਰਨੀ ਅਤੇ ਪਹਿਲਕਦਮੀ ਕਰਨ ਦੀ ਲੋੜ ਭਾਸਦੀ ਹੈ।
ਸੋਚਣ ਵਾਲੀ ਗੱਲ ਹੈ ਦੇਸ਼ ਦਾ ਹਰ ਨਾਗਰਿਕ ਵੱਖ ਵੱਖ ਰੂਪਾਂ ਸਰਕਾਰ ਨੂੰ ਟੈਕਸ ਅਦਾ ਕਰ ਰਿਹਾ ਹੈ,ਪਰ ਦੇਸ਼ ਦਾ ਆਮ ਨਾਗਰਿਕ ਹੀ ਬੁਨਿਆਦੀ ਸਹੂਲਤਾਂ ਤੋਂ ਵਾਂਝਿਆਂ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੈ। ਦੇਸ਼ ਦੇ ਲੀਡਰ ਟੈਕਸਾਂ ਦੇ ਸਿਰੋਂ ਆਲੀਸ਼ਾਨ ਜ਼ਿੰਦਗੀ ਜਿਉਂਦੇ ਲੱਖਾਂ ਰੁਪਏ ਪੈਨਸ਼ਨਾਂ ਅਤੇ ਸਹੂਲਤਾਂ ਦੇ ਰੂਪ ਚ ਵਸੂਲ ਰਹੇ ਹਨ, ਜਦਕਿ ਘੱਟੋ-ਘੱਟ 30 ਸਾਲ ਨੌਕਰੀ ਕਰਕੇ ਮੁਲਾਜ਼ਮ ਬਿਨਾਂ ਪੈਨਸ਼ਨ ਰਿਟਾਇਰ ਹੋ ਰਹੇ ਹਨ। ਲਗਜ਼ਰੀ ਗੱਡੀਆਂ,ਸਕਿਊਰਿਟੀ ਦੀਆਂ ਗੱਡੀਆਂ ਦੇ  ਰੂਪ ਚ ਲਾਮ ਲਸ਼ਕਰ ਨਾਲ ਲੀਡਰ ਸ਼ਾਨ ਮਹਿਸੂਸ ਕਰਦੇ ਹਨ, ਜਦਕਿ ਜਨਤਾ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਆਰਥਿਕ ਕਮਜ਼ੋਰੀ, ਬੇਹਾਯਾਤੀ, ਬੇਇਨਸਾਫ਼ੀ, ਧਾਰਮਿਕ ਨਫ਼ਰਤਾਂ, ਮੰਦਹਾਲੀ ਭਰੇ ਦੌਰ ਚੋਂ ਗੁਜ਼ਰ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦਿੱਲੀ ਦੇ ਲੋਕਾਂ ਨੇ ਧਰਮ, ਜ਼ਾਤ, ਰਾਜਨੀਤੀ ਆਦਿ ਤੋਂ ਉੱਪਰ ਉੱਠ ਕੇ ਬੁਨਿਆਦੀ ਸਹੂਲਤਾਂ ਅਤੇ ਢਾਂਚੇ  ਦੀ ਉਸਾਰੀ ਦੀ ਯਤਨਸ਼ੀਲਤਾ ਦੀ ਕੋਸ਼ਿਸ਼ ਤੇ ਮੋਹਰ ਲਾਈ ਹੈ। ਆਪ ਲੀਡਰਸ਼ਿਪ ਨੂੰ ਵੀ ਜਿੱਤ ਦੀ ਮਗ਼ਰੂਰੀ ਚ ਮਸਰੂਫਤਾ ਤੋਂ ਕਿਨਾਰਾਕਸ਼ੀ ਕਰ, ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਿਰਤੋੜ ਕੋਸ਼ਿਸ਼ ਅਤੇ ਉੱਦਮ ਤੇ ਜ਼ੋਰ ਦੇਣ ਲੋੜ੍ਹ ਹੈ, ਕਿਉਂਕਿ ਦੇਸ਼ ਅੰਦਰ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ।
ਸਤਨਾਮ ਸਿੰਘ ਮੱਟੂ,
ਬੀਂਬੜ, ਸੰਗਰੂਰ।
9779708257
Have something to say? Post your comment