Article

ਦਿੱਲੀ ਵਾਲਿਆਂ ਨੇ ਫਿਰਕੂ ਤੇ ਵੰਡ ਪਾਊ ਏਜੰਡੇ ਨੂੰ ਨਕਾਰਿਆ " / ਮੁਹੰਮਦ ਅੱਬਾਸ ਧਾਲੀਵਾਲ,

February 13, 2020 11:50 AM
Mohd Abbas
 
"ਦਿੱਲੀ ਵਾਲਿਆਂ ਨੇ ਫਿਰਕੂ ਤੇ ਵੰਡ ਪਾਊ ਏਜੰਡੇ ਨੂੰ ਨਕਾਰਿਆ " /
ਮੁਹੰਮਦ ਅੱਬਾਸ ਧਾਲੀਵਾਲ, 
 
ਪਿਛਲੀ ਅੱਠ ਫਰਵਰੀ ਨੂੰ ਸੰਪਨ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ  ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ 62 ਭਾਜਪਾ ਦੀ ਝੋਲੀ ਵਿੱਚ 8 ਅਤੇ ਕਾਂਗਰਸ ਦੇ ਹੱਥ ਪਹਿਲਾਂ ਵਾਂਗ ਇਸ ਵਾਰ ਖਾਲੀ ਹਨ। ਜਦੋਂ ਕਿ 2015 ਵਿੱਚ  ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 67 ਅਤੇ ਭਾਜਪਾ ਨੂੰ 3 ਅਤੇ ਕਾਂਗਰਸ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ ਸੀ। 
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਸਪੱਸ਼ਟ ਹੈ ਕਿ ਦਿੱਲੀ ਦੇ ਵੋਟਰਾਂ ਨੇ ਇਕ ਵਾਰ ਫਿਰ ਸਿਆਣਪ ਦਾ ਸਬੂਤ ਦਿੱਤਾ ਹੈ। ਭਾਵੇਂ ਕਿ ਇਲੈਕਸ਼ਨ ਕੰਪੇਨ ਦੌਰਾਨ ਕੇਂਦਰੀ ਸੱਤਾ ਤੇ ਬਿਰਾਜਮਾਨ ਪਾਰਟੀ ਨੇ ਵੋਟਰਾਂ ਦਾ ਧਰੁਵੀਕਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਸਲਾਮ ਹੈ ਦਿੱਲੀ ਦੇ ਵੋਟਰਾਂ ਨੂੰ ਜਿਨ੍ਹਾਂ ਧਾਰਮਿਕ ਕੱਟੜਵਾਦਤਾ, ਨਫਰਤ ਅਤੇ ਲੋਕਾਂ ਵਿਚ ਧਰਮ ਦੇ ਆਧਾਰ ਤੇ ਵੰਡ ਪਾਊ ਸ਼ਕਤੀਆਂ ਨੂੰ ਮਾਤ ਦਿੱਤੀ ਹੈ ਤੇ ਉਨ੍ਹਾਂ ਨੇ ਸਿਰਫ ਤੇ ਸਿਰਫ ਵਿਕਾਸ ਦੇ ਨਾਂ ਤੇ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ਤੇ ਨਕਾਰਿਆ ਹੈ ਜਿਨ੍ਹਾਂ ਪਾਰਟੀਆਂ ਦੀ ਬੁਨਿਆਦ ਵਿਕਾਸ ਦੀ ਥਾਂ ਧਰਮ ਦੇ ਨਾਂ ਤੇ ਵੰਡ ਪਾਊ ਰਾਜਨੀਤੀ ਤੇ ਖੜੀ ਹੈ। 
ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੋਂ ਭਲੀਭਾਂਤ ਅਨੁਭਵ ਹੁੰਦਾ ਹੈ ਕਿ ਅੱਜ ਇਕ ਸੱਚਾ ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਫਿਰ ਕੋਈ ਸਿੱਖ ਜਾਂ ਈਸਾਈ ਸੱਭ ਦੇ ਸੱਭ ਸੰਕੀਰਣ ਤੇ ਦੇਸ਼ ਦੇ ਲੋਕਾਂ ਵਿਚ ਧਰਮ ਦੇ ਨਾਂ ਤੇ ਵੰਡ ਪਾਊ ਰਾਜਨੀਤੀ ਕਰਨ ਵਾਲਿਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਧਾਰਮਿਕ ਨਫਰਤ ਫੈਲਾਉਣ ਵਾਲਿਆਂ ਦੇ ਸੰਦਰਭ ਵਿੱਚ ਸੱਚੇ ਹਿੰਦੂ ਅਤੇ ਮੁਸਲਮਾਨ ਕੀ ਸੋਚਦੇ ਹਨ ਇਸ ਸੰਬੰਧੀ ਇਕ ਕਵੀ ਨੇ ਕਿਹਾ ਹੈ ਕਿ :
ਮਜ਼ਹਬ ਕੇ ਨਾਮ ਪਰ ਯੇਹ ਫਸਾੱਦਾਤ ਦੇਖ ਕਰ। 
ਹਿੰਦੂ ਹੈ ਗਮਜ਼ੁਦਾ ਤੋ ਮੁਸਲਮਾਂ ਉਦਾਸ ਹੈ ।।
ਬੇਸ਼ੱਕ ਉਕਤ ਦਿੱਲੀ ਵਿਧਾਨ ਸਭਾ ਇਲੈਕਸ਼ਨ ਨੂੰ ਜਿੱਤਣ ਲਈ  ਭਾਜਪਾ ਆਲਿਆਂ ਨੇ ਪੂਰੀ ਐਡੀ-ਚੋਟੀ ਦਾ ਜ਼ੋਰ ਲਗਾਇਆ ਤੇ ਜਿੱਤਣ ਲਈ ਹਰ ਹਰਬਾ ਅਪਨਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਿ ਪਾਰਟੀ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਲੀਡਰਾਂ ਦੁਆਰਾ ਇਲੈਕਸ਼ਨ ਕੰਪੇਨ ਦੌਰਾਨ ਖੂਬ ਵਧ ਚੜ੍ਹ ਕੇ ਅਸੱਭਿਅਕ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਸ਼ਾ ਵੀ ਅਜਿਹੀ ਕਿ ਜਿਸ ਦੀ ਇਕ ਸੱਭਿਅਕ ਸਮਾਜ ਕਦਾਚਿਤ ਇਜਾਜ਼ਤ ਨਹੀਂ ਦਿੰਦਾ। ਜਿਵੇਂ ਕਿ ਉਕਤ ਪਾਰਟੀ ਦੇ ਜਿਮੈਂਵਾਰ ਔਹੁਦਿਆਂ ਤੇ ਬੈਠੇ ਆਗੂਆਂ ਦੁਆਰਾ ਅਭਦਰ  ਸਲੋਗਨਾਂ ਦਾ ਇਸਤੇਮਾਲ " ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ..." ਜਾਂ ਅੱਠ ਫਰਵਰੀ ਨੂੰ ਈ ਵੀ ਐਮ ਦਾ ਬਟਨ ਇਸ ਕਦਰ ਜੋਰ ਦਬਾਓ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਤੱਕ ਪਹੁੰਚੇ। ਤੇ ਲੋਕਾਂ ਦੇ ਚੁਣੇ ਹੋਏ ਮੁਖ ਮੰਤਰੀ (ਅਰਵਿੰਦ ਕੇਜਰੀਵਾਲ) ਨੂੰ ਅੱਤਵਾਦੀ ਤੱਕ ਕਿਹਾ ਗਿਆ। ਇਕ ਹੋਰ ਭਾਜਪਾ ਉਮੀਦਵਾਰ ਦੁਆਰਾ ਤਾਂ ਇਥੋਂ ਤਕ ਕਹਿ ਦਿੱਤਾ ਕਿ ਅੱਠ ਫਰਵਰੀ ਦੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ "ਭਾਰਤ ਬਨਾਮ ਪਾਕਿਸਤਾਨ" ਮੈਚ ਤੱਕ ਕਰਾਰ ਦਿੱਤਾ ਗਿਆ। ਇਸ ਦੇ ਵਿਪਰੀਤ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੇ ਦੂਜੇ ਆਗੂਆਂ ਨੇ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਦੁਆਰਾ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਮੁਫਤ ਪਾਣੀ, ਬਿਜਲੀ ਅਤੇ ਔਰਤਾਂ ਨੂੰ ਦਿੱਤੀ ਗਈ ਮੁਫਤ ਬਸ ਸਫਰ ਜਿਹੀਆਂ ਸਹੂਲਤਾਂ ਦੇ ਇਵਜ ਵੋਟਾਂ ਮੰਗੀਆਂ ਤੇ ਵੋਟਰਾਂ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਨ੍ਹਾਂ ਦਾ ਕੰਮ ਪਸੰਦ ਆਇਆ ਹੈ ਤਾਂ ਉਨ੍ਹਾਂ ਨੂੰ ਵੋਟ ਦਿੱਤੀ ਜਾਵੇ ਨਹੀਂ ਤਾਂ ਨਾ ਦਿੱਤਾ ਜਾਵੇ । 
ਸਾਕਾਰਾਤਮਕ ਪ੍ਰਚਾਰ ਦਾ ਪ੍ਰਭਾਵ ਵੀ ਸਾਕਾਰਾਤਮਕ ਪੈਂਦਾ ਹੈ ਅਤੇ ਨਕਾਰਤਮਕ ਪ੍ਰਚਾਰ ਦੇ  ਨਤੀਜੇ ਨਕਾਰਤਮਕ ਆਉਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਵੀ ਪ੍ਰਚਾਰ ਦੋ ਧਾਰੀ ਤਲਵਾਰ ਹੋਇਆ ਕਰਦੀ ਹੈ, ਕਈ ਵਾਰ ਅਸੀਂ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਪਹੁੰਚਾਉਂਦੇ ਖੁਦ ਜਰਬ ਖਾ ਬੈਠਦੇ ਹਾਂ । ਇਹੋ ਕੁਝ ਭਾਜਪਾ ਨਾਲ ਹੋਇਆ ਜਾਪਦਾ ਹੈ। ਪਾਰਟੀ ਨੇ ਆਪਣਾ ਸਾਰਾ ਜੋਰ ਨਕਾਰਤਮਕ ਪ੍ਰਚਾਰ ਤੇ ਲਗਾਇਆ। ਜਿਸ ਦੇ ਨਤੀਜੇ ਵਜੋਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਵਾਲੇ ਏਜੰਡੇ ਨੂੰ ਮਾਣਤਾ ਦਿੰਦਿਆਂ ਪੰਜ ਸਾਲ ਲਈ ਫਿਰ ਤੋਂ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ । 
ਇਥੇ ਜਿਕਰਯੋਗ ਹੈ ਆਪਣੇ ਪਿਛਲੇ ਸਾਲ ਝਾਰਖੰਡ ਇਲੈਕਸ਼ਨ ਦੋਰਾਨ ਵੀ ਭਾਜਪਾ ਨੇ ਨਾਗਰਿਕਤਾ ਸੰਸ਼ੋਧਨ ਬਿਲ ਮੌਜੂਦਾ ਸੀ ਏ ਏ ਦੇ ਨਾਂ ਬੜੇ ਜੋਰ ਸ਼ੋਰ ਨਾਲ ਵੋਟਾਂ ਮੰਗੀਆਂ ਸਨ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਪਰ ਝਾਰਖੰਡ ਵਿਚ ਵੀ  ਭਾਰਤੀ ਜਨਤਾ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦਿੱਲੀ ਦੇ ਆਏ ਤੱਤੇ ਤਾਜੇ ਨਤੀਜਿਆਂ ਨੇ ਇਕ ਵਾਰ ਫਿਰ ਤੋਂ ਪਾਰਟੀ ਨੂੰ ਇਹ ਸਪੱਸ਼ਟ ਫਤਵਾ ਸੁਣਾ ਦਿੱਤਾ ਹੈ। 
ਪਰ ਅਫਸੋਸ ਭਾਜਪਾ ਨੇ ਝਾਰਖੰਡ ਵਾਲੀ ਉਸ ਕਰਾਰੀ ਹਾਰ ਤੋਂ ਕੋਈ ਵੀ ਸੀਖ ਨਹੀਂ ਲਈ ਤੇ ਲਗਾਤਾਰ ਆਪਣੇ ਫਿਰਕਾਪ੍ਰਸਤੀ ਵਾਲੇ ਏਜੰਡੇ ਭਾਵ ਹਿੰਦੂ ਮੁਸਲਮਾਨ ਵਿਚਕਾਰ ਫੁੱਟ ਪਾਊ ਨੀਤੀ ਤੇ ਸਰਗਰਮੀ ਨਾਲ ਕੰਮ ਕਰਦੀ ਰਹੀ ਤੇ ਇਹ ਗੱਲ ਭੁੱਲ ਗਏ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਿਆ ਕਰਦੀ। 
ਦਿੱਲੀ ਵਿਚ ਕੇਜਰੀਵਾਲ ਦੀ ਬੰਪਰ ਜਿੱਤ ਦੇ ਸੰਦਰਭ ਵਿੱਚ ਦੇਸ਼ ਦੀਆਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀਆਂ ਜੋ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ ਉਹ ਵੀ ਧਿਆਨ ਮੰਗਦੀਆਂ ਹਨ। 
ਇਸ ਸੰਬੰਧੀ ਸ਼ਿਵ ਸੈਨਾ ਦੇ ਪ੍ਰਧਾਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਖੌਤੀ ਕੌਮੀ ਪਾਰਟੀ ਕੇਜਰੀਵਾਲ ਦੇ ਝਾੜੂ ਅੱਗੇ ਨਹੀਂ ਟਿਕ ਸਕੀ। ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਦੇਸ਼ ਵਿਚ 'ਜਨ ਕੀ ਬਾਤ' ਚੱਲੇਗੀ 'ਮਨ ਕੀ ਬਾਤ' ਨਹੀਂ। ਦਿੱਲੀ ਵਾਲਿਆਂ ਨੇ ਕੁਝ ਲੋਕਾਂ ਦਾ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਉਹ ਹੀ ਕੌਮਪ੍ਰਸਤ ਹਨ ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਗੱਦਾਰ ਹਨ।
ਦੂਜੇ ਪਾਸੇ ਐੱਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਆਖਿਆ ਕਿ ਮੋਦੀ-ਸ਼ਾਹ ਦਾ ਜਾਦੂ ਦਿੱਲੀ ਵਿਚ ਫੇਲ੍ਹ ਹੋ ਗਿਆ। ਕੌਮੀ ਰਾਜਧਾਨੀ ਵਿਚ ਭਾਜਪਾ ਦੀ ਇਹ ਆਖਰੀ ਹਾਰ ਨਹੀਂ, ਹੋਰ ਹਾਰਾਂ ਵੀ ਹੋਣਗੀਆਂ। ਬਿਹਾਰ ਤੇ ਪੁੱਡੂਚੇਰੀ ਵਿਚ ਇਸੇ ਸਾਲ ਚੋਣਾਂ ਹਨ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਇਕੱਠੀਆਂ ਹੋਣ ਦੇਸ਼ ਵਿੱਚ ਤਬਦੀਲੀ ਦੀ ਹਵਾ ਚੱਲ ਰਹੀ ਹੈ। 
ਜਦ ਕਿ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦਾ ਕਹਿਣਾ ਹੈ ਕਿ ਭਾਜਪਾ ਦੀ ਨਫਰਤ ਤੇ ਹਿੰਸਾ ਦੀ ਸਿਆਸਤ ਨੂੰ ਦਿੱਲੀ ਦੇ ਲੋਕਾਂ ਨੇ ਠੋਕਵਾਂ ਜਵਾਬ ਦਿੱਤਾ ਹੈ। 
ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਗਵਾਂ ਪਾਰਟੀ ਨੂੰ ਕੌਮੀ ਰਾਜਧਾਨੀ ਵਿਚ ਵਿਦਿਆਰਥੀਆਂ ਤੇ ਮਹਿਲਾਵਾਂ 'ਤੇ ਅੱਤਿਆਚਾਰ ਦਾ ਕਰਾਰ ਜਵਾਬ ਮਿਲਿਆ ਹੈ।
ਇਸ ਦੇ ਨਾਲ ਹੀ 'ਆਪ' ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਹੈ ਕਿ 'ਦਿੱਲੀ ਦੇ ਲੋਕਾਂ ਨੇ ਭਾਰਤ ਦੀ ਆਤਮਾ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਤਮਾ ਬਚਾਉਣ ਦੀ ਲੜਾਈ ਵਿਚ ਸਾਡਾ ਸਾਥ ਦੇਣ ਲਈ ਦਿੱਲੀ ਵਾਲਿਆਂ ਦਾ ਧੰਨਵਾਦ। 
ਜਦੋਂ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੁਮਾਰਾਸਵਾਮੀ ਨੇ ਕਿਹਾ ਕਿ ਕੇਜਰੀਵਾਲ ਨੂੰ ਅੱਤਵਾਦੀ ਦੱਸਣ ਵਾਲਿਆਂ ਨੂੰ ਲੋਕਾਂ ਨੇ ਸਬਕ ਸਿਖਾਇਆ। 
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਦਿੱਲੀ ਦੇ ਲੋਕ ਜੋ ਮੁਲਕ ਦੇ ਸਾਰੇ ਕੋਨਿਆਂ ਤੋਂ ਹਨ ਨੇ ਫਿਰਕੂ ਵੰਡ ਪਾਊ ਏਜੰਡੇ ਨੂੰ ਨਕਾਰਿਆ। 
ਕੁਲ ਮਿਲਾ ਕੇ ਉਕਤ ਨਤੀਜਿਆਂ ਦੇ ਪਰਿਣਾਮ ਦੂਰਗਾਮੀ ਸਾਬਤ ਹੋਣਗੇ । ਇਹ ਕਿ ਆਉਣ ਵਾਲੇ ਸਮੇਂ ਵਿੱਚ ਬਿਹਾਰ, ਪੰਡੂਚਰੀ ਅਤੇ ਬੰਗਾਲ ਆਦਿ ਸੂਬਿਆਂ ਵਿਚ ਵੀ ਚੋਣਾਂ ਹੋਣੀਆਂ ਹਨ। ਸੋ ਭਾਜਪਾ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਜੇਕਰ ਅੱਜ ਲੋਕਾਂ ਨੇ ਉਨ੍ਹਾਂ ਦੇ ਹੱਥ ਚ' ਦੇਸ਼ ਦੀ ਸੱਤਾ ਦਿੱਤੀ ਹੈ ਤਾਂ ਉਹ ਦੇਸ਼ ਦੇ ਲੋਕਾਂ ਨੂੰ ਫਜੂਲ ਕਿਸਮ ਦੇ ਮਸਲਿਆਂ ਵਿੱਚ ਉਲਝਾਉਣ ਦੀ ਥਾਂ ਅਵਾਮ ਲਈ ਆਸਾਨੀਆਂ ਪੈਦਾ ਕਰਨ ਅਤੇ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਸਭਨਾਂ ਲਈ ਭਲਾਈ ਦੇ ਕੰਮ ਕਰਨ। ਕਿਉਂਕਿ ਕਿਹਾ ਜਾਂਦਾ ਹੈ ਕਿ :
"ਕਰ ਭਲਾ ਸੋ ਹੋ ਭਲਾ, ਅੰਤ ਭਲੇ ਦੀ ਭਲਾ।" 
 
ਮੁਹੰਮਦ ਅੱਬਾਸ ਧਾਲੀਵਾਲ, 
ਮਾਲੇਰਕੋਟਲਾ। 
ਸੰਪਰਕ : 9855259650 
                  
Have something to say? Post your comment